Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

कितु बिधि आसा मनसा खाई ॥
Kiṯ biḏẖ āsā mansā kẖā▫ī.
How have you subdued your hopes and desires?
ਪ੍ਰ. 29: ਕਿਸ ਤਰੀਕੇ ਦੁਆਰਾ ਤੂੰ ਆਪਣੀ ਉਮੈਦ ਅਤੇ ਖ਼ਾਹਿਸ਼ ਨੂੰ ਮੇਟਿਆ ਹੈ?
ਮਨਸਾ = ਮਨ ਦਾ ਫੁਰਨਾ। ਖਾਈ = ਖਾ ਲਈ ਹੈ।ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ?
 
कितु बिधि जोति निरंतरि पाई ॥
Kiṯ biḏẖ joṯ niranṯar pā▫ī.
How have you found the Light deep within your nucleus?
ਪ੍ਰ. 30: ਕਿਸ ਤਰੀਕੇ ਨਾਲ ਤੂੰ ਪ੍ਰਭੂ-ਪ੍ਰਕਾਸ਼ ਨੂੰ ਆਪਣੇ ਅੰਦਰੋਂ ਪਾਇਆ ਹੈ?
ਨਿਰੰਤਰਿ = ਇੱਕ-ਰਸ। ਜੋਤਿ = ਰੱਬੀ ਪ੍ਰਕਾਸ਼।ਰੱਬੀ ਪ੍ਰਕਾਸ਼ ਤੈਨੂੰ ਇੱਕ-ਰਸ ਕਿਵੇਂ ਮਿਲ ਪਿਆ ਹੈ?
 
बिनु दंता किउ खाईऐ सारु ॥
Bin ḏanṯā ki▫o kẖā▫ī▫ai sār.
Without teeth, how can you eat iron?
ਪ੍ਰ. 31: ਦੰਦਾਂ ਦੇ ਬਗ਼ੈਰ ਬੰਦਾ ਲੋਹੇ ਨੂੰ ਕਿਸ ਤਰਾਂ ਖਾ ਸਕਦਾ ਹੈ।
ਦੰਤ = ਦੰਦ। ਸਾਰੁ = ਲੋਹਾ।(ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ?
 
नानक साचा करहु बीचारु ॥१९॥
Nānak sācẖā karahu bīcẖār. ||19||
Give us your true opinion, Nanak."||19||
ਹੇ ਨਾਨਕ! ਤੂੰ ਆਪਣੀ ਸੱਚੀ ਸੁਚੀ ਰਾਏ ਦੱਸ।
xxx॥੧੯॥ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) ॥੧੯॥
 
सतिगुर कै जनमे गवनु मिटाइआ ॥
Saṯgur kai janme gavan mitā▫i▫ā.
Born into the House of the True Guru, my wandering in reincarnation ended.
(ਗੁਰੂ ਜੀ ਉਤੱਰ ਦਿੰਦੇ ਹਨ) ਉ. 27: ਸੱਚੇ ਗੁਰਾਂ ਦੇ ਘਰ ਪੈਂਦਾ ਹੋ, ਮੈਂ ਆਪਣਾ ਜੀਵਨ ਰੁਖ ਬਦਲ ਲਿਆ ਹੈ ਤੇ ਮੁੱਕ ਗਈ ਹੈ ਮੇਰੀ ਭਟਕਣਾ।
ਸਤਿਗੁਰ ਕੈ = ਸਤਿਗੁਰੂ ਦੇ ਘਰ ਵਿਚ। ਸਤਿਗੁਰ ਕੇ ਜਨਮੇ = ਸਤਿਗੁਰੂ ਦੇ ਘਰ ਵਿਚ ਜਨਮ ਲਿਆਂ, ਜਦੋਂ ਗੁਰੂ ਦੀ ਸਰਣ ਆ ਕੇ ਪਿਛਲਾ ਸੁਭਾਉ ਮਿਟਾ ਦਿੱਤਾ। ਗਵਨੁ = ਭਟਕਣਾ, ਆਵਾਗਵਨ।(ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ।
 
