Sri Guru Granth Sahib Ji

Ang: / 1430

Your last visited Ang:

रागु माझ चउपदे घरु १ महला ४
Rāg mājẖ cẖa▫upḏe gẖar 1 mėhlā 4
Raag Maajh, Chau-Padas, First House, Fourth Mehl:
ਰਾਗੁ ਮਾਝ, ਚਉਪਦੇ, ਚਉਥੀ ਪਾਤਸ਼ਾਹੀ।
ਚਉਪਦੇ = ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ।ਰਾਗ ਮਾਝ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
 
ੴ सतिनामु करता पुरखु निरभउ निरवैरु अकाल मूरति अजूनी सैभं गुर प्रसादि ॥
Ik▫oaʼnkār saṯnām karṯā purakẖ nirbẖa▫o nirvair akāl mūraṯ ajūnī saibẖaʼn gur parsāḏ.
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਬੇ-ਡਰ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हरि हरि नामु मै हरि मनि भाइआ ॥
Har har nām mai har man bẖā▫i▫ā.
The Name of the Lord, Har, Har, is pleasing to my mind.
ਵਾਹਿਗੁਰੂ ਸੁਆਮੀ ਦਾ ਨਾਮ, ਹਰ ਤਰ੍ਹਾਂ ਨਾਲ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
ਮੈ ਮਨਿ = ਮੇਰੇ ਮਨ ਵਿਚ।ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਮੈਨੂੰ ਮਨ ਵਿਚ ਪਿਆਰਾ ਲੱਗ ਰਿਹਾ ਹੈ।
 
वडभागी हरि नामु धिआइआ ॥
vadbẖāgī har nām ḏẖi▫ā▫i▫ā.
By great good fortune, I meditate on the Lord's Name.
ਪਰਮ ਚੰਗੇ ਨਸੀਬ ਦੁਆਰਾ, ਮੈਂ ਵਾਹਿਗੁਰੂ ਦੇ ਨਾਮ ਦਾ ਅਰਾਧਨ ਕੀਤਾ ਹੈ।
ਵਡਭਾਗੀ = ਵੱਡੇ ਭਾਗਾਂ ਨਾਲ।ਵੱਡੇ ਭਾਗਾਂ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ।
 
गुरि पूरै हरि नाम सिधि पाई को विरला गुरमति चलै जीउ ॥१॥
Gur pūrai har nām siḏẖ pā▫ī ko virlā gurmaṯ cẖalai jī▫o. ||1||
The Perfect Guru has attained spiritual perfection in the Name of the Lord. How rare are those who follow the Guru's Teachings. ||1||
ਪੂਰਨ ਗੁਰਾਂ ਨੇ ਵਾਹਿਗੁਰੂ ਦੇ ਨਾਮ ਵਿੱਚ ਪੂਰਨਤਾ ਪਰਾਪਤ ਕੀਤੀ ਹੈ। ਕੋਈ ਟਾਵਾਂ ਹੀ ਗੁਰਾਂ ਦੇ ਰਾਹੇ ਟੁਰਦਾ ਹੈ।
ਗੁਰਿ = ਗੁਰੂ ਦੀ ਰਾਹੀਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ; ਪੂਰੇ ਗੁਰੂ ਪਾਸੋਂ। ਸਿਧਿ = ਸਫਲਤਾ। ਚਲੈ = ਤੁਰਦਾ ਹੈ ॥੧॥ਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ (ਜਿਸ ਉਤੇ ਗੁਰੂ ਦੀ ਮਿਹਰ ਹੋਵੇ, ਉਸ ਨੂੰ ਇਹ ਦਾਤ ਮਿਲਦੀ ਹੈ) ਕੋਈ ਵਿਰਲਾ (ਵਡਭਾਗੀ) ਗੁਰੂ ਦੀ ਮੱਤ ਉਤੇ ਤੁਰਦਾ ਹੈ (ਤੇ ਨਾਮ ਸਿਮਰਦਾ ਹੈ) ॥੧॥
 
मै हरि हरि खरचु लइआ बंनि पलै ॥
Mai har har kẖaracẖ la▫i▫ā bann palai.
I have loaded my pack with the provisions of the Name of the Lord, Har, Har.
ਰੱਬ ਦੇ ਨਾਮ ਦਾ ਤੋਸਾ ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ।
xxx(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ।
 
मेरा प्राण सखाई सदा नालि चलै ॥
Merā parāṇ sakẖā▫ī saḏā nāl cẖalai.
The Companion of my breath of life shall always be with me.
ਮੇਰੀ ਜਿੰਦੜੀ ਦਾ ਸਹਾਇਕ ਸਦੀਵ ਹੀ ਮੇਰੇ ਸਾਥ ਜਾਵੇਗਾ।
ਪ੍ਰਾਣ ਸਖਾਈ = ਜਿੰਦ ਦਾ ਸਾਥੀ।ਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, (ਹੁਣ ਇਹ) ਸਦਾ ਮੇਰੇ ਨਾਲ ਰਹਿੰਦਾ ਹੈ (ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ)।
 
गुरि पूरै हरि नामु दिड़ाइआ हरि निहचलु हरि धनु पलै जीउ ॥२॥
Gur pūrai har nām ḏiṛā▫i▫ā har nihcẖal har ḏẖan palai jī▫o. ||2||
The Perfect Guru has implanted the Lord's Name within me. I have the Imperishable Treasure of the Lord in my lap. ||2||
ਮੁਕੰਮਲ ਗੁਰਾਂ ਨੇ (ਮੇਰੇ ਮਨ ਅੰਦਰਂ) ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ। ਮੇਰੀ ਝੋਲੀ ਵਿੱਚ ਵਾਹਿਗੁਰੂ ਦੇ ਨਾਮ ਦੀ ਨਾਸ-ਰਹਿਤ ਦੌਲਤ ਹੈ।
ਗੁਰਿ ਪੂਰੈ = ਪੂਰੇ ਗੁਰੂ ਨੇ। ਨਿਹਚਲੁ = ਸਦਾ ਟਿਕੇ ਰਹਿਣ ਵਾਲਾ। ਪਲੈ = ਮੇਰੇ ਪੱਲੇ ਵਿਚ, ਮੇਰੇ ਪਾਸ ॥੨॥ਪੂਰੇ ਗੁਰੂ ਨੇ (ਇਹ) ਹਰਿ-ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾ ਦਿੱਤਾ ਹੈ, ਹਰਿ-ਨਾਮ ਧਨ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ ॥੨॥
 
हरि हरि सजणु मेरा प्रीतमु राइआ ॥
Har har sajaṇ merā parīṯam rā▫i▫ā.
The Lord, Har, Har, is my Best Friend; He is my Beloved Lord King.
ਵਾਹਿਗੁਰੂ ਸੁਆਮੀ ਮੇਰਾ ਮਿੱਤ੍ਰ ਹੈ। ਉਹ ਮੇਰਾ ਪਿਆਰਾ ਪਾਤਸ਼ਾਹ ਹੈ।
ਰਾਇਆ = ਪਾਤਿਸ਼ਾਹ।ਪਰਮਾਤਮਾ (ਹੀ) ਮੇਰਾ (ਅਸਲ) ਸੱਜਣ ਹੈ, ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਿਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ।
 
कोई आणि मिलावै मेरे प्राण जीवाइआ ॥
Ko▫ī āṇ milāvai mere parāṇ jīvā▫i▫ā.
If only someone would come and introduce me to Him, the Rejuvenator of my breath of life.
ਕੋਈ ਜਣਾ ਆ ਕੇ ਮੈਨੂੰ ਮੇਰੀ ਜਿੰਦੜੀ ਨੂੰ ਸੁਰਜੀਤ ਕਰਨ ਵਾਲੇ ਵਾਹਿਗੁਰੂ ਨਾਲ ਮਿਲਾ ਦੇਵੇ।
ਆਣਿ = ਲਿਆ ਕੇ। ਪ੍ਰਾਣ ਜੀਵਾਇਆ = ਜਿੰਦ ਦੇਣ ਵਾਲਾ, ਆਤਮਕ ਜੀਵਨ ਦੇਣ ਵਾਲਾ।(ਮੇਰੀ ਹਰ ਵੇਲੇ ਤਾਂਘ ਹੈ ਕਿ) ਕੋਈ (ਗੁਰਮੁਖ ਉਹ ਪ੍ਰੀਤਮ) ਲਿਆ ਕੇ ਮੈਨੂੰ ਮਿਲਾ ਦੇਵੇ।
 
हउ रहि न सका बिनु देखे प्रीतमा मै नीरु वहे वहि चलै जीउ ॥३॥
Ha▫o rėh na sakā bin ḏekẖe parīṯamā mai nīr vahe vėh cẖalai jī▫o. ||3||
I cannot survive without seeing my Beloved. My eyes are welling up with tears. ||3||
ਮੈਂ ਆਪਣੇ ਦਿਲਬਰ ਨੂੰ ਵੇਖਣ ਦੇ ਬਗੈਰ ਬਚ ਨਹੀਂ ਸਕਦਾ। ਮੇਰਿਆਂ ਨੈਣਾਂ ਵਿਚੋਂ ਹੰਝੂ ਛਮਾਛਮ ਵਰਸ ਰਹੇ ਹਨ।
ਹਉ = ਮੈਂ। ਪ੍ਰੀਤਮ = ਹੇ ਪ੍ਰੀਤਮ! ਨੀਰੁ = ਪਾਣੀ, ਅੱਖਾਂ ਵਿਚੋਂ ਪਾਣੀ। ਵਹੇ ਵਹਿ ਚਲੈ = ਵਗਦਾ ਜਾ ਰਿਹਾ ਹੈ ॥੩॥ਹੇ ਮੇਰੇ ਪ੍ਰੀਤਮ ਪ੍ਰਭੂ! ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ) ਪਾਣੀ ਇਕ-ਸਾਰ ਚੱਲ ਪੈਂਦਾ ਹੈ ॥੩॥
 
सतिगुरु मित्रु मेरा बाल सखाई ॥
Saṯgur miṯar merā bāl sakẖā▫ī.
My Friend, the True Guru, has been my Best Friend since I was very young.
ਮੇਰਾ ਯਾਰ ਸੱਚਾ ਗੁਰੂ ਮੇਰਾ ਬਚਪਨ ਦਾ ਬੇਲੀ ਹੈ।
ਬਾਲ ਸਖਾਈ = ਬਾਲ-ਉਮਰ ਦਾ ਸਾਥੀ, ਬਚਪਨ ਦਾ ਸਾਥੀ।ਹੇ ਮੇਰੀ ਮਾਂ! ਗੁਰੂ ਮੇਰਾ (ਅਜੇਹਾ) ਮਿਤ੍ਰ ਹੈ (ਜਿਵੇਂ) ਬਚਪਨ ਦਾ ਸਾਥੀ ਹੈ।
 
हउ रहि न सका बिनु देखे मेरी माई ॥
Ha▫o rėh na sakā bin ḏekẖe merī mā▫ī.
I cannot survive without seeing Him, O my mother!
ਮੈਂ ਉਸ ਦੇ ਦੀਦਾਰ ਤੋਂ ਵਾਂਝਿਆ ਹੋਇਆ ਜੀਉਂਦਾ ਨਹੀਂ ਰਹਿ ਸਕਦਾ, ਹੇ ਮੇਰੀ ਅੰਮੜੀਏ!
ਮਾਇ = ਹੇ ਮਾਂ!ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ)।
 
हरि जीउ क्रिपा करहु गुरु मेलहु जन नानक हरि धनु पलै जीउ ॥४॥१॥
Har jī▫o kirpā karahu gur melhu jan Nānak har ḏẖan palai jī▫o. ||4||1||
O Dear Lord, please show Mercy to me, that I may meet the Guru. Servant Nanak gathers the Wealth of the Lord's Name in his lap. ||4||1||
ਹੇ ਮਾਣਨੀਯ ਵਾਹਿਗੁਰੂ! ਰਹਿਮਤ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਨ੍ਹਾਂ ਪਾਸੋਂ ਗੋਲਾ ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਆਪਣੀ ਝੋਲੀ ਵਿੱਚ ਇਕੱਤਰ ਕਰ ਲਵੇਗਾ।
ਹਰਿ ਜੀਉ = ਹੇ ਹਰਿ ਜੀ! ਕਰਹੁ = ਕਰਦੇ ਹੋ। ਮੇਲਹੁ = ਤੁਸੀਂ ਮੇਲਦੇ ਹੋ ॥੪॥ਹੇ ਦਾਸ ਨਾਨਕ! ਆਕ ਕਿ ਹੇ ਪ੍ਰਭੂ ਜੀ! ਜਿਸ ਉਤੇ ਤੁਸੀਂ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ ॥੪॥੧॥
 
माझ महला ४ ॥
Mājẖ mėhlā 4.
Maajh, Fourth Mehl:
ਮਾਝ, ਚਊਥੀ ਪਾਤਸ਼ਾਹੀ।
xxxxxx
 
मधुसूदन मेरे मन तन प्राना ॥
Maḏẖusūḏan mere man ṯan parānā.
The Lord is my mind, body and breath of life.
ਅੰਮ੍ਰਿਤ ਦਾ ਪਿਆਰਾ ਪ੍ਰਭੂ ਮੇਰੀ ਆਤਮਾ, ਦੇਹਿ ਤੇ ਜਿੰਦ-ਜਾਨ ਹੈ।
ਮਧੁ ਸੂਦਨ = {ਮਧੁ-ਨਾਮ ਦੇ ਰਾਖਸ਼ ਨੂੰ ਮਾਰਨ ਵਾਲਾ, {मधु सूदन} ਪਰਮਾਤਮਾ। ਮਨ ਤਨ ਪ੍ਰਾਨਾ = ਮੇਰੇ ਮਨ ਦਾ ਮੇਰੇ ਤਨ ਦਾ ਆਸਰਾ।ਪਰਮਾਤਮਾ ਮੇਰੇ ਮਨ ਦਾ ਆਸਰਾ ਹੈ, ਮੇਰੇ ਸਰੀਰ ਦਾ (ਗਿਆਨ-ਇੰਦ੍ਰਿਆਂ ਦਾ) ਆਸਰਾ ਹੈ।
 
हउ हरि बिनु दूजा अवरु न जाना ॥
Ha▫o har bin ḏūjā avar na jānā.
I do not know any other than the Lord.
ਵਾਹਿਗੁਰੂ ਦੇ ਬਗੈਰ ਮੈਂ ਕਿਸੇ ਹੋਰ ਦੁਸਰੇ ਨੂੰ ਨਹੀਂ ਸਿੰਞਾਣਦਾ।
ਹੳ = ਮੈਂ।ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੈਂ (ਜੀਵਨ-ਆਸਰਾ) ਨਹੀਂ ਜਾਣਦਾ।
 
कोई सजणु संतु मिलै वडभागी मै हरि प्रभु पिआरा दसै जीउ ॥१॥
Ko▫ī sajaṇ sanṯ milai vadbẖāgī mai har parabẖ pi▫ārā ḏasai jī▫o. ||1||
If only I could have the good fortune to meet some friendly Saint; he might show me the Way to my Beloved Lord God. ||1||
ਜੇਕਰ ਪਰਮ ਚੰਗੇ ਨਸੀਬਾਂ ਦੁਆਰਾ ਕੋਈ ਮਿਤ੍ਰ ਸਾਧੂ ਮੈਨੂੰ ਮਿਲ ਪਵੇ, ਤਾਂ ਉਹ ਮੈਨੂੰ ਮੇਰੇ ਪ੍ਰੀਤਮ, ਵਾਹਿਗੁਰੂ ਸੁਆਮੀ, ਦਾ ਰਾਹ ਦਿਖਾ ਦੇਵੇਗਾ।
ਵਡਭਾਗੀ = ਵੱਡੇ ਭਾਗਾਂ ਨਾਲ ॥੧॥ਮੇਰੇ ਵਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ ॥੧॥
 
हउ मनु तनु खोजी भालि भालाई ॥
Ha▫o man ṯan kẖojī bẖāl bẖālā▫ī.
I have searched my mind and body, through and through.
ਮੈਂ ਆਪਣਾ ਦਿਲ ਤੇ ਦੇਹਿ ਦੀ ਖੋਜ ਤੇ ਢੂੰਡ ਭਾਲ ਕਰਦਾ ਹਾਂ।
ਖੋਜੀ = ਖੋਜੀਂ, ਮੈਂ ਖੋਜਦਾ ਹਾਂ। ਭਾਲਿ = ਭਾਲ ਕਰ ਕੇ। ਭਾਲਾਈ = ਭਾਲਾਇ, ਭਾਲ ਕਰਾ ਕੇ।ਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ।
 
