Sri Guru Granth Sahib Ji

Ang: / 1430

Your last visited Ang:

धनु धनु हरि जन जिनि हरि प्रभु जाता ॥
Ḏẖan ḏẖan har jan jin har parabẖ jāṯā.
Blessed, blessed are the humble servants of the Lord, who know the Lord God.
ਮੁਬਾਰਕ, ਮੁਬਾਰਕ ਹਨ ਰੱਬ ਦੇ ਗੋਲੇ, ਜਿਹੜੇ ਵਾਹਿਗੁਰੂ ਸੁਆਮੀ ਨੂੰ ਸਮਝਦੇ ਹਨ।
ਜਿਨ = ਜਿਨ੍ਹਾਂ ਨੇ। ਜਾਤਾ = ਪਛਾਣਿਆ, ਡੂੰਘੀ ਸਾਂਝ ਪਾਈ।ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।
 
जाइ पुछा जन हरि की बाता ॥
Jā▫e pucẖẖā jan har kī bāṯā.
I go and ask those humble servants about the Mysteries of the Lord.
ਮੈਂ ਜਾ ਕੇ ਐਸੇ ਗੋਲਿਆਂ ਪਾਸੋਂ ਵਾਹਿਗੁਰੂ ਦੀਆਂ ਗੱਲਾਂ ਪੁਛਦਾ ਹਾਂ।
ਜਾਇ = ਜਾ ਕੇ। ਪੁਛਾ = ਪੁੱਛਾਂ।(ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।
 
पाव मलोवा मलि मलि धोवा मिलि हरि जन हरि रसु पीचै जीउ ॥२॥
Pāv malovā mal mal ḏẖovā mil har jan har ras pīcẖai jī▫o. ||2||
I wash and massage their feet; joining with the humble servants of the Lord, I drink in the Sublime Essence of the Lord. ||2||
ਮੈਂ ਉਨ੍ਹਾਂ ਦੇ ਪੈਰਾਂ ਦੀ ਮੁਠੀ-ਚਾਪੀ ਕਰਦਾ ਅਤੇ ਉਨ੍ਹਾਂ ਨੂੰ ਸਾਫ ਕਰਦਾ ਤੇ ਧੋਦਾ ਹਾਂ। ਰੱਬ ਦੇ ਸੇਵਕਾਂ ਨੂੰ ਮਿਲਕੇ, ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪੀਂਦਾ ਹਾਂ।
ਪਾਵ = {'ਪਾਉ' ਤੋਂ ਬਹੁ-ਵਚਨ} ਪੈਰ। ਮਲੋਵਾ = ਮਲੋਵਾਂ, ਮਲਾਂ। ਮਲਿ = ਮਲ ਕੇ। ਪੀਚੈ = ਪੀਤਾ ਜਾਏ ॥੨॥ਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ। ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੨॥
 
सतिगुर दातै नामु दिड़ाइआ ॥
Saṯgur ḏāṯai nām ḏiṛā▫i▫ā.
The True Guru, the Giver, has implanted the Naam, the Name of the Lord, within me.
ਦਾਤਾਰ, ਸੱਚੇ ਗੁਰਾਂ ਨੇ ਮੇਰੇ ਦਿਲ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
ਦਾਤੈ = ਦਾਤੇ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ।(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,
 
वडभागी गुर दरसनु पाइआ ॥
vadbẖāgī gur ḏarsan pā▫i▫ā.
By great good fortune, I have obtained the Blessed Vision of the Guru's Darshan.
ਪਰਮ ਚੰਗੇ ਨਸੀਬਾਂ ਰਾਹੀਂ ਮੈਨੂੰ ਗੁਰਾਂ ਦਾ ਦੀਦਾਰ ਪਰਾਪਤ ਹੋਇਆ ਹੈ।
xxxਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ।
 
