Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

बिनु सबदै रसु न आवै अउधू हउमै पिआस न जाई ॥
Bin sabḏai ras na āvai a▫oḏẖū ha▫umai pi▫ās na jā▫ī.
Without the Shabad, the essence does not come, O hermit, and the thirst of egotism does not depart.
(ਗੁਰੂ ਜੀ ਜੁਆਬ ਦਿੰਦੇ ਹਨ) ਉ. 72: ਹਰੀ ਦੇ ਬਾਝੋਂ ਹਵਾ ਨੂੰ ਹੋਰ ਕਿਧਰੋਂ ਇਸ ਦੀ ਖੁਰਾਕ ਨਹੀਂ ਮਿਲਦੀ ਤੇ ਇਸ ਦੀ ਹੰਗਤਾ ਦੀ ਤ੍ਰੇਹ ਦੂਰ ਨਹੀਂ ਹੁੰਦੀ, ਹੇ ਯੋਗੀ!
xxx(ਉੱਤਰ:) ਹੇ ਜੋਗੀ! ਸਤਿਗੁਰੂ ਦੇ ਸ਼ਬਦ ਤੋਂ ਬਿਨਾਂ (ਪ੍ਰਾਣਾਂ ਨੂੰ) ਰਸ ਨਹੀਂ ਆਉਂਦਾ (ਭਾਵ, ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ, ਪ੍ਰਾਨਾਂ ਦੀ ਖ਼ੁਰਾਕ ਹੈ)। ਗੁਰੂ-ਸ਼ਬਦ ਤੋਂ ਬਿਨਾ ਹਉਮੈ ਦੀ ਤ੍ਰੇਹ ਨਹੀਂ ਮਿਟਦੀ।
 
सबदि रते अम्रित रसु पाइआ साचे रहे अघाई ॥
Sabaḏ raṯe amriṯ ras pā▫i▫ā sācẖe rahe agẖā▫ī.
Imbued with the Shabad, one finds the ambrosial essence, and remains fulfilled with the True Name.
ਉ. 73: ਗਿਆਨਵਾਨ ਯੋਗੀ ਦੀ ਜੀਵਨ ਮਰਯਾਦਾ ਇਹ ਹੈ ਕਿ ਉਹ ਸਾਈਂ ਨਾਲ ਰੰਗਿਆ ਹੋਇਆ ਹੈ ਅਤੇ ਸੁਰਜੀਤ ਕਰ ਦੇਣ ਵਾਲੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ। ਉ. 74: ਪੂਰਨ ਪੁਰਸ਼ ਦਾ ਕਾਰੋਬਾਰ ਇਹ ਹੈ ਕਿ ਉਹ ਸੱਚੇ ਨਾਮ ਦੇ ਨਾਲ ਰੱਜਿਆ ਰਹਿੰਦਾ ਹੈ।
ਅਘਾਇ ਰਹੇ = ਰੱਜੇ ਰਹਿੰਦੇ ਹਨ।ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਨੂੰ ਸਦਾ ਟਿਕੇ ਰਹਿਣ ਵਾਲਾ ਨਾਮ-ਰਸ ਮਿਲ ਜਾਂਦਾ ਹੈ, ਉਹ ਸੱਚੇ ਪ੍ਰਭੂ ਵਿਚ ਰੱਜੇ ਰਹਿੰਦੇ ਹਨ (ਭਾਵ, ਨਾਮ ਵਿਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ)।
 
कवन बुधि जितु असथिरु रहीऐ कितु भोजनि त्रिपतासै ॥
Kavan buḏẖ jiṯ asthir rahī▫ai kiṯ bẖojan ṯaripṯāsai.
What is that wisdom, by which one remains steady and stable? What food brings satisfaction?
(ਯੋਗੀ ਪੁਛਦੇ ਹਨ) ਪ੍ਰ. 75: ਉਹ ਕਿਹੜੀ ਸਮਝ ਹੈ ਜਿਸ ਦੁਆਰਾ ਬੰਦਾ ਅਡੋਲ ਰਹਿੰਦਾ ਹੈ। ਪ੍ਰ. 76: ਕਿਸ ਖੁਰਾਕ ਨਾਲ ਪ੍ਰਾਣੀ ਰੱਜਿਆ ਰੰਹਿਦਾ ਹੈ?
ਕਿਤੁ ਭੋਜਨਿ = ਕਿਸ ਭੋਜਨ ਨਾਲ? ਤ੍ਰਿਪਤਾਸੈ = ਤ੍ਰਿਪਤ ਰਹੀਦਾ ਹੈ।(ਪ੍ਰਸ਼ਨ:) ਉਹ ਕੇਹੜੀ ਮਤ ਹੈ ਜਿਸ ਦੀ ਰਾਹੀ ਮਨ ਸਦਾ ਟਿਕਿਆ ਰਹਿ ਸਕਦਾ ਹੈ? ਕੇਹੜੀ ਖ਼ੁਰਾਕ ਨਾਲ ਮਨ ਸਦਾ ਰੱਜਿਆ ਰਹਿ ਸਕੇ?
 
नानक दुखु सुखु सम करि जापै सतिगुर ते कालु न ग्रासै ॥६१॥
Nānak ḏukẖ sukẖ sam kar jāpai saṯgur ṯe kāl na garāsai. ||61||
O Nanak, when one looks upon pain and pleasure alike, through the True Guru, then he is not consumed by Death. ||61||
(ਗੁਰੂ ਜੀ ਜੁਆਬ ਦਿੰਦੇ ਹਨ) ਉ. 75: ਦੁਖ ਅਤੇ ਸੁਖ ਨੂੰ ਇੱਕ ਸਮਾਨ ਜਾਣਨ ਦੀ ਸਮਝ ਦੁਆਰਾ ਬੰਦਾ ਅਡੋਲ ਰਹਿੰਦਾ ਹੈ। ਉ. 76: ਸੱਚੇ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੋਈ ਨਾਮ ਦੀ ਖੁਰਾਕ ਨਾਲ ਇਨਸਾਨ ਰੱਜਿਆ ਰਹਿੰਦਾ ਹੈ ਅਤੇ ਮੌਤ ਉਸ ਨੂੰ ਨਿਗਲਦੀ ਨਹੀਂ।
ਸਮ = ਬਰਾਬਰ, ਇਕ-ਸਮਾਨ। ਗ੍ਰਾਸੈ = ਗ੍ਰਸਦਾ, ਵਿਆਪਦਾ ॥੬੧॥(ਉੱਤਰ:) ਹੇ ਨਾਨਕ! ਸਤਿਗੁਰੂ ਤੋਂ (ਜੋ ਮਤ ਮਿਲਦੀ ਹੈ ਉਸ ਨਾਲ) ਦੁੱਖ ਤੇ ਸੁਖ ਇੱਕ-ਸਮਾਨ ਜਾਪਦਾ ਹੈ, ਸਤਿਗੁਰੂ ਤੋਂ (ਜੋ ਨਾਮ-ਭੋਜਨ ਮਿਲਦਾ ਹੈ, ਉਸ ਕਰਕੇ) ਮੌਤ (ਦਾ ਡਰ) ਪੋਹ ਨਹੀਂ ਸਕਦਾ ॥੬੧॥
 
