Sri Guru Granth Sahib Ji

Ang: / 1430

Your last visited Ang:

थिरु सुहागु वरु अगमु अगोचरु जन नानक प्रेम साधारी जीउ ॥४॥४॥११॥
Thir suhāg var agam agocẖar jan Nānak parem sāḏẖārī jī▫o. ||4||4||11||
Her marriage is eternal; her Husband is Inaccessible and Incomprehensible. O Servant Nanak, His Love is her only Support. ||4||4||11||
ਅਮਰ ਹੈ ਉਸ ਦਾ ਵਿਆਹੁਤਾ ਜੀਵਨ ਅਤੇ ਪਹੁੰਚ ਤੋਂ ਪਰੇ ਅਤੇ ਸੋਚ ਵਿਚਾਰ ਤੋਂ ਉਚੇਰਾ ਹੈ ਉਸ ਦਾ ਲਾੜ੍ਹਾ, ਹੇ ਗੋਲੇ ਨਾਨਕ! ਉਹ ਰੱਬ ਦੀ ਪ੍ਰੀਤ ਦੇ ਆਸਰੇ ਸਹਿਤ ਹੈ।
ਥਿਰੁ = ਸਦਾ ਕਾਇਮ ਰਹਿਣ ਵਾਲਾ। ਵਰੁ = ਖਸਮ। ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਾਧਾਰੀ = ਸ = ਆਧਾਰੀ, ਆਸਰੇ ਵਾਲੀ ॥੪॥ਹੇ ਦਾਸ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਉਸ ਜੀਵ-ਇਸਤ੍ਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ-ਭਾਗ ਬਣ ਜਾਂਦਾ ਹੈ, ਉਸ ਜੀਵ-ਇਸਤ੍ਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ ॥੪॥੪॥੧੧॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
खोजत खोजत दरसन चाहे ॥
Kẖojaṯ kẖojaṯ ḏarsan cẖāhe.
I have searched and searched, seeking the Blessed Vision of His Darshan.
ਤੈਨੂੰ ਲੱਭਦਾ ਤੇ ਭਾਲਦਾ ਹੋਇਆ ਹੇ ਮੇਰੇ ਮਾਲਕ! ਮੈਂ ਤੇਰੇ ਦੀਦਾਰ ਦਾ ਚਾਹਵਾਨ ਹੋ ਗਿਆ ਹਾਂ।
ਖੋਜਤ = ਭਾਲ ਕਰਦਿਆਂ। ਦਰਸਨ ਚਾਹੇ = ਦਰਸਨ ਦੀਆਂ ਤਾਂਘਾਂ ਕੀਤੀਆਂ।ਅਨੇਕਾਂ ਲੋਕ (ਜੰਗਲਾਂ ਪਹਾੜਾਂ ਵਿਚ) ਭਾਲ ਕਰਦੇ ਕਰਦੇ (ਪਰਮਾਤਮਾ ਦੇ) ਦਰਸਨ ਦੀਆਂ ਤਾਂਘਾਂ ਕਰਦੇ ਹਨ,
 
भाति भाति बन बन अवगाहे ॥
Bẖāṯ bẖāṯ ban ban avgāhe.
I traveled through all sorts of woods and forests.
ਅਨੇਕਾਂ ਤਰ੍ਹਾਂ ਦੇ ਜੰਗਲ ਤੇ ਬੇਲੇ ਮੈਂ ਗਾਹੇ ਹਨ।
ਭਾਤਿ ਭਾਤਿ = ਕਈ ਕਿਸਮ ਦੇ। ਬਨ = ਜੰਗਲ। ਅਵਗਾਹੇ = ਗਾਹ ਮਾਰੇ।ਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਹਨ (ਪਰ ਇਸ ਤਰ੍ਹਾਂ ਪਰਮਾਤਮਾ ਦਾ ਦਰਸਨ ਨਹੀਂ ਹੁੰਦਾ)।
 
निरगुणु सरगुणु हरि हरि मेरा कोई है जीउ आणि मिलावै जीउ ॥१॥
Nirguṇ sarguṇ har har merā ko▫ī hai jī▫o āṇ milāvai jī▫o. ||1||
My Lord, Har, Har, is both absolute and related, unmanifest and manifest; is there anyone who can come and unite me with Him? ||1||
ਕੀ ਕੋਈ ਐਸਾ ਜੀਵ ਹੈ ਜੋ ਮੈਨੂੰ ਮੇਰੇ ਸੁਆਮੀ ਮਾਲਕ, ਜੋ ਇਕ ਸਾਥ ਗੁਪਤ ਅਤੇ ਪਰਗਟ ਹੈ, ਕੋਲਿ ਲੈ ਜਾਵੇ ਤੇ ਮੈਨੂੰ ਉਸ ਨਾਲ ਮਿਲਾ ਦੇਵੇ?
ਨਿਰਗੁਣੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ। ਸਰਗੁਣੁ = ਰਚੇ ਹੋਏ ਜਗਤ ਦੇ ਸਰੂਪ ਵਾਲਾ, ਮਾਇਆ ਦੇ ਤਿੰਨ ਗੁਣ ਰਚ ਕੇ ਆਪਣਾ ਜਗਤ-ਰੂਪ ਸਰੂਪ ਵਿਖਾਲਣ ਵਾਲਾ। ਆਣਿ = ਲਿਆ ਕੇ ॥੧॥ਉਹ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ਭੀ ਹੈ ਤੇ ਤਿੰਨ-ਗੁਣੀ ਸੰਸਾਰ ਵਿਚ ਵਿਆਪਕ ਭੀ ਹੈ। ਕੋਈ ਵਿਰਲਾ ਐਸਾ ਹੈ, ਜੋ ਉਸ ਨੂੰ ਲਿਆ ਕੇ ਮਿਲਾ ਸਕਦਾ ਹੈ ॥੧॥
 
खटु सासत बिचरत मुखि गिआना ॥
Kẖat sāsaṯ bicẖraṯ mukẖ gi▫ānā.
People recite from memory the wisdom of the six schools of philosophy;
ਕੋਈ ਛੇ ਫਲਸਫੇ ਦੇ ਮਤਾਂ ਦੀ ਗਿਆਤ ਨੂੰ ਮੂੰਹ-ਜ਼ਬਾਨੀ ਪਿਆ ਪੜ੍ਹ।
ਖਟੁ = ਛੇ। ਖਟੁ ਸਾਸਤ = {ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਮੁਖਿ = ਮੂੰਹ ਨਾਲ।ਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ), ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ।
 
पूजा तिलकु तीरथ इसनाना ॥
Pūjā ṯilak ṯirath isnānā.
they perform worship services, wear ceremonial religious marks on their foreheads, and take ritual cleansing baths at sacred shrines of pilgrimage.
ਉਹ ਉਪਾਸ਼ਨਾ ਕਰੇ, ਟਿੱਕਾ ਲਾਵੇ ਅਤੇ ਧਰਮ ਅਸਥਾਨਾਂ ਤੇ ਨਾਹੁਣਾ ਕਰੇ।
xxxਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ।
 
निवली करम आसन चउरासीह इन महि सांति न आवै जीउ ॥२॥
Nivlī karam āsan cẖa▫orāsīh in mėh sāʼnṯ na āvai jī▫o. ||2||
They perform the inner cleansing practice with water and adopt the eighty-four Yogic postures; but still, they find no peace in any of these. ||2||
ਉਹ ਅੰਦਰ ਸਾਫ ਕਰਨ ਦੀ ਕ੍ਰਿਆ ਕਰੇ ਅਤੇ ਯੋਗੀਆਂ ਦੇ ਚੁਰਾਸੀ ਬੈਠਣ ਦੇ ਢੰਗ ਭੀ ਧਾਰਨ ਕਰ ਲਵੇ, ਪ੍ਰੰਤੂ ਇਨ੍ਹਾਂ ਅੰਦਰ ਉਸ ਨੂੰ ਠੰਢ ਚੈਨ ਪਰਾਪਤ ਨਹੀਂ ਹੋਣੀ।
ਨਿਵਲੀ ਕਰਮ = ਆਂਦਰਾਂ ਦੀ ਵਰਜ਼ਸ਼ {ਹੱਥ ਗੋਡਿਆਂ ਉਤੇ ਰੱਖ ਕੇ ਤੇ ਲਿਫ਼ ਕੇ ਖਲੋਤਿਆਂ ਪਹਿਲਾਂ ਜ਼ੋਰ ਨਾਲ ਸਾਹ ਅੰਦਰ ਨੂੰ ਖਿੱਚੀਦਾ ਹੈ, ਫਿਰ ਸਾਰਾ ਸਾਹ ਬਾਹਰ ਕੱਢ ਕੇ ਆਂਦਰਾਂ ਨੂੰ ਖਿੱਚ ਲਈਦਾ ਹੈ ਤੇ ਚੱਕਰ ਵਿਚ ਭਵਾਈਦਾ ਹੈ। ਇਸ ਸਾਧਨ ਨੂੰ ਨਿਵਲੀ ਕਰਮ ਆਖਦੇ ਹਨ। ਇਹ ਸਾਧਨ ਸਵੇਰੇ ਸੌਚ ਤੋਂ ਪਿੱਛੋਂ ਖ਼ਾਲੀ-ਪੇਟ ਹੀ ਕਰੀਦਾ ਹੈ} ॥੨॥ਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ ॥੨॥
 
अनिक बरख कीए जप तापा ॥
Anik barakẖ kī▫e jap ṯāpā.
They chant and meditate, practicing austere self-discipline for years and years;
ਅਨੇਕਾਂ ਸਾਲਾਂ ਨਹੀਂ ਉਹ ਪਾਠ ਤੇ ਤਪਸਿਆ ਪਿਆ ਕਰੇ,
ਬਰਖ = ਬਰਸ, ਵਰ੍ਹੇ।ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ;
 
गवनु कीआ धरती भरमाता ॥
Gavan kī▫ā ḏẖarṯī bẖarmāṯā.
they wander on journeys all over the earth;
ਤੇ ਉਹ ਚੱਕਰ ਕਟੇ ਅਤੇ ਜ਼ਿਮੀ ਉਤੇ ਭਊਦਾ ਫਿਰੇ।
ਗਵਨੁ = ਭ੍ਰਮਣ, ਤੁਰਨ-ਫਿਰਨ। ਭਰਮਾਤਾ = ਤੁਰਿਆ-ਫਿਰਿਆ।ਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ।
 
इकु खिनु हिरदै सांति न आवै जोगी बहुड़ि बहुड़ि उठि धावै जीउ ॥३॥
Ik kẖin hirḏai sāʼnṯ na āvai jogī bahuṛ bahuṛ uṯẖ ḏẖāvai jī▫o. ||3||
and yet, their hearts are not at peace, even for an instant. The Yogi rises up and goes out, over and over again. ||3||
ਫਿਰ ਭੀ ਇਕ ਮੁਹਤ ਲਈ ਭੀ ਠੰਢ-ਚੈਨ ਉਸ ਦੇ ਦਿਲ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਯੋਗੀ ਦਾ ਮਨੂਆ ਖੜਾ ਹੋ ਮੁੜ ਮੁੜ ਕੇ ਦੌੜਦਾ ਰਹਿੰਦਾ ਹੈ।
ਬਹੁੜਿ ਬਹੁੜਿ = ਮੁੜ ਮੁੜ ॥੩॥(ਇਸ ਤਰ੍ਹਾਂ ਭੀ) ਹਿਰਦੇ ਵਿਚ ਇਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ ॥੩॥
 
करि किरपा मोहि साधु मिलाइआ ॥
Kar kirpā mohi sāḏẖ milā▫i▫ā.
By His Mercy, I have met the Holy Saint.
ਆਪਣੀ ਮਿਹਰ ਰਾਹੀਂ ਸੁਆਮੀ ਨੇ ਮੈਨੂੰ ਸੰਤ ਨਾਲ ਮਿਲਾ ਦਿਤਾ ਹੈ।
ਮੋਹਿ = ਮੈਨੂੰ। ਸਾਧੁ = ਗੁਰੂ।ਪਰਮਾਤਮਾ ਨੇ ਕਿਰਪਾ ਕਰ ਕੇ ਮੈਨੂੰ ਗੁਰੂ ਮਿਲਾ ਦਿੱਤਾ ਹੈ।
 
मनु तनु सीतलु धीरजु पाइआ ॥
Man ṯan sīṯal ḏẖīraj pā▫i▫ā.
My mind and body have been cooled and soothed; I have been blessed with patience and composure.
ਮੇਰੀ ਆਤਮਾ ਤੇ ਦੇਹਿ ਠੰਢੇ ਹੋ ਗਏ ਹਨ ਅਤੇ ਮੈਨੂੰ ਹੌਸਲਾ ਪਰਾਪਤ ਹੋ ਗਿਆ ਹੈ।
xxxਗੁਰੂ ਪਾਸੋਂ ਮੈਨੂੰ ਧੀਰਜ ਮਿਲੀ ਹੈ, ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ ਮੇਰਾ ਤਨ ਠੰਢਾ-ਠਾਰ ਹੋ ਗਿਆ ਹੈ (ਮੇਰੇ ਮਨ ਤੇ ਗਿਆਨ-ਇੰਦ੍ਰਿਆਂ ਵਿਚੋਂ ਵਿਕਾਰਾਂ ਦੀ ਤਪਸ਼ ਮੁੱਕ ਗਈ ਹੈ)।
 
प्रभु अबिनासी बसिआ घट भीतरि हरि मंगलु नानकु गावै जीउ ॥४॥५॥१२॥
Parabẖ abẖināsī basi▫ā gẖat bẖīṯar har mangal Nānak gāvai jī▫o. ||4||5||12||
The Immortal Lord God has come to dwell within my heart. Nanak sings the songs of joy to the Lord. ||4||5||12||
ਅਮਰ ਸਾਹਿਬ ਨੇ ਮੇਰੇ ਦਿਲ ਅੰਦਰ ਨਿਵਾਸ ਕਰ ਲਿਆ ਹੈ ਅਤੇ ਨਾਨਕ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹੈ।
ਘਟ = ਹਿਰਦਾ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ ॥੪॥(ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ॥੪॥੫॥੧੨॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
पारब्रहम अपर्मपर देवा ॥
Pārbarahm aprampar ḏevā.
The Supreme Lord God is Infinite and Divine;
ਸ਼੍ਰੇਸ਼ਟ ਸੁਆਮੀ ਹੱਦ ਬੰਨਾ-ਰਹਿਤ, ਪ੍ਰਕਾਸ਼ਵਾਨ, ਪਹੁੰਚ ਤੋਂ ਪਰੇ,
ਪਾਰਬ੍ਰਹਮ = ਪਰਮ ਆਤਮਾ, ਪਰਮਾਤਮਾ। ਅਪਰੰਪਰ = {ਅਪਰ नास्ति परो यस्य = ਜਿਸ ਤੋਂ ਪਰੇ ਹੋਰ ਕੋਈ ਨਹੀਂ} ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ। ਦੇਵ = ਪ੍ਰਕਾਸ਼-ਰੂਪ {दिव = ਚਮਕਣਾ}।ਗੁਰੂ ਦੀ ਸਰਨ ਪੈ ਕੇ ਉਸ ਹਰੀ ਦਾ ਸਿਮਰਨ ਕਰੋ, ਜੋ ਪਰਮ ਆਤਮਾ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ, ਜੋ ਪ੍ਰਕਾਸ਼-ਰੂਪ ਹੈ,
 
अगम अगोचर अलख अभेवा ॥
Agam agocẖar alakẖ abẖevā.
He is Inaccessible, Incomprehensible, Invisible and Inscrutable.
ਸੋਚ ਵਿਚਾਰ ਤੋਂ ਉਚੇਰਾ ਆਦ੍ਰਿਸ਼ਟ ਅਤੇ ਭੇਦ-ਰਹਿਤ ਹੈ।
ਅਲਖ = {अलक्ष्य} ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ,
 
दीन दइआल गोपाल गोबिंदा हरि धिआवहु गुरमुखि गाती जीउ ॥१॥
Ḏīn ḏa▫i▫āl gopāl gobinḏā har ḏẖi▫āvahu gurmukẖ gāṯī jī▫o. ||1||
Merciful to the meek, Sustainer of the World, Lord of the Universe-meditating on the Lord, the Gurmukhs find salvation. ||1||
ਵਾਹਿਗੁਰੂ ਗਰੀਬਾਂ ਤੇ ਮਿਹਰਬਾਨ, ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਮਾਲਕ ਹੈ। ਗੁਰਾਂ ਦੀ ਅਗਵਾਈ ਤਾਬੇ ਉਸ ਦਾ ਅਰਾਧਨ ਕਰਨ ਦੁਆਰਾ ਕਲਿਆਣ ਦੀ ਪਰਾਪਤੀ ਹੁੰਦੀ ਹੈ।
ਦਇਆਲ = ਦਇਆ ਦਾ ਘਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਾਤੀ = ਗਤਿ ਦੇਣ ਵਾਲਾ, ਉੱਚੀ ਆਤਮਕ ਅਵਸਥਾ ਦੇਣ ਵਾਲਾ ॥੧॥ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜੋ ਉੱਚੀ ਆਤਮਕ ਅਵਸਥਾ ਦੇਣ ਵਾਲਾ ਹੈ ॥੧॥
 
गुरमुखि मधुसूदनु निसतारे ॥
Gurmukẖ maḏẖusūḏan nisṯāre.
The Gurmukhs are emancipated by the Lord.
ਗੁਰਾ ਦੇ ਰਾਹੀਂ, ਮਧ ਰਾਖਸ਼ ਨੂੰ ਮਾਰਨ ਵਾਲਾ ਵਾਹਿਗੁਰੂ ਪ੍ਰਾਣੀ ਦਾ ਪਾਰ ਉਤਾਰਾ ਕਰਦਾ ਹੈ।
ਮਧੁਸੂਦਨੁ = {'ਮਧੁ' ਦੈਂਤ ਨੂੰ ਮਾਰਨ ਵਾਲਾ} ਪਰਮਾਤਮਾ।ਗੁਰੂ ਦੀ ਸਰਨ ਪਿਆਂ ਮਧੂ-ਦੈਂਤ ਨੂੰ ਮਾਰਨ ਵਾਲਾ (ਵਿਕਾਰ-ਦੈਂਤਾਂ ਤੋਂ) ਬਚਾ ਲੈਂਦਾ ਹੈ।
 
गुरमुखि संगी क्रिसन मुरारे ॥
Gurmukẖ sangī krisan murāre.
The Lord Krishna becomes the Gurmukh's Companion.
ਗੁਰਾਂ ਦੀ ਦਇਆ ਦੁਆਰਾ, ਹੰਕਾਰ ਦਾ ਵੈਰੀ ਵਾਹਿਗੁਰੂ ਬੰਦੇ ਦਾ ਸਾਥੀ ਬਣ ਜਾਂਦਾ ਹੈ।
ਸੰਗੀ = ਸਾਥੀ। ਮੁਰਾਰੇ = {ਮੁਰ-ਅਰਿ} ਪਰਮਾਤਮਾ।ਗੁਰੂ ਦੀ ਸਰਨ ਪਿਆਂ ਮੁਰ-ਦੈਂਤ ਦਾ ਮਾਰਨ ਵਾਲਾ ਪ੍ਰਭੂ (ਸਦਾ ਲਈ) ਸਾਥੀ ਬਣ ਜਾਂਦਾ ਹੈ।
 
दइआल दमोदरु गुरमुखि पाईऐ होरतु कितै न भाती जीउ ॥२॥
Ḏa▫i▫āl ḏamoḏar gurmukẖ pā▫ī▫ai horaṯ kiṯai na bẖāṯī jī▫o. ||2||
The Gurmukh finds the Merciful Lord. He is not found any other way. ||2||
ਗੁਰਾਂ ਦੇ ਵਸੀਲੇ ਦੁਆਰਾ ਪੇਟ ਉਦਾਲੇ ਰੱਸੀ ਵਾਲਾ ਮਿਹਰਬਾਨ ਮਾਲਕ ਪਰਾਪਤ ਹੁੰਦਾ ਹੈ ਅਤੇ ਹੋਰ ਕਿਸੇ ਤਰੀਕੇ ਦੁਆਰਾ ਨਹੀਂ।
ਦਮੋਦਰੁ = {दामन् उदर = ਕ੍ਰਿਸ਼ਨ} ਪਰਮਾਤਮਾ। ਹੋਰਤੁ = ਹੋਰ ਦੀ ਰਾਹੀਂ। ਹੋਰਤੁ ਭਾਤੀ = ਹੋਰ ਤਰੀਕੇ ਦੀ ਰਾਹੀਂ ॥੨॥ਗੁਰੂ ਦੀ ਸਰਨ ਪਿਆਂ ਹੀ ਉਹ ਪ੍ਰਭੂ ਮਿਲਦਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਨੂੰ ਦਮੋਦਰ ਆਖਿਆ ਜਾਂਦਾ ਹੈ, ਕਿਸੇ ਹੋਰ ਤਰੀਕੇ ਨਾਲ ਨਹੀਂ ਮਿਲ ਸਕਦਾ ॥੨॥
 
निरहारी केसव निरवैरा ॥
Nirhārī kesav nirvairā.
He does not need to eat; His Hair is Wondrous and Beautiful; He is free of hate.
ਨਾਂ ਖਾਣ ਵਾਲਾ, ਸੁੰਦਰ ਵਾਲਾ ਸੰਯੁਕਤ ਅਤੇ ਦੁਸ਼ਮਨੀ-ਰਹਿਤ ਹੇ ਸਾਹਿਬ,
ਨਿਰਹਾਰੀ = {निर आहारी} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪਰਮਾਤਮਾ। ਕੇਸਵ = {केशाः प्रशस्याः सन्ति अस्य} ਲੰਮੇ ਕੇਸਾਂ ਵਾਲਾ, ਪਰਮਾਤਮਾ।ਉਹ ਪਰਮਾਤਮਾ ਕੇਸ਼ਵ (ਸੋਹਣੇ ਕੇਸਾਂ ਵਾਲਾ) ਜੋ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ,
 
कोटि जना जा के पूजहि पैरा ॥
Kot janā jā ke pūjėh pairā.
Millions of people worship His Feet.
ਕ੍ਰੋੜਾ ਹੀ ਬੰਦੇ ਜਿਸ ਦੇ ਪੈਰਾਂ ਦੀ ਉਪਾਸ਼ਨਾ ਕਰਦੇ ਹਨ।
ਕੋਟਿ = ਕ੍ਰੋੜ।ਕ੍ਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ,
 
गुरमुखि हिरदै जा कै हरि हरि सोई भगतु इकाती जीउ ॥३॥
Gurmukẖ hirḏai jā kai har har so▫ī bẖagaṯ ikāṯī jī▫o. ||3||
He alone is a devotee, who becomes Gurmukh, whose heart is filled with the Lord, Har, Har. ||3||
ਕੇਵਲ ਉਹੀ ਅਨਿੰਨ ਸਾਧੂ ਹੈ, ਜਿਸ ਦੇ ਮਨ ਵਿੱਚ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਨਾਮ ਵਸਦਾ ਹੈ।
ਇਕਾਤੀ = {एकान्तिन् Devoted to one object only} ਅਨਿੰਨ ॥੩॥ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਉਹ ਵੱਸ ਪੈਂਦਾ ਹੈ, ਉਹ ਮਨੁੱਖ ਅਨਿੰਨ ਭਗਤ ਬਣ ਜਾਂਦਾ ਹੈ ॥੩॥
 
अमोघ दरसन बेअंत अपारा ॥
Amogẖ ḏarsan be▫anṯ apārā.
Forever fruitful is the Blessed Vision of His Darshan; He is Infinite and Incomparable.
ਸਦੀਵੀ ਸਫਲ ਹੈ ਦੀਦਾਰ ਅਨੰਤ ਤੇ ਲਾਸਾਨੀ ਸੁਆਮੀ ਦਾ!
ਅਮੋਘ = {अमोध} ਨਾਹ ਖੁੰਝਣ ਵਾਲਾ, ਜ਼ਰੂਰ ਫਲ ਦੇਣ ਵਾਲਾ।ਉਸ ਪਰਮਾਤਮਾ ਦਾ ਦਰਸਨ ਜ਼ਰੂਰ (ਮਨ-ਇੱਛਤ) ਫਲ ਦੇਂਦਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
वड समरथु सदा दातारा ॥
vad samrath saḏā ḏāṯārā.
He is Awesome and All-powerful; He is forever the Great Giver.
ਮਾਲਕ ਪਰਮ ਸਰਬ-ਸ਼ਕਤੀਵਾਨ ਅਤੇ ਹਮੇਸ਼ਾਂ ਦਾ ਦੇਣ ਵਾਲਾ ਹੈ।
xxxਉਹ ਵੱਡੀਆਂ ਤਾਕਤਾਂ ਵਾਲਾ ਹੈ, ਤੇ ਉਹ ਸਦਾ ਹੀ ਦਾਤਾਂ ਦੇਂਦਾ ਰਹਿੰਦਾ ਹੈ।
 
गुरमुखि नामु जपीऐ तितु तरीऐ गति नानक विरली जाती जीउ ॥४॥६॥१३॥
Gurmukẖ nām japī▫ai ṯiṯ ṯarī▫ai gaṯ Nānak virlī jāṯī jī▫o. ||4||6||13||
As Gurmukh, chant the Naam, the Name of the Lord, and you shall be carried across. O Nanak, rare are those who know this state! ||4||6||13||
ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਉਸ ਨਾਲ ਇਨਸਾਨ ਪਾਰ ਉਤਰ ਜਾਂਦਾ ਹੈ। ਨਾਨਕ! ਕੋਈ ਟਾਵਾਂ ਹੀ ਪੁਰਸ਼ ਹੈ, ਜੋ ਇਸ ਦਸ਼ਾ ਨੂੰ ਸਮਝਦਾ ਹੈ।
ਤਿਤੁ = ਉਸ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਵਿਰਲੀ = ਵਿਰਲੀਂ ॥੪॥ਗੁਰੂ ਦੀ ਸਰਨ ਪੈ ਕੇ ਜੇ ਉਸ ਦਾ ਨਾਮ ਜਪੀਏ, ਤਾਂ ਉਸ ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। ਪਰ, ਹੇ ਨਾਨਕ! ਇਹ ਉੱਚੀ ਆਤਮਕ ਅਵਸਥਾ ਵਿਰਲਿਆਂ ਨੇ ਹੀ ਸਮਝੀ ਹੈ ॥੪॥੬॥੧੩॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
कहिआ करणा दिता लैणा ॥
Kahi▫ā karṇā ḏiṯā laiṇā.
As You command, I obey; as You give, I receive.
ਜਿਸ ਤਰ੍ਹਾਂ ਤੂੰ ਆਖਦਾ ਹੈਂ ਮੈਂ ਕਰਦਾ ਹਾਂ ਤੇ ਜੋ ਤੂੰ ਦਿੰਦਾ ਹੈ ਮੈਂ ਲੈਂਦਾ ਹਾਂ।
ਕਹਿਆ = ਆਖਿਆ ਹੋਇਆ ਬਚਨ, ਹੁਕਮ।ਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ।
 
गरीबा अनाथा तेरा माणा ॥
Garībā anāthā ṯerā māṇā.
You are the Pride of the meek and the poor.
ਮਸਕੀਨ ਤੇ ਨਿਖਸਮੇ ਤੇਰੇ ਉਤੇ ਫਖਰ ਕਰਦੇ ਹਨ।
ਮਾਣਾ = ਮਾਣ, ਆਸਰਾ, ਸਹਾਰਾ।ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ।
 
सभ किछु तूंहै तूंहै मेरे पिआरे तेरी कुदरति कउ बलि जाई जीउ ॥१॥
Sabẖ kicẖẖ ṯūʼnhai ṯūʼnhai mere pi▫āre ṯerī kuḏraṯ ka▫o bal jā▫ī jī▫o. ||1||
You are everything; You are my Beloved. I am a sacrifice to Your Creative Power. ||1||
ਸਭ ਕੁਝ ਤੂੰ ਹੀ ਹੈ, ਤੂੰ ਹੀ ਹੈਂ ਹੇ ਮੇਰੇ ਪ੍ਰੀਤਮ! ਮੈਂ ਤੇਰੀ ਅਪਾਰ ਸ਼ਕਤੀ ਤੋਂ ਕੁਰਬਾਨ ਜਾਂਦਾ ਹਾਂ।
ਕੁਦਰਤਿ = ਸਮਰਥਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ ॥੧॥ਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ ॥੧॥
 
भाणै उझड़ भाणै राहा ॥
Bẖāṇai ujẖaṛ bẖāṇai rāhā.
By Your Will, we wander in the wilderness; by Your Will, we find the path.
ਤੇਰੀ ਰਜਾ ਅੰਦਰ ਇਨਸਾਨ ਉਜਾੜ ਵਿੱਚ ਭਟਕਦਾ ਹੈ ਅਤੇ ਤੇਰੀ ਰਜ਼ਾ ਅੰਦਰ ਉਹ ਠੀਕ ਰਸਤਾ ਪਾ ਲੈਂਦਾ ਹੈ।
ਭਾਣੈ = ਰਜ਼ਾ ਅਨੁਸਾਰ। ਉਝੜ = ਗ਼ਲਤ ਰਸਤਾ।ਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ।
 
भाणै हरि गुण गुरमुखि गावाहा ॥
Bẖāṇai har guṇ gurmukẖ gāvāhā.
By Your Will, we become Gurmukh and sing the Glorious Praises of the Lord.
ਤੇਰੀ ਰਜਾ ਅੰਦਰ ਉਹ ਗੁਰਾਂ ਦੁਆਰਾ ਰੱਬ ਦਾ ਜੱਸ ਗਾਉਂਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ।
 
भाणै भरमि भवै बहु जूनी सभ किछु तिसै रजाई जीउ ॥२॥
Bẖāṇai bẖaram bẖavai baho jūnī sabẖ kicẖẖ ṯisai rajā▫ī jī▫o. ||2||
By Your Will, we wander in doubt through countless lifetimes. Everything happens by Your Will. ||2||
ਤੇਰੀ ਰਜ਼ਾ ਅੰਦਰ ਵਹਿਮ ਦੇ ਸਬੱਬ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਸਾਰਾ ਕੁਛ ਉਸ ਹਾਕਮ ਦੇ ਹੁਕਮ ਤਾਬੇ ਹੀ ਹੁੰਦਾ ਹੈ।
ਭਰਮਿ = ਭਟਕਣਾ ਵਿਚ, ਭੁਲੇਖੇ ਵਿਚ। ਤਿਸੈ = ਉਸ (ਪਰਮਾਤਮਾ) ਦੀ ਹੀ। ਰਜਾਈ = ਰਜ਼ਾ ਵਿਚ ॥੨॥ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ ॥੨॥
 
ना को मूरखु ना को सिआणा ॥
Nā ko mūrakẖ nā ko si▫āṇā.
No one is foolish, and no one is clever.
ਆਪਣੇ ਆਪ, ਨਾਂ ਕੋਈ ਬੇਵਕੂਫ ਹੈ ਤੇ ਨਾਂ ਹੀ ਅਕਲਮੰਦ।
xxx(ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ।
 
वरतै सभ किछु तेरा भाणा ॥
varṯai sabẖ kicẖẖ ṯerā bẖāṇā.
Your Will determines everything;
ਹਰ ਸਥਾਨ ਅੰਦਰ ਤੇਰੀ ਰਜ਼ਾ ਹੀ ਕਾਰਗਰ ਹੁੰਦੀ ਹੈ।
ਵਰਤੈ = ਵਰਤਦਾ ਹੈ, ਵਾਪਰਦਾ ਹੈ। ਭਾਣਾ = ਰਜ਼ਾ, ਹੁਕਮ।(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ।
 
अगम अगोचर बेअंत अथाहा तेरी कीमति कहणु न जाई जीउ ॥३॥
Agam agocẖar be▫anṯ athāhā ṯerī kīmaṯ kahaṇ na jā▫ī jī▫o. ||3||
You are Inaccessible, Incomprehensible, Infinite and Unfathomable. Your Value cannot be expressed. ||3||
ਤੂੰ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਪਰੇਡੇ ਅਨੰਤ ਅਤੇ ਅਗਾਧ ਹੈ। ਤੇਰਾ ਮੁੱਲ ਦਸਿਆ ਨਹੀਂ ਜਾ ਸਕਦਾ, ਹੇ ਮੇਰੇ ਮਾਲਕ!
ਅਥਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੩॥ਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ ॥੩॥
 
खाकु संतन की देहु पिआरे ॥
Kẖāk sanṯan kī ḏeh pi▫āre.
Please bless me with the dust of the Saints, O my Beloved.
ਮੈਨੂੰ ਸਾਧੂਆਂ ਦੇ ਪੈਰਾਂ ਦੀ ਧੁੜ ਪ੍ਰਦਾਨ ਕਰ, ਹੇ ਪ੍ਰੀਤਮ!
ਖਾਕੁ = ਚਰਨ-ਧੂੜ।ਹੇ ਹਰੀ! ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ।
 
आइ पइआ हरि तेरै दुआरै ॥
Ā▫e pa▫i▫ā har ṯerai ḏu▫ārai.
I have come and fallen at Your Door, O Lord.
ਮੈਂ ਆ ਕੇ ਤੇਰੇ ਬੂਹੇ ਤੇ ਡਿੱਗਾ ਪਿਆ ਹਾਂ, ਹੇ ਵਾਹਿਗੁਰੂ।
ਆਇ = ਆ ਕੇ। ਹਰਿ = ਹੇ ਹਰੀ!ਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ,
 
दरसनु पेखत मनु आघावै नानक मिलणु सुभाई जीउ ॥४॥७॥१४॥
Ḏarsan pekẖaṯ man āgẖāvai Nānak milaṇ subẖā▫ī jī▫o. ||4||7||14||
Gazing upon the Blessed Vision of His Darshan, my mind is fulfilled. O Nanak, with natural ease, I merge into Him. ||4||7||14||
ਸੁਆਮੀ ਦਾ ਦੀਦਾਰ ਦੇਖਣ ਦੁਆਰਾ, ਮੇਰੀ ਆਤਮਾ ਧ੍ਰਾਪ ਜਾਂਦੀ ਹੈ, ਹੇ ਨਾਨਕ! ਅਤੇ ਸੁਖੈਨ ਹੀ ਉਸ ਨਾਲ ਮਿਲ ਜਾਂਦੀ ਹੈ।
ਪੇਖਤ = ਵੇਖਦਿਆਂ। ਆਘਾਵੈ = ਰੱਜ ਜਾਂਦਾ ਹੈ। ਸੁਭਾਈ = (ਤੇਰੀ) ਰਜ਼ਾ ਅਨੁਸਾਰ ॥੪॥ਹੇ ਨਾਨਕ! (ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ ॥੪॥੭॥੧੪॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
दुखु तदे जा विसरि जावै ॥
Ḏukẖ ṯaḏe jā visar jāvai.
They forget the Lord, and they suffer in pain.
ਕੇਵਲ ਤਾਂ ਹੀ ਬੰਦਾ ਕਸ਼ਟ ਉਠਾਉਂਦਾ ਹੈ ਜਦ ਉਹ ਰੱਬ ਨੂੰ ਭੁਲਾਉਂਦਾ ਹੈ।
ਤਦੇ = ਤਦਿ ਹੀ, ਤਦੋਂ ਹੀ।(ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ।
 
भुख विआपै बहु बिधि धावै ॥
Bẖukẖ vi▫āpai baho biḏẖ ḏẖāvai.
Afflicted with hunger, they run around in all directions.
ਖੁਦਿਆਂ ਦਾ ਸਤਾਇਆ ਹੋਇਆ ਉਹ ਘਨੇਰਿਆਂ ਰਾਹਾਂ ਅੰਦਰ ਦੌੜਦਾ ਹੈ।
ਭੁਖ = ਮਾਇਆ ਦੀ ਤ੍ਰਿਸ਼ਨਾ। ਵਿਆਪੈ = ਜ਼ੋਰ ਪਾ ਲੈਂਦੀ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ।(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ।
 
सिमरत नामु सदा सुहेला जिसु देवै दीन दइआला जीउ ॥१॥
Simraṯ nām saḏā suhelā jis ḏevai ḏīn ḏa▫i▫ālā jī▫o. ||1||
Meditating in remembrance on the Naam, they are happy forever. The Lord, Merciful to the meek, bestows it upon them. ||1||
ਨਾਮ ਦਾ ਅਰਾਧਨ ਕਰਨ ਦੁਆਰਾ, ਉਹ ਹਮੇਸ਼ਾਂ ਲਈ ਸੁਖੀ ਹੋ ਜਾਂਦਾ ਹੈ ਕੇਵਲ ਉਹੀ ਨਾਮ ਨੂੰ ਪਾਉਂਦਾ ਹੈ। ਜਿਸ ਨੂੰ ਮਸਕੀਨਾਂ ਤੇ ਰਹਿਮ ਕਰਨ ਵਾਲਾ ਵਾਹਿਗੁਰੂ ਦਿੰਦਾ ਹੈ।
ਸੁਹੇਲਾ = ਸੁਖੀ ॥੧॥ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ॥੧॥
 
सतिगुरु मेरा वड समरथा ॥
Saṯgur merā vad samrathā.
My True Guru is absolutely All-powerful.
ਮੇਰਾ ਸੱਚਾ ਗੁਰੂ ਸਰਬ-ਸ਼ਕਤੀਵਾਨ ਹੈ।
ਸਮਰਥਾ = ਤਾਕਤ ਵਾਲਾ।(ਪਰ ਇਹ ਨਾਮ ਦੀ ਦਾਤ ਗੁਰੂ ਦੀ ਰਾਹੀਂ ਮਿਲਦੀ ਹੈ) ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ,