Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

मेरे सतिगुर के मनि बचन न भाए सभ फोकट चार सीगारे ॥३॥
Mere saṯgur ke man bacẖan na bẖā▫e sabẖ fokat cẖār sīgāre. ||3||
But if the Word of my True Guru is not pleasing to his mind, then all his preparations and beautiful decorations are useless. ||3||
ਜੇਕਰ ਮੈਂਡੇ ਸੱਚੇ ਗੁਰਾਂ ਦੀ ਬਾਣੀ ਉਸ ਦੇ ਚਿੱਤ ਨੂੰ ਚੰਗੀ ਨਹੀਂ ਲਗਦੀ, ਤਾਂ ਉਸ ਦੇ ਸਾਰੇ ਸੁੰਦਰ ਹਾਰਸ਼ਿੰਗਾਰ ਵਿਅਰਥ ਹਨ।
ਮਨਿ = ਮਨ ਵਿਚ। ਭਾਏ = ਚੰਗੇ ਲੱਗੇ। ਚਾਰ = ਸੁੰਦਰ। ਫੋਕਟ = ਫੋਕੇ, ਵਿਅਰਥ ॥੩॥ਪਰ ਉਸ ਨੂੰ ਆਪਣੇ ਮਨ ਵਿਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ, ਉਸ ਦੇ ਇਹ ਸਾਰੇ (ਸਰੀਰਕ) ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ ॥੩॥
 
मटकि मटकि चलु सखी सहेली मेरे ठाकुर के गुन सारे ॥
Matak matak cẖal sakẖī sahelī mere ṯẖākur ke gun sāre.
Walk playfully and carefree, O my friends and companions; cherish the Glorious Virtues of my Lord and Master.
ਤੁਸੀਂ ਨਾਜ਼ ਨਖਰੇ ਨਾਲ ਟੁਰੋ, ਹੇ ਮੈਂਡੀਓ‍ੁ ਸਾਥਣੋ! ਅਤੇ ਹਮ-ਜੋਲਣੋ! ਅਤੇ ਮੈਂਡੇ ਸੁਆਮੀ ਦੀਆਂ ਨੇਕੀਆਂ ਨੂੰ ਯਾਦ ਕਰੋ।
ਮਟਕਿ = ਮਟਕ ਕੇ, ਮੌਜ ਨਾਲ, ਆਤਮਕ ਅਡੋਲਤਾ ਵਿਚ। ਚਲੁ = ਤੁਰ, ਜੀਵਨ-ਸਫ਼ਰ ਵਿਚ ਤੁਰ। ਸਖੀ = ਹੇ ਸਖੀ! ਸਾਰੇ = ਸਾਰਿ, ਸੰਭਾਲ, ਹਿਰਦੇ ਵਿਚ ਵਸਾਈ ਰੱਖ।ਹੇ ਸਖੀ! ਹੇ ਸਹੇਲੀ! ਮਾਲਕ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਈ ਰੱਖ, (ਤੇ ਇਸ ਤਰ੍ਹਾਂ) ਆਤਮਕ ਅਡੋਲਤਾ ਨਾਲ ਜੀਵਨ-ਸਫ਼ਰ ਵਿਚ ਤੁਰ।
 
गुरमुखि सेवा मेरे प्रभ भाई मै सतिगुर अलखु लखारे ॥४॥
Gurmukẖ sevā mere parabẖ bẖā▫ī mai saṯgur alakẖ lakẖāre. ||4||
To serve, as Gurmukh, is pleasing to my God. Through the True Guru, the unknown is known. ||4||
ਸ਼੍ਰੋਮਣੀ ਗੁਰਾਂ ਦੀ ਟਹਿਲ ਸੇਵਾ, ਮੈਂਡੇ ਮਾਲਕ ਨੂੰ ਚੰਗੀ ਲਗਦੀ ਹੈ। ਸੱਚੇ ਗੁਰਾਂ ਦੇ ਰਾਹੀਂ, ਮੈਂ ਅਗਾਧ ਦੇ ਸਾਈਂ ਨੂੰ ਜਾਣ ਲਿਆ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇਵਾ = ਭਗਤੀ। ਪ੍ਰਭ ਭਾਈ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਮੈ = ਮੈਨੂੰ (ਭੀ)। ਸਤਿਗੁਰ = ਹੇ ਗੁਰੂ! ਲਖਾਰੇ = ਲਖਾਰਿ, ਵਿਖਾ ਦੇ, ਸੂਝ ਬਖ਼ਸ਼। ਅਲਖੁ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ ॥੪॥ਹੇ ਸਹੇਲੀਏ! ਗੁਰੂ ਦੀ ਸਰਨ ਪੈ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਹੇ ਸਤਿਗੁਰ! ਮੈਨੂੰ (ਭੀ) ਅਲੱਖ ਪ੍ਰਭੂ ਦੀ ਸੂਝ ਬਖ਼ਸ਼ ॥੪॥
 
नारी पुरखु पुरखु सभ नारी सभु एको पुरखु मुरारे ॥
Nārī purakẖ purakẖ sabẖ nārī sabẖ eko purakẖ murāre.
Women and men, all the men and women, all came from the One Primal Lord God.
ਔਰਤਾਂ ਤੇ ਮਰਦ ਅਤੇ ਸਮੂਹ ਮਰਦ ਅਤੇ ਔਰਤਾਂ, ਹੰਕਾਰ ਦੇ ਵੈਰੀ, ਇਕ ਪ੍ਰਭੂ ਤੋਂ ਉਤਪੰਨ ਹੋਈਆਂ ਹਨ।
ਨਾਰੀ = ਇਸਤ੍ਰੀ। ਪੁਰਖੁ = ਮਰਦ। ਸਭ = ਸਭਨਾਂ ਵਿਚ। ਸਭੁ = ਹਰ ਥਾਂ। ਪੁਰਖੁ ਮੁਰਾਰੇ = ਸਰਬ-ਵਿਆਪਕ ਹਰੀ {ਮੁਰ-ਅਰਿ}।ਹੇ ਸਖੀ! (ਉਂਞ ਤਾਂ ਚਾਹੇ) ਇਸਤ੍ਰੀ ਹੈ (ਚਾਹੇ) ਮਰਦ ਹੈ, (ਚਾਹੇ) ਮਰਦ ਹੈ (ਚਾਹੇ) ਇਸਤ੍ਰੀ ਹੈ, ਸਭਨਾਂ ਵਿਚ ਹਰ ਥਾਂ ਇਕੋ ਸਰਬ-ਵਿਆਪਕ ਪਰਮਾਤਮਾ ਹੀ ਵੱਸ ਰਿਹਾ ਹੈ;
 
संत जना की रेनु मनि भाई मिलि हरि जन हरि निसतारे ॥५॥
Sanṯ janā kī ren man bẖā▫ī mil har jan har nisṯāre. ||5||
My mind loves the dust of the feet of the humble; the Lord emancipates those who meet with the Lord's humble servants. ||5||
ਮੇਰਾ ਮਨੂਆ ਸਾਧ ਸਰੂਪ ਪੁਰਸ਼ਾਂ ਦੇ ਪੈਰਾਂ ਦੀ ਧੂੜ ਨੂੰ ਪਿਆਰ ਕਰਦਾ ਹੈ। ਸੁਆਮੀ ਵਾਹਿਗੁਰੂ ਉਨ੍ਹਾਂ ਪ੍ਰਾਨੀਆਂ ਦੀ ਕਲਿਆਣ ਕਰ ਦਿੰਦਾ ਹੈ, ਜੋ ਉਸ ਦੇ ਗੋਲਿਆਂ ਦੀ ਸੰਗਤ ਕਰਦੇ ਹਨ।
ਰੇਨੁ = ਚਰਨ-ਧੂੜ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਮਿਲਿ = ਮਿਲ ਕੇ। ਮਿਲਿ ਹਰਿ ਜਨ = ਸੰਤ ਜਨਾਂ ਨੂੰ ਮਿਲ ਕੇ, ਸੰਤ ਜਨਾਂ ਨੂੰ ਮਿਲਿਆਂ ਹੀ। ਨਿਸਤਾਰੇ = ਪਾਰ ਲੰਘਾਂਦਾ ਹੈ ॥੫॥ਪਰ ਜਿਸ ਮਨੁੱਖ ਨੂੰ ਸੰਤ ਜਨਾਂ (ਦੇ ਚਰਨਾਂ) ਦੀ ਧੂੜ (ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਉਸ ਨੂੰ ਹੀ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਹੇ ਸਖੀ! ਸੰਤ ਜਨਾਂ ਨੂੰ ਮਿਲਿਆਂ ਹੀ ਪ੍ਰਭੂ ਪਾਰ ਲੰਘਾਂਦਾ ਹੈ ॥੫॥
 
ग्राम ग्राम नगर सभ फिरिआ रिद अंतरि हरि जन भारे ॥
Garām garām nagar sabẖ firi▫ā riḏ anṯar har jan bẖāre.
From village to village, throughout all the cities I wandered; and then, inspired by the Lord's humble servants, I found Him deep within the nucleus of my heart.
ਮੈਂ ਪਿੰਡ ਪਿੰਡ ਅਤੇ ਸਮੂਹ ਸ਼ਹਿਰ ਅੰਦਰ ਭਟਕਿਆ, ਪ੍ਰੰਤੂ ਸੁਆਮੀ ਦੇ ਸੇਵਕਾਂ ਰਾਹੀਂ ਮੈਂ ਵਾਹਿਗੁਰੂ ਨੂੰ ਆਪਦੇ ਮਨ ਅੰਦਰ ਹੀ ਲੱਭ ਲਿਆ।
ਗ੍ਰਾਮ = ਪਿੰਡ। ਨਗਰ = ਸ਼ਹਿਰ। ਸਭ = ਸਭਨੀਂ ਥਾਈਂ। ਰਿਦ ਅੰਤਰਿ = ਹਿਰਦੇ ਦੇ ਅੰਦਰ ਹੀ। ਭਾਰੇ = ਭਾਲੇ, ਭਾਲਿਆ, ਲੱਭ ਲਿਆ।ਹੇ ਸਖੀ! ਪਿੰਡ ਪਿੰਡ ਸ਼ਹਿਰ ਸ਼ਹਿਰ ਸਭਨੀਂ ਥਾਈਂ ਫਿਰ ਕੇ ਵੇਖ ਲਿਆ ਹੈ (ਪਰਮਾਤਮਾ ਇਉਂ ਬਾਹਰ ਭਾਲਿਆਂ ਨਹੀਂ ਲੱਭਦਾ), ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਲਭਿਆ ਹੈ।
 
सरधा सरधा उपाइ मिलाए मो कउ हरि गुर गुरि निसतारे ॥६॥
Sarḏẖā sarḏẖā upā▫e milā▫e mo ka▫o har gur gur nisṯāre. ||6||
Faith and longing have welled up within me, and I have been blended with the Lord; the Guru, the Guru, has saved me. ||6||
ਭਰੋਸਾ ਤੇ ਯਕੀਨ ਮੇਰੇ ਅੰਦਰ ਉਤਪੰਨ ਹੋ ਗਏ ਹਨ ਅਤੇ ਵਿਸ਼ਾਲ ਗੁਰੂ ਪ੍ਰਮੇਸ਼ਰ ਨੇ ਮੈਨੂੰ ਮੋਖਸ਼ ਕਰ ਪ੍ਰਭੂ ਨਾਲ ਅਭੇਦ ਕਰ ਦਿੱਤਾ ਹੈ।
ਉਪਾਇ = ਪੈਦਾ ਕਰ ਕੇ। ਮੋ ਕੁੳ = ਮੈਨੂੰ। ਮਿਲਾਏ = ਮਿਲਾਇ, ਜੋੜ। ਗੁਰਿ = ਗੁਰੂ ਦੀ ਰਾਹੀਂ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ਲੈ ॥੬॥ਹੇ ਹਰੀ! (ਮੇਰੇ ਅੰਦਰ ਭੀ) ਸਰਧਾ ਪੈਦਾ ਕਰ ਕੇ ਮੈਨੂੰ ਭੀ (ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਜੋੜ, ਮੈਨੂੰ ਭੀ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੬॥
 
पवन सूतु सभु नीका करिआ सतिगुरि सबदु वीचारे ॥
Pavan sūṯ sabẖ nīkā kari▫ā saṯgur sabaḏ vīcẖāre.
The thread of my breath has been made totally sublime and pure; I contemplate the Shabad, the Word of the True Guru.
ਮੇਰੇ ਸੁਆਸਾਂ ਦਾ ਸਾਰਾ ਧਾਗਾ ਸੱਚੇ ਗੁਰਦੇਵ ਜੀ ਨੇ ਸ਼੍ਰੇਸਟ ਬਣਾ ਦਿੱਤਾ ਹੈ ਅਤੇ ਮੈਂ ਹੁਣ ਨਾਮ ਦਾ ਆਰਾਧਨ ਕਰਦਾ ਹਾਂ।
ਪਵਨ = ਸੁਆਸ। ਪਵਨ ਸੂਤੁ = ਸੁਆਸਾਂ ਦਾ ਧਾਗਾ, ਸੁਆਸਾਂ ਦੀ ਡੋਰ, ਸਾਰੇ ਸੁਆਸ। ਨੀਕਾ = ਸੋਹਣਾ, ਚੰਗਾ। ਸਤਿਗੁਰਿ = ਗੁਰੂ ਵਿਚ (ਜੁੜ ਕੇ)। ਵੀਚਾਰੇ = ਵੀਚਾਰਿ, ਵੀਚਾਰ ਕੇ, ਸੁਰਤ ਵਿਚ ਟਿਕਾ ਕੇ।ਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ।
 
निज घरि जाइ अम्रित रसु पीआ बिनु नैना जगतु निहारे ॥७॥
Nij gẖar jā▫e amriṯ ras pī▫ā bin nainā jagaṯ nihāre. ||7||
I came back to the home of my own inner self; drinking in the ambrosial essence, I see the world, without my eyes. ||7||
ਆਪਣੇ ਨਿੱਜ ਦੇ ਧਾਮ ਪੁੱਜ ਕੇ ਮੈਂ ਹੁਣ ਸੁਰਜੀਤ ਕਰਨ ਵਾਲਾ ਨਾਮ ਅੰਮ੍ਰਿਤ ਪੀਂਦਾ ਹਾਂ ਅਤੇ ਅੱਖਾਂ ਦੇ ਬਗੈਰ ਹੀ ਸੰਸਾਰ ਨੂੰ ਵੇਖਦਾ ਹਾਂ।
ਨਿਜ ਘਰਿ = ਆਪਣੇ ਘਰ ਵਿਚ, ਅੰਤਰ-ਆਤਮੇ। ਜਾਇ = ਜਾ ਕੇ, ਟਿਕ ਕੇ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬਿਨੁ ਨੈਨਾ = ਅੱਖਾਂ ਤੋਂ ਬਿਨਾ, ਮਾਇਕ ਅੱਖਾਂ ਤੋਂ ਬਿਨਾ, ਮਾਇਆ ਦਾ ਮੋਹ ਦੂਰ ਕਰ ਕੇ। ਨਿਹਾਰੇ = ਨਿਹਾਰਿ, ਵੇਖ ਕੇ ॥੭॥ਉਸ ਨੇ ਮਾਇਆ ਦਾ ਮੋਹ ਦੂਰ ਕਰ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਕੇ, ਅੰਤਰ ਆਤਮੇ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ॥੭॥
 
तउ गुन ईस बरनि नही साकउ तुम मंदर हम निक कीरे ॥
Ŧa▫o gun īs baran nahī sāka▫o ṯum manḏar ham nik kīre.
I cannot describe Your Glorious Virtues, Lord; You are the temple, and I am just a tiny worm.
ਤੇਰੀਆਂ ਵਡਿਅਈਆਂ ਮੈਂ ਵਰਨਣ ਨਹੀਂ ਕਰ ਸਕਦਾ, ਹੇ ਈਸ਼ਵਰ! ਤੂੰ ਪੂਜ ਅਸਥਾਨ ਹੈਂ ਅਤੇ ਮੈਂ ਇਕ ਨਿਕੜਾ ਜੇਹਾ ਕਿਰਮ।
ਤਉ = ਤੇਰੇ। ਈਸ = ਹੇ ਈਸ਼! ਹੇ ਈਸ਼੍ਵਰ! ਸਾਕਉ = ਸਾਕਉਂ। ਹਮ = ਅਸੀਂ ਸੰਸਾਰੀ ਜੀਵ। ਨਿਕ = ਨਿੱਕੇ ਨਿੱਕੇ। ਕੀਰੇ = ਕੀੜੇ।ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਤੂੰ ਇਕ ਸੋਹਣਾ ਮੰਦਰ ਹੈਂ ਅਸੀਂ ਜੀਵ ਉਸ ਵਿਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ।
 
नानक क्रिपा करहु गुर मेलहु मै रामु जपत मनु धीरे ॥८॥५॥
Nānak kirpā karahu gur melhu mai rām japaṯ man ḏẖīre. ||8||5||
Bless Nanak with Your Mercy, and unite him with the Guru; meditating on my Lord, my mind is comforted and consoled. ||8||5||
ਤੂੰ ਨਾਨਕ ਉਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਮੇਰੀ ਜਿੰਦੜੀ ਨੂੰ ਠੰਢ-ਚੈਨ ਆ ਜਾਂਦੀ ਹੈ।
ਗੁਰ ਮੇਲਹੁ = ਗੁਰੂ (ਨਾਲ) ਮਿਲਾਪ ਕਰੋ। ਮੈ ਮਨੁ = ਮੇਰਾ ਮਨ। ਧੀਰੇ = ਟਿਕ ਜਾਏ ॥੮॥੫॥ਹੇ ਨਾਨਕ! ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਨਾਲ ਮਿਲਾ ਜਾਵੇ ਤਾਂ ਮੇਰਾ ਮਨ ਨਾਮ ਜਪ ਜਪ ਕੇ (ਤੇਰੇ ਚਰਨਾਂ ਵਿਚ) ਸਦਾ ਟਿਕਿਆ ਰਹੇ ॥੮॥੫॥
 
नट महला ४ ॥
Nat mėhlā 4.
Nat, Fourth Mehl:
ਨਟ ਚੌਥੀ ਪਾਤਸ਼ਾਹੀ।
xxxxxx
 
मेरे मन भजु ठाकुर अगम अपारे ॥
Mere man bẖaj ṯẖākur agam apāre.
O my mind, vibrate, meditate on the inaccessible and infinite Lord and Master.
ਹੇ ਮੇਰੀ ਜਿੰਦੇ! ਤੂੰ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਸਿਮਰਨ ਕਰ।
ਮੇਰੇ ਮਨ = ਹੇ ਮੇਰੇ ਮਨ! ਭਜੁ = ਸਿਮਰ, ਯਾਦ ਕਰ। ਠਾਕੁਰ = ਮਾਲਕ-ਪ੍ਰਭੂ। ਅਗਮ = ਅਪਹੁੰਚ। ਅਪਾਰ = ਬੇਅੰਤ।ਹੇ ਮੇਰੇ ਮਨ! ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਯਾਦ ਕਰਿਆ ਕਰ,
 
हम पापी बहु निरगुणीआरे करि किरपा गुरि निसतारे ॥१॥ रहाउ ॥
Ham pāpī baho nirguṇī▫āre kar kirpā gur nisṯāre. ||1|| rahā▫o.
I am such a great sinner; I am so unworthy. And yet the Guru, in His Mercy, has saved me. ||1||Pause||
ਮੈਂ ਭਾਰਾ ਗੁਨਾਹਗਾਰ ਅਤੇ ਨੇਕੀ-ਵਿਹੂਣ ਹਾਂ। ਮਿਹਰ ਧਾਰ, ਗੁਰਾਂ ਨੇ ਮੈਨੂੰ ਬੰਦਖਲਾਸ ਕਰ ਦਿੱਤਾ ਹੈ। ਠਹਿਰਾਉ।
ਹਮ = ਅਸੀਂ ਜੀਵ। ਨਿਰਗੁਣੀਆਰੇ = ਗੁਣਾਂ ਤੋਂ ਸੱਖਣੇ। ਗੁਰਿ = ਗੁਰੂ ਦੀ ਰਾਹੀਂ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ਲੈ ॥੧॥(ਤੇ ਆਖਿਆ ਕਰ-ਹੇ ਪ੍ਰਭੂ!) ਅਸੀਂ ਜੀਵ ਪਾਪੀ ਹਾਂ, ਗੁਣਾਂ ਤੋਂ ਬਹੁਤ ਸੱਖਣੇ ਹਾਂ। ਕਿਰਪਾ ਕਰ ਕੇ ਸਾਨੂੰ ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ॥
 
साधू पुरख साध जन पाए इक बिनउ करउ गुर पिआरे ॥
Sāḏẖū purakẖ sāḏẖ jan pā▫e ik bin▫o kara▫o gur pi▫āre.
I have found the Holy Person, the Holy and humble servant of the Lord; I offer a prayer to Him, my Beloved Guru.
ਮੈਂ ਆਪਣੇ, ਸੰਤ ਸਰੂਪ ਪੁਰਸ਼ ਅਤੇ ਨੇਕ ਮਰਦ ਮਿੱਠੜੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਉਨ੍ਹਾਂ ਮੁਹਰੇ ਇਕ ਬੇਨਤੀ ਕਰਦਾ ਹਾਂ।
ਸਾਧੂ ਪੁਰਖੁ = ਭਲਾ ਮਨੁੱਖ, ਸੰਤ। ਸਾਧ ਜਨ ਪਾਏ = (ਜਿਹੜਾ) ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ। ਬਿਨਉ = {विनय} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ = ਹੇ ਗੁਰੂ!ਹੇ ਪਿਆਰੇ ਗੁਰੂ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ ਉਹ ਭੀ ਗੁਰਮੁਖ ਬਣ ਜਾਂਦਾ ਹੈ, ਮੈਂ ਭੀ (ਤੇਰੇ ਦਰ ਤੇ) ਬੇਨਤੀ ਕਰਦਾ ਹਾਂ (ਮੈਨੂੰ ਭੀ ਸੰਤ ਜਨਾਂ ਦੀ ਸੰਗਤ ਬਖ਼ਸ਼, ਅਤੇ)
 
राम नामु धनु पूजी देवहु सभु तिसना भूख निवारे ॥१॥
Rām nām ḏẖan pūjī ḏevhu sabẖ ṯisnā bẖūkẖ nivāre. ||1||
Please, bless me with the wealth, the capital of the Lord's Name, and take away all my hunger and thirst. ||1||
ਤੂੰ ਮੈਨੂੰ ਪ੍ਰਭੂ ਦੇ ਨਾਮ ਦੀ ਰਾਸ ਅਤੇ ਦੌਲਤ ਪਰਦਾਨ ਕਰ, ਜਿਸ ਨਾਲ ਤ੍ਰੇਹਾਂ ਤੇ ਭੁੱਖ ਸਮੂਹ ਮਿੱਟ ਜਾਂਦੀਆਂ ਹਨ।
ਪੂਜੀ = ਪੂੰਜੀ, ਸਰਮਾਇਆ, ਰਾਸਿ। ਨਿਵਾਰੇ = ਦੂਰ ਕਰ ਦੇਵੇ ॥੧॥ਮੈਨੂੰ ਪਰਮਾਤਮਾ ਦਾ ਨਾਮ-ਧਨ ਸਰਮਾਇਆ ਦੇਹ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਸਭ ਦੂਰ ਕਰ ਦੇਵੇ ॥੧॥
 
पचै पतंगु म्रिग भ्रिंग कुंचर मीन इक इंद्री पकरि सघारे ॥
Pacẖai paṯang marig bẖaring kuncẖar mīn ik inḏrī pakar sagẖāre.
The moth, the deer, the bumble bee, the elephant and the fish are ruined, each by the one passion that controls them.
ਕੇਵਲ ਇਕ ਵਿਸ਼ੈ ਵੇਗ ਹੀ ਪਰਵਾਨ, ਹਰਨ, ਭੌਰੇ, ਹਾਥੀ ਅਤੇ ਮੱਛੀ ਨੂੰ ਪਕੜ ਕੇ, ਤਬਾਹ ਹੋ ਮਲੀਆ-ਮੇਟ ਕਰ ਸੁੱਟਦਾ ਹੈ।
ਪਚੈ = ਸੜਦਾ ਹੈ। ਪਤੰਗੁ = ਭੰਭਟ। ਮ੍ਰਿਗ = ਹਰਨ। ਭ੍ਰਿੰਗ = ਭੌਰਾ। ਕੁੰਚਰ = ਹਾਥੀ। ਮੀਨ = ਮੱਛੀ। ਇੰਦ੍ਰੀ = (ਭਾਵ) ਵਿਕਾਰ = ਵਾਸਨਾ। ਪਕਰਿ = ਫੜ ਕੇ। ਸਘਾਰੇ = ਸੰਘਾਰੇ, ਨਾਸ ਕਰ ਦਿੱਤੇ, ਜਾਨੋਂ ਮਾਰ ਦਿੱਤੇ।ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸਨਾ ਆਪਣੇ ਵੱਸ ਵਿਚ ਕਰ ਕੇ ਮਾਰ ਦੇਂਦੇ ਹਨ।
 
पंच भूत सबल है देही गुरु सतिगुरु पाप निवारे ॥२॥
Pancẖ bẖūṯ sabal hai ḏehī gur saṯgur pāp nivāre. ||2||
The five powerful demons are in the body; the Guru, the True Guru turns out these sins. ||2||
ਸਰੀਰ ਦੇ ਅੰਦਰ ਪੰਜ ਜ਼ੋਰਾਵਰ ਭੂਤਨੇ ਹਨ। ਵਿਸ਼ਾਲ ਸੱਚੇ ਗੁਰੂ ਇਨ੍ਹਾਂ ਪਾਪੀਆਂ ਨੂੰ ਬਾਹਰ ਕੱਢ ਦਿੰਦੇ ਹਨ।
ਪੰਚ ਭੂਤ = ਕਾਮਾਦਿਕ ਪੰਜ ਦੈਂਤ। ਸਬਲ = ਸ-ਬਲ, ਬਲ ਵਾਲੇ, ਬਲੀ। ਹੈ = ਹੈਂ। ਦੇਹੀ = ਸਰੀਰ ਵਿਚ ॥੨॥ਪਰ ਮਨੁੱਖਾ ਸਰੀਰ ਵਿਚ ਤਾਂ ਇਹ ਕਾਮਾਦਿਕ ਪੰਜੇ ਹੀ ਦੈਂਤ ਬਲਵਾਨ ਹਨ, (ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ?)। ਗੁਰੂ ਹੀ ਸਤਿਗੁਰੂ ਹੀ ਇਹਨਾਂ ਵਿਕਾਰਾਂ ਨੂੰ ਦੂਰ ਕਰਦਾ ਹੈ ॥੨॥
 
सासत्र बेद सोधि सोधि देखे मुनि नारद बचन पुकारे ॥
Sāsṯar beḏ soḏẖ soḏẖ ḏekẖe mun nāraḏ bacẖan pukāre.
I searched and searched through the Shaastras and the Vedas; Naarad the silent sage proclaimed these words as well.
ਛੇ ਸ਼ਾਸਤ੍ਰ ਅਤੇ ਚਾਰੇ ਵੇਦ ਮੈਂ ਚੰਗੀ ਤਰ੍ਹਾਂ ਪੜਤਾਲੇ ਤੇ ਵੇਖੇ ਹਨ ਅਤੇ ਮੋਨਧਾਰੀ ਰਿਸ਼ੀ, ਨਾਰਦ ਭੀ ਏਹੋ ਸ਼ਬਦ ਹੀ ਉਚਾਰਨ ਕਰਦਾ ਹੈ।
ਸੋਧਿ = ਸੋਧ ਕੇ, ਪਰਖ ਕੇ, ਵਿਚਾਰ ਕੇ। ਪੁਕਾਰੇ = ਉੱਚੀ ਉੱਚੀ ਦੱਸਦੇ ਹਨ।ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ, ਨਾਰਦ ਆਦਿਕ ਰਿਸ਼ੀ ਮੁਨੀ ਭੀ (ਜੀਵਨ ਜੁਗਤਿ ਬਾਰੇ) ਜੋ ਬਚਨ ਜ਼ੋਰ ਦੇ ਕੇ ਕਹਿ ਗਏ ਹਨ,
 
राम नामु पड़हु गति पावहु सतसंगति गुरि निसतारे ॥३॥
Rām nām paṛahu gaṯ pāvhu saṯsangaṯ gur nisṯāre. ||3||
Chanting the Lord's Name, salvation is attained; the Guru saves those in the Sat Sangat, the True Congregation. ||3||
ਕਿ ਸਾਧ ਸੰਗਤ ਅੰਦਰ ਅਤੇ ਗੁਰਾਂ ਦੀ ਦਇਆ ਰਾਹੀਂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤ ਅਤੇ ਬੰਦਖਲਾਸ ਹੋ ਜਾਂਦਾ ਹੈ।
ਗਤਿ = ਉੱਚੀ ਆਤਮਕ ਅਵਸਥਾ। ਗੁਰਿ = ਗੁਰੂ ਨੇ (ਹੀ)। ਨਿਸਤਾਰੇ = ਪਾਰ ਉਤਾਰਨਾ ਹੈ ॥੩॥(ਉਹ ਭੀ ਸੋਧ ਵੇਖੇ ਹਨ; ਪਰ ਅਸਲ ਗੱਲ ਇਹ ਹੈ ਕਿ ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ, ਗੁਰੂ ਨੇ ਸਾਧ ਸੰਗਤ ਵਿਚ ਹੀ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਏ ਹਨ ॥੩॥
 
प्रीतम प्रीति लगी प्रभ केरी जिव सूरजु कमलु निहारे ॥
Parīṯam parīṯ lagī parabẖ kerī jiv sūraj kamal nihāre.
In love with the Beloved Lord God, one looks at Him as the lotus looks at the sun.
ਜਿਸ ਦੀ ਆਪਣੇ ਪਿਆਰੇ ਪ੍ਰਭੂ ਨਾਲ ਪ੍ਰੀਤ ਪੈ ਗਈ ਹੈ ਉਹ ਉਸ ਵਲ ਐਉਂ ਤੱਕਦਾ ਹੈ, ਜਿਵੇਂ ਕੰਵਲ ਸੂਰਜ ਵੱਲ।
ਕੇਰੀ = ਦੀ। ਨਿਹਾਰੇ = ਵੇਖਦਾ ਹੈ।ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ (ਉਹ ਉਸ ਦੇ ਮਿਲਾਪ ਲਈ ਇਉਂ ਤਾਂਘਦਾ ਰਹਿੰਦਾ ਹੈ) ਜਿਵੇਂ ਕੌਲ ਫੁੱਲ ਸੂਰਜ ਨੂੰ ਤੱਕਦਾ ਹੈ (ਤੇ ਖਿੜਦਾ ਹੈ, ਜਿਵੇਂ)
 
मेर सुमेर मोरु बहु नाचै जब उनवै घन घनहारे ॥४॥
Mer sumer mor baho nācẖai jab unvai gẖan gẖanhāre. ||4||
The peacock dances on the mountain, when the clouds hang low and heavy. ||4||
ਜਦ ਝੁਕੇ ਹੋਏ ਬੱਦਲ ਗੱਜਦੇ ਹਨ, ਤਾਂ ਮੋਰ ਸੁਮੇਰ ਪਰਬਤ ਤੇ ਬਹੁਤਾ ਹੀ ਨੱਚਦਾ ਹੈ।
ਮੇਰ = ਪਹਾੜ। ਨਾਚੈ = ਨੱਚਦਾ ਹੈ। ਉਨਵੈ = (ਵਰ੍ਹਨ ਵਾਸਤੇ) ਝੁਕਦਾ ਹੈ। ਘਨ = ਬਹੁਤ। ਘਨਹਾਰੇ = ਬੱਦਲ ॥੪॥ਜਦੋਂ ਬੱਦਲ (ਵਰ੍ਹਨ ਲਈ) ਬਹੁਤ ਝੁਕਦਾ ਹੈ ਤਦੋਂ ਉੱਚੇ ਪਹਾੜਾਂ (ਵਲੋਂ ਘਟਾਂ ਆਉਂਦੀਆਂ ਵੇਖ ਕੇ) ਮੋਰ ਬਹੁਤ ਨੱਚਦਾ ਹੈ ॥੪॥
 
साकत कउ अम्रित बहु सिंचहु सभ डाल फूल बिसुकारे ॥
Sākaṯ ka▫o amriṯ baho sincẖahu sabẖ dāl fūl bisukāre.
The faithless cynic may be totally drenched with ambrosial nectar, but even so, all his branches and flowers are filled with venom.
ਭਾਵੇਂ ਮਾਇਆ ਦਾ ਉਪਾਸ਼ਕ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਹੀ ਸਿੰਜਿਆ ਜਾਵੇ ਤਦ ਭੀ ਇਸ ਦੀਆਂ ਸਾਰੀਆਂ ਡਾਲੀਆਂ ਅਤੇ ਫੁਲ ਵਿਹੁ ਵਾਲੇ ਹੀ ਰਹਿੰਦੇ ਹਨ।
ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਬਿਸੁ = ਵਿਹੁ, ਜ਼ਹਰ। ਬਿਸਕਾਰੇ = ਵਿਹੁਲੇ, ਜ਼ਹਰੀਲੇ।ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ (ਮਾਨੋ, ਇਕ ਵਿਹੁਲਾ ਰੁੱਖ ਹੈ) ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾਓ, ਉਸ ਦੀਆਂ ਟਾਹਣੀਆਂ ਉਸ ਦੇ ਫੁੱਲ ਸਭ ਵਿਹੁਲੇ ਹੀ ਰਹਿਣਗੇ।
 
जिउ जिउ निवहि साकत नर सेती छेड़ि छेड़ि कढै बिखु खारे ॥५॥
Ji▫o ji▫o nivėh sākaṯ nar seṯī cẖẖeṛ cẖẖeṛ kadẖai bikẖ kẖāre. ||5||
The more one bows down in humility before the faithless cynic, the more he provokes, and stabs, and spits out his poison. ||5||
ਜਿੰਨਾ ਜ਼ਿਆਦਾ ਇਨਸਾਨ ਮਨਮੁਖ ਪੁਰਸ ਮੂਹਰੇ ਨਿਮਰਤਾ ਅੰਦਰ ਨਿਉਂਦਾ ਹੈ, ਓਨੀਂ ਹੀ ਜ਼ਿਆਦਾ ਉਹ ਛੇੜਖਾਨੀ ਕਰਦਾ, ਚੁਭਦਾ ਅਤੇ ਵਿਹੁ ਉਗਲਦਾ ਹੈਂ।
ਨਿਵਹਿ = ਨੀਉਂਦੇ ਹਨ, ਨਿਮ੍ਰਤਾ ਵਾਲਾ ਸਲੂਕ ਕਰਦੇ ਹਨ। ਸੇਤੀ = ਨਾਲ। ਛੇੜਿ = ਛੇੜ ਕੇ। ਕਢੈ = ਕੱਢਦਾ ਹੈ {ਇਕ-ਵਚਨ}। ਬਿਖੁ = ਜ਼ਹਰ। ਖਾਰੇ = ਖਾਰਾ, ਕੌੜਾ ॥੫॥ਸਾਕਤ ਮਨੁੱਖ ਨਾਲ ਜਿਉਂ ਜਿਉਂ ਲੋਕ ਨਿਮ੍ਰਤਾ ਦੀ ਵਰਤੋਂ ਕਰਦੇ ਹਨ, ਤਿਉਂ ਤਿਉਂ ਉਹ ਛੇੜ-ਖਾਨੀਆਂ ਕਰ ਕੇ (ਆਪਣੇ ਅੰਦਰੋਂ) ਕੌੜਾ ਜ਼ਹਰ ਹੀ ਕੱਢਦਾ ਹੈ ॥੫॥
 
संतन संत साध मिलि रहीऐ गुण बोलहि परउपकारे ॥
Sanṯan sanṯ sāḏẖ mil rahī▫ai guṇ bolėh par▫upkāre.
Remain with the Holy man, the Saint of the Saints, who chants the Lord's Praises for the benefit of all.
ਤੂੰ ਸਾਧੂਆਂ ਦੇ ਸਾਧੂ, ਪਵਿੱਤਰ ਗੁਰਾਂ ਦੇ ਨਾਲ ਜੁੜਿਆ ਰਹੋ, ਜੋ ਲੋਕਾਂ ਦੇ ਭਲੇ ਲਈ ਪ੍ਰਭੂ ਦੇ ਜੱਸ ਦਾ ਉਚਾਰਨ ਕਰਦੇ ਹਨ।
ਮਿਲਿ = ਮਿਲ ਕੇ। ਮਿਲਿ ਰਹੀਐ = ਮਿਲੇ ਰਹਿਣਾ ਚਾਹੀਦਾ ਹੈ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਪਰ ਉਪਕਾਰੇ = ਦੂਜਿਆਂ ਦੀ ਭਲਾਈ ਦੇ ਬਚਨ।(ਇਸ ਵਾਸਤੇ, ਸਾਕਤ ਨਾਲ ਸਾਂਝ ਪਾਣ ਦੇ ਥਾਂ) ਸੰਤ ਜਨਾਂ ਨਾਲ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਤ ਜਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ।
 
संतै संतु मिलै मनु बिगसै जिउ जल मिलि कमल सवारे ॥६॥
Sanṯai sanṯ milai man bigsai ji▫o jal mil kamal savāre. ||6||
Meeting the Saint of Saints, the mind blossoms forth, like the lotus, exalted by obtaining the water. ||6||
ਪਵਿੱਤਰਾਂ ਦੇ ਪਰਮ ਪਵਿੱਤਰ ਗੁਰਾਂ ਨਾਲ ਮਿਲਣ ਦੁਆਰਾ, ਮੇਰੀ ਜਿੰਦੜੀ, ਪਾਣੀ ਪ੍ਰਾਪਤ ਹੋਣ ਉੱਤੇ ਕੰਵਲ ਦੇ ਸ਼ਸ਼ੋਭਤ ਹੋਣ ਦੀ ਮਾਨੰਦ ਖਿੜ ਜਾਂਦੀ ਹੈ।
ਸੰਤੈ = ਸੰਤ ਨੂੰ। ਮਿਲੈ = ਮਿਲਦਾ ਹੈ {ਇਕ-ਵਚਨ}। ਬਿਗਸੈ = ਖਿੜ ਪੈਂਦਾ ਹੈ। ਜਲ ਮਿਲਿ = ਪਾਣੀ ਨੂੰ ਮਿਲ ਕੇ ॥੬॥ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ ॥੬॥
 
लोभ लहरि सभु सुआनु हलकु है हलकिओ सभहि बिगारे ॥
Lobẖ lahar sabẖ su▫ān halak hai halki▫o sabẖėh bigāre.
The waves of greed are like mad dogs with rabies. Their madness ruins everything.
ਲਾਲਚ ਦਾ ਤ੍ਰੰਗ ਸਮੂਹ ਹੀ ਕੁੱਤੇ ਦੇ ਹਲਕਪੁਣੇ ਦੀ ਮਾਨੰਦ ਹੈ। ਇਸ ਪਾਗਲਪੁਨੇ ਨੇ ਸਾਰਾ ਕੁੱਛ ਵਿਗਾੜ ਛੱਡਿਆ ਹੈ।
ਲੋਭ ਲਹਰਿ = ਲੋਭ ਦੀ ਲਹਿਰ। ਸਭੁ = ਸਾਰਾ, ਨਿਰੋਲ। ਸੁਆਨੁ = ਕੁੱਤਾ। ਹਲਕੁ ਸੁਆਨ = ਹਲਕਾਇਆ ਕੁੱਤਾ। ਸਭਹਿ = ਸਭਨਾਂ ਨੂੰ।ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤ ਵਿਚ ਲੋਭੀ ਬਣਾਈ ਜਾਂਦਾ ਹੈ)।
 
मेरे ठाकुर कै दीबानि खबरि होई गुरि गिआनु खड़गु लै मारे ॥७॥
Mere ṯẖākur kai ḏībān kẖabar ho▫ī gur gi▫ān kẖaṛag lai māre. ||7||
When the news reached the Court of my Lord and Master, the Guru took up the sword of spiritual wisdom, and killed them. ||7||
ਜਦ ਮੈਂਡੇ ਸੁਆਮੀ ਦੇ ਦਰਬਾਰ ਵਿੱਚ ਕਨਸੋ ਪਹੁੰਚੀ ਤਾਂ ਬ੍ਰਹਮ ਗਿਆਤ ਦੀ ਤਲਵਾਰ ਲੈ ਕੇ, ਵਿਸ਼ਾਲ ਵਾਹਿਗੁਰੂ ਨੇ ਇਸ ਨੂੰ ਮਾਰ ਸੁੱਟਿਆ।
ਕੈ ਦੀਬਾਨਿ = ਦੇ ਦੀਵਾਨ ਵਿਚ, ਦੀ ਕਚਹਿਰੀ ਵਿਚ। ਖਬਰਿ = {ਇਹ ਲਫ਼ਜ਼ ਸਦਾ 'ਿ' ਅੰਤ ਹੈ}। ਹਈ = {ਅੱਖਰ 'ਹ' ਦੇ ਨਾਲ ਦੋ ਲਗਾਂ: ੋ ਅਤੇ ੁ ਹਨ। ਅਸਲੀ ਲਫ਼ਜ਼ ਹੈ 'ਹੋਈ', ਇਥੇ ਪੜ੍ਹਨਾ ਹੈ 'ਹੁਈ'}। ਗੁਰਿ = ਗੁਰੂ ਦੀ ਰਾਹੀਂ। ਖੜਗੁ = ਤਲਵਾਰ। ਗਿਆਨੁ = ਆਤਮਕ ਜੀਵਨ ਦੀ ਸੂਝ ॥੭॥(ਇਸ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ-ਦਰ ਤੇ ਪੁਕਾਰ ਕਰਦਾ ਹੈ, ਤਦੋਂ) ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ ਅਰਜ਼ੋਈ ਦੀ ਖ਼ਬਰ ਪਹੁੰਚਦੀ ਹੈ, ਪਰਮਾਤਮਾ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਲੈ ਕੇ ਉਸ ਦੇ ਅੰਦਰੋਂ ਲੋਭ ਦਾ ਹਲਕਾਇਆ ਕੁੱਤਾ ਮਾਰ ਦੇਂਦਾ ਹੈ ॥੭॥
 
राखु राखु राखु प्रभ मेरे मै राखहु किरपा धारे ॥
Rākẖ rākẖ rākẖ parabẖ mere mai rākẖo kirpā ḏẖāre.
Save me, save me, save me, O my God; shower me with Your Mercy, and save me!
ਤੂੰ ਮੈਨੂੰ ਬਚਾ ਲੈ, ਬਚਾ ਲੈ, ਹੇ ਮੈਂਡੇ ਮਾਲਕ! ਤੇ ਆਪਣੀ ਮਿਹਰ ਕਰਕੇ ਮੇਰੀ ਰੱਖਿਆ ਕਰ।
ਪ੍ਰਭ = ਹੇ ਪ੍ਰਭੂ! ਮੈ = ਮੈਨੂੰ। ਰਾਖੁ = ਬਚਾ ਲੈ। ਰਾਖਹੁ = ਬਚਾ ਲਵੋ। ਧਾਰੇ = ਧਾਰਿ, ਧਾਰ ਕੇ, ਕਰਕੇ।ਹੇ ਮੇਰੇ ਪ੍ਰਭੂ! (ਇਸ ਲੋਭ-ਕੁੱਤੇ ਤੋਂ) ਮੈਨੂੰ ਭੀ ਬਚਾ ਲੈ, ਬਚਾ ਲੈ, ਬਚਾ ਲੈ, ਕਿਰਪਾ ਕਰ ਕੇ ਮੈਨੂੰ ਭੀ ਬਚਾ ਲੈ।
 
नानक मै धर अवर न काई मै सतिगुरु गुरु निसतारे ॥८॥६॥ छका १ ॥
Nānak mai ḏẖar avar na kā▫ī mai saṯgur gur nisṯāre. ||8||6|| Cẖẖakā 1.
O Nanak, I have no other support; the Guru, the True Guru, has saved me. ||8||6|| Chhakaa 1.||
ਨਾਨਕ, ਮੇਰਾ ਹੋਰ ਕੋਈ ਆਸਰਾ ਨਹੀਂ। ਵਿਸ਼ਾਲ ਸੱਚੇ ਗੁਰਦੇਵ ਜੀ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
ਧਰ = ਆਸਰਾ। ਕਾਈ = {ਇਸਤ੍ਰੀ ਲਿੰਗ। ਪੁਲਿੰਗ 'ਕੋਈ'}। ਮੈ ਸਤਿਗੁਰੁ = ਮੇਰਾ (ਆਸਰਾ) ਗੁਰੂ ਹੀ।੮।ਛਕਾ = ਛੱਕਾ, ਜੋੜ ॥੮॥੬॥ਛਕਾ ੧ ॥ਹੇ ਨਾਨਕ! (ਆਖ) ਮੇਰਾ ਹੋਰ ਕੋਈ ਆਸਰਾ ਨਹੀਂ। ਗੁਰੂ ਹੀ ਮੇਰਾ ਆਸਰਾ ਹੈ, ਗੁਰੂ ਹੀ ਪਾਰ ਲੰਘਾਂਦਾ ਹੈ (ਮੈਨੂੰ ਗੁਰੂ ਦੀ ਸਰਨ ਰੱਖ)।੮।੬।ਛਕਾ ॥੮॥੬॥ਛਕਾ ੧ ॥