अनहति राते इहु मनु लाइआ ॥
Anhaṯ rāṯe ih man lā▫i▫ā.
My mind is attached and attuned to the unstruck sound current.
ਉ. 28: ਇਸ ਆਪਣੇ ਮਨੂਏ ਨੂੰ ਮੈਂ ਬੈਕੁੰਠੀ ਕੀਰਤਨ ਨਾਲ ਰੰਗਿਆ ਅਤੇ ਜੋੜਿਆ ਹੈ।
ਅਨਹਤਿ = ਅਨਹਤ ਵਿਚ। ਅਨਹਤ = ਇਕ-ਰਸ ਵਿਆਪਕ ਪ੍ਰਭੂ {ਅਨਾਹਤਂ = ਆਹਤਂ ਛੇਦੋ ਭੋਗੋ ਵਾ ਤੱਨਾਸਤਿ ਯਸ੍ਯ। अनाहतं = अहतं छेदो भोगो वा तन्नास्ति यस्य}। ਰਾਤੇ = ਮਸਤ ਹੋਇਆ। ਲਾਇਆ = ਪਰਚਾ ਲਿਆ।ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ।
 
मनसा आसा सबदि जलाई ॥
Mansā āsā sabaḏ jalā▫ī.
Through the Word of the Shabad, my hopes and desires have been burnt away.
ਉ. 28: ਆਪਣੀ ਖ਼ਾਹਿਸ਼ ਅਤੇ ਉਮੈਦ ਨੂੰ ਮੈਂ ਨਾਮ ਨਾਲ ਸਾੜ ਸੁੱਟਿਆ ਹੈ।
xxxਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ,
 
गुरमुखि जोति निरंतरि पाई ॥
Gurmukẖ joṯ niranṯar pā▫ī.
As Gurmukh, I found the Light deep within the nucleus of my self.
ਉ. 30: ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ-ਪ੍ਰਕਾਸ਼ ਨੂੰ ਆਪਣੇ ਅੰਦਰੋਂ ਹੀ ਪਾ ਲਿਆ ਹੈ।
xxxਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ।
 
त्रै गुण मेटे खाईऐ सारु ॥
Ŧarai guṇ mete kẖā▫ī▫ai sār.
Eradicating the three qualities, one eats iron.
ਉ. 31: ਤਿੰਨਾਂ ਹੀ ਅਵਸਥਾਵਾਂ ਨੂੰ ਮਿਟਾ ਕੇ ਬੰਦਾ ਦੰਦਾਂ ਦੇ ਬਗ਼ੈਰ ਲੋਹੇ ਨੂੰ ਖਾ ਸਕਦਾ ਹੈ।
ਤ੍ਰੈਗੁਣ = ਮਾਇਆ ਦੇ ਤਿੰਨ ਗੁਣ; ਤਮੋ ਗੁਣ, ਰਜੋ ਗੁਣ, ਸਤੋ ਗੁਣ; ਅਗਿਆਨ, ਪ੍ਰਵਿਰਤੀ, ਗਿਆਨ; ਪ੍ਰਕ੍ਰਿਤੀ ਵਿਚੋਂ ਉੱਠੀਆਂ ਲਹਿਰਾਂ ਜੋ ਤਿੰਨ ਕਿਸਮ ਦਾ ਅਸਰ ਸਾਡੇ ਮਨ ਤੇ ਪਾਂਦੀਆਂ ਹਨ, ਇਹ ਤਿੰਨ ਗੁਣ ਹਨ ਮਾਇਆ ਦੇ: ਸੁਸਤੀ, ਚੁਸਤੀ ਤੇ ਸ਼ਾਂਤੀ।(ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ।
 
नानक तारे तारणहारु ॥२०॥
Nānak ṯāre ṯāraṇhār. ||20||
O Nanak, the Emancipator emancipates. ||20||
ਇਸ ਤਰ੍ਹਾਂ, ਹੇ ਨਾਨਕ! ਕਲਿਆਨ ਕਰਨਹਾਰ ਖ਼ੁਦ ਹੀ ਜੀਵ ਦੀ ਕਲਿਆਨ ਕਰ ਦਿੰਦਾ ਹੈ।
xxx॥੨੦॥(ਪਰ) ਹੇ ਨਾਨਕ! (ਇਸ 'ਦੁਤਰ ਸਾਗਰ' ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ ॥੨੦॥
 
आदि कउ कवनु बीचारु कथीअले सुंन कहा घर वासो ॥
Āḏ ka▫o kavan bīcẖār kathī▫ale sunn kahā gẖar vāso.
What can you tell us about the beginning? In what home did the absolute dwell then?
(ਯੋਗੀ ਪੁਛਦੇ ਹਨ) ਪ੍ਰ. 32: ਆਰੰਭ ਦੇ ਮੁਤਅਲਕ ਤੂੰ ਆਪਣੀ ਕੀ ਰਾਏ ਦਿੰਦਾ ਹੈ? ਪ੍ਰ. 33: ਤਦ, ਅਫੁਰ ਸੁਆਮੀ ਕਿਸ ਟਿਕਾਣੇ ਅੰਦਰ ਵਸਦਾ ਹੈ?
ਆਦਿਕ = ਮੁੱਢ, ਆਰੰਭ, ਜਗਤ-ਰਚਨਾ ਦਾ ਮੁੱਢ। ਕਥੀਅਲੇ = ਕਿਹਾ ਜਾਂਦਾ ਹੈ। ਸੁੰਨ = (ਸੰ. ਸ਼ੂਨ੍ਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ। ਘਰ ਵਾਸੋ = ਟਿਕਾਣਾ, ਅਸਥਾਨ।(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ?
 
