Sri Guru Granth Sahib Ji

Ang: / 1430

Your last visited Ang:

माझ महला ४ ॥
Mājẖ mėhlā 4.
Maajh, Fourth Mehl:
ਮਾਝ, ਚਉਥੀ ਪਾਤਸ਼ਾਹੀ।
xxxxxx
 
हरि गुण पड़ीऐ हरि गुण गुणीऐ ॥
Har guṇ paṛī▫ai har guṇ guṇī▫ai.
Read of the Lord's Glories and reflect upon the Lord's Glories.
ਵਾਹਿਗੁਰੂ ਦੀ ਕੀਰਤੀ ਵਾਚ ਅਤੇ ਵਾਹਿਗੁਰੂ ਦੀ ਕੀਰਤੀ ਦਾ ਹੀ ਤੂੰ ਧਿਆਨ ਧਾਰ।
ਪੜੀਐ = (ਆਉ, ਰਲ ਕੇ) ਪੜ੍ਹੀਏ। ਗੁਣੀਐ = (ਆਉ, ਰਲ ਕੇ) ਵਿਚਾਰੀਏ।(ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ,
 
हरि हरि नाम कथा नित सुणीऐ ॥
Har har nām kathā niṯ suṇī▫ai.
Listen continually to the Sermon of the Naam, the Name of the Lord, Har, Har.
ਤੂੰ ਹੇ ਬੰਦੇ! ਸੁਆਮੀ ਮਾਲਕ ਦੇ ਨਾਮ ਦੀ ਸਦੀਵ ਹੀ ਧਰਮ-ਵਾਰਤਾ ਸਰਵਣ ਕਰ।
xxxਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ।
 
मिलि सतसंगति हरि गुण गाए जगु भउजलु दुतरु तरीऐ जीउ ॥१॥
Mil saṯsangaṯ har guṇ gā▫e jag bẖa▫ojal ḏuṯar ṯarī▫ai jī▫o. ||1||
Joining the Sat Sangat, the True Congregation, and singing the Glorious Praises of the Lord, you shall cross over the treacherous and terrifying world-ocean. ||1||
ਸਾਧ-ਸਭਾ ਨਾਲ ਜੁੜਣ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਕਠਨ ਤੇ ਭੈ-ਦਾਇਕ ਸੰਸਾਰ-ਸਮੁੰਦਰ ਤਰਿਆ ਜਾਂਦਾ ਹੈ।
ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ। ਭਉਜਲੁ = ਸੰਸਾਰ-ਸਮੁੰਦਰ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ॥੧॥ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ ॥੧॥
 
आउ सखी हरि मेलु करेहा ॥
Ā▫o sakẖī har mel karehā.
Come, friends, let us meet our Lord.
ਆਓ ਮੇਰੀਓ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਿਲੀਏ।
ਸਖੀ = ਹੇ ਸਹੇਲੀ! ਹੇ ਸਤਸੰਗੀ! ਹਰਿ ਮੇਲੁ = ਹਰੀ ਦੀ ਪ੍ਰਾਪਤੀ ਵਾਲਾ ਇਕੱਠ, ਸਤਸੰਗ। ਕਰੇਹਾ = ਅਸੀਂ ਕਰੀਏ।ਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ।
 
मेरे प्रीतम का मै देइ सनेहा ॥
Mere parīṯam kā mai ḏe▫e sanehā.
Bring me a message from my Beloved.
ਉਹ ਮੈਨੂੰ ਮੇਰੇ ਪਿਆਰੇ ਦਾ ਸੰਦੇਸਾ ਦੇਣਗੀਆਂ।
ਮੈ = ਮੈਨੂੰ। ਦੇਇ = ਦੇਂਦਾ ਹੈ।ਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ,
 
