Sri Guru Granth Sahib Ji

Ang: / 1430

Your last visited Ang:

मोहि रैणि न विहावै नीद न आवै बिनु देखे गुर दरबारे जीउ ॥३॥
Mohi raiṇ na vihāvai nīḏ na āvai bin ḏekẖe gur ḏarbāre jī▫o. ||3||
I cannot endure the night, and sleep does not come, without the Sight of the Beloved Guru's Court. ||3||
ਮੈਨੂੰ ਰਾਤ ਨਹੀਂ ਲੰਘਦੀ ਅਤੇ ਨੀਦ੍ਰ ਮੈਨੂੰ ਪੈਦੀ ਹੀ ਨਹੀਂ, ਬਗੈਰ ਗੁਰਾਂ ਦਾ ਦਰਬਾਰ ਦੇਖਣ ਦੇ।
ਮੋਹਿ = ਮੇਰੀ। ਰੈਣਿ = {ਜ਼ਿੰਦਗੀ ਦੀ} ਰਾਤ। ਨੀਦ = ਸ਼ਾਂਤੀ ॥੩॥(ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ॥੩॥
 
हउ घोली जीउ घोलि घुमाई तिसु सचे गुर दरबारे जीउ ॥१॥ रहाउ ॥
Ha▫o gẖolī jī▫o gẖol gẖumā▫ī ṯis sacẖe gur ḏarbāre jī▫o. ||1|| rahā▫o.
I am a sacrifice, my soul is a sacrifice, to that True Court of the Beloved Guru. ||1||Pause||
ਮੈਂ ਕੁਰਬਾਨ ਹਾਂ, ਤੇ ਮੈਂ ਕੁਰਬਾਨ ਕਰਦਾ ਹਾਂ ਆਪਣੀ ਜਿੰਦੜੀ ਨੂੰ ਪੂਜਯ ਗੁਰਾਂ ਦੀ ਉਸ ਸੱਚੀ ਦਰਗਾਹ ਉਤੋਂ। ਠਹਿਰਾਉ।
ਸਚੇ = ਸਦਾ-ਥਿਰ ਰਹਿਣ ਵਾਲੇ ॥੧॥ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ॥੧॥ ਰਹਾਉ॥
 
भागु होआ गुरि संतु मिलाइआ ॥
Bẖāg ho▫ā gur sanṯ milā▫i▫ā.
By good fortune, I have met the Saint Guru.
ਮੇਰੀ ਚੰਗੀ ਕਿਸਮਤ ਹੈ ਕਿ ਮੈਂ ਸਾਧ ਸਰੂਪ ਗੁਰਾਂ ਨੂੰ ਮਿਲ ਪਿਆ ਹਾਂ।
ਭਾਗੁ ਹੋਆ = ਕਿਸਮਤ ਜਾਗ ਪਈ ਹੈ। ਗੁਰਿ = ਗੁਰੂ ਨੇ। ਸੰਤੁ = ਸ਼ਾਂਤ-ਮੂਰਤੀ ਪ੍ਰਭੂ।ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ।
 
प्रभु अबिनासी घर महि पाइआ ॥
Parabẖ abẖināsī gẖar mėh pā▫i▫ā.
I have found the Immortal Lord within the home of my own self.
ਅਮਰ ਸਾਹਿਬ, ਮੈਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਪਰਾਪਤ ਕਰ ਲਿਆ ਹੈ।
ਅਬਿਨਾਸੀ = ਨਾਸ-ਰਹਿਤ। ਘਰ ਮਹਿ = ਹਿਰਦੇ ਵਿਚ (ਹੀ)।(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
 
सेव करी पलु चसा न विछुड़ा जन नानक दास तुमारे जीउ ॥४॥
Sev karī pal cẖasā na vicẖẖuṛā jan Nānak ḏās ṯumāre jī▫o. ||4||
I will now serve You forever, and I shall never be separated from You, even for an instant. Servant Nanak is Your slave, O Beloved Master. ||4||
ਮੈਂ ਹੁਣ ਤੇਰੀ ਘਾਲ ਕਮਾਵਾਂਗਾ ਅਤੇ ਇਕ ਛਿਨ ਤੇ ਮੂਹਤ ਲਈ ਭੀ ਤੇਰੇ ਨਾਲੋਂ ਵੱਖਰਾ ਨਹੀਂ ਹੋਵਾਂਗਾਂ। ਨੌਕਰ ਨਾਨਕ, ਤੇਰਾ ਗੋਲਾ ਹੈ, ਹੇ ਪੂਜਨੀਯ ਮਾਲਕ!
ਕਰੀ = ਕਰੀਂ, ਮੈਂ ਕਰਦਾ ਹਾਂ। ਚਸਾ = ਪਲ ਦਾ ਤ੍ਰੀਹਵਾਂ ਹਿੱਸਾ। ਵਿਛੁੜਾ = ਵਿੱਛੁੜਾਂ, ਮੈਂ ਵਿੱਛੁੜਦਾ ॥੪॥ਹੇ ਦਾਸ ਨਾਨਕ! (ਆਖ ਕਿ ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥
 
हउ घोली जीउ घोलि घुमाई जन नानक दास तुमारे जीउ ॥ रहाउ ॥१॥८॥
Ha▫o gẖolī jī▫o gẖol gẖumā▫ī jan Nānak ḏās ṯumāre jī▫o. Rahā▫o. ||1||8||
I am a sacrifice, my soul is a sacrifice; servant Nanak is Your slave, Lord. ||Pause||1||8||
ਮੈਂ ਸਦਕੇ ਹਾਂ, ਅਤੇ ਮੇਰੀ ਜਿੰਦੜੀ ਸਦਕੇ ਜਾਂਦੀ ਹੈ ਤੇਰੇ ਉਤੋਂ। ਨੌਕਰ ਨਾਨਕ ਤੇਰਾ ਗੁਮਾਸ਼ਤਾ ਹੈ। ਠਹਿਰਾਉ।
xxxਦਾਸ ਨਾਨਕ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹੈ ॥੧॥ ਰਹਾਉ॥
 
रागु माझ महला ५ ॥
Rāg mājẖ mėhlā 5.
Raag Maajh, Fifth Mehl:
ਮਾਝ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
सा रुति सुहावी जितु तुधु समाली ॥
Sā ruṯ suhāvī jiṯ ṯuḏẖ samālī.
Sweet is that season when I remember You.
ਖੁਸ਼ਗਵਾਰ ਹੈ ਉਹ ਮੌਸਮ ਜਦ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਸਾਹਿਬ!
ਰੁਤਿ = {ऋतु} ਮੌਸਮ। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਸਮਾਲੀ = ਮੈਂ ਸੰਭਾਲਦਾ ਹਾਂ, ਹਿਰਦੇ ਵਿਚ ਵਸਾਂਦਾ ਹਾਂ।ਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ।
 
सो कमु सुहेला जो तेरी घाली ॥
So kamm suhelā jo ṯerī gẖālī.
Sublime is that work which is done for You.
ਸਰੇਸ਼ਟ ਹੈ ਉਹ ਕਾਰਜ ਜਿਹੜਾ ਤੇਰੀ ਸੇਵਾ ਵਿੱਚ ਕੀਤਾ ਹੈ।
ਸੁਹੇਲਾ = ਸੁਖਦਾਈ। ਘਾਲੀ = ਸੇਵਾ ਵਿਚ।ਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ।
 
सो रिदा सुहेला जितु रिदै तूं वुठा सभना के दातारा जीउ ॥१॥
So riḏā suhelā jiṯ riḏai ṯūʼn vuṯẖā sabẖnā ke ḏāṯārā jī▫o. ||1||
Blessed is that heart in which You dwell, O Giver of all. ||1||
ਸੁਭਾਇਮਾਨ ਹੈ ਉਹ ਦਿਲ, ਜਿਸ ਦਿਲ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸਮੂਹ ਦੇ ਦਾਤੇ ਸੁਅਮਾੀ!
ਰਿਦਾ = ਹਿਰਦਾ। ਸੁਹੇਲਾ = ਸ਼ਾਂਤ। ਵੁਠਾ = ਵੱਸਿਆ ॥੧॥ਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੧॥
 
तूं साझा साहिबु बापु हमारा ॥
Ŧūʼn sājẖā sāhib bāp hamārā.
You are the Universal Father of all, O my Lord and Master.
ਤੂੰ ਸਾਡੇ ਸਾਰਿਆਂ ਦਾ ਮੁਸ਼ਤਰਕਾ ਪਿਤਾ ਹੈ, ਹੇ ਸੁਆਮੀ!
xxxਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)।
 
नउ निधि तेरै अखुट भंडारा ॥
Na▫o niḏẖ ṯerai akẖut bẖandārā.
Your nine treasures are an inexhaustible storehouse.
ਤੇਰੇ ਹੀ ਹਨ ਨੋ ਖ਼ਜ਼ਾਨੇ ਅਤੇ ਅਮੁੱਕ ਮਾਲ-ਗੁਦਾਮ।
ਨਉ ਨਿਧਿ = (ਦੁਨੀਆ ਦੇ) ਨੌ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ।ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ।
 
जिसु तूं देहि सु त्रिपति अघावै सोई भगतु तुमारा जीउ ॥२॥
Jis ṯūʼn ḏėh so ṯaripaṯ agẖāvai so▫ī bẖagaṯ ṯumārā jī▫o. ||2||
Those unto whom You give are satisfied and fulfilled; they become Your devotees, Lord. ||2||
ਜਿਸ ਨੂੰ ਤੂੰ ਦਿੰਦਾ ਹੈ, ਉਹ ਰੱਜ ਤੇ ਧ੍ਰਾਪ ਜਾਂਦਾ ਹੈ। ਕੇਵਲ ਉਹੀ ਤੇਰਾ ਅਨੁਰਾਗੀ ਹੈ।
ਅਘਾਵੈ = ਰੱਜ ਜਾਂਦਾ ਹੈ ॥੨॥(ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ ॥੨॥
 
सभु को आसै तेरी बैठा ॥
Sabẖ ko āsai ṯerī baiṯẖā.
All place their hopes in You.
ਸਾਰੇ ਤੇਰੀ ਊਮੈਦ ਅੰਦਰ ਬੈਠੇ ਹਨ, ਹੇ ਮੇਰੇ ਮਾਲਕ!
ਸਭੁ ਕੋ = ਹਰੇਕ ਜੀਵ।ਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ।
 
घट घट अंतरि तूंहै वुठा ॥
Gẖat gẖat anṯar ṯūʼnhai vuṯẖā.
You dwell deep within each and every heart.
ਸਾਰਿਆਂ ਦਿਲਾਂ ਅੰਦਰ ਤੂੰ ਹੀ ਵਸਦਾ ਹੈ।
xxxਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ।
 
सभे साझीवाल सदाइनि तूं किसै न दिसहि बाहरा जीउ ॥३॥
Sabẖe sājẖīvāl saḏā▫in ṯūʼn kisai na ḏisėh bāhrā jī▫o. ||3||
All share in Your Grace; none are beyond You. ||3||
ਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਕਿਸੇ ਲਈ ਭੀ ਓਪਰਾ ਨਹੀਂ ਦਿਸਦਾ।
ਸਾਝੀਵਾਲ = ਤੇਰੇ ਨਾਲ ਸਾਂਝ ਰੱਖਣ ਵਾਲੇ। ਸਦਾਇਨਿ = ਅਖਵਾਂਦੇ ਹਨ। ਕਿਸੈ = ਕਿਸੇ ਤੋਂ। ਬਾਹਰਾ = ਵੱਖਰਾ ॥੩॥(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥
 
तूं आपे गुरमुखि मुकति कराइहि ॥
Ŧūʼn āpe gurmukẖ mukaṯ karā▫ihi.
You Yourself liberate the Gurmukhs;
ਗੁਰੂ ਸਮਰਪਣਾ ਨੂੰ ਤੂੰ ਆਪ ਹੀ ਬੰਦ-ਖਲਾਸ ਕਰਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪਾ ਕੇ।ਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ,
 
तूं आपे मनमुखि जनमि भवाइहि ॥
Ŧūʼn āpe manmukẖ janam bẖavā▫ihi.
You Yourself consign the self-willed manmukhs to wander in reincarnation.
ਮਨ-ਮਤੀਆ ਨੂੰ ਤੂੰ ਖੁਦ ਹੀ ਜੰਮਣ ਤੇ ਮਰਣ ਅੰਦਰ ਧਕਦਾ ਹੈ।
ਮਨਮੁਖਿ = ਮਨ ਦਾ ਗ਼ੁਲਾਮ ਬਣਾ ਕੇ। ਜਨਮਿ = ਜਨਮ (ਮਰਨ ਦੇ ਗੇੜ) ਵਿਚ।ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।
 
नानक दास तेरै बलिहारै सभु तेरा खेलु दसाहरा जीउ ॥४॥२॥९॥
Nānak ḏās ṯerai balihārai sabẖ ṯerā kẖel ḏasāhrā jī▫o. ||4||2||9||
Slave Nanak is a sacrifice to You; Your Entire Play is self-evident, Lord. ||4||2||9||
ਨਫਰ, ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਪਰਤੱਖ ਹੀ ਪ੍ਰਗਟ ਹੈ ਤੇਰੀ ਸਮੂਹ ਖੇਡ, ਹੇ ਮੇਰੇ ਮਾਲਕ!
ਦਸਾਹਰਾ = ਪਰਗਟ ॥੪॥ਹੇ ਦਾਸ ਨਾਨਕ! (ਆਖ ਕਿ ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ॥੪॥੨॥੯॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
अनहदु वाजै सहजि सुहेला ॥
Anhaḏ vājai sahj suhelā.
The Unstruck Melody resounds and resonates in peaceful ease.
ਆਸਾਨੀ ਤੇ ਆਰਾਮ ਨਾਲ ਬੈਕੁੰਠੀ ਕੀਰਤਨ ਹੁੰਦਾ ਹੈ।
ਅਨਹਦੁ = {अनाहत = Not produced by beating (as sound)} ਉਹ ਆਵਾਜ਼ ਜੋ ਕੋਈ ਸਾਜ ਵਜਾਏ ਤੋਂ ਬਿਨਾ ਹੀ ਪੈਦਾ ਹੋ ਰਹੀ ਹੋਵੇ, ਇਕ-ਰਸ ਸ਼ਬਦ। ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲਾ = ਸੁਖਦਾਈ।(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਇਕ-ਰਸ ਵਾਜਾ ਵੱਜ ਰਿਹਾ ਹੈ, (ਮੇਰਾ ਮਨ) ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ।
 
सबदि अनंद करे सद केला ॥
Sabaḏ anand kare saḏ kelā.
I rejoice in the eternal bliss of the Word of the Shabad.
ਨਾਮ ਦੀ ਖੁਸ਼ੀ ਅੰਦਰ, ਮੈਂ ਸਦੀਵ ਹੀ ਮੌਜਾਂ ਕਰਦਾ ਹਾਂ।
ਸਬਦਿ = ਸਬਦ ਦੀ ਰਾਹੀਂ। ਸਦ = ਸਦਾ। ਕੇਲ = {केलि:} ਖੇਲ, ਆਨੰਦ।ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ।
 
सहज गुफा महि ताड़ी लाई आसणु ऊच सवारिआ जीउ ॥१॥
Sahj gufā mėh ṯāṛī lā▫ī āsaṇ ūcẖ savāri▫ā jī▫o. ||1||
In the cave of intuitive wisdom I sit, absorbed in the silent trance of the Primal Void. I have obtained my seat in the heavens. ||1||
ਬ੍ਰਹਮਿ ਗਿਆਨ ਦੀ ਕੰਦਰਾਂ ਵਿੱਚ ਮੈਂ ਸਮਾਧੀ ਲਾਉਂਦਾ ਹਾਂ ਅਤੇ ਆਪਣਾ ਟਿਕਾਣਾ ਮੈਂ ਉਚ ਅਸਮਾਨੀ ਸਜਾਇਆ ਹੈ।
ਸਹਜ ਗੁਫਾ = ਆਤਮਕ ਅਡੋਲਤਾ ਦੀ ਗੁਫਾ। ਤਾੜੀ = ਸਮਾਧੀ ॥੧॥(ਸਤਿਗੁਰੂ ਦੀ ਮਿਹਰ ਨਾਲ ਮੈਂ) ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ ॥੧॥
 
फिरि घिरि अपुने ग्रिह महि आइआ ॥
Fir gẖir apune garih mėh ā▫i▫ā.
After wandering through many other homes and houses, I have returned to my own home,
ਘੁਮ ਭਟਕ ਕੇ ਮੈਂ ਅਖੀਰ ਨੂੰ ਆਪਣੇ ਨਿੱਜ ਦੇ ਘਰ ਵਿੱਚ ਪੁਜ ਗਿਆ ਹਾਂ।
ਫਿਰਿ ਘਿਰਿ = ਮੁੜ-ਘਿੜ। ਗ੍ਰਿਹ ਮਹਿ = ਹਿਰਦੇ-ਘਰ ਵਿਚ।ਹੁਣ (ਮੇਰਾ ਮਨ) ਮੁੜ ਘਿੜ ਅੰਤਰ ਆਤਮੇ ਆ ਟਿਕਿਆ ਹੈ।
 
जो लोड़ीदा सोई पाइआ ॥
Jo loṛīḏā so▫ī pā▫i▫ā.
and I have found what I was longing for.
ਮੈਂ ਉਹ ਕੁਛ ਪਾ ਲਿਆ ਹੈ ਜਿਹੜਾ ਕੁਛ ਮੈਂ ਚਾਹੁੰਦਾ ਸੀ।
xxxਜੇਹੜੀ (ਆਤਮਕ ਸ਼ਾਂਤੀ) ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ।
 
त्रिपति अघाइ रहिआ है संतहु गुरि अनभउ पुरखु दिखारिआ जीउ ॥२॥
Ŧaripaṯ agẖā▫e rahi▫ā hai sanṯahu gur anbẖa▫o purakẖ ḏikẖāri▫ā jī▫o. ||2||
I am satisfied and fulfilled; O Saints, the Guru has shown me the Fearless Lord God. ||2||
ਮੈਂ ਰੱਜਿਆ ਤੇ ਧ੍ਰਾਪਿਆ ਰਹਿੰਦਾ ਹਾਂ, ਹੇ ਸਾਧੂਓ ਕਿਉਂ ਜੋ ਗੁਰਾਂ ਨੇ ਮੈਨੂੰ ਨਿਡੱਰ ਸੁਆਮੀ ਵਿਖਾਲ ਦਿੱਤਾ ਹੈ।
ਅਘਾਇ ਰਹਿਆ = ਰੱਜਿਆ ਹੋਇਆ ਹੈ। ਸੰਤਹੁ = ਹੇ ਸੰਤ ਜਨੋ! ਗੁਰਿ = ਗੁਰੂ ਨੇ। ਅਨਭਉ = {अनुभव} ਆਤਮਕ ਚਾਨਣ। ਪੁਰਖੁ = ਸਰਬ-ਵਿਆਪਕ ਪ੍ਰਭੂ ॥੨॥ਹੇ ਸੰਤ ਜਨੋ! (ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ) ਪੂਰਨ ਤੌਰ ਤੇ ਰੱਜ ਚੁਕਾ ਹੈ ਤੇ ਗੁਰੂ ਨੇ (ਮੈਨੂੰ) ਆਤਮਕ ਚਾਨਣ (ਦੇ ਕੇ) ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਹੈ ॥੨॥
 
आपे राजनु आपे लोगा ॥
Āpe rājan āpe logā.
He Himself is the King, and He Himself is the people.
ਵਾਹਿਗੁਰੂ ਖੁਦ ਰਾਜਾ ਹੈ ਅਤੇ ਖੁਦ ਹੀ ਪ੍ਰਜਾ।
ਰਾਜਨੁ = ਪਾਤਿਸ਼ਾਹ।(ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਪ੍ਰਭੂ ਆਪ ਹੀ ਪਾਤਿਸ਼ਾਹ ਹੈ ਤੇ ਆਪ ਹੀ ਪਰਜਾ-ਰੂਪ ਹੈ।
 
आपि निरबाणी आपे भोगा ॥
Āp nirbāṇī āpe bẖogā.
He Himself is in Nirvaanaa, and He Himself indulges in pleasures.
ਉਹ ਖੁਦ ਅਤੀਤ ਹੈ ਅਤੇ ਖੁਦ ਹੀ ਮੌਜਾਂ ਮਾਨਣਹਾਰ।
ਨਿਰਬਾਣੀ = {निर्वाण} ਵਾਸਨਾ-ਰਹਿਤ।ਪ੍ਰਭੂ-ਵਾਸਨਾ ਰਹਿਤ ਭੀ ਹੈ ਤੇ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ।
 
आपे तखति बहै सचु निआई सभ चूकी कूक पुकारिआ जीउ ॥३॥
Āpe ṯakẖaṯ bahai sacẖ ni▫ā▫ī sabẖ cẖūkī kūk pukāri▫ā jī▫o. ||3||
He Himself sits on the throne of true justice, answering the cries and prayers of all. ||3||
ਰਾਜ ਸਿੰਘਾਸਣ ਤੇ ਬੈਠ ਕੇ, ਸਾਹਿਬ ਆਪ ਹੀ ਐਨ ਖਰਾ ਇਨਸਾਫ ਕਰਦਾ ਹੈ, ਇਸ ਲਈ ਚੀਕ ਚਿਹਾੜੇ ਤੇ ਸ਼ਿਕਾਇਤਾਂ ਸਮੂਹ ਮੁਕ ਜਾਂਦੀਆਂ ਹਨ।
ਤਖਤਿ = ਤਖ਼ਤ ਉੱਤੇ। ਸਚੁ = ਸਦਾ-ਥਿਰ ਰਹਿਣ ਵਾਲਾ। ਨਿਆਈ = ਨਿਆਂ ਕਰਨ ਵਾਲਾ ॥੩॥ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ ਤੇ ਨਿਆਂ ਕਰ ਰਿਹਾ ਹੈ (ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਵਾਪਰੇ, ਮੇਰੀ) ਸਾਰੀ ਗਿਲ੍ਹਾ-ਗੁਜ਼ਾਰੀ ਮੁੱਕ ਚੁਕੀ ਹੈ ॥੩॥
 
जेहा डिठा मै तेहो कहिआ ॥
Jehā diṯẖā mai ṯeho kahi▫ā.
As I have seen Him, so have I described Him.
ਜੇਹੋ ਜੇਹਾ ਮੈਂ ਭਗਵਾਨ ਨੂੰ ਦੇਖਿਆ ਹੈ, ਉਹੋ ਜੇਹਾ ਹੀ ਮੈਂ ਉਸ ਨੂੰ ਬਿਆਨ ਕੀਤਾ ਹੈ।
ਤਿਸੁ = ਉਸ ਮਨੁੱਖ ਨੂੰ।(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ।
 
तिसु रसु आइआ जिनि भेदु लहिआ ॥
Ŧis ras ā▫i▫ā jin bẖeḏ lahi▫ā.
This Sublime Essence comes only to one who knows the Mystery of the Lord.
ਕੇਵਲ ਉਹੀ ਅੰਮ੍ਰਿਤ ਨੂੰ ਮਾਣਦਾ ਹੈ, ਜੋ ਸਾਈਂ ਦੇ ਭੇਤ ਨੂੰ ਸਮਝਦਾ ਹੈ।
ਜਿਨਿ = ਜਿਸ (ਮਨੁੱਖ) ਨੇ। ਲਹਿਆ = ਲੱਭ ਲਿਆ।ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ (ਉਸ ਦੇ ਮਿਲਾਪ ਦਾ) ਆਨੰਦ ਆਉਂਦਾ ਹੈ।
 
जोती जोति मिली सुखु पाइआ जन नानक इकु पसारिआ जीउ ॥४॥३॥१०॥
Joṯī joṯ milī sukẖ pā▫i▫ā jan Nānak ik pasāri▫ā jī▫o. ||4||3||10||
His light merges into the Light, and he finds peace. O servant Nanak, this is all the Extension of the One. ||4||3||10||
ਉਸ ਦਾ ਚਾਨਣ ਪ੍ਰਮ-ਚਾਨਣ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਂਦਾ ਹੈ। ਸਾਰਾ ਖਿਲਾਰਾ ਇਕ ਸੁਅਮਾੀ ਦਾ ਹੀ ਹੈ, ਹੇ ਨਫਰ ਨਾਨਕ!
ਇਕੁ = ਪਰਮਾਤਮਾ ਹੀ। ਪਸਾਰਿਆ = ਵਿਆਪ ਰਿਹਾ ਹੈ ॥੪॥ਹੇ ਨਾਨਕ! ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਸਿਰਫ਼ ਪਰਮਾਤਮਾ ਹੀ ਸਾਰੇ ਜਗਤ ਵਿਚ ਵਿਆਪਕ ਦਿੱਸਦਾ ਹੈ ॥੪॥੩॥੧੦॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
जितु घरि पिरि सोहागु बणाइआ ॥
Jiṯ gẖar pir sohāg baṇā▫i▫ā.
That house, in which the soul-bride has married her Husband Lord -
ਜਿਸ ਗ੍ਰਹਿ ਵਿੱਚ ਕੰਤ ਨੇ ਆਪਣਾ ਆਨੰਦ ਕਾਰਜ ਰਚਾਹਿਆ ਸੀ।
ਜਿਤੁ = ਜਿਸ ਵਿਚ। ਘਰਿ = ਹਿਰਦੇ-ਘਰ ਵਿਚ। ਪਿਰਿ = ਪਿਰ ਨੇ।ਹੇ ਸਖੀ! ਜਿਸ ਹਿਰਦੇ-ਘਰ ਵਿਚ ਪ੍ਰਭੂ-ਪਤੀ ਨੇ (ਆਪਣੇ ਪਰਕਾਸ਼ ਨਾਲ) ਚੰਗਾ ਭਾਗ ਲਾ ਦਿੱਤਾ ਹੋਵੇ,
 
तितु घरि सखीए मंगलु गाइआ ॥
Ŧiṯ gẖar sakẖī▫e mangal gā▫i▫ā.
in that house, O my companions, sing the songs of rejoicing.
ਉਸ ਗ੍ਰਹਿ ਵਿੱਚ ਸਹੇਲੀਆਂ ਨੇ ਖੁਸ਼ੀ ਦੇ ਗੀਤ ਗਾਇਨ ਕੀਤੇ।
ਸਖੀਏ = ਹੇ ਸਖੀ! ਗਾਇਆ = ਗਾਇਆ ਜਾ ਸਕਦਾ ਹੈ।ਉਸ ਹਿਰਦੇ-ਘਰ ਵਿਚ (ਪ੍ਰਭ-ਪਤੀ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਜਾਂਦਾ ਹੈ।
 
अनद बिनोद तितै घरि सोहहि जो धन कंति सिगारी जीउ ॥१॥
Anaḏ binoḏ ṯiṯai gẖar sohėh jo ḏẖan kanṯ sigārī jī▫o. ||1||
Joy and celebrations decorate that house, in which the Husband Lord has adorned His soul-bride. ||1||
ਖੁਸ਼ੀਆਂ ਤੇ ਰੰਗ ਰਲੀਆਂ ਉਸੇ ਗ੍ਰਹਿ ਵਿੱਚ ਸੁੰਦਰ ਲੱਗਦੀਆਂ ਹਨ, ਜਿਥੇ ਕਿ ਪਤੀ ਨੇ ਆਪਣੀ ਪਤਨੀ ਨੂੰ ਆਰਾਸਤਾ ਕੀਤਾ ਹੈ।
ਬਿਨੋਦ = ਖ਼ੁਸ਼ੀਆਂ। ਸੋਹਹਿ = ਸੋਭਦੇ ਹਨ। ਤਿਤੈ ਘਰਿ = ਉਸੇ ਘਰ ਵਿਚ। ਤਿਤੁ ਘਰਿ = ਉਸ ਘਰ ਵਿਚ। ਧਨ = ਇਸਤ੍ਰੀ। ਕੰਤਿ = ਕੰਤ ਨੇ ॥੧॥ਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਤਮਕ ਸੁੰਦਰਤਾ ਬਖ਼ਸ਼ ਦਿੱਤੀ ਹੋਵੇ, ਉਸ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਸੋਭਦੇ ਹਨ ਆਤਮਕ ਖ਼ੁਸ਼ੀਆਂ ਸੋਭਦੀਆਂ ਹਨ ॥੧॥
 
सा गुणवंती सा वडभागणि ॥
Sā guṇvanṯī sā vadbẖāgaṇ.
She is virtuous, and she is very fortunate;
ਉਹ ਨੇਕੀਆਂ-ਨਿਪੁੰਨ ਹੈ, ਉਹ ਭਾਰੇ ਕਰਮਾਂ ਵਾਲੀ।
ਸਾ = ਉਹ ਇਸਤ੍ਰੀ।ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ,
 
पुत्रवंती सीलवंति सोहागणि ॥
Puṯarvanṯī sīlvanṯ sohagaṇ.
she is blessed with sons and tender-hearted. The happy soul-bride is loved by her Husband.
ਪੁੱਤਾਂ-ਸੰਯੁਕਤ, ਨਰਮ-ਦਿਲ, ਪਤੀ ਦੀ ਪਿਆਰੀ,
ਸੀਲਵੰਤਿ = ਮਿੱਠੇ ਸੁਭਾ ਵਾਲੀ।ਉਹ (ਆਤਮ-ਗਿਆਨ-ਰੂਪ) ਪੁੱਤਰ ਵਾਲੀ, ਚੰਗੇ ਸੁਭਾਉ ਵਾਲੀ ਤੇ ਸੁਹਾਗ-ਭਾਗ ਵਾਲੀ ਬਣ ਜਾਂਦੀ ਹੈ।
 
रूपवंति सा सुघड़ि बिचखणि जो धन कंत पिआरी जीउ ॥२॥
Rūpvanṯ sā sugẖaṛ bicẖkẖaṇ jo ḏẖan kanṯ pi▫ārī jī▫o. ||2||
She is beautiful, wise, and clever. That soul-bride is the beloved of her Husband Lord. ||2||
ਤੇ ਸੁੰਦਰ ਹੈ ਅਤੇ ਉਹੀ ਸਿਆਣੀ ਤੇ ਹੁਸ਼ਿਆਰ ਹੈ ਜਿਹੜੀ ਵਹੁਟੀ ਆਪਣੇ ਖਸਮ ਦੀ ਲਾਡਲੀ ਹੈ।
ਸੁਘੜਿ = ਸੁਚੱਜੀ (ਜਿਸ ਦਾ ਮਨ ਸੋਹਣਾ ਘੜਿਆ ਹੋਇਆ ਹੈ)। ਬਿਚਖਣਿ = ਸਿਆਣੀ। ਕੰਤ ਪਿਆਰੀ = ਕੰਤ ਦੀ ਪਿਆਰੀ ॥੨॥ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ ॥੨॥
 
अचारवंति साई परधाने ॥
Acẖārvanṯ sā▫ī parḏẖāne.
She is well-mannered, noble and distinguished.
ਉਹ ਹੀ ਚੰਗੀ ਰਹਿਣੀ ਬਹਿਣੀ ਵਾਲੀ ਤੇ ਸਾਰਿਆਂ ਦੀ ਸ਼ਰੋਮਣੀ ਹੈ।
ਅਚਾਰਵੰਤਿ = ਚੰਗੇ ਆਚਰਨ ਵਾਲੀ। ਸਾਈ = ਸਾ ਹੀ, ਉਹ ਇਸਤ੍ਰੀ ਹੀ। ਪਰਧਾਨ = ਮੰਨੀ-ਪ੍ਰਮੰਨੀ।ਉਸ ਦਾ ਆਚਰਨ ਉੱਚਾ ਹੋ ਜਾਂਦਾ ਹੈ ਉਹ (ਸੰਗਤ ਵਿਚ) ਮੰਨੀ-ਪ੍ਰਮੰਨੀ ਜਾਂਦੀ ਹੈ,
 
सभ सिंगार बणे तिसु गिआने ॥
Sabẖ singār baṇe ṯis gi▫āne.
She is decorated and adorned with wisdom.
ਸਾਰੇ ਹਾਰ ਸ਼ਿੰਗਾਰ ਤੇ ਸਿਆਣਪਾ ਉਸ ਨੂੰ ਫਬਦੀਆਂ ਹਨ।
ਬਣੇ = ਫਬਦੇ ਹਨ। ਗਿਆਨੇ = ਗਿਆਨਿ, ਗਿਆਨ ਦੀ ਰਾਹੀਂ, ਡੂੰਘੀ ਸਾਂਝ ਦਾ ਸਦਕਾ।ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ ਸਵਾਰ ਦੇਂਦੇ ਹਨ,
 
सा कुलवंती सा सभराई जो पिरि कै रंगि सवारी जीउ ॥३॥
Sā kulvanṯī sā sabẖrā▫ī jo pir kai rang savārī jī▫o. ||3||
She is from a most respected family; she is the queen, adorned with the Love of her Husband Lord. ||3||
ਉਹ ਵਡੀ ਖਾਨਦਾਨੀ ਤੇ ਓਹੀ ਪਟਰਾਣੀ ਹੈ, ਜਿਹੜੀ ਆਪਣੇ ਦਿਲਬਰ ਦੀ ਪ੍ਰੀਤ ਨਾਲ ਸਜੀ ਧਜੀ ਹੈ।
ਸਭਰਾਈ = ਸ-ਭਰਾਈ, ਭਰਾਵਾਂ ਵਾਲੀ। ਪਿਰ ਕੈ ਰੰਗਿ = ਪਤੀ ਦੇ ਪ੍ਰੇਮ ਵਿਚ ॥੩॥ਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ, ਉਹ ਭਰਾਵਾਂ ਵਾਲੀ ਹੋ ਜਾਂਦੀ ਹੈ, ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ॥੩॥
 
महिमा तिस की कहणु न जाए ॥
Mahimā ṯis kī kahaṇ na jā▫e.
Her glory cannot be described;
ਉਸ ਦੀ ਪ੍ਰਭਤਾ ਬਿਆਨ ਨਹੀਂ ਕੀਤੀ ਜਾ ਸਕਦੀ।
ਮਹਿਮਾ = ਵਡਿਆਈ। ਤਿਸ ਕੀ = {ਲਫ਼ਜ਼ 'ਤਿਸੁ' ਅਤੇ 'ਤਿਸ' ਦਾ ਫ਼ਰਕ ਧਿਆਨ-ਯੋਗ ਹੈ। ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ਉਸ ਦੀ।ਉਸ ਜੀਵ-ਇਸਤ੍ਰੀ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,
 
जो पिरि मेलि लई अंगि लाए ॥
Jo pir mel la▫ī ang lā▫e.
she melts in the Embrace of her Husband Lord.
ਜਿਸ ਨੂੰ ਉਸ ਦੇ ਕੰਤ ਨੇ ਆਪਣੇ ਗਲੇ ਲਾ ਅਤੇ ਨਾਲ ਮਿਲਾ ਲਿਆ ਹੈ।
ਪਿਰਿ = ਪਿਰ ਨੇ। ਅੰਗਿ = ਅੰਗ ਨਾਲ, ਸਰੀਰ ਨਾਲ। ਲਾਏ = ਲਾਇ, ਲਾ ਕੇ।ਜਿਸ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਵਿਚ ਲੀਨ ਕਰ ਲਿਆ ਹੋਵੇ।