Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

पूरब जनम हम तुम्हरे सेवक अब तउ मिटिआ न जाई ॥
Pūrab janam ham ṯumĥre sevak ab ṯa▫o miti▫ā na jā▫ī.
In my past life, I was Your servant; now, I cannot leave You.
ਪਿਛਲੇ ਜਨਮ ਵਿੱਚ ਮੈਂ ਤੇਰਾ ਗੁਮਾਸ਼ਤਾ ਸੀ। ਹੁਣ ਮੈਂ ਤੈਨੂੰ ਛੱਡ ਨਹੀਂ ਸਕਦਾ।
ਮਿਟਿਆ = ਹਟਿਆ।ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ।
 
तेरे दुआरै धुनि सहज की माथै मेरे दगाई ॥२॥
Ŧere ḏu▫ārai ḏẖun sahj kī māthai mere ḏagā▫ī. ||2||
The celestial sound current resounds at Your Door. Your insignia is stamped upon my forehead. ||2||
ਤੇਰੇ ਦਰ ਤੇ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਮੇਰੇ ਮਸਤਕ ਉੱਤੇ ਮੇਰੀ ਮੋਹਰ ਲੱਗੀ ਪਈ ਹੈ।
ਧੁਨਿ = ਆਵਾਜ਼, ਲਗਨ, ਰੌ। ਮਾਥੈ ਮੇਰੇ ਦਗਾਈ = ਮੇਰੇ ਮੱਥੇ ਉੱਤੇ ਦਾਗੀ ਗਈ ਹੈ, ਮੇਰੇ ਮੱਥੇ ਉਤੇ ਉੱਕਰੀ ਗਈ ਹੈ, ਮੇਰੇ ਭਾਗਾਂ ਵਿਚ ਆ ਗਈ ਹੈ, ਮੈਨੂੰ ਪ੍ਰਾਪਤ ਹੋ ਗਈ ਹੈ ॥੨॥ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥
 
दागे होहि सु रन महि जूझहि बिनु दागे भगि जाई ॥
Ḏāge hohi so ran mėh jūjẖėh bin ḏāge bẖag jā▫ī.
Those who are branded with Your brand fight bravely in battle; those without Your brand run away.
ਜਿਨ੍ਹਾਂ ਦੇ ਠੱਪਾ ਲੱਗਿਆ ਹੋਇਆ ਹੈ, ਉਹ ਲੜਾਈ ਵਿੱਚ ਬਹਾਦਰੀ ਨਾਲ ਲੜਦੇ ਹਨ, ਜਿਨ੍ਹਾਂ ਦੇ ਠੱਪਾ ਨਹੀਂ ਲੱਗਾ, ਉਹ ਭੱਜ ਜਾਂਦੇ ਹਨ।
ਦਾਗੇ ਹੋਹਿ = ਜਿਨ੍ਹਾਂ ਉੱਤੇ ਨਿਸ਼ਾਨ ਹੁੰਦਾ ਹੈ। ਰਨ = ਲੜਾਈ ਦਾ ਮੈਦਾਨ। ਜੂਝਹਿ = ਲੜ ਮਰਦੇ ਹਨ।ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ।
 
साधू होइ सु भगति पछानै हरि लए खजानै पाई ॥३॥
Sāḏẖū ho▫e so bẖagaṯ pacẖẖānai har la▫e kẖajānai pā▫ī. ||3||
One who becomes a Holy person, appreciates the value of devotional worship to the Lord. The Lord places him in His treasury. ||3||
ਜੋ ਸੰਤ ਹੈ, ਉਹ ਸੁਆਮੀ ਦੀ ਪ੍ਰੇਮਮਈ ਸੇਵਾ ਦੀ ਕਦਰ ਨੂੰ ਜਾਣਦਾ ਹੈ ਅਤੇ ਸੁਆਮੀ ਉਸ ਨੂੰ ਆਪਦੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ।
ਲਏ ਖਜਾਨੈ ਪਾਈ = ਕਬੂਲ ਕਰ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ ॥੩॥(ਭਾਵ) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥
 
कोठरे महि कोठरी परम कोठी बीचारि ॥
Koṯẖre mėh koṯẖrī param koṯẖī bīcẖār.
In the fortress is the chamber; by contemplative meditation it becomes the supreme chamber.
ਸਰੀਰ ਦੇ ਘਰ ਅੰਦਰ ਮਨ ਦੀ ਕੋਠੜੀ ਹੈ, ਜੋ ਸੁਆਮੀ ਦੀ ਸਿਮਰਨ ਰਾਹੀਂ ਮਹਾਨ ਸ੍ਰੇਸ਼ਟ ਕੋਠੜੀ ਥੀ ਵੰਝਦੀ ਹੈ।
ਪਰਮ = ਸਭ ਤੋਂ ਚੰਗੀ। ਕੋਠਰਾ = ਨਿੱਕਾ ਜਿਹਾ ਕੋਠਾ। ਬੀਚਾਰਿ = ਨਾਮ ਦੀ ਵਿਚਾਰ ਨਾਲ।(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ।
 
गुरि दीनी बसतु कबीर कउ लेवहु बसतु सम्हारि ॥४॥
Gur ḏīnī basaṯ Kabīr ka▫o levhu basaṯ samĥār. ||4||
The Guru has blessed Kabeer with the commodity, saying, "Take this commodity; cherish it and keep it secure". ||4||
ਗੁਰਦੇਵ ਜੀ ਨੇ ਕਬੀਰ ਨੂੰ ਨਾਮ ਦੀ ਵਸਤੂ ਇਹ ਆਖ ਕੇ ਪ੍ਰਦਾਨ ਕੀਤੀ ਹੈ, ਤੂੰ ਨਾਮ ਦੀ ਵਸਤੂ ਨੂੰ ਲੈ ਅਤੇ ਇਸ ਨੂੰ ਸਾਂਭ ਕੇ ਰਖ।
ਗੁਰਿ = ਗੁਰੂ ਨੇ। ਬਸਤੁ = ਨਾਮ-ਪਦਾਰਥ। ਸਮ੍ਹ੍ਹਾਰਿ = ਸਾਂਭ ਕੇ ॥੪॥ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥
 
कबीरि दीई संसार कउ लीनी जिसु मसतकि भागु ॥
Kabīr ḏī▫ī sansār ka▫o līnī jis masṯak bẖāg.
Kabeer gives it to the world, but he alone receives it, upon whose forehead such destiny is recorded.
ਕਬੀਰ ਇਸ ਨੂੰ ਦੁਨੀਆ ਨੂੰ ਦੇ ਦਿੰਦਾ ਹੈ, ਪਰ ਕੇਵਲ ਉਹ ਹੀ ਉਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ।
ਦੀਈ = ਦਿੱਤੀ ਹੈ। ਮਸਤਕਿ = ਮੱਥੇ ਉੱਤੇ।ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ।
 
अम्रित रसु जिनि पाइआ थिरु ता का सोहागु ॥५॥४॥
Amriṯ ras jin pā▫i▫ā thir ṯā kā sohāg. ||5||4||
Permanent is the marriage, of one who receives this ambrosial essence. ||5||4||
ਸਦੀਵੀ ਸਥਿਰ ਹੈ ਉਸ ਦਾ ਵਿਆਹੁਤਾ ਜੀਵਨ, ਜਿਸ ਨੂੰ ਇਸ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਦੀ ਦਾਤ ਮਿਲੀ ਹੈ।
ਜਿਨਿ = ਜਿਸ (ਮਨੁੱਖ) ਨੇ। ਥਿਰੁ = ਸਦਾ ਟਿਕੇ ਰਹਿਣ ਵਾਲਾ। ਸੋਹਾਗੁ = {ਸੰ. सौभाग्य = good luck} ਚੰਗੀ ਕਿਸਮਤ ॥੫॥੪॥ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥
 
जिह मुख बेदु गाइत्री निकसै सो किउ ब्रहमनु बिसरु करै ॥
Jih mukẖ beḏ gā▫iṯarī niksai so ki▫o barahman bisar karai.
O Brahmin, how can you forget the One, from whose mouth the Vedas and the Gayitri prayer issued forth?
ਜਿਸ ਦੇ ਮੁਖਾਰਬਿੰਦ ਤੋਂ ਵੇਦ ਅਤੇ ਗਾਇਤ੍ਰੀ ਨਿਕਲੇ ਹਨ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ, ਹੇ ਬ੍ਰਾਹਮਣ!
ਜਿਹ ਮੁਖ = ਜਿਸ ਪਰਮਾਤਮਾ ਦੇ ਮੂੰਹ ਵਿਚੋਂ। ਨਿਕਸੈ = ਨਿਕਲਦਾ ਹੈ। ਬਿਸਰੁ ਕਰੈ = ਵਿਸਾਰਦਾ ਹੈ।ਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ?
 
जा कै पाइ जगतु सभु लागै सो किउ पंडितु हरि न कहै ॥१॥
Jā kai pā▫e jagaṯ sabẖ lāgai so ki▫o pandiṯ har na kahai. ||1||
The whole world falls at His feet; why don't you chant the Name of that Lord, O Pandit? ||1||
ਜਿਸ ਦੇ ਪੈਰੀਂ ਸਾਰਾ ਜਹਾਨ ਪੈਂਦਾ ਹੈ, ਤੂੰ ਉਸ ਹਰੀ ਦੇ ਨਾਮ ਦਾ ਉਚਾਰਨ ਕਿਉਂ ਨਹੀਂ ਰਕਦਾ, ਹੇ ਪੰਡਤ?
ਜਾ ਕੈ ਜਾਇ = ਜਿਸ ਦੇ ਪੈਰ ਉੱਤੇ, ਜਿਸ ਦੀ ਪੈਰੀਂ ॥੧॥ਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ॥੧॥
 
काहे मेरे बाम्हन हरि न कहहि ॥
Kāhe mere bāmĥan har na kahėh.
Why, O my Brahmin, do you not chant the Lord's Name?
ਹੇ ਮੈਂਡੇ ਬ੍ਰਾਹਮਣ! ਤੂੰ ਕਿਉਂ ਸਾਈਂ ਦਾ ਜਾਪ ਨਹੀਂ ਕਰਦਾ?
ਬਾਮ੍ਹ੍ਹਨ = ਹੇ ਬ੍ਰਾਹਮਣ! {ਨੋਟ: ਪਹਿਲੀ ਤੁਕ ਵਿਚ ਲਫ਼ਜ਼ 'ਬ੍ਰਹਮਨ' ਕਰਤਾ ਕਾਰਕ ਇਕ-ਵਚਨ ਹੈ, 'ਰਹਾਉ' ਵਿਚ ਲਫ਼ਜ਼ 'ਬਾਮ੍ਹ੍ਹਨ' ਸੰਬੋਧਨ ਇਕ-ਵਚਨ ਹੈ)। ਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?
 
इह अम्रित की बाड़ी है रे तिनि हरि पूरै करीआ ॥१॥
Ih amriṯ kī bāṛī hai re ṯin har pūrai karī▫ā. ||1||
This world is a garden of Ambrosial Nectar. The Perfect Lord created it. ||1||
ਇਹ ਸੰਸਾਰ ਸੁਧਾਰਸ ਦਾ ਬਾਗ ਹੈ। ਉਸ ਪੂਰਨ ਪ੍ਰਭੂ ਨੇ ਇਸ ਨੂੰ ਰੱਚਿਆ ਹੈ।
ਬਾੜੀ = ਬਗ਼ੀਚੇ। ਰੇ = ਹੇ ਭਾਈ! ਤਿਨਿ ਹਰਿ = ਉਸ ਪ੍ਰਭੂ ਨੇ। ਕਰੀਆ = ਬਣਾਈ ॥੧॥ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ ॥੧॥
 
जानी जानी रे राजा राम की कहानी ॥
Jānī jānī re rājā rām kī kahānī.
I have come to know the story of my Sovereign Lord.
ਹੇ ਮੇਰੇ ਜਾਨੀਆਂ! ਮੈਂ ਪਾਤਿਸ਼ਾਹ ਪ੍ਰਭੂ ਦੀ ਸਾਖੀ ਜਾਣ ਲਈ ਹੈ।
ਹੇ = ਹੇ ਭਾਈ! ਜਾਨੀ = ("ਬਿਰਲੈ ਗੁਰਮਖਿ" ਨੇ) ਜਾਣੀ ਹੈ। ਕਹਾਨੀ = ਕਿਸੇ ਬੀਤ ਚੁਕੀ ਜਾਂ ਵਰਤ ਰਹੀ ਘਟਨਾ ਦਾ ਹਾਲ। ਰਾਜਾ ਰਾਮ ਕੀ ਕਹਾਨੀ = ਉਸ ਘਟਨਾ ਦਾ ਹਾਲ ਜੋ ਪ੍ਰਕਾਸ਼-ਰੂਪ ਪ੍ਰਭੂ ਦਾ ਸਿਮਰਨ ਕੀਤਿਆਂ ਕਿਸੇ ਮਨੁੱਖ ਦੇ ਮਨ ਵਿਚ ਵਾਪਰਦੀ ਹੈ; ਪ੍ਰਭੂ-ਮਿਲਾਪ ਦਾ ਹਾਲ।ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ।
 
अंतरि जोति राम परगासा गुरमुखि बिरलै जानी ॥१॥ रहाउ ॥
Anṯar joṯ rām pargāsā gurmukẖ birlai jānī. ||1|| rahā▫o.
How rare is that Gurmukh who knows, and whose inner being is illumined by the Lord's Light. ||1||Pause||
ਕੋਈ ਵਿਰਲਾ ਜਣਾ ਹੀ, ਜਿਸ ਦੇ ਹਿਰਦੇ ਅੰਦਰ ਸੁਆਮੀ ਦਾ ਨੂਰ ਚਮਕਦਾ ਹੈ, ਗੁਰਾਂ ਦੀ ਦਇਆ ਦੁਆਰਾ ਇਸ ਨੂੰ ਜਾਣਦਾ ਹੈ। ਠਹਿਰਾਉ।
ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਪੂਰਨ ਤੌਰ ਤੇ ਤੁਰ ਪੈਂਦਾ ਹੈ ॥੧॥ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ॥੧॥ ਰਹਾਉ॥
 
भवरु एकु पुहप रस बीधा बारह ले उर धरिआ ॥
Bẖavar ek puhap ras bīḏẖā bārah le ur ḏẖari▫ā.
The bumble bee, addicted to the nectar of the twelve-petalled flowers, enshrines it in the heart.
ਬਾਰਾ ਪੰਖੜੀਆਂ ਵਾਲੇ ਫੁਲ ਦੇ ਅਮ੍ਰਿਤ ਨਾਲ ਵਿੰਨਿ੍ਹਆ ਹੋਇਆ, ਇਕ ਭੌਰਾ, ਇਸ ਦੇ ਅੰਦਰ ਆਪਣਾ ਮਨ ਜੋੜ ਲੈਂਦਾ ਹੈ।
ਭਵਰੁ = ਭੌਰਾ। ਪੁਹਪ = ਫੁੱਲ। ਬੀਧਾ = ਵਿੱਝਾ ਹੋਇਆ, ਮਸਤ। ਬਾਰਹ = ਫੁੱਲ ਦੀਆਂ ਬਾਰ੍ਹਾਂ ਖਿੜੀਆ ਹੋਈਆਂ ਪੱਤੀਆਂ, ਖਿੜਿਆ ਹੋਇਆ ਫੁੱਲ, ਪੂਰਨ ਖਿੜਾਉ।(ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ,
 
सोरह मधे पवनु झकोरिआ आकासे फरु फरिआ ॥२॥
Sorah maḏẖe pavan jẖakori▫ā ākāse far fari▫ā. ||2||
He holds his breath suspended in the sixteen-petalled sky of the Akaashic Ethers, and beats his wings in ecstasy. ||2||
ਤਦ ਉਹ ਸੋਲਾਂ-ਪੰਖੜੀਆਂ ਵਾਲੇ ਆਸਮਾਨ ਵਿੱਚ ਆਪਣਾ ਸੁਆਸ ਚੜ੍ਹਾ ਲੈਂਦਾ ਹੈ ਅਤੇ ਓਥੇ ਖੁਸ਼ੀ ਵਿੱਚ ਆਪਣੇ ਪੰਖ ਮਾਰਦਾ ਹੈ।
ਸੋਰਹ = ਸੋਲਾਂ (ਪੱਤੀਆਂ ਵਾਲਾ ਵਿਸ਼ੱਧੀ ਚੱਕਰ, ਜੋ ਗਲੇ ਵਿਚ ਜੋਗੀ ਮੰਨਦੇ ਹਨ)। ਸੋਰਹ ਮਧੇ = ਜਾਪ ਵਿਚ ਲੱਗ ਕੇ। ਸੋਰਹ...ਝਕੋਰਿਆ = ਸੁਆਸ ਸੁਆਸ ਨਾਮ ਜਪਦਾ ਹੈ। ਆਕਾਸੇ = ਆਕਾਸ਼ ਵਿਚ, ਉੱਚੀ ਅਵਸਥਾ ਵਿਚ, ਦਸਮ-ਦੁਆਰ ਵਿਚ। ਫਰੁ ਫਰਿਆ = ਫੜ-ਫੜਾਇਆ, ਉਡਾਰੀ ਲਾਈ ॥੨॥(ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ ॥੨॥
 
सहज सुंनि इकु बिरवा उपजिआ धरती जलहरु सोखिआ ॥
Sahj sunn ik birvā upji▫ā ḏẖarṯī jalhar sokẖi▫ā.
In the profound void of intuitive Samaadhi, the one tree rises up; it soaks up the water of desire from the ground.
ਅਫੁਰ ਸਮਾਧੀ ਦੇ ਅੰਦਰ ਵਾਹਿਗੁਰੂ ਦਾ ਇਕ ਰੁੱਖ ਪ੍ਰਗਟ ਹੋ ਜਾਂਦਾ ਹੈ ਅਤੇ ਇਹ ਦੇਹ ਦੀ ਜ਼ਿਮੀ ਦੇ ਖਾਹਿਸ਼ ਦੇ ਪਾਣੀ ਨੂੰ ਸੁਕਾ ਦਿੰਦਾ ਹੈ।
ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ। ਬਿਰਵਾ = ਕੋਮਲ ਬੂਟਾ। ਧਰਤੀ = ਸਰੀਰ-ਰੂਪ ਧਰਤੀ ਦਾ। ਜਲਹਰ = ਜਲਧਰ, ਬੱਦਲ (ਤ੍ਰਿਸ਼ਨਾ)। ਸੋਖਿਆ = ਸੁਕਾ ਦਿੱਤਾ, ਚੂਸ ਲਿਆ।ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ।
 
कहि कबीर हउ ता का सेवकु जिनि इहु बिरवा देखिआ ॥३॥६॥
Kahi Kabīr ha▫o ṯā kā sevak jin ih birvā ḏekẖi▫ā. ||3||6||
Says Kabeer, I am the servant of those who have seen this celestial tree. ||3||6||
ਕਬੀਰ ਜੀ ਆਖਦੇ ਹਨ, ਮੈਂ ਉਨ੍ਹਾਂ ਦਾ ਗੁਮਾਸ਼ਤਾ ਹਾਂ, ਜਿਨ੍ਹਾਂ ਨੇ ਇਹ ਪੇੜ ਵੇਖਿਆ ਹੈ।
ਜਿਨਿ = ਜਿਸ (ਗੁਰਮੁਖਿ) ਨੇ ॥੩॥੬॥ਕਬੀਰ ਆਖਦਾ ਹੈ ਕਿ ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ ॥੩॥੬॥
 
मुंद्रा मोनि दइआ करि झोली पत्र का करहु बीचारु रे ॥
Munḏrā mon ḏa▫i▫ā kar jẖolī paṯar kā karahu bīcẖār re.
Make silence your ear-rings, and compassion your wallet; let meditation be your begging bowl.
ਚੁਪ ਚਾਪ ਨੂੰ ਆਪਣੀਆਂ ਕੰਨਾਂ ਦੀਆਂ ਵਾਲੀਆਂ ਤੇ ਰਹਿਮ ਨੂੰ ਆਪਣਾ ਥੇਲਾ ਬਣਾ। ਸਾਈਂ ਦੇ ਸਿਮਰਨ ਨੂੰ ਤੂੰ ਆਪਣਾ ਪਿਆਲਾ ਕਰ, ਹੇ ਯੋਗੀ!
ਮੋਨਿ = ਚੁੱਪ, ਮਨ ਦੀ ਚੁੱਪ, ਮਨ ਦੀ ਸ਼ਾਂਤੀ। ਝੋਲੀ = ਜਿਸ ਵਿਚ ਜੋਗੀ ਆਟਾ ਮੰਗ ਕੇ ਪਾਂਦਾ ਹੈ। ਪਤ੍ਰਕਾ = ਸੁਹਣਾ ਖੱਪਰ {ਪਾਤ੍ਰ = ਖੱਪਰ}। ਰੇ = ਹੇ ਜੋਗੀ!ਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ੍ਰਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ।
 
खिंथा इहु तनु सीअउ अपना नामु करउ आधारु रे ॥१॥
Kẖinthā ih ṯan sī▫a▫o apnā nām kara▫o āḏẖār re. ||1||
Sew this body as your patched coat, and take the Lord's Name as your support. ||1||
ਆਪਣੀ ਖੱਫਣੀ ਲਈ ਇਸ ਆਪਣੀ ਦੇਹ ਨੂੰ ਸਿਉਂ ਲੈ ਅਤੇ ਸੁਆਮੀ ਦੇ ਨਾਮ ਨੂੰ ਤੂੰ ਆਪਣਾ ਆਸਰਾ ਬਣਾ।
ਖਿੰਥਾ = ਗੋਦੜੀ। ਇਹੁ ਤਨੁ ਸੀਅਉ = ਇਸ ਸਰੀਰ ਨੂੰ ਸੀਊਂਦਾ ਹਾਂ, ਵਿਕਾਰਾਂ ਵਲੋਂ ਬਚਾਈ ਰੱਖਦਾ ਹਾਂ ॥੧॥(ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ॥੧॥
 
ऐसा जोगु कमावहु जोगी ॥
Aisā jog kamāvahu jogī.
Practice such Yoga, O Yogi.
ਹੇ ਯੋਗੀ! ਤੂੰ ਐਹੋ ਜੇਹੇ ਯੋਗ ਦਾ ਅਭਿਆਸ ਕਰ।
xxxਹੇ ਜੋਗੀ! ਇਹ ਜੋਗ-ਅੱਭਿਆਸ ਕਰੋ-
 
जप तप संजमु गुरमुखि भोगी ॥१॥ रहाउ ॥
Jap ṯap sanjam gurmukẖ bẖogī. ||1|| rahā▫o.
As Gurmukh, enjoy meditation, austerities and self-discipline. ||1||Pause||
ਗੁਰਾਂ ਦੀ ਦਇਆ ਦੁਆਰਾ, ਤੂੰ ਇਸ ਤਰ੍ਹਾਂ ਸਾਈਂ ਦੇ ਸਿਮਰਨ, ਕਰੜੀ ਘਾਲ ਤੇ ਸਵੈ-ਜ਼ਬਤ ਦਾ ਅਨੰਦ ਮਾਣ ਲਵੇਂਗਾ। ਠਹਿਰਾਉ।
ਗੁਰਮੁਖਿ = ਗੁਰੂ ਦੇ ਸਨਮੁਖ। ਭੋਗੀ = ਗ੍ਰਿਹਸਤੀ ॥੧॥(ਕਿ) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ ॥੧॥ ਰਹਾਉ॥
 
बुधि बिभूति चढावउ अपुनी सिंगी सुरति मिलाई ॥
Buḏẖ bibẖūṯ cẖadẖāva▫o apunī singī suraṯ milā▫ī.
Apply the ashes of wisdom to your body; let your horn be your focused consciousness.
ਸਿਆਣਪ ਦੀ ਸੁਆਹ ਤੂੰ ਆਪਣੀ ਦੇਹ ਨੂੰ ਮਲ ਅਤੇ ਆਪਣੇ ਮਨ ਨੂੰ ਰੱਬ ਨਾਲ ਜੋੜਨਾਂ ਨੂੰ ਤੂੰ ਆਪਣਾ ਸਿੰਗ ਬਣਾ।
ਬਿਭੂਤਿ = ਸੁਆਹ। ਸਿੰਗੀ = ਛੋਟਾ ਜਿਹਾ ਸਿੰਙ ਜੋ ਜੋਗੀ ਵਜਾਂਦੇ ਹਨ।(ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ।
 
करि बैरागु फिरउ तनि नगरी मन की किंगुरी बजाई ॥२॥
Kar bairāg fira▫o ṯan nagrī man kī kingurī bajā▫ī. ||2||
Become detached, and wander through the city of your body; play the harp of your mind. ||2||
ਇੱਛਾ-ਰਹਿਤ ਹੋ ਤੂੰ ਆਪਣੇ ਦੇਹ ਦੇ ਸ਼ਹਿਰ ਅੰਦਰ ਫੇਰਾ ਪਾ ਅਤੇ ਆਪਣੇ ਚਿੱਤ ਦੀ ਵੀਣਾ ਨੂੰ ਵਜਾ।
ਕਿੰਗੁਰੀ = ਛੋਟੀ ਕਿੰਗ ॥੨॥ਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ); ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ॥੨॥
 
पंच ततु लै हिरदै राखहु रहै निरालम ताड़ी ॥
Pancẖ ṯaṯ lai hirḏai rākẖo rahai nirālam ṯāṛī.
Enshrine the five tattvas - the five elements, within your heart; let your deep meditative trance be undisturbed.
ਪੰਜਾਂ ਮੂਲ ਅੰਸ਼ਾਂ ਦੀਆਂ ਨੇਕੀਆਂ ਨੂੰ ਤੂੰ ਆਪਣੇ ਰਿਦੇ ਅੰਦਰ ਟਿਕਾ, ਤਾਂ ਜੋ ਤੇਰੀ ਸਮਾਧੀ ਅਹਿਲ ਰਹੇ।
ਪੰਚ ਤਤੁ = ਪੰਜਾਂ ਦਾ ਤੱਤ, ਪੰਜਾਂ ਦਾ ਮੂਲ, ਪੰਜਾਂ ਤੱਤਾਂ ਦਾ ਮੂਲ ਕਾਰਨ-ਪ੍ਰਭੂ। ਨਿਰਾਲਮ = {निरालम्ब} ਬਿਨਾ ਕਿਸੇ (ਬਾਹਰਲੇ) ਆਸਰੇ ਦੇ, ਇਕ-ਟਕ। ਤਾੜੀ = ਸਮਾਧੀ।(ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ।
 
कहतु कबीरु सुनहु रे संतहु धरमु दइआ करि बाड़ी ॥३॥७॥
Kahaṯ Kabīr sunhu re sanṯahu ḏẖaram ḏa▫i▫ā kar bāṛī. ||3||7||
Says Kabeer, listen, O Saints: make righteousness and compassion your garden. ||3||7||
ਕਬੀਰ ਜੀ ਆਖਦੇ ਹਨ, ਤੁਸੀਂ ਸੁਣ, ਹੇ ਸਾਧੂਓ। ਸਚਾਈ ਤੇ ਰਹਿਮ ਨੂੰ ਤੁਸੀਂ ਆਪਣਾ ਬਗੀਚਾ ਬਣਾਓ।
ਬਾੜੀ = ਬਗ਼ੀਚੀ ॥੩॥੭॥ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ ॥੩॥੭॥
 
कवन काज सिरजे जग भीतरि जनमि कवन फलु पाइआ ॥
Kavan kāj sirje jag bẖīṯar janam kavan fal pā▫i▫ā.
For what purpose were you created and brought into the world? What rewards have you received in this life?
ਕਿਹੜੇ ਕੰਮ ਲਈ ਤੈਨੂੰ ਸੰਸਾਰ ਅੰਦਰ ਪੈਂਦਾ ਕੀਤਾ ਗਿਆ ਹੈ ਤੇ ਤੂੰ ਇਸ ਜੀਵਨ ਤੋਂ ਕੀ ਲਾਭ ਉਠਾਇਆ ਹੈ?
ਕਾਜ = ਕੰਮ। ਸਿਰਜੇ = ਪੈਦਾ ਹੋਏ। ਜਨਮਿ = ਜੰਮ ਕੇ।ਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?
 
भव निधि तरन तारन चिंतामनि इक निमख न इहु मनु लाइआ ॥१॥
Bẖav niḏẖ ṯaran ṯāran cẖinṯāman ik nimakẖ na ih man lā▫i▫ā. ||1||
God is the boat to carry you across the terrifying world-ocean; He is the Fulfiller of the mind's desires. You have not centered your mind on Him, even for an instant. ||1||
ਇਕ ਮੁਹਤ ਭਰ ਲਈ ਭੀ ਤੂੰ ਆਪਣੇ ਇਸ ਚਿੱਤ ਨੂੰ ਵਾਹਿਗੁਰੂ ਨਾਲ ਨਹੀਂ ਜੋੜਿਆ, ਜੋ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ ਅਤੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਕਰਨਹਾਰ ਹੈ।
ਭਵਨਿਧਿ = ਸੰਸਾਰ-ਸਮੁੰਦਰ। ਤਰਨ = ਬੇੜੀ, ਜਹਾਜ਼। ਚਿੰਤਾਮਨਿ = ਮਨ-ਇੱਛਤ ਫਲ ਦੇਣ ਵਾਲੀ ਮਣੀ ॥੧॥ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