गिआन की मुद्रा कवन कथीअले घटि घटि कवन निवासो ॥
Gi▫ān kī muḏrā kavan kathī▫ale gẖat gẖat kavan nivāso.
What are the ear-rings of spiritual wisdom? Who dwells in each and every heart?
ਪ੍ਰ. 34: ਬ੍ਰਹਮ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਕਿਹੜੀਆਂ ਆਖੀਆਂ ਜਾਂਦੀਆਂ ਹਨ। ਪ੍ਰ. 35: ਉਹ ਕੌਣ ਹੈ ਜੋ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ?
ਗਿਆਨ = ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ। ਮੁਦ੍ਰਾ = (੧) ਮੁੰਦ੍ਰਾਂ, (੨) ਨਿਸ਼ਾਨੀ, (੩) ਜੋਗੀਆਂ ਦੇ ਪੰਜ ਸਾਧਨ ਖੇਚਰੀ, ਭੂਚਰੀ, ਗੋਚਰੀ, ਚਾਚਰੀ, ਉਨਮਨੀ।ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ?
 
काल का ठीगा किउ जलाईअले किउ निरभउ घरि जाईऐ ॥
Kāl kā ṯẖīgā ki▫o jalā▫ī▫ale ki▫o nirbẖa▫o gẖar jā▫ī▫ai.
How can one avoid the attack of death? How can one enter the home of fearlessness?
ਪ੍ਰ. 36: ਮੌਤ ਦੀ ਸੱਟ ਕਿਕੂੰ ਦੂਰ ਕੀਤੀ ਜਾ ਸਕਦੀ ਹੈ? ਪ੍ਰ. 37: ਬੰਦਾ ਨਿੱਡਰਤਾ ਦੇ ਧਾਮ ਅੰਦਰ ਕਿਸ ਤਰ੍ਹਾਂ ਦਾਖ਼ਲ ਹੋ ਸਕਦਾ ਹੈ?
ਠੀਗਾ = ਚੋਟ, ਸੱਟ, ਸੋਟਾ। ਜਲਾਈਅਲੇ = ਸਾੜਿਆ ਜਾਏ। ਘਰਿ = ਘਰ ਵਿਚ।ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ?
 
सहज संतोख का आसणु जाणै किउ छेदे बैराईऐ ॥
Sahj sanṯokẖ kā āsaṇ jāṇai ki▫o cẖẖeḏe bairā▫ī▫ai.
How can one know the posture of intuition and contentment, and overcome one's adversaries?
ਪ੍ਰ. 38: ਕਾਮ, ਕ੍ਰੋਧ ਆਦਿ ਦੁਸ਼ਮਨ ਕਿਸ ਤਰ੍ਹਾਂ ਮਾਰੇ ਜਾ ਸਕਦੇ ਹਨ?
ਬੈਰਾਈਐ = ਵੈਰੀ ਨੂੰ।ਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ)?
 
गुर कै सबदि हउमै बिखु मारै ता निज घरि होवै वासो ॥
Gur kai sabaḏ ha▫umai bikẖ mārai ṯā nij gẖar hovai vāso.
Through the Word of the Guru's Shabad, egotism and corruption are conquered, and then one comes to dwell in the home of the self within.
(ਗੁਰੂ ਜੀ ਜੁਆਬ ਦਿੰਦੇ ਹਨ) ਉ. 37: ਜੇਕਰ ਬੰਦਾ ਪ੍ਰਸੰਨਤਾ ਤੇ ਸੰਤੁਸ਼ਟਤਾ ਦੇ ਟਿਕਾਣੇ ਹਰੀ ਨੂੰ ਜਾਣ ਲਵੇ ਅਤੇ ਗੁਰਬਾਣੀ ਦੇ ਰਾਹੀਂ ਆਪਣੀ ਹੰਗਤਾ ਤੇ ਪਾਪ ਨੂੰ ਮੇਟ ਦੇਵੇ, ਤਦ ਉਹ ਆਪਣੇ ਨਿੱਜ ਦੇ ਨਿਰਭੈਤਾ ਦੇ ਘਰ ਅੰਦਰ ਵਸਦਾ ਹੈ।
xxx(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ।
 
जिनि रचि रचिआ तिसु सबदि पछाणै नानकु ता का दासो ॥२१॥
Jin racẖ racẖi▫ā ṯis sabaḏ pacẖẖāṇai Nānak ṯā kā ḏāso. ||21||
One who realizes the Shabad of the One who created the creation - Nanak is his slave. ||21||
ਉ. 36: ਜੇਕਰ ਇਨਸਾਨ ਉਸ ਦੇ ਨਾਮ ਨੂੰ ਅਨੁਭਵ ਕਰ ਲਵੇ, ਜਿਸ ਨੇ ਰਚਨਾ ਰਚੀ ਹੈ, ਤਾਂ ਨਾਨਕ! ਉਸ ਦਾ ਗੁਮਾਸ਼ਤਾ (ਸੇਵਕ) ਬਣ ਜਾਂਦਾ ਹੈ।
ਜਿਨਿ = ਜਿਸ (ਪ੍ਰਭੂ) ਨੇ ॥੨੧॥ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ॥੨੧॥
 
कहा ते आवै कहा इहु जावै कहा इहु रहै समाई ॥
Kahā ṯe āvai kahā ih jāvai kahā ih rahai samā▫ī.
Where did we come from? Where are we going? Where will we be absorbed?
(ਯੋਗੀ ਪੁਛਦੇ ਹਨ) ਪ੍ਰ. 39: ਇਨਸਾਨ ਕਿਥੋਂ ਆਇਆ ਹੈ? ਪ੍ਰ. 40: ਉਹ ਕਿਥੇ ਚੱਲਿਆ ਜਾਂਦਾ ਹੈ? ਪ੍ਰ. 41: ਉਹ ਕਿਥੇ ਲੀਨ ਹੋਇਆ ਰਹਿੰਦਾ ਹੈ?
ਕਹਾ ਤੇ = ਕਿਥੋਂ? ਇਹੁ = ਇਹ ਜੀਵ।(ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?)
 
एसु सबद कउ जो अरथावै तिसु गुर तिलु न तमाई ॥
Ės sabaḏ ka▫o jo arthāvai ṯis gur ṯil na ṯamā▫ī.
One who reveals the meaning of this Shabad is the Guru, who has no greed at all.
ਜੋ ਈਸ਼ਵਰੀ ਚਰਚਾ ਦਾ ਅਰਥ ਸਮਝਦਾ ਹੈ; ਉਸ ਨੂੰ ਅਸੀਂ ਗੁਰੂ ਆਖਦੇ ਹਾ; ਜਿਸ ਨੂੰ ਕਿ ਇਕ ਭੋਰਾ ਭਰ ਲਾਲਚ ਨਹੀਂ।
ਅਰਥਾਵੈ = ਸਮਝਾ ਦੇਵੇ। ਤਮਾਈ = ਤਮ੍ਹ੍ਹਾ, ਲਾਲਚ।ਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ।
 
किउ ततै अविगतै पावै गुरमुखि लगै पिआरो ॥
Ki▫o ṯaṯai avigaṯai pāvai gurmukẖ lagai pi▫āro.
How can one find the essence of the unmanifest reality? How does one become Gurmukh, and enshrine love for the Lord?
ਪ੍ਰ. 42: ਆਦਮੀ ਸਰੂਪ-ਰਹਤਿ ਅਸਲੀਅਤ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਪ੍ਰ. 43: ਗੁਰਾਂ ਦੇ ਰਾਹੀਂ ਉਸ ਦੀ ਹਰੀ ਨਾਲ ਪ੍ਰੀਤ ਕਿਸ ਤਰ੍ਹਾਂ ਪੈ ਸਕਦੀ ਹੈ।
ਤਤੁ = ਅਸਲੀਅਤ, ਜਗਤ ਦਾ ਅਸਲਾ ਪ੍ਰਭੂ। ਅਵਿਗਤ = ਅੱਵਿਅਕਤ, ਵਿਅਕਤੀ-ਰਹਿਤ, ਅਦ੍ਰਿਸ਼ਟ ਪ੍ਰਭੂ।ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ?
 
आपे सुरता आपे करता कहु नानक बीचारो ॥
Āpe surṯā āpe karṯā kaho Nānak bīcẖāro.
He Himself is consciousness, He Himself is the Creator; share with us, Nanak, your wisdom.
ਪ੍ਰ. 44: ਜੋ ਆਪ ਸੁਣਨ ਵਾਲਾ ਅਤੇ ਆਪ ਹੀ ਰਚਨਹਾਰ ਹੈ; ਹੇ ਨਾਨਕ! ਤੂੰ ਉਸ ਦੀ ਵਿਆਖਿਆ ਬਾਰੇ ਕੀ ਆਖਦਾ ਹੈ?
ਸੁਰਤਾ = ਸੁਣਨ ਵਾਲਾ।ਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ।
 
हुकमे आवै हुकमे जावै हुकमे रहै समाई ॥
Hukme āvai hukme jāvai hukme rahai samā▫ī.
By His Command we come, and by His Command we go; by His Command, we merge in absorption.
(ਗੁਰੂ ਜੀ ਜੁਆਬ ਦਿੰਦੇ ਹਨ) ਉ. 39: ਇਨਸਾਨ ਪ੍ਰਭੂ ਦੇ ਫ਼ੁਰਮਾਨ ਤੋਂ ਉਤਪੰਨ ਹੁੰਦਾ ਹੈ। ਉ. 40: ਜਿੱਥੇ ਉਸ ਦੀ ਰਜ਼ਾ ਹੈ, ਉੱਥੇ ਉਹ ਚੱਲਿਆ ਜਾਂਦਾ ਹੈ।
xxx(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ।
 
पूरे गुर ते साचु कमावै गति मिति सबदे पाई ॥२२॥
Pūre gur ṯe sācẖ kamāvai gaṯ miṯ sabḏe pā▫ī. ||22||
Through the Perfect Guru, live the Truth; through the Word of the Shabad, the state of dignity is attained. ||22||
ਉ. 41: ਉਹ ਸਾਹਿਬ ਦੀ ਰਜ਼ਾ ਅੰਦਰ ਲੀਨ ਰਹਿੰਦਾ ਹੈ। ਉ. 43: ਸੱਚ ਦੀ ਕਮਾਈ ਕਰਨ ਉੱਤੇ ਸਾਈਂ ਦੇ ਰੁਤਬੇ ਤੇ ਕਦਰ ਨੂੰ ਅਨੁਭਵ ਕਰਨ ਦੁਆਰਾ ਉਸ ਨੂੰ ਪੂਰਨ ਗੁਰਾਂ ਪਾਸੋਂ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
ਗਤਿ = ਹਾਲਤ। ਮਿਤਿ = ਮਾਪ ॥੨੨॥ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ ॥੨੨॥
 
आदि कउ बिसमादु बीचारु कथीअले सुंन निरंतरि वासु लीआ ॥
Āḏ ka▫o bismāḏ bīcẖār kathī▫ale sunn niranṯar vās lī▫ā.
We can only express a sense of wonder about the beginning. The absolute abided endlessly deep within Himself then.
ਉ. 32: ਆਰੰਭ ਦੇ ਬਾਰੇ ਬੰਦਾ ਕੇਵਲ ਅਸਚਰਜਤਾ ਵਿੱਚ ਹੀ ਖ਼ਿਆਲ ਤੇ ਕਥਨ ਕਰ ਸਕਦਾ ਹੈ। ਉ. 33: ਅਫੁਰ ਸੁਆਮੀ ਓਦੋ ਆਪਣੇ ਆਪ ਵਿੱਚ ਹੀ ਵਸਦਾ ਸੀ।
ਬਿਸਮਾਦੁ = ਅਸਚਰਜ। ਨਿਰੰਤਰਿ = ਇੱਕ-ਰਸ।(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।
 
अकलपत मुद्रा गुर गिआनु बीचारीअले घटि घटि साचा सरब जीआ ॥
Akalpaṯ muḏrā gur gi▫ān bīcẖārī▫ale gẖat gẖat sācẖā sarab jī▫ā.
Consider freedom from desire to be the ear-rings of the Guru's spiritual wisdom. The True Lord, the Soul of all, dwells within each and every heart.
ਉ. 34: ਨਿਰਇੱਛਤਾਂ ਗੁਰਾਂ ਦੀ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਜਾਣੀ ਜਾਂਦੀ ਹੈ। ਉ. 35: ਸਾਰਿਆਂ ਦੀ ਜਿੰਦਜਾਨ ਸੱਚਾ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ।
ਕਲਪਤ = ਬਣਾਈ ਹੋਈ, ਨਕਲੀ, ਫ਼ਰਜ਼ੀ। ਅਕਲਪਤ = ਅਸਲੀ। ਮੁਦ੍ਰਾ = ਸਾਧਨ।ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ।
 
गुर बचनी अविगति समाईऐ ततु निरंजनु सहजि लहै ॥
Gur bacẖnī avigaṯ samā▫ī▫ai ṯaṯ niranjan sahj lahai.
Through the Guru's Word, one merges in the absolute, and intuitively receives the immaculate essence.
ਉ. 42: ਗੁਰਾਂ ਦੀ ਬਾਣੀ ਦੁਆਰਾ, ਬੰਦਾ ਸੁਖੈਨ ਹੀ ਪਵਿੱਤ੍ਰ ਤੇ ਸਰੂਪ-ਰਹਿਤ ਅਸਲੀਅਤ (ਹਰੀ) ਨੂੰ ਪਾ ਲੈਂਦਾ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
ਅਵਿਗਤਿ = ਅਵਿਗਤ ਵਿਚ, ਅੱਵਿਅਕਤ ਹਰੀ ਵਿਚ, ਅਦ੍ਰਿਸ਼ਟ ਪ੍ਰਭੂ ਵਿਚ। ਸਹਜਿ = ਅਡੋਲਤਾ ਵਿਚ।ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ।
 
नानक दूजी कार न करणी सेवै सिखु सु खोजि लहै ॥
Nānak ḏūjī kār na karṇī sevai sikẖ so kẖoj lahai.
O Nanak, that Sikh who seeks and finds the Way does not serve any other.
ਉ. 38: ਜੋ ਸਿੱਖ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਹੋਰ ਕਿਸੇ ਨੂੰ ਨਹੀਂ ਸੇਵਦਾ, ਉਹ ਆਪਣੇ ਦੁਸ਼ਮਨਾਂ (ਭਰਮ ਆਦਿ) ਨੂੰ ਮਾਰ ਲੈਣ ਦਾ ਰਾਹ ਲੱਭ ਲੈਂਦਾ ਹੈ, ਹੇ ਨਾਨਕ!
xxx(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।
 
हुकमु बिसमादु हुकमि पछाणै जीअ जुगति सचु जाणै सोई ॥
Hukam bismāḏ hukam pacẖẖāṇai jī▫a jugaṯ sacẖ jāṇai so▫ī.
Wonderful and amazing is His Command; He alone realizes His Command and knows the true way of life of His creatures.
ਉ. 44: ਅਦੱਭੁਤ ਹੈ ਓਸ ਦੀ ਰਜ਼ਾ, ਜੋ ਖੁਦ ਹੀ ਸ੍ਰੋਤਾ ਅਤੇ ਸਿਰਜਣਹਾਰ ਹੈ। ਕੇਵਲ ਉਹਹੀ ਆਪਣੇ ਫੁਰਮਾਨ ਨੂੰ ਜਾਣਦਾ ਹੈ ਅਤੇ ਜੀਵਾਂ ਦੀ ਜੀਵਨ ਰਹੁ-ਰੀਤੀ ਨੂੰ ਐਨ ਸੱਚੀ ਤਰ੍ਹਾਂ ਸਮਝਦਾ ਹੈ।
xxxਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ।
 
आपु मेटि निरालमु होवै अंतरि साचु जोगी कहीऐ सोई ॥२३॥
Āp met nirālam hovai anṯar sācẖ jogī kahī▫ai so▫ī. ||23||
One who eradicates his self-conceit becomes free of desire; he alone is a Yogi, who enshrines the True Lord deep within. ||23||
ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਅਟੰਕ ਹੋ ਵੰਝਦਾ ਹੈ ਅਤੇ ਆਪਣੇ ਹਿਰਦੇ ਅੰਦਰ ਸੱਚੇ ਸੁਆਮੀ ਨੂੰ ਟਿਕਾਉਂਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ।
ਨਿਰਾਲਮੁ = ਨਿਰਾਲਾ, ਨਿਰਲੇਪ ॥੨੩॥ਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥
 
अविगतो निरमाइलु उपजे निरगुण ते सरगुणु थीआ ॥
Avigaṯo nirmā▫il upje nirguṇ ṯe sarguṇ thī▫ā.
From His state of absolute existence, He assumed the immaculate form; from formless, He assumed the supreme form.
ਸਰੂਪ-ਰਹਿਤ ਤੋਂ ਸੁਆਮੀ ਨੇ ਪਵਿੱਤ੍ਰ ਸਰੂਪ ਧਾਰਨ ਕਰ ਲਿਆ ਅਤੇ ਲੱਛਣ-ਰਹਿਤ ਤੋਂ ਉਹ ਲੱਛਣਾ-ਸੰਯੁਕਤ ਹੋ ਗਿਆ।
ਅਵਿਗਤੋ = ਅੱਵਿਅਕਤ ਤੋਂ, ਅਵਿਗਤ ਤੋਂ, ਅਦ੍ਰਿਸ਼ਟ ਤੋਂ। ਉਪਜੇ = ਪਰਗਟ ਹੁੰਦਾ ਹੈ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਣੁ = ਮਾਇਆ ਦੇ ਤਿੰਨ ਗੁਣਾਂ ਸਮੇਤ।(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,
 
सतिगुर परचै परम पदु पाईऐ साचै सबदि समाइ लीआ ॥
Saṯgur parcẖai param paḏ pā▫ī▫ai sācẖai sabaḏ samā▫e lī▫ā.
By pleasing the True Guru, the supreme status is obtained, and one is absorbed in the True Word of the Shabad.
ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਪ੍ਰਾਨੀ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਪਰਚੈ = ਪਤੀਜਣ ਨਾਲ। ਪਰਮ ਪਦੁ = ਉੱਚੀ ਆਤਮਕ ਅਵਸਥਾ।ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।
 
एके कउ सचु एका जाणै हउमै दूजा दूरि कीआ ॥
Ėke ka▫o sacẖ ekā jāṇai ha▫umai ḏūjā ḏūr kī▫ā.
He knows the True Lord as the One and only; he sends his egotism and duality far away.
ਇੱਕ ਸੁਆਮੀ ਨੂੰ ਹੀ ਕੇਵਲ ਸਤਿਪੁਰਖ ਹੀ ਜਾਣਦਾ ਹੈ ਅਤੇ ਆਪਣੀ ਹੰਗਤਾ ਤੇ ਦਵੈਤ-ਭਾਵ ਨੂੰ ਮੇਟ ਸੁੱਟਦਾ ਹੈ।
xxx(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,
 
सो जोगी गुर सबदु पछाणै अंतरि कमलु प्रगासु थीआ ॥
So jogī gur sabaḏ pacẖẖāṇai anṯar kamal pargās thī▫ā.
He alone is a Yogi, who realizes the Word of the Guru's Shabad; the lotus of the heart blossoms forth within.
ਕੇਵਲ ਉਹ ਹੀ ਯੋਗੀ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ ਅਤੇ ਜਿਸ ਦਾ ਦਿਲ ਕੰਵਲ ਖਿੜਿਆ ਹੋਇਆ ਹੈ।
xxx(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।
 
जीवतु मरै ता सभु किछु सूझै अंतरि जाणै सरब दइआ ॥
Jīvaṯ marai ṯā sabẖ kicẖẖ sūjẖai anṯar jāṇai sarab ḏa▫i▫ā.
If one remains dead while yet alive, then he understands everything; he knows the Lord deep within himself, who is kind and compassionate to all.
ਜੇਕਰ ਬੰਦਾ ਜੀਉਂਦੇ ਜੀ ਮਰਿਆ ਰਹੇ ਤਦ ਉਹ ਸਾਰਾ ਕੁਝ ਸਮਝ ਲੈਂਦਾ ਹੈ ਅਤੇ ਆਪਣੇ ਹਿਰਦੇ ਅੰਦਰ ਉਸ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਕਰਦਾ ਹੈ ਜੋ ਸਾਰਿਆਂ ਉੱਤੇ ਮਿਹਰਬਾਨ ਹੈ।
xxxਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।
 
नानक ता कउ मिलै वडाई आपु पछाणै सरब जीआ ॥२४॥
Nānak ṯā ka▫o milai vadā▫ī āp pacẖẖāṇai sarab jī▫ā. ||24||
O Nanak, he is blessed with glorious greatness; he realizes himself in all beings. ||24||
ਨਾਨਕ, ਕੇਵਲ ਉਹ ਹੀ ਇੱਜ਼ਤ ਆਬਰੂ ਪਾਉਂਦਾ ਹੈ ਜੋ ਆਪਣੇ ਆਪ ਨੂੰ ਸਾਰਿਆਂ ਜੀਵਾਂ ਅੰਦਰ ਅਨੁਭਵ ਕਰਦਾ ਹੈ।
xxx॥੨੪॥ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥
 
साचौ उपजै साचि समावै साचे सूचे एक मइआ ॥
Sācẖou upjai sācẖ samāvai sācẖe sūcẖe ek ma▫i▫ā.
We emerge from Truth, and merge into Truth again. The pure being merges into the One True Lord.
ਸੱਚਾ ਪੁਰਸ਼ ਸੱਚ ਤੋਂ ਉਤਪੰਨ ਹੁੰਦਾ ਹੈ ਅਤੇ ਸੱਚ ਅੰਦਰ ਹੀ ਲੀਨ ਹੋ ਜਾਂਦਾ ਹੈ। ਪਵਿੱਤਰ ਪੁਰਸ਼ ਸੱਚੇ ਸੁਆਮੀ ਨਾਲ ਇੱਕ ਮਿੱਕ ਥੀ ਵੰਝਦਾ ਹੈ।
ਸਾਚੌ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਤੋਂ। ਸੂਚੇ = ਪਵਿਤ੍ਰ ਮਨੁੱਖ। ਏਕ ਮਇਆ = ਇਕ-ਮਿਕ, ਪੰਨਾ ਇੱਕ-ਰੂਪ।(ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ।
 
झूठे आवहि ठवर न पावहि दूजै आवा गउणु भइआ ॥
Jẖūṯẖe āvahi ṯẖavar na pāvahi ḏūjai āvā ga▫oṇ bẖa▫i▫ā.
The false come, and find no place of rest; in duality, they come and go.
ਕੂੜੇ (ਲੋਕ) ਆਉਂਦੇ ਹਨ ਤੇ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਮਿਲਦੀ। ਦਵੈਤ-ਭਾਵ ਰਾਹੀਂ ਉਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਆਵਾਗਉਣੁ = ਜਨਮ ਮਰਨ ਦਾ ਗੇੜ।ਪਰ ਝੂਠੇ (ਭਾਵ, ਨਾਸਵੰਤ ਮਾਇਆ ਵਿਚ ਲੱਗੇ ਹੋਏ ਬੰਦੇ) ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ।
 
आवा गउणु मिटै गुर सबदी आपे परखै बखसि लइआ ॥
Āvā ga▫oṇ mitai gur sabḏī āpe parkẖai bakẖas la▫i▫ā.
This coming and going in reincarnation is ended through the Word of the Guru's Shabad; the Lord Himself analyzes and grants His forgiveness.
ਗੁਰਾਂ ਦੇ ਉਪਦੇਸ਼ ਦੁਆਰਾ ਆਉਣਾ ਤੇ ਜਾਣਾ ਮੁੱਕ ਜਾਂਦਾ ਹੈ। ਸੁਆਮੀ ਖ਼ੁਦ ਹੀ ਪਰਖਦਾ ਅਤੇ ਮੁਆਫੀ ਬਖ਼ਸ਼ਦਾ ਹੈ।
xxxਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿਚ ਜੁੜੇ ਮਨੁੱਖ ਨੂੰ) ਪ੍ਰਭੂ ਆਪ ਪਛਾਣ ਲੈਂਦਾ ਹੈ, ਤੇ (ਉਸ ਉਤੇ) ਮੇਹਰ ਕਰਦਾ ਹੈ।
 
एका बेदन दूजै बिआपी नामु रसाइणु वीसरिआ ॥
Ėkā beḏan ḏūjai bi▫āpī nām rasā▫iṇ vīsri▫ā.
One who suffers from the disease of duality, forgets the Naam, the source of nectar.
ਜੋ ਹੋਰਸ (ਮਾਇਆ) ਦੇ ਪਿਆਰ ਦੀ ਬੀਮਾਰੀ ਨਾਲ ਦੁਖੀ ਹੋਏ ਹੋਏ ਹਨ; ਉਹ ਅੰਮ੍ਰਿਤ ਦੇ ਘਰ, ਨਾਮ, ਨੂੰ ਭੁਲਾ ਦਿੰਦੇ ਹਨ।
ਬੇਦਨ = ਵੇਦਨ, ਪੀੜ, ਦੁੱਖ। ਦੂਜੈ = ਪ੍ਰਭੂ ਤੋਂ ਬਿਨਾ ਹੋਰ ਨਾਲ ਪਿਆਰ ਦੇ ਕਾਰਨ। ਬਿਆਪੀ = ਸਤਾ ਰਹੀ ਹੈ। ਰਸਾਇਣੁ = (ਰਸ-ਅਯਨ) ਰਸਾਂ ਦਾ ਘਰ।(ਪਰ ਜਿਨ੍ਹਾਂ ਨੂੰ) ਸਾਰੇ-ਰਸਾਂ-ਦਾ-ਘਰ-ਪ੍ਰਭੂ ਦਾ ਨਾਮ ਵਿੱਸਰ ਜਾਂਦਾ ਹੈ ਉਹਨਾਂ ਨੂੰ ਦੂਜੇ-ਭਾਵ ਵਿਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਂਦੀ ਹੈ।