रंगि न राता रसि नही माता ॥
Rang na rāṯā ras nahī māṯā.
If one is not imbued with the Lord's Love, nor intoxicated with His subtle essence,
ਜੇਕਰ ਇਨਸਾਨ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਨਹੀਂ, ਨਾਂ ਹੀ ਉਹ ਉਸ ਦੇ ਅੰਮ੍ਰਿਤ ਨਾਲ ਮਗਨ ਹੋਇਆ ਹੈ,
ਰੰਗਿ = ਰੰਗ ਵਿਚ, ਪਿਆਰ ਵਿਚ। ਰਸਿ = ਰਸ ਵਿਚ। ਮਾਤਾ = ਮਸਤ, ਖੀਵਾ।(ਸ਼ਬਦ ਦੀ ਕਮਾਈ ਤੋਂ ਬਿਨਾ ਮਨੁੱਖ ਦਾ ਮਨ) ਪ੍ਰਭੂ ਦੇ ਪਿਆਰ ਵਿਚ ਰੰਗਿਆ ਨਹੀਂ ਜਾਂਦਾ ਤੇ ਉਹ ਪ੍ਰਭੂ ਦੇ ਆਨੰਦ ਵਿਚ ਖੀਵਾ ਨਹੀਂ ਹੁੰਦਾ।
 
बिनु गुर सबदै जलि बलि ताता ॥
Bin gur sabḏai jal bal ṯāṯā.
without the Word of the Guru's Shabad, he is frustrated, and consumed by his own inner fire.
ਅਤੇ ਗੁਰਾਂ ਦੀ ਬਾਣੀ ਤੋਂ ਸੱਖਣਾ ਹੈ, ਤਦ ਉਹ ਖਿੱਝਿਆ ਰਹਿੰਦਾ ਹੈ ਅਤੇ ਆਪਣੀ ਅੰਦਰਲੀ ਅੱਗ ਨਾਲ ਸੜ ਬਲ ਜਾਂਦਾ ਹੈ।
ਤਾਤਾ = ਸੜਦਾ, ਖਿੱਝਦਾ।ਸਤਿਗੁਰੂ ਦੇ ਸ਼ਬਦ (ਦੀ ਕਮਾਈ ਕਰਨ) ਤੋਂ ਬਿਨਾ ਮਨੁੱਖ (ਮਾਇਕ ਧੰਧਿਆਂ ਵਿਚ) ਸੜ ਬਲ ਕੇ ਖਿੱਝਦਾ ਰਹਿੰਦਾ ਹੈ,
 
बिंदु न राखिआ सबदु न भाखिआ ॥
Binḏ na rākẖi▫ā sabaḏ na bẖākẖi▫ā.
He does not preserve his semen and seed, and does not chant the Shabad.
ਉਹ ਆਪਣੇ ਵੀਰਜ ਨੂੰ ਸਾਂਭ ਕੇ ਨਹੀਂ ਰੱਖਦਾ, ਨਾ ਹੀ ਉਹ ਪ੍ਰਭੂ ਦਾ ਉਚਾਰਨ ਕਰਦਾ ਹੈ।
ਬਿੰਦੁ = ਵੀਰਜ। ਬਿੰਦੁ ਨ ਰਾਖਿਆ = ਉਸ ਮਨੁੱਖ ਨੇ ਵੀਰ੍ਯ ਨਹੀਂ ਸਾਂਭਿਆ, (ਭਾਵ) ਉਹ ਕਾਹਦਾ ਜਤੀ?ਜਿਸ ਮਨੁੱਖ ਨੇ ਗੁਰ-ਸ਼ਬਦ ਨਹੀਂ ਉਚਾਰਿਆ, ਉਸ ਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ।
 
पवनु न साधिआ सचु न अराधिआ ॥
Pavan na sāḏẖi▫ā sacẖ na arāḏẖi▫ā.
He does not control his breath; he does not worship and adore the True Lord.
ਉਹ ਆਪਣੇ ਸੁਆਸ (ਜੀਵਨ) ਨੂੰ ਨਹੀਂ ਸੁਧਾਰਦਾ, ਨਾਂ ਹੀ ਉਹ ਸੱਚੇ ਸਾਈਂ ਦਾ ਸਿਮਰਨ ਕਰਦਾ ਹੈ।
ਪਵਨੁ ਨ ਸਾਧਿਆ = (ਪ੍ਰਾਣਾਯਾਮ ਦੀ ਰਾਹੀਂ) ਪ੍ਰਾਣ ਵੱਸ ਵਿਚ ਨਹੀਂ ਕੀਤੇ।ਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ, ਉਸ ਨੇ ਪ੍ਰਾਣਾਯਾਮ ਕਰ ਕੇ ਕੀਹ ਲਿਆ?
 