अम्रित रसु सचु अम्रितु बोली गुरि पूरै अम्रितु लीचै जीउ ॥३॥
Amriṯ ras sacẖ amriṯ bolī gur pūrai amriṯ līcẖai jī▫o. ||3||
The True Essence is Ambrosial Nectar; through the Ambrosial Words of the Perfect Guru, this Amrit is obtained. ||3||
ਅੰਮ੍ਰਿਤਮਈ ਸੱਚੇ ਨਾਮ ਦਾ ਉਚਾਰਣ ਕਰਨ ਦੁਆਰਾ ਮੈਂ ਆਬਿ-ਹਿਯਾਤੀ ਜੌਹਰ ਪਾਨ ਕਰਦਾ ਹਾਂ। ਪੂਰਨ ਗੁਰਾਂ ਪਾਸੋਂ ਹੀ ਸੁਧਾਰਸ ਪਰਾਪਤ ਹੁੰਦਾ ਹੈ।
ਸਚੁ = ਸਦਾ-ਥਿਰ ਰਹਿਣ ਵਾਲਾ। ਬੋਲੀ = ਬੋਲੀਂ, ਮੈਂ ਬੋਲਾਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਲੀਚੈ = ਲਿਆ ਜਾ ਸਕਦਾ ਹੈ ॥੩॥ਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ। ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ ॥੩॥
 
हरि सतसंगति सत पुरखु मिलाईऐ ॥
Har saṯsangaṯ saṯ purakẖ milā▫ī▫ai.
O Lord, lead me to the Sat Sangat, the True Congregation, and the true beings.
ਹੇ ਵਾਹਿਗੁਰੂ! ਮੈਨੂੰ ਸਾਧ ਸਮੇਲਣ ਅਤੇ ਸੱਚੇ ਪੁਰਸ਼ਾਂ ਦੇ ਨਾਲ ਜੋੜ ਦੇ।
ਹਰਿ = ਹੇ ਹਰੀ!ਹੇ ਹਰੀ! ਮੈਨੂੰ ਸਾਧ ਸੰਗਤ ਮਿਲਾ, ਮੈਨੂੰ ਸਤਿਗੁਰੂ ਮਿਲਾ।
 
मिलि सतसंगति हरि नामु धिआईऐ ॥
Mil saṯsangaṯ har nām ḏẖi▫ā▫ī▫ai.
Joining the Sat Sangat, I meditate on the Lord's Name.
ਪਵਿੱਤ੍ਰ ਪੁਰਸ਼ਾਂ ਦੀ ਸਭਾ ਨਾਲ ਮਿਲ ਕੇ ਮੈਂ ਰੱਬ ਦੇ ਨਾਮ ਦਾ ਅਰਾਧਨ ਕਰਾਂਗਾ।
ਧਿਆਈਐ = ਧਿਆਇਆ ਜਾ ਸਕਦਾ ਹੈ।ਸਾਧ ਸੰਗਤ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
 
नानक हरि कथा सुणी मुखि बोली गुरमति हरि नामि परीचै जीउ ॥४॥६॥
Nānak har kathā suṇī mukẖ bolī gurmaṯ har nām parīcẖai jī▫o. ||4||6||
O Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
ਨਾਨਕ, ਵਾਹਿਗੁਰੂ ਦੀ ਵਾਰਤਾ ਮੈਂ ਸਰਵਣ ਕਰਦਾ ਅਤੇ ਆਪਣੇ ਮੂੰਹ ਨਾਲ ਉਚਾਰਦਾ ਹਾਂ। ਗੁਰਾਂ ਦੇ ਉਪਦੇਸ਼ ਤਾਬੇ ਹਰੀ ਦੇ ਨਾਮ ਨਾਲ ਮੈਂ ਤ੍ਰਿਪਤ ਹੋ ਜਾਂਦਾ ਹਾਂ।
ਸੁਣੀ = ਮੈਂ ਸੁਣਾਂ। ਬੋਲੀ = ਮੈਂ ਬੋਲਾਂ। ਪਰੀਚੈ = ਪਰੀਚਦਾ ਹੈ ॥੪॥ਹੇ ਨਾਨਕ! (ਅਰਦਾਸ ਕਰ ਕਿ ਸਾਧ ਸੰਗਤ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ। ਗੁਰੂ ਦੀ ਮੱਤ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ ॥੪॥੬॥
 
माझ महला ४ ॥
Mājẖ mėhlā 4.
Maajh, Fourth Mehl:
ਮਾਝ, ਚਉਥੀ ਪਾਤਸ਼ਾਹੀ।
xxxxxx
 
आवहु भैणे तुसी मिलहु पिआरीआ ॥
Āvhu bẖaiṇe ṯusī milhu pi▫ārī▫ā.
Come, dear sisters-let us join together.
ਆਓ, ਮੇਰੀਓ ਅੰਮਾਂ ਜਾਈਓ! ਮੈਨੂੰ ਮਿਲੋ ਮੇਰੀਓ ਸਨੇਹੀਓ।
ਭੈਣੇ ਪਿਆਰੀਆ = ਹੇ ਪਿਆਰੀ ਭੈਣੋ! ਹੇ ਸਤਸੰਗਿਓ!ਹੇ ਪਿਆਰੀ ਭੈਣੋ! (ਹੇ ਸਤਸੰਗੀਹੋ!) ਤੁਸੀਂ ਆਵੋ ਤੇ ਰਲ ਕੇ ਬੈਠੋ।
 
जो मेरा प्रीतमु दसे तिस कै हउ वारीआ ॥
Jo merā parīṯam ḏase ṯis kai ha▫o vārī▫ā.
I am a sacrifice to the one who tells me of my Beloved.
ਮੈਂ ਉਸ ਉਤੋਂ ਘੋਲੀ ਹੋਂਦੀ ਹਾਂ, ਜਿਹੜੀ ਮੇਰੇ ਦਿਲਬਰ ਦੀ ਮੈਨੂੰ ਗੱਲ ਦੱਸਦੀ ਹੈ।
ਤਿਸ ਕੈ = ਉਸ ਤੋਂ। ਹਉ = ਮੈਂ। ਵਾਰੀਆ = ਸਦਕੇ ਹਾਂ।ਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ।
 
मिलि सतसंगति लधा हरि सजणु हउ सतिगुर विटहु घुमाईआ जीउ ॥१॥
Mil saṯsangaṯ laḏẖā har sajaṇ ha▫o saṯgur vitahu gẖumā▫ī▫ā jī▫o. ||1||
Joining the Sat Sangat, the True Congregation, I have found the Lord, my Best Friend. I am a sacrifice to the True Guru. ||1||
ਸਾਧ ਸਮਾਗਮ ਅੰਦਰ ਜੁੜ ਕੇ ਮੈਂ ਵਾਹਿਗੁਰੂ ਆਪਣੇ ਮਿਤ੍ਰ ਨੂੰ ਭਾਲ ਲਿਆ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
ਮਿਲਿ = ਮਿਲ ਕੇ। ਵਿਟਹੁ = ਤੋਂ। ਘੁਮਾਈਆ = ਕੁਰਬਾਨ ਹਾਂ {ਇਸਤ੍ਰੀ-ਲਿੰਗ} ॥੧॥ਸਾਧ ਸੰਗਤ ਵਿਚ ਮਿਲ ਕੇ (ਗੁਰੂ ਦੀ ਰਾਹੀਂ) ਮੈਂ ਸੱਜਣ ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ॥੧॥
 
जह जह देखा तह तह सुआमी ॥
Jah jah ḏekẖā ṯah ṯah su▫āmī.
Wherever I look, there I see my Lord and Master.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਆਪਣੇ ਸਾਹਿਬ ਨੂੰ ਪਾਉਂਦਾ ਹਾਂ।
ਜਹ ਜਹ = ਜਿਥੇ ਜਿਥੇ। ਤਹ ਤਹ = ਉਥੇ ਉਥੇ। ਦੇਖਾ = ਦੇਖਾਂ, ਮੈਂ ਦੇਖਦਾ ਹਾਂ। ਸੁਆਮੀ = ਹੇ ਸੁਆਮੀ!ਹੇ ਸੁਆਮੀ! ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈਂ।
 
तू घटि घटि रविआ अंतरजामी ॥
Ŧū gẖat gẖat ravi▫ā anṯarjāmī.
You are permeating each and every heart, O Lord, Inner-knower, Searcher of Hearts.
ਤੂੰ ਹੇ, ਦਿਲਾਂ ਦੀਆਂ ਜਾਨਣਹਾਰ, ਸੁਆਮੀ! ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈਂ।
ਘਟਿ ਘਟਿ = ਹਰੇਕ ਘਟ ਵਿਚ। ਅੰਤਰਜਾਮੀ = ਹੇ ਅੰਤਰਜਾਮੀ!ਹੇ ਅੰਤਰਜਾਮੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।
 