मेरा मित्रु सखा सो प्रीतमु भाई मै दसे हरि नरहरीऐ जीउ ॥२॥
Merā miṯar sakẖā so parīṯam bẖā▫ī mai ḏase har narharī▫ai jī▫o. ||2||
He alone is a friend, companion, beloved and brother of mine, who shows me the way to the Lord, the Lord of all. ||2||
ਕੇਵਲ ਉਹੀ ਮੇਰਾ ਸਜਣ ਸਾਥੀ, ਪਿਆਰਾ ਤੇ ਵੀਰ ਹੈ, ਜੋ ਮੈਨੂੰ ਸ਼ੇਰ-ਮਨੁਸ਼ ਸਰੂਪ ਵਾਹਿਗੁਰੂ ਦਾ ਰਾਹ ਵਿਖਾਲਦਾ ਹੈ।
ਸਖਾ = ਮਿਤ੍ਰ, ਸਾਥੀ। ਨਰਹਰੀਐ = ਨਰਹਰੀ, ਪਰਮਾਤਮਾ ॥੨॥ਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ ॥੨॥
 
मेरी बेदन हरि गुरु पूरा जाणै ॥
Merī beḏan har gur pūrā jāṇai.
My illness is known only to the Lord and the Perfect Guru.
ਮੇਰੀ ਬੀਮਾਰੀ ਨੂੰ ਪੂਰਨ ਰਬ-ਰੂਪ ਗੁਰੂ ਜੀ ਸਮਝਦੇ ਹਨ।
ਬੇਦਨ = ਪੀੜਾ। ਹਉ = ਮੈਂ।(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ
 
हउ रहि न सका बिनु नाम वखाणे ॥
Ha▫o rėh na sakā bin nām vakẖāṇe.
I cannot continue living without chanting the Naam.
ਮੈਂ ਸੁਆਮੀ ਦਾ ਨਾਮ ਉਚਾਰਨ ਕਰਨ ਬਗੈਰ ਬਚ ਨਹੀਂ ਸਕਦਾ।
xxxਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ।
 
मै अउखधु मंत्रु दीजै गुर पूरे मै हरि हरि नामि उधरीऐ जीउ ॥३॥
Mai a▫ukẖaḏẖ manṯar ḏījai gur pūre mai har har nām uḏẖrī▫ai jī▫o. ||3||
So give me the medicine, the Mantra of the Perfect Guru. Through the Name of the Lord, Har, Har, I am saved. ||3||
ਮੈਨੂੰ ਵਾਹਿੁਗਰੂ ਦੇ ਨਾਮ ਦੀ ਦਵਾਈ ਦੇਹ, ਹੇ ਮੇਰੇ ਮੁਕੰਮਲ ਗੁਰਦੇਵ ਜੀ! ਵਾਹਿਗੁਰੂ ਸੁਆਮੀ ਦੇ ਨਾਮ ਰਾਹੀਂ ਹੀ ਮੇਰਾ ਪਾਰ ਉਤਾਰਾ ਹੁੰਦਾ ਹੈ।
ਅਉਖਧੁ = (ਬੇਦਨ ਦੂਰ ਕਰਨ ਲਈ) ਦਵਾਈ। ਗੁਰ ਪੂਰੇ = ਹੇ ਪੂਰੇ ਗੁਰੂ! ਨਾਮਿ = ਨਾਮ ਵਿਚ (ਜੋੜ ਕੇ)। ਉਧਰੀਐ = ਪਾਰ ਲੰਘਾ ॥੩॥(ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ-) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ)। ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੩॥
 
हम चात्रिक दीन सतिगुर सरणाई ॥
Ham cẖāṯrik ḏīn saṯgur sarṇā▫ī.
I am just a poor song-bird, in the Sanctuary of the True Guru,
ਮੈਂ ਗਰੀਬ ਪਪੀਹਾ ਸੱਚੇ ਗੁਰਾਂ ਦੀ ਤਾਬੇ ਹਾਂ।
ਚਾਤ੍ਰਿਕ = ਪਪੀਹੇ {ਨੋਟ: ਪ੍ਰਚਲਤ ਖ਼ਿਆਲ ਹੈ ਕਿ ਪਪੀਹਾ ਸ੍ਵਾਂਤੀ ਨਛੱਤ੍ਰ ਸਮੇ ਪਈ ਬੂੰਦ ਨੂੰ ਹੀ ਪੀਂਦਾ ਹੈ}।ਹੇ ਦਾਸ ਨਾਨਕ! ਆਕ ਕਿ ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ।
 
हरि हरि नामु बूंद मुखि पाई ॥
Har har nām būnḏ mukẖ pā▫ī.
who has placed the Drop of Water, the Lord's Name, Har, Har, in my mouth.
ਗੁਰਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦੀ ਕਣੀ ਮੇਰੇ ਮੂੰਹ ਵਿੱਚ ਚੋਈ ਹੈ।
ਮੁਖਿ = ਮੂੰਹ ਵਿਚ।(ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ)।
 
हरि जलनिधि हम जल के मीने जन नानक जल बिनु मरीऐ जीउ ॥४॥३॥
Har jalniḏẖ ham jal ke mīne jan Nānak jal bin marī▫ai jī▫o. ||4||3||
The Lord is the Treasure of Water; I am just a fish in that water. Without this Water, servant Nanak would die. ||4||3||
ਵਾਹਿਗੁਰੂ ਪਾਣੀ ਦਾ ਭੰਡਾਰ ਹੈ ਤੇ ਮੈਂ ਉਸ ਪਾਣੀ ਦੀ ਮੱਛੀ। ਇਸ ਪਾਣੀ ਦੇ ਬਾਝੋਂ ਨਫਰ ਨਾਨਕ ਮਰ ਜਾਂਦਾ ਹੈ।
ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਮੀਨੇ = ਮੱਛੀਆਂ ॥੪॥੩॥ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ॥੪॥੩॥
 
माझ महला ४ ॥
Mājẖ mėhlā 4.
Maajh, Fourth Mehl:
ਮਾਝ, ਚਉਥੀ ਪਾਤਸ਼ਾਹੀ।
xxxxxx
 
हरि जन संत मिलहु मेरे भाई ॥
Har jan sanṯ milhu mere bẖā▫ī.
O servants of the Lord, O Saints, O my Siblings of Destiny, let us join together!
ਹੇ ਸਾਧੂਓ, ਹੇ ਵਾਹਿਗੁਰੂ ਦੇ ਸੇਵਕੋ! ਮੈਨੂੰ ਮਿਲੋ ਮੇਰੇ ਵੀਰਨੋ।
ਹਰਿ ਜਨ ਸੰਤ = ਹੇ ਹਰੀ ਜਨੋ! ਹੇ ਸੰਤ ਜਨੋ! ਭਾਈ = ਹੇ ਭਰਾਵੋ!ਹੇ ਹਰੀ ਜਨੋ! ਹੇ ਸੰਤ ਜਨੋ! ਹੇ ਮੇਰੇ ਭਰਾਵੋ! (ਮੈਨੂੰ) ਮਿਲੋ,
 
मेरा हरि प्रभु दसहु मै भुख लगाई ॥
Merā har parabẖ ḏashu mai bẖukẖ lagā▫ī.
Show me the way to my Lord God-I am so hungry for Him!
ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਗੱਲ ਦਸੋ। ਮੈਨੂੰ ਉਸ ਦੀ ਖੁਦਿਆਂ ਲੱਗੀ ਹੋਈ ਹੈ।
ਮੈ = ਮੈਨੂੰ।ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦੱਸ ਪਾਵੋ, ਮੈਨੂੰ (ਉਸ ਦੇ ਦੀਦਾਰ ਦੀ) ਭੁੱਖ ਲੱਗੀ ਹੋਈ ਹੈ।
 
मेरी सरधा पूरि जगजीवन दाते मिलि हरि दरसनि मनु भीजै जीउ ॥१॥
Merī sarḏẖā pūr jagjīvan ḏāṯe mil har ḏarsan man bẖījai jī▫o. ||1||
Please reward my faith, O Life of the World, O Great Giver. Obtaining the Blessed Vision of the Lord's Darshan, my mind is fulfilled. ||1||
ਮੇਰੇ ਦਾਤਾਰ, ਜਗਤ ਦੀ ਜਿੰਦ ਜਾਨ, ਮੇਰੀ ਸੱਧਰ ਪੂਰੀ ਕਰ। ਵਾਹਿਗੁਰੂ ਦਾ ਦੀਦਾਰ ਪਰਾਪਤ ਕਰਨ ਦੁਆਰਾ ਮੇਰੀ ਆਤਮਾ ਰੱਜ ਜਾਂਦੀ ਹੈ।
ਜਗਜੀਵਨ = ਹੇ ਜਗ-ਜੀਵਨ! ਹੇ ਜਗਤ ਦੇ ਜੀਵਨ! ਮਿਲਿ = ਮਿਲ ਕੇ। ਦਰਸਨਿ = ਦਰਸਨ ਵਿਚ ॥੧॥ਹੇ ਜਗਤ ਦੇ ਜੀਵਨ ਪ੍ਰਭੂ! ਹੇ ਦਾਤਾਰ! ਹੇ ਹਰੀ! ਮੇਰੀ ਇਹ ਸਰਧਾ ਪੂਰੀ ਕਰ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ ਮੇਰਾ ਮਨ (ਤੇਰੇ ਨਾਮ-ਅੰਮ੍ਰਿਤ ਨਾਲ) ਤਰੋ-ਤਰ ਹੋ ਜਾਏ ॥੧॥
 
मिलि सतसंगि बोली हरि बाणी ॥
Mil saṯsang bolī har baṇī.
Joining the Sat Sangat, the True Congregation, I chant the Bani of the Lord's Word.
ਸਾਧ ਸੰਗਤ ਨਾਲ ਜੁੜ ਕੇ ਮੈਂ ਰੱਬ-ਰੂਪ ਗੁਰਾਂ ਦੀ ਬਾਣੀ ਉਚਾਰਦਾ ਹਾਂ।
ਸਤਸੰਗਿ = ਸਤ ਸੰਗ ਵਿਚ। ਬੋਲੀ = ਬੋਲੀ, ਮੈਂ ਬੋਲਾਂ।(ਮੇਰਾ ਮਨ ਲੋਚਦਾ ਹੈ ਕਿ) ਸਾਧ ਸੰਗਤ ਵਿਚ ਮਿਲ ਕੇ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਾਂ।
 
हरि हरि कथा मेरै मनि भाणी ॥
Har har kathā merai man bẖāṇī.
The Sermon of the Lord, Har, Har, is pleasing to my mind.
ਸੁਆਮੀ ਮਾਲਕ ਦੀ ਧਰਮ-ਵਾਰਤਾ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ!
ਮੇਰੈ ਮਨਿ = ਮੇਰੇ ਮਨ ਵਿਚ। ਭਾਣੀ = ਪਿਆਰੀ ਲੱਗ ਰਹੀ ਹੈ।ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਮੇਰੇ ਮਨ ਵਿਚ ਪਿਆਰੀਆਂ ਲੱਗ ਰਹੀਆਂ ਹਨ।
 
हरि हरि अम्रितु हरि मनि भावै मिलि सतिगुर अम्रितु पीजै जीउ ॥२॥
Har har amriṯ har man bẖāvai mil saṯgur amriṯ pījai jī▫o. ||2||
The Ambrosial Nectar of the Lord's Name, Har, Har, is so sweet to my mind. Meeting the True Guru, I drink in this Ambrosial Nectar. ||2||
ਵਾਹਿਗੁਰੂ ਦੇ ਨਾਮ ਦਾ ਸੁਧਾ-ਰਸ ਹਰ ਤਰ੍ਹਾਂ ਨਾਲ ਮੇਰੀ ਆਤਮਾ ਨੂੰ ਮਿਠੜਾ ਲਗਦਾ ਹੈ। ਸੱਚੇ ਗੁਰਾਂ ਨੂੰ ਭੇਟ ਕੇ ਮੈਂ ਨਾਮ ਆਬਿ-ਹਿਯਾਤ ਨੂੰ ਪਾਨ ਕਰਦਾ ਹਾਂ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੨॥ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਜਲ ਮੇਰੇ ਮਨ ਵਿਚ ਚੰਗਾ ਲਗ ਰਿਹਾ ਹੈ। ਇਹ ਨਾਮ-ਜਲ ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ॥੨॥
 
वडभागी हरि संगति पावहि ॥
vadbẖāgī har sangaṯ pāvahi.
By great good fortune, the Lord's Congregation is found,
ਭਾਰੇ ਚੰਗੇ ਕਰਮਾਂ ਦੁਆਰਾ ਇਨਸਾਨ ਵਾਹਿਗੁਰੂ ਦੀ ਸਭਾ ਨੂੰ ਪਰਾਪਤ ਕਰਦਾ ਹੈ।
ਵਡਭਾਗੀ = ਵੱਡੇ ਭਾਗਾਂ ਵਾਲੇ।ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤ ਪ੍ਰਾਪਤ ਕਰਦੇ ਹਨ।
 
भागहीन भ्रमि चोटा खावहि ॥
Bẖāghīn bẖaram cẖotā kẖāvėh.
while the unfortunate ones wander around in doubt, enduring painful beatings.
ਨਿਕਰਮਣ ਬੰਦਾ ਵਹਿਮ ਅੰਦਰ ਭਟਕਦੇ ਅਤੇ ਸੱਟਾਂ ਸਹਾਰਦੇ ਹਨ।
ਭ੍ਰਮਿ = ਭਟਕਣਾ ਵਿਚ ਪੈ ਕੇ।ਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਚੋਟਾਂ ਖਾਂਦੇ ਹਨ (ਵਿਕਾਰਾਂ ਦੀਆਂ ਸੱਟਾਂ ਸਹਾਰਦੇ ਹਨ)।
 
बिनु भागा सतसंगु न लभै बिनु संगति मैलु भरीजै जीउ ॥३॥
Bin bẖāgā saṯsang na labẖai bin sangaṯ mail bẖarījai jī▫o. ||3||
Without good fortune, the Sat Sangat is not found; without this Sangat, people are stained with filth and pollution. ||3||
ਚੰਗੇ ਕਰਮਾਂ ਦੇ ਬਗੈਰ ਸੱਚਿਆਂ ਦੀ ਸੰਗਤ ਨਹੀਂ ਲਭਦੀ। ਐਸੀ ਸੁਹਬਤ ਦੇ ਬਾਝੋਂ ਇਨਸਾਨ ਪਾਪਾਂ ਦੀ ਮਲੀਨਤਾ ਨਾਲ ਲਿਬੜ ਜਾਂਦਾ ਹੈ।
ਭਰੀਜੈ = ਭਰ ਜਾਈਦਾ ਹੈ, ਲਿਬੜੀਦਾ ਹੈ ॥੩॥ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤ ਨਹੀਂ ਮਿਲਦੀ। ਸਾਧ ਸੰਗਤ ਤੋਂ ਬਿਨਾ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿਬੜਿਆ ਰਹਿੰਦਾ ਹੈ ॥੩॥
 
मै आइ मिलहु जगजीवन पिआरे ॥
Mai ā▫e milhu jagjīvan pi▫āre.
Come and meet me, O Life of the World, my Beloved.
ਆ ਕੇ ਮੈਨੂੰ ਦਰਸ਼ਨ ਦੇ, ਹੇ ਮੇਰੇ ਪ੍ਰੀਤਮ! ਜਗਤ ਦੀ ਜਿੰਦ-ਜਾਨ।
ਮੈ = ਮੈਨੂੰ। ਆਇ = ਆ ਕੇ।ਹੇ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ! ਆ ਕੇ ਮੈਨੂੰ ਮਿਲ।
 
हरि हरि नामु दइआ मनि धारे ॥
Har har nām ḏa▫i▫ā man ḏẖāre.
Please bless me with Your Mercy, and enshrine Your Name, Har, Har, within my mind.
ਮਿਹਰਬਾਨ ਹੋ ਜਾਓ, ਹੇ ਵਾਹਿਗੁਰੂ ਸੁਆਮੀ! ਅਤੇ ਮੇਰੇ ਦਿਲ ਅੰਦਰ ਆਪਣਾ ਨਾਮ ਅਸਥਾਪਨ ਕਰੋ।
ਦਇਆ ਧਾਰੇ = ਦਇਆ ਧਾਰਿ, ਦਇਆ ਧਾਰ ਕੇ।ਹੇ ਹਰੀ! ਆਪਣੇ ਮਨ ਵਿਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇਹ।
 
गुरमति नामु मीठा मनि भाइआ जन नानक नामि मनु भीजै जीउ ॥४॥४॥
Gurmaṯ nām mīṯẖā man bẖā▫i▫ā jan Nānak nām man bẖījai jī▫o. ||4||4||
Through the Guru's Teachings, the Sweet Name has become pleasing to my mind. Servant Nanak's mind is drenched and delighted with the Naam. ||4||4||
ਗੁਰਾਂ ਦੇ ਉਪਦੇਸ਼ ਤਾਬੇ ਮਿੱਠੜਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਣ ਲਗ ਗਿਆ ਹੈ ਅਤੇ ਗੋਲੇ ਨਾਨਕ ਦੀ ਆਤਮਾ ਨਾਮ ਨਾਲ ਪਰਮ ਪਰਸੰਨ ਹੋ ਗਈ ਹੈ।
ਨਾਮਿ = ਨਾਮ ਵਿਚ ॥੪॥ਹੇ ਦਾਸ ਨਾਨਕ! ਗੁਰੂ ਦੀ ਮੱਤ ਦੀ ਬਰਕਤਿ ਨਾਲ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ, ਉਸ ਦਾ ਮਨ (ਸਦਾ) ਨਾਮ ਵਿਚ ਹੀ ਭਿੱਜਿਆ ਰਹਿੰਦਾ ਹੈ ॥੪॥੪॥
 
माझ महला ४ ॥
Mājẖ mėhlā 4.
Maajh, Fourth Mehl:
ਮਾਝ, ਚਉਥੀ ਪਾਤਸਾਹੀ।
xxxxxx
 
हरि गुर गिआनु हरि रसु हरि पाइआ ॥
Har gur gi▫ān har ras har pā▫i▫ā.
Through the Guru, I have obtained the Lord's spiritual wisdom. I have obtained the Sublime Essence of the Lord.
ਗੁਰਾਂ ਪਾਸੋਂ ਮੈਂ ਵਾਹਿਗੁਰੂ ਦੀ ਗਿਆਤ ਅਤੇ ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਪਰਾਪਤ ਕੀਤਾ ਹੈ।
ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ।ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ।
 
मनु हरि रंगि राता हरि रसु पीआइआ ॥
Man har rang rāṯā har ras pī▫ā▫i▫ā.
My mind is imbued with the Love of the Lord; I drink in the Sublime Essence of the Lord.
ਮੇਰੀ ਆਤਮਾ ਵਾਹਿੁਗਰੂ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹੈ।
ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ।
 
हरि हरि नामु मुखि हरि हरि बोली मनु हरि रसि टुलि टुलि पउदा जीउ ॥१॥
Har har nām mukẖ har har bolī man har ras tul tul pa▫uḏā jī▫o. ||1||
With my mouth, I chant the Name of the Lord, Har, Har; my mind is filled to overflowing with the Sublime Essence of the Lord. ||1||
ਆਪਣੇ ਮੂੰਹ ਨਾਮ ਮੈਂ ਪ੍ਰਭੂ ਤੇ ਪ੍ਰਮੇਸ਼ਰ ਦੇ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰੀ-ਪੂਰਨ ਹੋ ਰਿਹਾ ਹੈ।
ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਦਾ ਹਾਂ। ਹਰਿ ਰਸਿ = ਹਰੀ = ਨਾਮ ਦੇ ਰਸ ਵਿਚ। ਟੁਲਿ ਟੁਲਿ = ਡੁਲ੍ਹ ਡੁਲ੍ਹ, ਉਛਲ ਉਛਲ। ਪਉਦਾ = ਪੈਂਦਾ ॥੧॥(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥
 
आवहु संत मै गलि मेलाईऐ ॥
Āvhu sanṯ mai gal melā▫ī▫ai.
Come, O Saints, and lead me to my Lord's Embrace.
ਹੇ ਸਾਧੂਓ! ਆਓ ਤੇ ਮੈਨੂੰ ਆਪਣੇ ਸੁਆਮੀ ਦੇ ਗਲ ਨਾਲ ਮਿਲਾਓ।
ਗਲਿ = ਗਲ ਨਾਲ। ਮੈ = ਮੈਨੂੰ।ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ,
 
मेरे प्रीतम की मै कथा सुणाईऐ ॥
Mere parīṯam kī mai kathā suṇā▫ī▫ai.
Recite to me the Sermon of my Beloved.
ਮੇਰੇ ਪਿਆਰੇ ਦੀ ਮੈਨੂੰ ਧਰਮ-ਵਾਰਤਾ ਸੁਣਾਓ।
xxxਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।
 
हरि के संत मिलहु मनु देवा जो गुरबाणी मुखि चउदा जीउ ॥२॥
Har ke sanṯ milhu man ḏevā jo gurbāṇī mukẖ cẖa▫uḏā jī▫o. ||2||
I dedicate my mind to those Saints of the Lord, who chant the Word of the Guru's Bani with their mouths. ||2||
ਜੇਕਰ ਮੈਂ ਰੱਬ ਦੇ ਐਸੇ ਸਾਧੂਆਂ ਨੂੰ ਮਿਲ ਪਵਾਂ ਜਿਹੜੇ ਆਪਣੇ ਮੂੰਹ ਨਾਲ ਗੁਰਬਾਣੀ ਦਾ ਉਚਾਰਣ ਕਰਦੇ ਹਨ, ਮੈਂ ਉਨ੍ਹਾਂ ਨੂੰ ਆਪਣੀ ਆਤਮਾ ਅਰਪਣ ਕਰ ਦੇਵਾਂਗਾ।
ਦੇਵਾ = ਦੇਵਾਂ, ਮੈਂ ਦੇ ਦਿਆਂ। ਚਉਦਾ = ਬੋਲਦਾ ॥੨॥ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥
 
वडभागी हरि संतु मिलाइआ ॥
vadbẖāgī har sanṯ milā▫i▫ā.
By great good fortune, the Lord has led me to meet His Saint.
ਪੂਰਨ ਚੰਗੇ ਨਸੀਬਾਂ ਰਾਹੀਂ, ਵਾਹਿਗੁਰੂ ਨੇ ਮੈਨੂੰ ਆਪਣੇ ਸਾਧੂ ਨਾਲ ਮਿਲਾ ਦਿੱਤਾ ਹੈ।
ਸੰਤੁ = ਗੁਰੂ।ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ,
 
गुरि पूरै हरि रसु मुखि पाइआ ॥
Gur pūrai har ras mukẖ pā▫i▫ā.
The Perfect Guru has placed the Sublime Essence of the Lord into my mouth.
ਪੂਰਨ-ਗੁਰਾਂ ਨੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਪਾ ਦਿੱਤਾ ਹੈ।
ਗੁਰਿ ਪੂਰੈ = ਪੂਰੇ ਗੁਰੂ ਨੇ।ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ।
 
भागहीन सतिगुरु नही पाइआ मनमुखु गरभ जूनी निति पउदा जीउ ॥३॥
Bẖāghīn saṯgur nahī pā▫i▫ā manmukẖ garabẖ jūnī niṯ pa▫uḏā jī▫o. ||3||
The unfortunate ones do not find the True Guru; the self-willed manmukhs continually endure reincarnation through the womb. ||3||
ਨਿਕਰਮਣ ਬੰਦਾ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰਤੀਕੂਲ ਪੁਰਸ਼ ਹਮੇਸ਼ਾਂ ਰਹਿਮ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਕਰਦਾ ਹੈ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਿਤਿ = ਸਦਾ ॥੩॥ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
 
आपि दइआलि दइआ प्रभि धारी ॥
Āp ḏa▫i▫āl ḏa▫i▫ā parabẖ ḏẖārī.
God, the Merciful, has Himself bestowed His Mercy.
ਮਿਹਰਬਾਨ ਸੁਆਮੀ ਨੇ ਆਪ ਹੀ ਰਹਿਮਤ ਕੀਤੀ ਹੈ,
ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਦਇਆਲ ਪ੍ਰਭਿ = ਦਇਆਲ ਪ੍ਰਭੂ ਨੇ।ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ,
 
मलु हउमै बिखिआ सभ निवारी ॥
Mal ha▫umai bikẖi▫ā sabẖ nivārī.
He has totally removed the poisonous pollution of egotism.
ਅਤੇ ਉਸ ਨੇ ਹੰਕਾਰ ਦੀ ਸਾਰੀ ਜ਼ਹਿਰੀਲੀ ਮਲੀਨਤਾ ਲਾਹ ਸੁੱਟੀ ਹੈ।
ਬਿਖਿਆ = ਮਾਇਆ। ਨਿਵਾਰੀ = ਦੂਰ ਕਰ ਦਿੱਤੀ।ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।
 
नानक हट पटण विचि कांइआ हरि लैंदे गुरमुखि सउदा जीउ ॥४॥५॥
Nānak hat pataṇ vicẖ kāʼn▫i▫ā har laiʼnḏe gurmukẖ sa▫uḏā jī▫o. ||4||5||
O Nanak, in the shops of the city of the human body, the Gurmukhs buy the merchandise of the Lord's Name. ||4||5||
ਨਾਨਕ, ਗੁਰੂ-ਅਨੁਸਾਰੀ ਮਨੁੱਖੀ ਦੇਹਿ ਦੇ ਸ਼ਹਿਰ ਦੀਆਂ ਦੁਕਾਨਾਂ ਵਿਚੋਂ ਰੱਬ ਦੇ ਨਾਮ ਦਾ ਸੌਦਾ ਸੂਤ ਖਰੀਦਦੇ ਹਨ।
ਪਟਣ = ਸ਼ਹਰ। ਕਾਂਇਆ = ਸਰੀਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ॥੪॥ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥
 
माझ महला ४ ॥
Mājẖ mėhlā 4.
Maajh, Fourth Mehl:
ਮਾਝ, ਚਉਥੀ ਪਾਤਸਾਹੀ।
xxxxxx
 
हउ गुण गोविंद हरि नामु धिआई ॥
Ha▫o guṇ govinḏ har nām ḏẖi▫ā▫ī.
I meditate on the Glorious Praises of the Lord of the Universe, and the Name of the Lord.
ਮੈਂ ਹਰੀ, ਸ੍ਰਿਸ਼ਟੀ ਦੇ ਮਾਲਕ, ਦੀਆਂ ਉਤਕ੍ਰਿਸ਼ਟਤਾਈਆਂ ਤੇ ਨਾਮ ਦਾ ਅਰਾਧਨ ਕਰਦਾ ਹਾਂ।
ਹਉ = ਮੈਂ।(ਮੇਰੀ ਅਰਦਾਸਿ ਹੈ ਕਿ) ਮੈਂ ਗੋਬਿੰਦ ਦੇ ਗੁਣ ਗਾਵਾਂ, ਮੈਂ ਹਰੀ ਦਾ ਨਾਮ ਸਿਮਰਾਂ,
 
मिलि संगति मनि नामु वसाई ॥
Mil sangaṯ man nām vasā▫ī.
Joining the Sangat, the Holy Congregation, the Name comes to dwell in the mind.
ਸਾਧ-ਸਮਾਗਮ ਨਾਲ ਜੁੜ ਕੇ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਨੂੰ ਟਿਕਾਉਂਦਾ ਹਾਂ।
ਮਿਲਿ = ਮਿਲ ਕੇ। ਮਨਿ = ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਵਾਂ।ਤੇ ਸਾਧ ਸੰਗਤ ਵਿਚ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਵਾਂ।
 
हरि प्रभ अगम अगोचर सुआमी मिलि सतिगुर हरि रसु कीचै जीउ ॥१॥
Har parabẖ agam agocẖar su▫āmī mil saṯgur har ras kīcẖai jī▫o. ||1||
The Lord God is our Lord and Master, Inaccessible and Unfathomable. Meeting the True Guru, I enjoy the Sublime Essence of the Lord. ||1||
ਵਾਹਿਗੁਰੂ ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਗਾਧ ਮਾਲਕ ਹੈ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮੈਂ ਈਸ਼ਵਰੀ ਅਨੰਦ ਨੂੰ ਮਾਣਦਾ ਹਾਂ।
ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ ਪ੍ਰਭੂ! ਅਗੋਚਰ = ਉਹ ਪ੍ਰਭੂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਕੀਚੈ = ਕੀਤਾ ਜਾ ਸਕੇ ॥੧॥ਹੇ ਹਰੀ! ਹੇ ਪ੍ਰਭੂ! ਹੇ ਅਪਹੁੰਚ (ਪ੍ਰਭੂ)! ਹੇ ਅਗੋਚਰ (ਪ੍ਰਭੂ)! ਹੇ ਸੁਆਮੀ! (ਜੇ ਤੇਰੀ ਮਿਹਰ ਹੋਵੇ ਤਾਂ) ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ॥੧॥