अकथ कथा ले सम करि रहै ॥
Akath kathā le sam kar rahai.
But one who speaks the Unspoken Speech, and remains balanced,
ਵਾਹਿਗੁਰੂ ਦੀ ਅਕਹਿ ਵਾਰਤਾ ਨੂੰ ਕਹਿੰਦਾ ਹੋਇਆ ਜੇਕਰ ਇਨਸਾਨ ਖੁਸ਼ੀ ਤੇ ਗਮੀ ਵਿੱਚ ਇਕ ਸਮਾਨ ਰਹਿੰਦਾ ਹੈ,
xxxਜੇ ਮਨੁੱਖ ਅਕੱਥ ਪ੍ਰਭੂ ਦੇ ਗੁਣ ਗਾ ਕੇ (ਦੁਖ ਸੁਖ ਨੂੰ) ਇੱਕ-ਸਮਾਨ ਜਾਣ ਕੇ ਜੀਵਨ ਬਿਤੀਤ ਕਰੇ,
 
तउ नानक आतम राम कउ लहै ॥६२॥
Ŧa▫o Nānak āṯam rām ka▫o lahai. ||62||
O Nanak, attains the Lord, the Supreme Soul. ||62||
ਤਦ ਉਹ ਸਰਬ ਵਿਆਪਕ ਸੁਆਮੀ ਨੂੰ ਪਾ ਲੈਂਦਾ ਹੈ, ਹੇ ਨਾਨਕ!
xxx॥੬੨॥ਤਾਂ ਹੇ ਨਾਨਕ! ਉਹ ਸਾਰੇ-ਸੰਸਾਰ-ਦੀ-ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ॥੬੨॥
 
गुर परसादी रंगे राता ॥
Gur parsādī range rāṯā.
By Guru's Grace, one is attuned to the Lord's Love.
ਗੁਰਾਂ ਦੀ ਦਇਆ ਦੁਆਰਾ, ਇਨਸਾਨ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ।
ਰੰਗੇ = (ਪ੍ਰਭੂ ਦੇ) ਪਿਆਰ ਵਿਚ।ਸਤਿਗੁਰੂ ਦੀ ਮੇਹਰ ਨਾਲ ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੀਜਦਾ ਹੈ,
 
अम्रितु पीआ साचे माता ॥
Amriṯ pī▫ā sācẖe māṯā.
Drinking in the Ambrosial Nectar, he is intoxicated with the Truth.
ਜੇਕਰ ਪ੍ਰਾਨੀ ਸੁਧਾਰਸ ਨੂੰ ਪਾਨ ਕਰ ਲਵੇ ਤਾਂ ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
ਪੀਆ = ਪੀਤਾ।ਉਹ ਨਾਮ-ਅੰਮ੍ਰਿਤ ਪੀ ਲੈਂਦਾ ਹੈ, ਤੇ ਸੱਚੇ ਪ੍ਰਭੂ ਵਿਚ ਖੀਵਾ ਰਹਿੰਦਾ ਹੈ।
 
गुर वीचारी अगनि निवारी ॥
Gur vīcẖārī agan nivārī.
Contemplating the Guru, the fire within is put out.
ਗੁਰਾਂ ਦਾ ਆਰਾਧਨ ਕਰਨ ਦੁਆਰਾ ਅੰਦਰਲੀ ਅੱਗ ਬੁੱਝ ਜਾਂਦੀ ਹੈ।
xxxਜੋ ਮਨੁੱਖ ਗੁਰ-(ਸ਼ਬਦ) ਦੀ ਰਾਹੀਂ ਵਿਚਾਰਵਾਨ ਹੋ ਗਿਆ ਹੈ ਉਸ ਨੇ (ਤ੍ਰਿਸ਼ਨਾ) ਅੱਗ ਬੁਝਾ ਲਈ ਹੈ।
 
अपिउ पीओ आतम सुखु धारी ॥
Api▫o pī▫o āṯam sukẖ ḏẖārī.
Drinking in the Ambrosial Nectar, the soul settles in peace.
ਪ੍ਰਭੂ ਦਾ ਅੰਮ੍ਰਿਤ ਪਾਨ ਕਰਨ ਦੁਆਰਾ ਜਿੰਦੜੀ ਨੂੰ ਆਰਾਮ ਪ੍ਰਾਪਤ ਹੋ ਜਾਂਦਾ ਹੈ।
ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ ਜਲ। ਪੀਓ = ਪੀਤਾ। ਧਾਰੀ = ਧਾਰਿਆ, ਲੱਭਾ।ਉਸ ਨੇ (ਨਾਮ-) ਅੰਮ੍ਰਿਤ ਪੀ ਲਿਆ ਹੈ, ਉਸ ਨੂੰ ਆਤਮਕ ਸੁਖ ਲੱਭ ਪਿਆ ਹੈ।
 
सचु अराधिआ गुरमुखि तरु तारी ॥
Sacẖ arāḏẖi▫ā gurmukẖ ṯar ṯārī.
Worshipping the True Lord in adoration, the Gurmukh crosses over the river of life.
ਗੁਰਾਂ ਦੀ ਦਇਆ ਦੁਆਰਾ ਸੱਚੇ ਸੁਆਮੀ ਦਾ ਸਿਮਰਨ ਕਰਕੇ ਇਨਸਾਨ ਸੰਸਾਰ ਦੀ ਨਦੀ ਤੋਂ ਪਾਰ ਹੋ ਜਾਂਦਾ ਹੈ।
xxx(ਹੇ ਜੋਗੀ!) ਗੁਰੂ ਦੇ ਰਾਹ ਤੇ ਤੁਰ ਕੇ ਸੱਚੇ ਪ੍ਰਭੂ ਦਾ ਸਿਮਰਨ ਕਰ ਕੇ ('ਦੁਤਰ ਸਾਗਰ' ਤੋਂ) ਪਾਰ ਲੰਘ।
 
नानक बूझै को वीचारी ॥६३॥
Nānak būjẖai ko vīcẖārī. ||63||
O Nanak, after deep contemplation, this is understood. ||63||
ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਇਸ ਤਰਾਂ ਸਮਝਦਾ ਹੈ, ਹੇ ਨਾਨਕ!
ਵੀਚਾਰੀ = ਵਿਚਾਰ-ਵਾਨ। ਤਰੁ ਤਾਰੀ = ਤਾਰੀ ਤਰੁ, ਪਾਰ ਲੰਘ। ਕੋ = ਕੋਈ ਵਿਰਲਾ ॥੬੩॥(ਪਰ) ਹੇ ਨਾਨਕ! ਕੋਈ ਵਿਰਲਾ ਵਿਚਾਰਵਾਨ (ਇਸ ਗੱਲ ਨੂੰ) ਸਮਝਦਾ ਹੈ ॥੬੩॥
 
इहु मनु मैगलु कहा बसीअले कहा बसै इहु पवना ॥
Ih man maigal kahā basī▫ale kahā basai ih pavnā.
Where does this mind-elephant live? Where does the breath reside?
(ਯੋਗੀ ਪੁਛਦੇ ਹਨ) ਪ੍ਰ. 77: ਇਹ ਮਨ ਹਾਥੀ ਕਿੱਥੇ ਰਹਿੰਦਾ ਹੈ? ਪ੍ਰ. 78: ਇਹ ਸੁਆਸ ਕਿੱਥੇ ਨਿਵਾਸ ਰਖਦਾ ਹੈ?
ਮੈਗਲੁ = (ਸੰ. ਮਦਕਲ; मदकल) ਮਸਤ ਹਾਥੀ।(ਪ੍ਰਸ਼ਨ:) ਮਸਤ ਹਾਥੀ (ਵਰਗਾ) ਇਹ ਮਨ ਕਿਥੇ ਵੱਸਦਾ ਹੈ? ਇਹ ਪ੍ਰਾਣ ਕਿਥੇ ਵੱਸਦੇ ਹਨ?
 
कहा बसै सु सबदु अउधू ता कउ चूकै मन का भवना ॥
Kahā basai so sabaḏ a▫oḏẖū ṯā ka▫o cẖūkai man kā bẖavnā.
Where should the Shabad reside, so that the wanderings of the mind may cease?
ਪ੍ਰ. 79: ਉਹ ਸੁਆਮੀ ਕਿੱਥੇ ਨਿਵਾਸ ਕਰੇ, ਹੇ ਵੈਰਾਗੀ ਨਾਨਕ! ਤਾਂ ਜੋ ਮਨ ਦੀ ਭਟਕਣਾ ਮਿੱਟ ਜਾਵੇ?
ਭਵਨਾ = ਭਟਕਣਾ।ਹੇ ਜੋਗੀ (ਨਾਨਕ!) ਉਹ ਸ਼ਬਦ ਕਿਥੇ ਵੱਸਦਾ ਹੈ (ਜਿਸ ਦੀ ਰਾਹੀਂ ਤੁਹਾਡੇ ਮਤ-ਅਨੁਸਾਰ) ਮਨ ਦੀ ਭਟਕਣਾ ਮੁੱਕਦੀ ਹੈ?
 
नदरि करे ता सतिगुरु मेले ता निज घरि वासा इहु मनु पाए ॥
Naḏar kare ṯā saṯgur mele ṯā nij gẖar vāsā ih man pā▫e.
When the Lord blesses one with His Glance of Grace, he leads him to the True Guru. Then, this mind dwells in its own home within.
(ਗੁਰੂ ਜੀ ਜੁਆਬ ਦਿੰਦੇ ਹਨ) ਉ. 77: ਜਦ ਸਾਈਂ ਮਿਹਰ ਧਾਰਦਾ ਹੈ, ਤਦ ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਤੇ ਤਦ ਇਹ ਮਨੂਆ ਹਾਥੀ ਆਪਣੇ ਨਿਜ ਦੇ ਧਾਮ ਵਿੱਚ ਟਿਕੱ ਜਾਂਦਾ ਹੈ।
xxx(ਉੱਤਰ:) ਜੇ ਪ੍ਰਭੂ ਮੇਹਰ ਦੀ ਨਿਗਾਹ ਕਰੇ ਤਾਂ ਉਹ ਸਤਿਗੁਰੂ ਮਿਲਾਂਦਾ ਹੈ ਤੇ (ਗੁਰੂ ਮਿਲਿਆਂ) ਇਹ ਮਨ ਆਪਣੇ ਹੀ ਘਰ ਵਿਚ (ਭਾਵ, ਆਪਣੇ ਆਪ ਵਿਚ) ਟਿਕ ਜਾਂਦਾ ਹੈ।
 
आपै आपु खाइ ता निरमलु होवै धावतु वरजि रहाए ॥
Āpai āp kẖā▫e ṯā nirmal hovai ḏẖāvaṯ varaj rahā▫e.
When the individual consumes his egotism, he becomes immaculate, and his wandering mind is restrained.
ਜਦ ਪ੍ਰਾਨੀ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ, ਤਦ ਉਹ ਪਵਿੱਤਰ ਪਾਵਨ ਹੋ ਜਾਂਦਾ ਹੈ ਅਤੇ ਆਪਣੇ ਭਟਕਦੇ ਹੋਏ ਮਨ ਨੂੰ ਮਨਾ ਕੇ ਰੋਕੀ ਰਖਦਾ ਹੈ!
ਆਪੈ ਆਪੁ = ਆਪਣੇ ਆਪ ਨੂੰ। ਧਾਵਤੁ = (ਵਿਕਾਰਾਂ ਵਲ) ਦੌੜਦਾ। ਵਰਜਿ = ਰੋਕ ਕੇ।(ਗੁਰੂ ਦੇ ਹੁਕਮ ਵਿਚ ਤੁਰ ਕੇ ਜਦੋਂ) ਮਨ ਆਪਣੇ ਆਪ ਨੂੰ ਖਾ ਜਾਂਦਾ ਹੈ (ਭਾਵ, ਆਪਣੇ ਸੰਕਲਪ ਵਿਕਲਪ ਮੁਕਾ ਦੇਂਦਾ ਹੈ, ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੇ ਹੁਕਮ ਵਿਚ ਤੁਰਦਾ ਹੈ) ਤਾਂ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ) ਮਾਇਆ ਵਲ ਦੌੜਦੇ ਮਨ ਨੂੰ ਰੋਕ ਰੱਖਦਾ ਹੈ।
 
किउ मूलु पछाणै आतमु जाणै किउ ससि घरि सूरु समावै ॥
Ki▫o mūl pacẖẖāṇai āṯam jāṇai ki▫o sas gẖar sūr samāvai.
How can the root, the source of all be realized? How can the soul know itself? How can the sun enter into the house of the moon?
(ਯੋਗੀ ਪੁਛਦੇ ਹਨ) ਪ੍ਰ. 80: ਆਦਿ ਪੁਰਖ ਕਿਸ ਤਰਾਂ ਜਾਣਿਆਂ ਜਾ ਸਕਦਾ ਹੈ? ਪ੍ਰ. 81: ਇਨਸਾਨ ਆਪਣੇ ਅਸਲੀ ਆਪੇ ਨੂੰ ਕਿਸ ਤਰਾਂ ਅਨੁਭਵ ਕਰ ਸਕਦਾ ਹੈ? ਪ੍ਰ. 82: ਕਿਸ ਤਰ੍ਹਾਂ ਸੂਰਜ ਚੰਦ ਦੇ ਧਾਮ ਵਿੱਚ ਪ੍ਰਵੇਸ਼ ਕਰ ਸਕਦਾ ਹੈ?
ਸਸਿ = ਚੰਦ੍ਰਮਾ। ਹਉਮੈ = ਹਉ ਮੈਂ, ਮੈਂ ਮੈਂ, ਮੈਂ ਦਾ ਹਰ ਵੇਲੇ ਧਿਆਨ, ਹਰ ਵੇਲੇ ਆਪਣੇ ਆਪ ਦਾ ਖ਼ਿਆਲ, ਵੱਖਰਾ-ਪਨ, ਖ਼ੁਦਗ਼ਰਜ਼ੀ।(ਪ੍ਰਸ਼ਨ:) ਮਨੁੱਖ (ਜਗਤ ਦੇ) ਮੁੱਢ (ਪ੍ਰਭੂ) ਨੂੰ ਕਿਵੇਂ ਪਛਾਣੇ? ਆਪਣੇ ਆਤਮਾ ਨੂੰ ਕਿਵੇਂ ਸਮਝੇ? ਚੰਦ੍ਰਮਾ ਦੇ ਘਰ ਵਿਚ ਸੂਰਜ ਕਿਵੇਂ ਟਿਕੇ?
 
गुरमुखि हउमै विचहु खोवै तउ नानक सहजि समावै ॥६४॥
Gurmukẖ ha▫umai vicẖahu kẖovai ṯa▫o Nānak sahj samāvai. ||64||
The Gurmukh eliminates egotism from within; then, O Nanak, the sun naturally enters into the home of the moon. ||64||
(ਗੁਰੂ ਜੀ ਜੁਆਬ ਦਿੰਦੇ ਹਨ) ਉ. 82: ਜਦ ਗੁਰਾਂ ਦੀ ਦਇਆ ਦੁਆਰਾ ਬੰਦਾ ਆਪਣੇ ਅੰਦਰੋਂ ਹੰਗਤਾਂ ਨੂੰ ਦੂਰ ਕਰ ਦਿੰਦਾ ਹੈ, ਤਦ ਸੂਰਜ ਚੰਦ ਦੇ ਧਾਮ ਵਿੱਚ ਸੁਖੈਨ ਹੀ ਪ੍ਰਵੇਸ਼ ਕਰ ਜਾਂਦਾ ਹੈ, ਹੇ ਨਾਨਕ!
ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ॥੬੪॥(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਆਪਣੇ ਅੰਦਰੋਂ 'ਹਉਮੈ' ਦੂਰ ਕਰਦਾ ਹੈ, ਤਦੋਂ ਹੇ ਨਾਨਕ! ਉਹ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ ॥੬੪॥
 
इहु मनु निहचलु हिरदै वसीअले गुरमुखि मूलु पछाणि रहै ॥
Ih man nihcẖal hirḏai vasī▫ale gurmukẖ mūl pacẖẖāṇ rahai.
When the mind becomes steady and stable, it abides in the heart, and then the Gurmukh realizes the root, the source of all.
ਉ. 80: ਜਦ ਅਸਥਿਰ ਹੋ ਇਹ ਮਨ, ਮਨ ਅੰਦਰ ਹੀ ਵਸਦਾ ਹੈ, ਤਦ ਗੁਰਾਂ ਦੇ ਰਾਹੀਂ ਆਦਿ ਪੁਰਖ ਜਾਣ ਲਿਆ ਜਾਂਦਾ ਹੈ।
ਨਿਹਚਲੁ = ਅਡੋਲ ਹੋ ਕੇ (ਭਾਵ, ਭਟਕਣੋਂ ਹਟ ਕੇ)। ਹਿਰਦੈ = ਹਿਰਦੇ ਵਿਚ।ਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ (ਜਗਤ ਦੇ) ਮੂਲ-(ਪ੍ਰਭੂ) ਨੂੰ ਪਛਾਣਦਾ ਹੈ (ਪ੍ਰਭੂ ਨਾਲ ਸਾਂਝ ਪਾਂਦਾ ਹੈ), ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿਚ ਟਿਕਦਾ ਹੈ।
 
नाभि पवनु घरि आसणि बैसै गुरमुखि खोजत ततु लहै ॥
Nābẖ pavan gẖar āsaṇ baisai gurmukẖ kẖojaṯ ṯaṯ lahai.
The breath is seated in the home of the navel; the Gurmukh searches, and finds the essence of reality.
ਉ. 78: ਇਹ ਸੁਆਸ ਧੁੰਨੀ ਦੇ ਖਿੱਤੇ ਅੰਦਰ ਆਪਣੇ ਗ੍ਰਹਿ ਵਿੱਚ ਆਪਣੀ ਥਾਂ ਤੇ ਬੈਠਾ ਹੋਇਆ ਹੈ। ਉ. 81: ਗੁਰਾਂ ਦੀ ਦਇਆ ਦੁਆਰਾ ਭਾਲ ਕਰਕੇ ਇਨਸਾਨ ਆਪਣੇ ਅਸਲੀ ਆਪੇ ਦਾ ਅਨੁਭਵ ਪ੍ਰਾਪਤ ਕਰ ਲੈਂਦਾ ਹੈ।
ਆਸਣਿ = ਆਸਣ ਉੱਤੇ। ਬੈਸੈ = ਬੈਠਦਾ ਹੈ।ਪ੍ਰਾਣ (ਭਾਵ, ਸੁਆਸ) ਨਾਭੀ-ਰੂਪ ਘਰ ਵਿਚ ਆਸਣ ਤੇ ਬੈਠਦਾ ਹੈ (ਭਾਵ, ਪ੍ਰਾਣਾਂ ਦਾ ਆਰੰਭ ਨਾਭੀ ਤੋਂ ਹੁੰਦਾ ਹੈ), ਗੁਰੂ ਦੀ ਰਾਹੀਂ ਖੋਜ ਕਰ ਕੇ ਮਨੁੱਖ ਅਸਲੀਅਤ ਲੱਭਦਾ ਹੈ।
 
सु सबदु निरंतरि निज घरि आछै त्रिभवण जोति सु सबदि लहै ॥
So sabaḏ niranṯar nij gẖar ācẖẖai ṯaribẖavaṇ joṯ so sabaḏ lahai.
This Shabad permeates the nucleus of the self, deep within, in its own home; the Light of this Shabad pervades the three worlds.
ਉ. 79: ਉਸ ਦਾ ਨਾਮ ਜੋ ਸਾਰਿਆਂ ਦੇ ਅੰਦਰ ਹੈ, ਉਸ ਦੇ ਨਿਜੱ ਤੇ ਧਾਮ ਵਿੱਚ ਨਿਵਾਸ ਕਰ ਲਵੇ ਤਾਂ ਜੋ ਮਨ ਦੀ ਭਟਕਣਾ ਮਿੱਟ ਜਾਵੇ। ਮਨ, ਤਦ ਉਸ ਸੁਆਮੀ ਨੂੰ ਪਾ ਲੈਂਦਾ ਹੈ, ਜਿਸ ਦਾ ਪ੍ਰਕਾਸ਼ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੈ।
ਨਿਜ ਘਰਿ = ਆਪਣੇ ਅਸਲ ਘਰ ਵਿਚ। ਆਛੈ = ਹੈ।ਉਹ ਸ਼ਬਦ (ਜੋ 'ਦੁਤਰ ਸਾਗਰ' ਤੋਂ ਤਾਰਦਾ ਹੈ) ਇਕ-ਰਸ ਆਪਣੇ ਅਸਲ ਘਰ ਵਿਚ (ਭਾਵ, ਸੁੰਨ ਪ੍ਰਭੂ ਵਿਚ) ਟਿਕਦਾ ਹੈ, ਮਨੁੱਖ ਉਸ ਸ਼ਬਦ ਦੀ ਰਾਹੀਂ (ਹੀ) ਤ੍ਰਿਲੋਕੀ ਵਿਚ ਵਿਆਪਕ ਪ੍ਰਭੂ ਦੀ ਜੋਤਿ ਨੂੰ ਲੱਭਦਾ ਹੈ।
 
खावै दूख भूख साचे की साचे ही त्रिपतासि रहै ॥
Kẖāvai ḏūkẖ bẖūkẖ sācẖe kī sācẖe hī ṯaripṯās rahai.
Hunger for the True Lord shall consume your pain, and through the True Lord, you shall be satisfied.
ਸੱਚੇ ਸਾਹਿਬ ਦੀ ਭੁਖ ਦੁਖ ਨੂੰ ਖਾ ਜਾਂਦੀ ਹੈ ਅਤੇ ਇਨਸਾਨ ਸੱਚ ਦੀ ਰਾਹੀਂ ਰੱਜਿਆ ਰਹਿੰਦਾ ਹੈ।
xxx(ਜਿਉਂ ਜਿਉਂ) ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵਧਦੀ ਹੈ (ਤਿਉਂ ਤਿਉਂ) ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ; ਸੱਚੇ ਪ੍ਰਭੂ ਵਿਚ ਹੀ ਤ੍ਰਿਪਤ ਰਹਿੰਦਾ ਹੈ।
 
अनहद बाणी गुरमुखि जाणी बिरलो को अरथावै ॥
Anhaḏ baṇī gurmukẖ jāṇī birlo ko arthāvai.
The Gurmukh knows the unstruck sound current of the Bani; how rare are those who understand.
ਸੁੱਤੇ ਸਿੱਧ ਹੋਣ ਵਾਲਾ ਕੀਰਤਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ ਅਤੇ ਕੋਈ ਟਾਂਵਾਂ ਟੱਲ ਹੀ ਇਸ ਦੇ ਭਾਵ ਨੂੰ ਅਨੁਭਵ ਕਰਦਾ ਹੈ।
ਅਰਥਾਵੈ = ਅਰਥ ਸਮਝਦਾ ਹੈ, ਅਸਲੀਅਤ ਸਮਝਦਾ ਹੈ।ਇਕ-ਰਸ ਵਿਆਪਕ ਰੱਬੀ ਜੀਵਨ-ਰੌ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ਼ ਸਮਝਿਆ ਹੈ।
 
नानकु आखै सचु सुभाखै सचि रपै रंगु कबहू न जावै ॥६५॥
Nānak ākẖai sacẖ subẖākẖai sacẖ rapai rang kabhū na jāvai. ||65||
Says Nanak, one who speaks the Truth is dyed in the color of Truth, which will never fade away. ||65||
ਗੁਰੂ ਜੀ ਫੁਰਮਾਉਂਦੇ ਹਨ, ਜੋ ਸੱਚ ਬੋਲਦਾ ਹੈ ਅਤੇ ਜੋ ਸੱਚ ਨਾਲ ਰੰਗੀਜਿਆ ਹੈ, ਉਸ ਦੀ ਰੰਗਤ ਕਦੇ ਭੀ ਨਹੀਂ ਉਤਰਦੀ।
ਸਚਿ = ਸੱਚ ਵਿਚ। ਰਪੈ = ਰੰਗਿਆ ਜਾਂਦਾ ਹੈ ॥੬੫॥ਨਾਨਕ ਆਖਦਾ ਹੈ (ਜਿਸ ਨੇ ਸਮਝਿਆ ਹੈ) ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ, ਸੱਚੇ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਇਹ ਰੰਗ ਕਦੇ ਉਤਰਦਾ ਨਹੀਂ ॥੬੫॥
 
जा इहु हिरदा देह न होती तउ मनु कैठै रहता ॥
Jā ih hirḏā ḏeh na hoṯī ṯa▫o man kaiṯẖai rahṯā.
When this heart and body did not exist, where did the mind reside?
(ਯੋਗੀ ਪੁਛਦੇ ਹਨ) ਪ੍ਰ. 83: ਜਦ ਇਹ ਦਿਲ ਤੇ ਸਰੀਰ ਨਹੀਂ ਸਨ ਹੁੰਦੇ ਤਦ ਮਨੂਆ ਕਿਥੇ ਵਸਦਾ ਸੀ?
ਦੇਹ = ਸਰੀਰ। ਮਨੁ = ਚੇਤਨ ਸੱਤਾ। ਕੈਠੈ = ਕਿਹ ਠਾਂ? ਕਿਸ ਥਾਂ ਤੇ?(ਪ੍ਰਸ਼ਨ:) ਜਦੋਂ ਨਾਹ ਇਹ ਹਿਰਦਾ ਸੀ ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਕਿੱਥੇ ਰਹਿੰਦਾ ਸੀ?
 
नाभि कमल असथ्मभु न होतो ता पवनु कवन घरि सहता ॥
Nābẖ kamal asthambẖ na hoṯo ṯā pavan kavan gẖar sahṯā.
When there was no support of the navel lotus, then in which home did the breath reside?
ਪ੍ਰ. 84: ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ, ਤਦ ਸੁਆਸ ਕਿਹੜੇ ਗ੍ਰਹਿ (ਟਿਕਾਣੇ) ਵਿੱਚ ਟਿਕਦਾ ਸੀ?
ਅਸਥੰਭੁ = ਥੰਮ੍ਹੀ, ਸਹਾਰਾ {स्तम्भ}। ਪਵਨੁ = ਪ੍ਰਾਣ, ਸੁਆਸ। ਸਹਤਾ = ਆਸਰਾ ਲੈਂਦਾ ਸੀ।ਜਦੋਂ ਨਾਭੀ ਦੇ ਚੱਕਰ ਦੀ ਥੰਮ੍ਹੀ ਨਹੀਂ ਸੀ ਤਾਂ ਪ੍ਰਾਣ (ਸੁਆਸ) ਕਿਸ ਘਰ ਵਿਚ ਆਸਰਾ ਲੈਂਦਾ ਸੀ?
 
रूपु न होतो रेख न काई ता सबदि कहा लिव लाई ॥
Rūp na hoṯo rekẖ na kā▫ī ṯā sabaḏ kahā liv lā▫ī.
When there was no form or shape, then how could anyone lovingly focus on the Shabad?
ਪ੍ਰ. 85: ਜਦ ਕੋਈ ਸਰੂਪ ਜਾਂ ਨੁਹਾਰ ਨਹੀਂ ਸੀ ਤਦ ਨਾਮ ਦੇ ਰਾਹੀਂ ਪ੍ਰੀਤ ਕਿਸ ਤਰ੍ਹਾਂ ਲੱਗਦੀ ਸੀ?
ਸਬਦਿ = ਸ਼ਬਦ ਨੇ।ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿਥੇ ਲਿਵ ਲਾਈ ਹੋਈ ਸੀ?
 
रकतु बिंदु की मड़ी न होती मिति कीमति नही पाई ॥
Rakaṯ binḏ kī maṛī na hoṯī miṯ kīmaṯ nahī pā▫ī.
When there was no dungeon formed from egg and sperm, who could measure the Lord's value and extent?
ਪ੍ਰ. 86: ਜਦ ਅੰਡੇ ਤੇ ਵੀਰਜ ਤੋਂ ਸਾਜਿਆ ਹੋਇਆ ਸਰੀਰ ਦਾ ਮੱਠ ਨਹੀਂ ਸੀ, ਕੀ ਤਦ ਪ੍ਰਭੂ ਦੇ ਵਿਸਥਾਰ ਤੇ ਮੁੱਲ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ?
ਰਕਤੁ = ਰੁੱਤ। ਬਿੰਦੁ = ਬੀਰਜ। ਮੜੀ = ਸਰੀਰ। ਮਿਤਿ = ਅੰਦਾਜ਼ਾ।ਜਦੋਂ (ਮਾਂ ਦੀ) ਰੱਤ ਤੇ (ਪਿਤਾ ਦੇ) ਬੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿਚ ਲਿਵ ਕਿਵੇਂ ਇਹ ਮਨ ਲਾਂਦਾ ਸੀ?
 
वरनु भेखु असरूपु न जापी किउ करि जापसि साचा ॥
varan bẖekẖ asrūp na jāpī ki▫o kar jāpas sācẖā.
When color, dress and form could not be seen, how could the True Lord be known?
ਪ੍ਰ. 87: ਜਦ ਸੁਆਮੀ ਦਾ ਰੰਗ ਭੇਸ ਤੇ ਸਰੂਪ ਵੇਖੇ ਨਹੀਂ ਸਨ ਜਾਂਦੇ, ਤਾਂ ਸੱਚਾ ਸੁਆਮੀ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਸੀ?
ਅਸਰੂਪੁ = ਸ੍ਵਰੂਪੁ, ਸਰੂਪ।ਜਿਸ ਪ੍ਰਭੂ ਦਾ ਰੰਗ ਭੇਖ ਤੇ ਸਰੂਪ ਨਹੀਂ ਦਿੱਸਦਾ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ?
 
नानक नामि रते बैरागी इब तब साचो साचा ॥६६॥
Nānak nām raṯe bairāgī ib ṯab sācẖo sācẖā. ||66||
O Nanak, those who are attuned to the Naam, the Name of the Lord, are detached. Then and now, they see the Truest of the True. ||66||
(ਗੁਰੂ ਜੀ ਜੁਆਬ ਦਿੰਦੇ ਹਨ) ਨਾਨਕ ਕੇਵਲ ਉਹ ਹੀ ਨਿਰਲੇਪ ਹਨ ਜੋ ਨਾਮ ਨਾਲ ਰੰਗੀਜੇ ਹਨ। ਹੁਣ, ਤਦ ਅਤੇ ਸਦਾ ਉਹ ਸਚਿਆਰਾਂ ਦੇ ਪਰਮ ਸਚਿਆਰ (ਹਰੀ) ਨੂੰ ਵੇਖਦੇ ਹਨ।
ਇਬ = ਹੁਣ ਜਦੋਂ ਸਰੀਰ ਮੌਜੂਦ ਹੈ। ਤਬ = ਤਦੋਂ ਜਦੋਂ ਸਰੀਰ ਨਹੀਂ ਸੀ ॥੬੬॥(ਉੱਤਰ:) ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਵੈਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ (ਮੌਜੂਦ) ਪ੍ਰਤੀਤ ਹੁੰਦਾ ਹੈ ॥੬੬॥
 
हिरदा देह न होती अउधू तउ मनु सुंनि रहै बैरागी ॥
Hirḏā ḏeh na hoṯī a▫oḏẖū ṯa▫o man sunn rahai bairāgī.
When the heart and the body did not exist, O hermit, then the mind resided in the absolute, detached Lord.
ਉ. 83: ਜਦ ਦਿਲ ਤੇ ਸਰੀਰ ਨਹੀਂ ਸਨ, ਹੇ ਯੋਗੀ। ਤਦ ਮਨ ਨਿਰਲੇਪ ਸੁਆਮੀ ਅੰਦਰ ਵਸਦਾ ਸੀ।
ਅਉਧੂ = ਹੇ ਜੋਗੀ! ਸੁੰਨਿ = ਅਫੁਰ ਪ੍ਰਭੂ ਵਿਚ।(ਉੱਤਰ:) ਹੇ ਜੋਗੀ! ਜਦੋਂ ਨਾਹ ਹਿਰਦਾ ਸੀ ਨਾਹ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ।
 
नाभि कमलु असथ्मभु न होतो ता निज घरि बसतउ पवनु अनरागी ॥
Nābẖ kamal asthambẖ na hoṯo ṯā nij gẖar basṯa▫o pavan anrāgī.
When there was no support of the lotus of the navel, the breath remained in its own home, attuned to the Lord's Love.
ਉ. 84: ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ, ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ, ਸੁਆਸ ਤਦ ਆਪਣੇ ਨਿਜ ਦੇ ਗ੍ਰਹਿ ਅੰਦਰ ਟਿਕਦਾ ਸੀ।
ਅਨਰਾਗੀ = ਪ੍ਰੇਮੀ ਹੋ ਕੇ।ਜਦੋਂ ਨਾਭੀ-ਚੱਕਰ-ਰੂਪ ਥੰਮੀ ਨਹੀਂ ਸੀ ਤਦੋਂ ਪ੍ਰਾਣ (ਪ੍ਰਭੂ ਦਾ) ਪ੍ਰੇਮੀ ਹੋ ਕੇ ਆਪਣੇ ਅਸਲ ਘਰ (ਪ੍ਰਭੂ) ਵਿਚ ਵੱਸਦਾ ਸੀ।
 
रूपु न रेखिआ जाति न होती तउ अकुलीणि रहतउ सबदु सु सारु ॥
Rūp na rekẖ▫i▫ā jāṯ na hoṯī ṯa▫o akulīṇ rahṯa▫o sabaḏ so sār.
When there was no form or shape or social class, then the Shabad, in its essence, resided in the unmanifest Lord.
ਉ. 85: ਜਦ ਨਾਂ ਕੋਈ ਸਰੂਪ, ਨਾਂ ਚਿੰਨ੍ਹ ਅਤੇ ਨ ਹੀ ਜਾਤੀ ਸੀ, ਤਦ ਆਪਣਾ ਤਤ, ਸੂਰਤ ਅੰਦਰ ਨਾਮ, ਵੰਸ ਰਹਿਤ ਸਾਂਈਂ, ਅੰਦਰ ਵਸਦਾ ਸੀ।
ਜਾਤਿ = ਹੋਂਦ, ਉਤਪੱਤੀ। ਅਕੁਲੀਣਿ = ਅਕੁਲੀਣ ਵਿਚ, ਕੁਲ-ਰਹਿਤ ਪ੍ਰਭੂ ਵਿਚ।ਜਦੋਂ (ਜਗਤ ਦਾ) ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ (ਜੋ "ਦੁਤਰ ਸਾਗਰ" ਤੋਂ ਤਾਰਦਾ ਹੈ) ਕੁਲ-ਰਹਿਤ ਪ੍ਰਭੂ ਵਿਚ ਰਹਿੰਦਾ ਸੀ;
 
गउनु गगनु जब तबहि न होतउ त्रिभवण जोति आपे निरंकारु ॥
Ga▫un gagan jab ṯabėh na hoṯa▫o ṯaribẖavaṇ joṯ āpe nirankār.
When the world and the sky did not even exist, the Light of the Formless Lord filled the three worlds.
ਉ. 86: ਜਦ ਨਾਂ ਦੇਹ ਮੜ੍ਹੀ, ਨਾਂ ਸੰਸਾਰ ਅਤੇ ਨਾਂ ਹੀ ਅਸਮਾਨ ਸੀ, ਤਦ ਕੇਵਲ ਸਰੂਪ ਰਹਿਤ ਸਾਈਂ ਦਾ ਪ੍ਰਕਾਸ਼ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਸੀ।
ਗਉਨੁ = ਗਵਨੁ, ਗਮਨ, ਚਾਲ, ਜਗਤ ਦੀ ਚਾਲ, ਜਗਤ ਦੀ ਹੋਂਦ। ਗਗਨੁ = ਅਕਾਸ਼।ਜਦੋਂ ਜਗਤ ਦੀ ਹਸਤੀ ਨਹੀਂ ਸੀ, ਅਕਾਸ਼ ਨਹੀਂ ਸੀ, ਤਦੋਂ ਆਕਾਰ-ਰਹਿਤ ਤ੍ਰਿਭਵਣੀ ਜੋਤਿ (ਭਾਵ, ਹੁਣ ਤ੍ਰਿਲੋਕੀ ਵਿਚ ਵਿਆਪਕ ਹੋਣ ਵਾਲੀ ਜੋਤਿ) ਆਪ ਹੀ ਆਪ ਸੀ।