गुरि पूरै हरि नालि दिखालिआ हउ सतिगुर विटहु सद वारिआ जीउ ॥२॥
Gur pūrai har nāl ḏikẖāli▫ā ha▫o saṯgur vitahu saḏ vāri▫ā jī▫o. ||2||
The Perfect Guru has shown me that the Lord is always with me. I am forever a sacrifice to the True Guru. ||2||
ਪੂਰਨ ਗੁਰਾਂ ਨੇ ਮੇਰੇ ਵਾਹਿਗੁਰੂ ਨੂੰ ਮੇਰੇ ਸਾਥ ਵਿਖਾਲ ਦਿਤਾ ਹੈ। ਸੱਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
ਹੇ ਸਭ ਦੇ ਦਿਲ ਦੀ ਜਾਣਨ ਵਾਲੇ! ਗੁਰਿ ਪੂਰੈ = ਪੂਰੇ ਗੁਰੂ ਨੇ। ਸਦ = ਸਦਾ। ਵਾਰਿਆ = ਕੁਰਬਾਨ {ਪੁਲਿੰਗ} ॥੨॥ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵੱਸਦਾ ਵਿਖਾ ਦਿੱਤਾ ਹੈ ॥੨॥
 
एको पवणु माटी सभ एका सभ एका जोति सबाईआ ॥
Ėko pavaṇ mātī sabẖ ekā sabẖ ekā joṯ sabā▫ī▫ā.
There is only one breath; all are made of the same clay; the light within all is the same.
ਕੇਵਲ ਇਕੋ ਹੀ ਸੁਆਸ ਹੈ, ਸਾਰਿਆਂ ਦਾ ਮਾਦਾ ਐਨ ਇਕੋ ਜੇਹਾ ਹੈ ਅਤੇ ਸਮੂਹ ਅੰਦਰ ਤਮਾਮ ਰੋਸ਼ਨੀ ਉਹੋ ਹੀ ਹੈ।
ਪਵਣੁ = ਹਵਾ, ਸੁਆਸ। ਮਾਟੀ = ਮਿੱਟੀ ਤੱਤ, ਸਰੀਰ। ਸਬਾਈਆ = ਸਾਰੀ।(ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ।
 
सभ इका जोति वरतै भिनि भिनि न रलई किसै दी रलाईआ ॥
Sabẖ ikā joṯ varṯai bẖin bẖin na ral▫ī kisai ḏī ralā▫ī▫ā.
The One Light pervades all the many and various beings. This Light intermingles with them, but it is not diluted or obscured.
ਇਕੋ ਨੂਰ ਹੀ ਤਮਾਮ ਨਾਨਾ ਪ੍ਰਕਾਰ ਤੇ ਮੁਖਤਲਿਫ ਚੀਜ਼ਾ ਅੰਦਰ ਰਮ ਰਿਹਾ ਹੈ। ਕਿਸੇ ਜਣੇ ਦੇ ਮਿਲਾਉਣ ਦੁਆਰਾ ਇਹ ਨੂਰ ਕਿਸੇ ਹੋਰ ਨੂਰ ਨਾਲ ਅਭੇਦ ਨਹੀਂ ਹੁੰਦਾ।
ਵਰਤੈ = ਮੌਜੂਦ ਹੈ। ਭਿਨਿ ਭਿਨਿ = ਵੱਖ ਵੱਖ ਸਰੀਰ ਵਿਚ। ਨ ਰਲਈ = ਨ ਰਲੈ, ਮਿਲਦੀ ਨਹੀਂ।ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ)।
 
गुर परसादी इकु नदरी आइआ हउ सतिगुर विटहु वताइआ जीउ ॥३॥
Gur parsādī ik naḏrī ā▫i▫ā ha▫o saṯgur vitahu vaṯā▫i▫ā jī▫o. ||3||
By Guru's Grace, I have come to see the One. I am a sacrifice to the True Guru. ||3||
ਗੁਰਾਂ ਦੀ ਦਇਆ ਦੁਆਰਾ, ਮੈਂ ਇਕ ਪ੍ਰਭੂ ਨੂੰ ਵੇਖ ਲਿਆ ਹੈ! ਸੱਚੇ ਗੁਰਾਂ ਉਤੋਂ ਮੈਂ ਘੋਲੀ ਜਾਂਦਾ ਹਾਂ।
ਇਕੁ = ਇੱਕ ਪਰਮਾਤਮਾ। ਵਤਾਇਆ = ਕੁਰਬਾਨ {ਪੁਲਿੰਗ} ॥੩॥ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ ॥੩॥
 