किउ पिआरा प्रीतमु मिलै मेरी माई ॥
Ki▫o pi▫ārā parīṯam milai merī mā▫ī.
How can I meet my Darling Beloved, O my mother?
ਮੈਂ ਆਪਣੇ ਮਨਮੋਹਨ ਦਿਲਬਰ ਨੂੰ ਕਿਸ ਤਰ੍ਹਾ ਭੇਟਾਂਗਾ। ਹੇ ਮੇਰੀ ਅੰਮੜੀਏ!
ਕਿਉ = ਕਿਵੇਂ? ਮਾਈ = ਹੇ ਮਾਂ!(ਇਸ ਖ਼ਾਤਰ ਕਿ) ਹੇ ਮੇਰੀ ਮਾਂ! ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ।
 
मिलि सतसंगति खोजु दसाई विचि संगति हरि प्रभु वसै जीउ ॥२॥
Mil saṯsangaṯ kẖoj ḏasā▫ī vicẖ sangaṯ har parabẖ vasai jī▫o. ||2||
Joining the Sat Sangat, the True Congregation, I ask about the Path to God. In that Congregation, the Lord God abides. ||2||
ਸਾਧ ਸੰਮੇਲਨ ਅੰਦਰ ਜੁੜ ਕੇ ਮੈਂ ਵਾਹਿਗੁਰੂ ਦੇ ਮਾਰਗ ਦੀ ਪੁਛ ਗਿਛ ਕਰਦਾ ਹਾਂ। ਸਾਧ ਸਭਾ ਅੰਦਰ ਵਾਹਿਗੁਰੂ ਸੁਆਮੀ ਨਿਵਾਸ ਰੱਖਦਾ ਹੈ।
ਮਿਲਿ = ਮਿਲ ਕੇ। ਖੋਜੁ ਦਸਾਈ = ਮੈਂ ਪਤਾ ਪੁੱਛਦਾ ਹਾਂ। ਦਸਾਈ = ਮੈਂ ਪੁੱਛਦਾ ਹਾਂ, ਦਸਾਈਂ ॥੨॥ਸਾਧ ਸੰਗਤ ਵਿਚ (ਭੀ) ਮਿਲ ਕੇ (ਉਸ ਪ੍ਰੀਤਮ ਦਾ) ਪਤਾ ਪੁੱਛਦਾ ਹਾਂ (ਕਿਉਂਕਿ ਉਹ) ਹਰਿ-ਪ੍ਰਭੂ ਸਾਧ ਸੰਗਤ ਵਿਚ ਵੱਸਦਾ ਹੈ ॥੨॥
 
मेरा पिआरा प्रीतमु सतिगुरु रखवाला ॥
Merā pi▫ārā parīṯam saṯgur rakẖvālā.
My Darling Beloved True Guru is my Protector.
ਮੇਰਾ ਮਿਠੜਾ ਦਿਲਬਰ, ਸਚਾ ਗੁਰੂ ਮੇਰੀ ਰਖਿਆ ਕਰਨ ਵਾਲਾ ਹੈ।
xxx(ਹੇ ਪ੍ਰਭੂ!) ਮੈਨੂੰ ਪਿਆਰਾ ਪ੍ਰੀਤਮ ਗੁਰੂ ਮਿਲਾ (ਵਿਕਾਰਾਂ ਤੋਂ ਉਹੀ ਮੇਰੀ) ਰਾਖੀ ਕਰਨ ਵਾਲਾ (ਹੈ)।
 
हम बारिक दीन करहु प्रतिपाला ॥
Ham bārik ḏīn karahu parṯipālā.
I am a helpless child-please cherish me.
ਮੈਂ ਇਕ ਬੇਬਸ ਬਾਲ ਹਾਂ ਮੇਰੀ ਪਾਲਣਾ ਪੋਸਣਾ ਕਰ, ਹੇ ਮੇਰੇ ਗੁਰਦੇਵ!
ਹਮ = ਅਸੀ। ਦੀਨ = ਨਿਮਾਣੇ, ਅੰਞਾਣ।(ਹੇ ਪ੍ਰਭੂ!) ਅਸੀਂ ਤੇਰੇ ਅੰਞਾਣ ਬੱਚੇ ਹਾਂ। ਸਾਡੀ ਰੱਖਿਆ ਕਰ।
 
मेरा मात पिता गुरु सतिगुरु पूरा गुर जल मिलि कमलु विगसै जीउ ॥३॥
Merā māṯ piṯā gur saṯgur pūrā gur jal mil kamal vigsai jī▫o. ||3||
The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||
ਵਿਸ਼ਾਲ ਅਤੇ ਪੂਰਨ ਸਚੇ ਗੁਰੂ ਜੀ ਮੇਰੀ ਅਮੜੀ ਅਤੇ ਬਾਬਲ ਹਨ। ਗੁਰੂ-ਪਾਣੀ ਨੂੰ ਪਰਾਪਤ ਕਰਨ ਦੁਆਰਾ ਮੇਰਾ ਦਿਲ-ਕੰਵਲ ਖਿੜ ਜਾਂਦਾ ਹੈ।
ਗੁਰ ਜਲ ਮਿਲਿ = ਗੁਰੂ-ਰੂਪ ਜਲ ਨੂੰ ਮਿਲ ਕੇ। ਵਿਗਸੈ = ਖਿੜ ਪੈਂਦਾ ਹੈ ॥੩॥ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ) ॥੩॥
 
मै बिनु गुर देखे नीद न आवै ॥
Mai bin gur ḏekẖe nīḏ na āvai.
Without seeing my Guru, sleep does not come.
ਗੁਰਾਂ ਨੂੰ ਵੇਖਣ ਬਾਝੋਂ ਮੈਨੂੰ ਨੀਦ ਨਹੀਂ ਪੈਦੀ।
ਨੀਦ = ਆਤਮਕ ਸ਼ਾਂਤੀ।ਹੇ ਹਰੀ! ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ।
 
मेरे मन तनि वेदन गुर बिरहु लगावै ॥
Mere man ṯan veḏan gur birahu lagāvai.
My mind and body are afflicted with the pain of separation from the Guru.
ਮੇਰੀ ਆਤਮਾ ਤੇ ਦੇਹਿ ਨੂੰ ਗੁਰਾਂ ਨਾਲੋਂ ਵਿਛੋੜੇ ਦੀ ਪੀੜ ਸਤਾਂਦੀ ਹੈ।
ਮਨ ਤਨਿ = ਮਨ ਵਿਚ ਤਨ ਵਿਚ। ਵੇਦਨ = ਪੀੜਾ। ਗੁਰ ਬਿਰਹੁ = ਗੁਰੂ ਦਾ ਵਿਛੋੜਾ।ਗੁਰੂ ਤੋਂ ਵਿਛੋੜਾ (ਇਕ ਐਸੀ) ਪੀੜਾ (ਹੈ ਜੋ ਸਦਾ) ਮੇਰੇ ਮਨ ਵਿਚ ਮੇਰੇ ਤਨ ਵਿਚ ਲੱਗੀ ਰਹਿੰਦੀ ਹੈ।
 
हरि हरि दइआ करहु गुरु मेलहु जन नानक गुर मिलि रहसै जीउ ॥४॥२॥
Har har ḏa▫i▫ā karahu gur melhu jan Nānak gur mil rahsai jī▫o. ||4||2||
O Lord, Har, Har, show mercy to me, that I may meet my Guru. Meeting the Guru, servant Nanak blossoms forth. ||4||2||
ਹੇ ਵਾਹਿਗੁਰੂ ਸੁਆਮੀ! ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਗੁਰਾਂ ਨੂੰ ਭੇਟਣ ਦੁਆਰਾ ਗੋਲਾ ਨਾਨਕ ਪ੍ਰਫੁਲਤ ਹੋ ਜਾਂਦਾ ਹੈ।
ਰਹਸੈ = ਖ਼ੁਸ਼ ਹੁੰਦਾ ਹੈ, ਆਨੰਦ ਹਾਸਲ ਕਰਦਾ ਹੈ ॥੪॥ਹੇ ਹਰੀ! (ਮੇਰੇ ਉਤੇ) ਮਿਹਰ ਕਰ (ਮੈਨੂੰ) ਗੁਰੂ ਮਿਲਾ। ਹੇ ਦਾਸ ਨਾਨਕ! (ਆਪ-) ਗੁਰੂ ਨੂੰ ਮਿਲ ਕੇ (ਮਨ) ਖਿੜ ਪੈਂਦਾ ਹੈ ॥੪॥੨॥