जनु नानकु बोलै अम्रित बाणी ॥
Jan Nānak bolai amriṯ baṇī.
Servant Nanak speaks the Ambrosial Bani of the Word.
ਨੌਕਰ ਨਾਨਕ ਸੁਧਾਰਸ ਸਰੂਪ ਗੁਰਬਾਣੀ ਉਚਾਰਨ ਕਰਦਾ ਹੈ।
ਜਨੁ = ਦਾਸ {ਇਕ-ਵਚਨ}। ਨਾਨਕੁ ਬੋਲੈ = ਨਾਨਕ ਬੋਲਦਾ ਹੈ। {ਨੋਟ: ਲ਼ਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ, ਆਤਮਕ ਮੌਤ ਤੋਂ ਬਚਾਣ ਵਾਲੀ।ਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ (ਸਦਾ) ਉਚਾਰਦਾ ਹੈ।
 
गुरसिखां कै मनि पिआरी भाणी ॥
Gursikẖāʼn kai man pi▫ārī bẖāṇī.
It is dear and pleasing to the minds of the GurSikhs.
ਗੁਰ-ਸਿੱਖਾਂ ਦੇ ਚਿੱਤ ਨੂੰ ਇਹ ਲਾਡਲੀ ਤੇ ਚੰਗੀ ਲਗਦੀ ਹੈ।
ਕੈ ਮਨਿ = ਦੇ ਮਨ ਵਿਚ। ਭਾਣੀ = ਪਸੰਦ ਹੈ।ਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ।
 
उपदेसु करे गुरु सतिगुरु पूरा गुरु सतिगुरु परउपकारीआ जीउ ॥४॥७॥
Upḏes kare gur saṯgur pūrā gur saṯgur par▫upkārī▫ā jī▫o. ||4||7||
The Guru, the Perfect True Guru, shares the Teachings. The Guru, the True Guru, is Generous to all. ||4||7||
ਵਿਸ਼ਾਲ ਤੇ ਪੂਰਨ ਸੱਚੇ ਗੁਰੂ ਜੀ ਸਿੱਖ-ਮਤ ਪ੍ਰਦਾਨ ਕਰਦੇ ਹਨ। ਵੱਡੇ ਸੱਚੇ ਗੁਰਦੇਵ ਜੀ ਸਾਰਿਆਂ ਦਾ ਭਲਾ ਕਰਨ ਵਾਲੇ ਹਨ।
ਪਰਉਪਕਾਰੀ = ਹੋਰਨਾਂ ਦਾ ਭਲਾ ਕਰਨ ਵਾਲਾ ॥੪॥ਪੂਰਾ ਗੁਰੂ ਪੂਰਾ ਸਤਿਗੁਰੂ (ਇਹੀ) ਉਸਦੇਸ਼ ਕਰਦਾ ਹੈ (ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੀ ਵਰਤ ਰਹੀ ਹੈ)। ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ ॥੪॥੭॥
 
सत चउपदे महले चउथे के ॥
Saṯ cẖa▫upḏe mahle cẖa▫uthe ke.
Seven Chau-Padas Of The Fourth Mehl. ||
ਸਤ ਚਉਪਦੇ ਚੌਥੀ ਪਾਤਸ਼ਾਹੀ ਦੇ।
xxxਉਪਰ ਵਾਲੇ 7 ਚਉਪਦੇ ਗੁਰੂ ਰਾਮਦਾਸ ਜੀ ਦੇ ਹਨ।
 
माझ महला ५ चउपदे घरु १ ॥
Mājẖ mėhlā 5 cẖa▫upḏe gẖar 1.
Maajh, Fifth Mehl, Chau-Padas, First House:
ਮਾਝ, ਪੰਜਵੀਂ ਪਾਤਸ਼ਾਹੀ, ਚਉਪਦੇ।
xxxxxx
 
मेरा मनु लोचै गुर दरसन ताई ॥
Merā man locẖai gur ḏarsan ṯā▫ī.
My mind longs for the Blessed Vision of the Guru's Darshan.
ਮੇਰੀ ਆਤਮਾ ਗੁਰਾਂ ਦੇ ਦੀਦਾਰ ਲਈ ਤਰਸ ਰਹੀ ਹੈ।
ਲੋਚੈ = ਲੋਚਦਾ ਹੈ, ਤਾਂਘਦਾ ਹੈ। ਤਾਈ = ਤਾਈਂ, ਵਾਸਤੇ।ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ।
 
बिलप करे चात्रिक की निआई ॥
Bilap kare cẖāṯrik kī ni▫ā▫ī.
It cries out like the thirsty song-bird.
ਇਹ ਪਪੀਹੇ ਦੀ ਮਾਨਿੰਦ ਵਿਰਲਾਪ ਕਰਦੀ ਹੈ।
ਬਿਲਪ = ਵਿਰਲਾਪ, ਤਰਲੇ। ਨਿਆਈ = ਨਿਆਈਂ, ਵਾਂਗ।(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ।
 
त्रिखा न उतरै सांति न आवै बिनु दरसन संत पिआरे जीउ ॥१॥
Ŧarikẖā na uṯrai sāʼnṯ na āvai bin ḏarsan sanṯ pi▫āre jī▫o. ||1||
My thirst is not quenched, and I can find no peace, without the Blessed Vision of the Beloved Saint. ||1||
ਮੇਰੀ ਤ੍ਰੇਹ ਨਹੀਂ ਬੁਝਦੀ, ਨਾਂ ਹੀ ਮੈਨੂੰ ਠੰਢ ਚੈਨ ਪੈਦੀ ਹੈ, ਬਗੈਰ ਪੂਜਯ ਸਾਧੂ ਪ੍ਰੀਤਮ ਦੇ ਦੀਦਾਰ ਦੇ।
ਤ੍ਰਿਖਾ = ਤ੍ਰੇਹ ॥੧॥ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥
 
हउ घोली जीउ घोलि घुमाई गुर दरसन संत पिआरे जीउ ॥१॥ रहाउ ॥
Ha▫o gẖolī jī▫o gẖol gẖumā▫ī gur ḏarsan sanṯ pi▫āre jī▫o. ||1|| rahā▫o.
I am a sacrifice, my soul is a sacrifice, to the Blessed Vision of the Beloved Saint Guru. ||1||Pause||
ਮੈਂ ਕੁਰਬਾਨ ਹਾਂ ਤੇ ਆਪਣੀ ਜਿੰਦੜੀ ਮੈਂ ਕੁਰਬਾਨ ਕਰਦਾ ਹਾਂ, ਸਨੇਹੀ ਸਾਧੂ ਗੁਰਾਂ ਦੇ ਦੀਦਾਰ ਉਤੋਂ। ਠਹਿਰਾਉ।
ਹਉ = ਮੈਂ। ਘੋਲੀ = ਸਦਕੇ। ਘੋਲਿ ਘੁਮਾਈ = ਸਦਕੇ, ਕੁਰਬਾਨ, ਵਾਰੀ ॥੧॥ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ॥
 
तेरा मुखु सुहावा जीउ सहज धुनि बाणी ॥
Ŧerā mukẖ suhāvā jī▫o sahj ḏẖun baṇī.
Your Face is so Beautiful, and the Sound of Your Words imparts intuitive wisdom.
ਤੇਰਾ ਚਿਹਰਾ ਸੁੰਦਰ ਹੈ ਅਤੇ ਤੇਰੇ ਸ਼ਬਦਾਂ ਦੀ ਆਵਾਜ ਬ੍ਰਹਿਮ-ਗਿਆਨ ਪ੍ਰਾਦਨ ਕਰਦੀ ਹੈ।
ਸੁਹਾਵਾ = {सुखावय} ਸੁਖ ਦੇਣ ਵਾਲਾ, ਸੋਹਣਾ। ਸਹਜ = ਆਤਮਕ ਅਡੋਲਤਾ। ਧੁਨਿ = ਰੌ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ ਪੈਦਾ ਕਰਨ ਵਾਲੀ। ਬਾਣੀ = ਸਿਫ਼ਤ-ਸਾਲਾਹ।ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ।
 
चिरु होआ देखे सारिंगपाणी ॥
Cẖir ho▫ā ḏekẖe sāringpāṇī.
It is so long since this rain-bird has had even a glimpse of water.
ਪਪੀਹੇ ਨੂੰ ਜਲ ਨੂੰ ਵੇਖੇ ਬੜੀ ਮੁਦਤ ਗੁਜਰ ਗਈ ਹੈ।
ਸਾਰਿੰਗ ਪਾਣੀ = ਹੇ ਸਾਰਿੰਗ ਪਾਣੀ! ਹੇ ਪਰਮਾਤਮਾ! {ਸਾਰਿੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ}।ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।
 
धंनु सु देसु जहा तूं वसिआ मेरे सजण मीत मुरारे जीउ ॥२॥
Ḏẖan so ḏes jahā ṯūʼn vasi▫ā mere sajaṇ mīṯ murāre jī▫o. ||2||
Blessed is that land where You dwell, O my Friend and Intimate Divine Guru. ||2||
ਮੁਬਾਰਕ ਹੈ ਉਹ ਧਰਤੀ ਜਿਥੇ ਤੂੰ ਰਹਿੰਦਾ ਹੈ ਮੇਰਾ ਦੋਸਤ ਤੇ ਯਾਰ, ਪੂਜਯ ਤੇ ਪ੍ਰਭੂ-ਰੂਪ ਗੁਰਦੇਵ!
ਧੰਨੁ = ਭਾਗਾਂ ਵਾਲਾ। ਦੇਸੁ = ਹਿਰਦਾ-ਦੇਸ। ਜਹਾ = ਜਿੱਥੇ। ਮੁਰਾਰੇ = ਮੁਰਾਰੀ! {ਮੁਰ-ਅਰਿ।'ਮੁਰ' ਦੈਂਤ ਦਾ ਵੈਰੀ} ॥੨॥ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥
 
हउ घोली हउ घोलि घुमाई गुर सजण मीत मुरारे जीउ ॥१॥ रहाउ ॥
Ha▫o gẖolī ha▫o gẖol gẖumā▫ī gur sajaṇ mīṯ murāre jī▫o. ||1|| rahā▫o.
I am a sacrifice, I am forever a sacrifice, to my Friend and Intimate Divine Guru. ||1||Pause||
ਮੈਂ ਸਦਕੇ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਆਪਣੇ ਮਿੱਤ੍ਰ ਅਤੇ ਬੇਲੀ, ਮਾਣਨੀਯ ਰੱਬ ਰੂਪ ਗੁਰਾਂ ਉਤੋਂ ਠਹਿਰਾਉ।
xxxਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ॥
 
इक घड़ी न मिलते ता कलिजुगु होता ॥
Ik gẖaṛī na milṯe ṯā kalijug hoṯā.
When I could not be with You for just one moment, the Dark Age of Kali Yuga dawned for me.
ਜੇਕਰ ਮੈਂ ਤੈਨੂੰ ਇਕ ਮੁਹਤ ਭਰ ਨਹੀਂ ਮਿਲਦਾ ਤਦ ਮੇਰੇ ਨਹੀਂ ਕਾਲਾਯੁਗ ਉਦੈ ਹੋ ਜਾਂਦਾ ਹੈ।
xxxਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
 
हुणि कदि मिलीऐ प्रिअ तुधु भगवंता ॥
Huṇ kaḏ milī▫ai pari▫a ṯuḏẖ bẖagvanṯā.
When will I meet You, O my Beloved Lord?
ਮੈਂ ਤੈਨੂੰ ਹੁਣ ਕਦੋ ਮਿਲਾਗਾਂ, ਹੇ ਮੇਰੇ ਪਿਆਰੇ ਮੁਬਾਰਕ ਸੁਆਮੀ?
ਕਦਿ = ਕਦੋਂ? ਪ੍ਰਿਅ = ਹੇ ਪਿਆਰੇ! ਪ੍ਰਿਅ ਭਗਵੰਤਾ = ਹੇ ਪਿਆਰੇ ਭਗਵਾਨ! ਤੁਧੁ = ਤੈਨੂੰ।(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ।