Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

रागु माली गउड़ा महला ४
Rāg mālī ga▫uṛā mėhlā 4
Raag Maalee Gauraa, Fourth Mehl:
ਰਾਗੁ ਮਾਲੀ ਗਾਉੜਾ ਚੌਥੀ ਪਾਤਸ਼ਾਹੀ।
xxxਰਾਗ ਮਾਲੀ-ਗਉੜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
 
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
अनिक जतन करि रहे हरि अंतु नाही पाइआ ॥
Anik jaṯan kar rahe har anṯ nāhī pā▫i▫ā.
Countless have tried, but none have found the Lord's limit.
ਘਣੇਰਿਆਂ ਨੇ ਹੀ ਉਪਰਾਲੇ ਕੀਤੇ ਹਨ, ਪਰ ਪ੍ਰਭੂ ਦਾ ਓੜਕ ਕਿਸੇ ਨੂੰ ਨਹੀਂ ਲੱਭਾ।
ਕਰਿ ਰਹੇ = ਕਰਕੇ ਥੱਕ ਗਏ।ਹੇ ਪ੍ਰਭੂ ਪਾਤਿਸ਼ਾਹ! (ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬੇਅੰਤ ਜੀਵ) ਅਨੇਕਾਂ ਜਤਨ ਕਰ ਕਰ ਕੇ ਥੱਕ ਗਏ ਹਨ, ਕਿਸੇ ਨੇ ਤੇਰਾ ਅੰਤ ਨਹੀਂ ਲੱਭਾ।
 
हरि अगम अगम अगाधि बोधि आदेसु हरि प्रभ राइआ ॥१॥ रहाउ ॥
Har agam agam agāḏẖ boḏẖ āḏes har parabẖ rā▫i▫ā. ||1|| rahā▫o.
The Lord is inaccessible, unapproachable and unfathomable; I humbly bow to the Lord God, my King. ||1||Pause||
ਵਾਹਿਗੁਰੂ ਪਹੁੰਚ ਤੋਂ ਪਰੇ, ਬੇਥਾਹ, ਅਲਖ ਅਤੇ ਮਨੁੱਖੀ ਸਮਝ ਤੋਂ ਉਚੇਰਾ ਹੈ। ਉਸ ਸੁਆਮੀ ਵਾਹਿਗੁਰੂ ਪਾਤਸ਼ਾਹ ਨੂੰ ਮੇਰੀ ਨਮਸ਼ਕਾਰ ਹੈ। ਠਹਿਰਾਉ।
ਅਗਮ = ਅਪਹੁੰਚ। ਅਗਾਧਿ ਬੋਧਿ = ਉਹ ਜਿਸ ਦੀ ਹਸਤੀ ਬਾਰੇ ਬੋਧ ਅਥਾਹ ਹੈ। ਆਦੇਸੁ = ਨਮਸਕਾਰ। ਪ੍ਰਭ ਰਾਇਆ = ਹੇ ਪ੍ਰਭੂ ਪਾਤਿਸ਼ਾਹ! ॥੧॥ਹੇ ਹਰੀ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ, ਤੈਨੂੰ ਕੋਈ ਨਹੀਂ ਸਮਝ ਸਕਦਾ, ਮੇਰੀ ਤੈਨੂੰ ਹੀ ਨਮਸਕਾਰ ਹੈ ॥੧॥ ਰਹਾਉ॥
 
कामु क्रोधु लोभु मोहु नित झगरते झगराइआ ॥
Kām kroḏẖ lobẖ moh niṯ jẖagraṯe jẖagrā▫i▫ā.
Sexual desire, anger, greed and emotional attachment bring continual conflict and strife.
ਵਿਸ਼ੇ ਭੋਗ, ਗੁੱਸੇ ਲਾਲਚ ਤੇ ਸੰਸਾਰੀ ਮਮਤਾ ਦੇ ਗ੍ਰਸੇ ਹੋਏ ਇਨਸਾਨ ਹਮੇਸ਼ਾਂ ਲੜਦੇ ਤੇ ਬਖੇੜਿਆਂ ਵਿੱਚ ਪੈਂਦੇ ਹਨ।
ਝਗਰਤੇ = (ਜੀਵ) ਝਗੜਦੇ ਰਹਿੰਦੇ ਹਨ। ਝਗਰਾਇਆ = ਕਾਮਾਦਿਕ ਵਿਕਾਰਾਂ ਦੇ ਝਗੜਾਏ ਹੋਏ, ਝਗੜਿਆਂ ਵਿਚ ਪਾਏ ਹੋਏ।ਹੇ ਪ੍ਰਭੂ! ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ ਇਤਨੇ ਬਲੀ ਹਨ ਕਿ ਜੀਵ ਇਹਨਾਂ ਦੇ) ਉਕਸਾਏ ਹੋਏ ਸਦਾ ਦੁਨੀਆ ਦੇ ਝਗੜਿਆਂ ਵਿਚ ਹੀ ਪਏ ਰਹਿੰਦੇ ਹਨ।
 
हम राखु राखु दीन तेरे हरि सरनि हरि प्रभ आइआ ॥१॥
Ham rākẖ rākẖ ḏīn ṯere har saran har parabẖ ā▫i▫ā. ||1||
Save me, save me, I am your humble creature, O Lord; I have come to Your Sanctuary, O my Lord God. ||1||
ਮੇਰੇ ਵਾਹਿਗੁਰੂ, ਸੁਆਮੀ ਮਾਲਕ, ਮੈਂ ਤੇਰੀ ਪਨਾਹ ਲਈ ਹੈ। ਤੂੰ ਆਪਣੇ ਮਸਕੀਨ ਜੀਵ ਦੀ ਰੱਖਿਆ ਰੱਖਿਆ ਕਰ।
ਹਮ = ਅਸਾਂ ਜੀਵਾਂ ਨੂੰ। ਦੀਨ = ਮੰਗਤੇ ॥੧॥ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਨੂੰ ਇਹਨਾਂ ਤੋਂ ਬਚਾ ਲੈ, ਬਚਾ ਲੈ, ਅਸੀਂ ਤੇਰੀ ਸਰਨ ਆਏ ਹਾਂ ॥੧॥
 
सरणागती प्रभ पालते हरि भगति वछलु नाइआ ॥
Sarṇāgaṯī parabẖ pālṯe har bẖagaṯ vacẖẖal nā▫i▫ā.
You protect and preserve those who take to Your Sanctuary, God; You are called the Lover of Your devotees.
ਹੇ ਸਾਈਂ ਮਾਲਕ! ਤੂੰ ਉਸ ਦੀ ਪ੍ਰਵਰਸ਼ ਕਰਦਾ ਹੈਂ ਜੋ ਤੇਰੀ ਸ਼ਰਣ ਲੈਂਦਾ ਹੈ। ਤੇਰਾ ਨਾਮ ਆਪਣਿਆਂ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ।
ਸਰਣਾਗਤੀ = ਸਰਣ ਆਏ ਹੋਇਆਂ ਨੂੰ। ਪ੍ਰਭ = ਹੇ ਪ੍ਰਭੂ! ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਨਾਇਆ = (ਤੇਰਾ) ਨਾਮ।ਹੇ ਪ੍ਰਭੂ! ਤੂੰ ਸਰਨ ਪਿਆਂ ਦੀ ਰੱਖਿਆ ਕਰਨ ਵਾਲਾ ਹੈਂ, ਹੇ ਹਰੀ! 'ਭਗਤੀ ਨਾਲ ਪਿਆਰ ਕਰਨ ਵਾਲਾ'-ਇਹ ਤੇਰਾ (ਪ੍ਰਸਿੱਧ) ਨਾਮ ਹੈ।
 
प्रहिलादु जनु हरनाखि पकरिआ हरि राखि लीओ तराइआ ॥२॥
Par▫hilāḏ jan harnākẖ pakri▫ā har rākẖ lī▫o ṯarā▫i▫ā. ||2||
Prahlaad, Your humble servant, was caught by Harnaakhash; but You saved Him and carried him across, Lord. ||2||
ਪ੍ਰਹਿਲਾਦ, ਤੇਰਾ ਗੋਲਾ, ਹਰਣਾਖਸ਼ ਨੇ ਪਕੜ ਲਿਆ ਸੀ। ਤੂੰ ਉਸ ਦੀ ਰੱਖਿਆ ਅਤੇ ਕਲਿਆਣ ਕੀਤੀ, ਹੇ ਵਾਹਿਗੁਰੂ!
ਜਨੁ = (ਤੇਰਾ) ਸੇਵਕ। ਹਰਨਾਖਿ = ਹਰਨਾਖਸ਼ ਨੇ। ਹਰਿ = ਹੇ ਹਰੀ! ॥੨॥ਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ ॥੨॥
 
हरि चेति रे मन महलु पावण सभ दूख भंजनु राइआ ॥
Har cẖeṯ re man mahal pāvaṇ sabẖ ḏūkẖ bẖanjan rā▫i▫ā.
Remember the Lord, O mind, and rise up to the Mansion of His Presence; the Sovereign Lord is the Destroyer of pain.
ਉਸ ਦਾ ਮੰਦਰ ਪ੍ਰਾਪਤ ਕਰਨ ਲਈ, ਤੂੰ ਆਪਣੇ ਰੱਬ ਨੂੰ ਯਾਦ ਕਰ, ਹੇ ਬੰਦੇ! ਪ੍ਰਭੂ ਪਾਤਸ਼ਾਹ ਸਾਰੇ ਦੁਖੜੇ ਦੂਰ ਕਰਨ ਵਾਲਾ ਹੈ।
ਚੇਤਿ = ਸਿਮਰ। ਮਹਲੁ = (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ। ਪਾਵਣ = ਪ੍ਰਾਪਤ ਕਰਨ ਲਈ।ਹੇ ਮਨ! ਉਸ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰਨ ਲਈ ਸਦਾ ਉਸ ਨੂੰ ਯਾਦ ਕਰਿਆ ਕਰ, ਉਹ ਪਾਤਿਸ਼ਾਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
 
भउ जनम मरन निवारि ठाकुर हरि गुरमती प्रभु पाइआ ॥३॥
Bẖa▫o janam maran nivār ṯẖākur har gurmaṯī parabẖ pā▫i▫ā. ||3||
Our Lord and Master takes away the fear of birth and death; following the Guru's Teachings, the Lord God is found. ||3||
ਸੁਆਮੀ ਜੰਮਣ ਤੇ ਮਰਨ ਦਾ ਡਰ ਨਾਸ ਕਰਨ ਵਾਲਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਪਾਇਆ ਜਾਂਦਾ ਹੈ।
ਨਿਵਾਰਿ = ਦੂਰ ਕਰ। ਠਾਕੁਰ = ਹੇ ਠਾਕੁਰ! ਗੁਰਮਤੀ = ਗੁਰੂ ਦੀ ਮੱਤ ਤੇ ਤੁਰਿਆਂ ॥੩॥ਹੇ ਠਾਕੁਰ! ਹੇ ਹਰੀ! (ਅਸਾਂ ਜੀਵਾਂ ਦਾ) ਜਨਮ ਮਰਨ ਦੇ ਗੇੜ ਦਾ ਡਰ ਦੂਰ ਕਰ। ਗੁਰੂ ਦੀ ਮੱਤ ਤੇ ਤੁਰਿਆਂ ਉਹ ਪ੍ਰਭੂ ਮਿਲਦਾ ਹੈ ॥੩॥
 
हरि पतित पावन नामु सुआमी भउ भगत भंजनु गाइआ ॥
Har paṯiṯ pāvan nām su▫āmī bẖa▫o bẖagaṯ bẖanjan gā▫i▫ā.
The Name of the Lord, our Lord and Master, is the Purifier of sinners; I sing of the Lord, the Destroyer of the fears of His devotees.
ਸੁਆਮੀ ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹਾਂ, ਜੋ ਆਪਣੇ ਸ਼ਰਧਾਲੂਆਂ ਦਾ ਡਰ ਨਾਸ ਕਰਨ ਵਾਲਾ ਹੈ।
ਪਵਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ। ਭਉ ਭੰਜਨੁ = ਹਰੇਕ ਡਰ ਨਾਸ ਕਰਨ ਵਾਲਾ।ਹੇ ਸੁਆਮੀ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਤੂੰ (ਆਪਣੇ ਭਗਤਾਂ ਦਾ) ਹਰੇਕ ਡਰ ਦੂਰ ਕਰਨ ਵਾਲਾ ਹੈਂ।
 
हरि हारु हरि उरि धारिओ जन नानक नामि समाइआ ॥४॥१॥
Har hār har ur ḏẖāri▫o jan Nānak nām samā▫i▫ā. ||4||1||
One who wears the necklace of the Name of the Lord, Har, Har, in his heart, O servant Nanak, merges in the Naam. ||4||1||
ਜੋ ਸੁਆਮੀ ਵਾਹਿਗੁਰੂ ਦੀ ਮਾਲਾ ਆਪਣੇ ਦਿਲ ਰੂਪ ਗਲੇ ਤੇ ਪਾਉਂਦਾ ਹੈ, ਉਹ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ, ਹੇ ਗੋਲੇ ਨਾਨਕ!
ਉਰਿ = ਹਿਰਦੇ ਵਿਚ। ਧਾਰਿਓ = ਵਸਾਇਆ। ਨਾਮਿ = ਨਾਮ ਵਿਚ ॥੪॥੧॥ਹੇ ਦਾਸ ਨਾਨਕ! ਜਿਨ੍ਹਾਂ ਭਗਤਾਂ ਨੇ ਉਸ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਿਆ ਹੈ, ਉਹ ਉਸ ਦੇ ਨਾਮ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੪॥੧॥
 
माली गउड़ा महला ४ ॥
Mālī ga▫uṛā mėhlā 4.
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਸ਼ਾਹੀ।
xxxxxx
 
जपि मन राम नामु सुखदाता ॥
Jap man rām nām sukẖ▫ḏāṯa.
O my mind, chant the Name of the Lord, the Giver of peace.
ਹੇ ਮੇਰੀ ਜਿੰਦੜੀਏ! ਤੂੰ ਆਰਾਮ-ਦੇਣਹਾਰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
ਮਨ = ਹੇ ਮਨ!ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ।
 
सतसंगति मिलि हरि सादु आइआ गुरमुखि ब्रहमु पछाता ॥१॥ रहाउ ॥
Saṯsangaṯ mil har sāḏ ā▫i▫ā gurmukẖ barahm pacẖẖāṯā. ||1|| rahā▫o.
One who joins the Sat Sangat, the True Congregation, and enjoys the sublime taste of the Lord, as Gurmukh, comes to realize God. ||1||Pause||
ਸਾਧ ਸੰਗਤ ਨਾਲ ਮਿਲ ਕੇ, ਜੋ ਵਾਹਿਗੁਰੂ ਦੇ ਸੁਆਦ ਨੂੰ ਮਾਣਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦਾ ਹੈ। ਠਹਿਰਾਉ।
ਮਿਲਿ = ਮਿਲ ਕੇ। ਸਾਦੁ = ਸੁਆਦ, ਅਨੰਦ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬ੍ਰਹਮੁ ਪਛਾਤਾ = ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ਸਾਧ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ ਰਹਾਉ॥
 
वडभागी गुर दरसनु पाइआ गुरि मिलिऐ हरि प्रभु जाता ॥
vadbẖāgī gur ḏarsan pā▫i▫ā gur mili▫ai har parabẖ jāṯā.
By great good fortune, one obtains the Blessed Vision of the Guru's Darshan; meeting with the Guru, the Lord God is known.
ਪਰਮ ਚੰਗੇ ਨਸੀਬਾਂ ਦੁਆਰਾ, ਬੰਦੇ ਦੇ ਦਰਸ਼ਨ ਨਸੀਬ ਹੁੰਦੇ ਹਨ ਅਤੇ ਗੁਰਾਂ ਨਾਲ ਮਿਲ ਕੇ, ਉਹ ਸੁਆਮੀ ਵਾਹਿਗੁਰੂ ਨੂੰ ਜਾਣ ਲੈਂਦਾ ਹੈ।
ਵਡਭਾਗੀ = ਵੱਡੇ ਭਾਗਾਂ ਵਾਲੇ ਮਨੁੱਖ ਨੇ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਪ੍ਰਭੁ ਜਾਤਾ = ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।ਹੇ ਮਨ! ਕਿਸੇ ਵਡਭਾਗੀ ਨੇ ਹੀ ਗੁਰੂ ਦਰਸਨ ਪ੍ਰਾਪਤ ਕੀਤਾ ਹੈ, (ਕਿਉਂਕਿ) ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।
 
दुरमति मैलु गई सभ नीकरि हरि अम्रिति हरि सरि नाता ॥१॥
Ḏurmaṯ mail ga▫ī sabẖ nīkar har amriṯ har sar nāṯā. ||1||
The filth of evil-mindedness is totally washed away, bathing in the Lord's ambrosial pool of nectar. ||1||
ਸੁਆਮੀ ਵਾਹਿਗੁਰੂ ਦੇ ਸੁਧਾ ਸਰੂਭ ਸਰੋਵਰ ਵਿੱਚੱ ਇਸ਼ਨਾਨ ਕਰਨ ਦੁਆਰਾ, ਖੋਟੀ ਅਕਲ ਦੀ ਸਾਰੀ ਮਲੀਣਤਾ ਧੋਤੀ ਜਾਂਦੀ ਹੈ।
ਦੁਰਮਤਿ = ਖੋਟੀ ਮੱਤ। ਗਈ ਨੀਕਰਿ = ਨਿਕਲ ਗਈ। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਵਿਚ। ਹਰਿ ਸਰਿ = ਹਰੀ ਦੇ ਸਰ ਵਿਚ, ਸਾਧ ਸੰਗਤ ਵਿਚ ॥੧॥ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ (ਸਾਧ ਸੰਗਤ ਵਿਚ ਆਤਮਕ) ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਭੈੜੀ ਮੱਤ ਦੀ ਸਾਰੀ ਮੈਲ ਨਿਕਲ ਜਾਂਦੀ ਹੈ ॥੧॥
 
धनु धनु साध जिन्ही हरि प्रभु पाइआ तिन्ह पूछउ हरि की बाता ॥
Ḏẖan ḏẖan sāḏẖ jinĥī har parabẖ pā▫i▫ā ṯinĥ pūcẖẖa▫o har kī bāṯā.
Blessed, blessed are the Holy, who have found their Lord God; I ask them to tell me the stories of the Lord.
ਸ਼ਾਬਾਸ਼! ਸ਼ਾਬਾਸ਼! ਹੈ, ਉਨ੍ਹਾਂ ਸੰਤਾਂ ਦੇ, ਜੋ ਆਪਣੇ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਹੋਏ ਹਨ। ਮੈਂ ਉਨ੍ਹਾਂ ਪਾਸੋਂ ਸਾਹਿਬ ਦੀਆਂ ਰਾਮ ਕਹਾਣੀਆਂ ਪੁਛਦਾ ਹਾਂ।
ਸਾਧ = {ਬਹੁ-ਵਚਨ} ਗੁਰਮੁਖ ਸੰਤ ਜਨ। ਜਿਨ੍ਹ੍ਹੀ = ਜਿਨ੍ਹਾਂ ਨੇ। ਪਾਇਆ = ਲੱਭ ਲਿਆ। ਪੂਛਉ = ਪੂਛਉਂ, ਮੈਂ ਪੁੱਛਉਂ, ਪੁੱਛਦਾ ਹਾਂ।ਹੇ ਮੇਰੇ ਮਨ! ਭਾਗਾਂ ਵਾਲੇ ਹਨ ਉਹ ਸੰਤ ਜਨ, ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਮੈਂ ਭੀ (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਹਨਾਂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।
 
पाइ लगउ नित करउ जुदरीआ हरि मेलहु करमि बिधाता ॥२॥
Pā▫e laga▫o niṯ kara▫o juḏrī▫ā har melhu karam biḏẖāṯā. ||2||
I fall at their feet, and always pray to them, to mercifully unite me with my Lord, the Architect of Destiny. ||2||
ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ ਅਤੇ ਸਦਾ ਉਨ੍ਹਾਂ ਮੂਹਰੇ ਬੇਨਤੀ ਕਰਦਾ ਹਾਂ; ਤੁਸੀਂ ਮਿਹਰ ਧਾਰ ਕੇ ਮੈਨੂੰ ਮੇਰੇ ਸਿਰਜਣਹਾਰ ਸੁਆਮੀ ਨਾਲ ਜੋੜ ਦਿਓ।
ਪਾਇ ਲਗਉ = ਪਾਇ ਲਗਉਂ, ਮੈਂ ਚਰਨੀਂ ਲੱਗਦਾ ਹਾਂ। ਕਰਉ = ਕਰਉਂ, ਮੈਂ ਕਰਦਾ ਹਾਂ। ਜੁਦਰੀਆ = ਜੋਦੜੀ, ਅਰਜ਼ੋਈ। ਕਰਮਿ = ਮਿਹਰ ਨਾਲ, ਕਿਰਪਾ ਕਰ ਕੇ। ਬਿਧਾਤਾ = ਸਿਰਜਣਹਾਰ ॥੨॥ਮੈਂ ਉਹਨਾਂ ਦੀ ਚਰਨੀਂ ਲੱਗਾਂ, ਮੈਂ ਨਿੱਤ ਉਹਨਾਂ ਅੱਗੇ ਅਰਜ਼ੋਈ ਕਰਾਂ ਕਿ ਮਿਹਰ ਕਰ ਕੇ ਮੈਨੂੰ ਸਿਰਜਣਹਾਰ ਪ੍ਰਭੂ ਦਾ ਮਿਲਾਪ ਕਰਾ ਦਿਉ ॥੨॥
 
लिलाट लिखे पाइआ गुरु साधू गुर बचनी मनु तनु राता ॥
Lilāt likẖe pā▫i▫ā gur sāḏẖū gur bacẖnī man ṯan rāṯā.
Through the destiny written on my forehead, I have found the Holy Guru; my mind and body are imbued with the Guru's Word.
ਆਪਣੇ ਮੱਥੇ ਦੀ ਲਿਖਤਕਾਰ ਦੀ ਬਰਕਤ, ਮੈਂ ਸੰਤ-ਰੂਪ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਹਨਾਂ ਦੀ ਗੁਰਬਾਣੀ ਦੇ ਰਾਹੀਂ, ਮੇਰੀ ਜਿੰਦੜੀ ਤੇ ਦੇਹ ਪ੍ਰਭੂ ਨਾਲ ਰੰਗੀਆਂ ਗਈਆਂ ਹਨ।
ਲਿਲਾਟ = ਮੱਥਾ। ਲਿਲਾਟ ਲਿਖੇ = ਮੱਥੇ ਦੇ ਲਿਖੇ ਲੇਖਾਂ ਅਨੁਸਾਰ। ਗੁਰ ਬਚਨੀ = ਗੁਰੂ ਦੇ ਬਚਨਾਂ ਵਿਚ। ਰਾਤਾ = ਰੰਗਿਆ ਗਿਆ।ਹੇ ਮੇਰੇ ਮਨ! ਜਿਸ ਮਨੁੱਖ ਨੇ ਮੱਥੇ ਦੇ ਲਿਖੇ ਲੇਖਾਂ ਅਨੁਸਾਰ ਗੁਰੂ ਮਹਾਂ ਪੁਰਖ ਲੱਭ ਲਿਆ ਉਸ ਦਾ ਮਨ ਉਸ ਦਾ ਤਨ ਗੁਰੂ ਦੇ ਬਚਨਾਂ ਵਿਚ ਰੰਗਿਆ ਜਾਂਦਾ ਹੈ।
 
हरि प्रभ आइ मिले सुखु पाइआ सभ किलविख पाप गवाता ॥३॥
Har parabẖ ā▫e mile sukẖ pā▫i▫ā sabẖ kilvikẖ pāp gavāṯā. ||3||
The Lord God has come to meet me; I have found peace, and I am rid of all the sins. ||3||
ਸੁਆਮੀ ਵਾਹਿਗੁਰੂ ਆ ਕੇ ਮੈਨੂੰ ਮਿਲ ਪਿਆ ਹੈ। ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੈਂ ਕੁਕਰਮਾਂ ਅਤੇ ਗੁਨਾਹਾਂ ਤੋਂ ਖਲਾਸੀ ਪਾ ਗਿਆ ਹਾਂ।
ਕਿਲਵਿਖ = ਪਾਪ। ਗਵਾਤਾ = ਦੂਰ ਹੋ ਗਏ ॥੩॥(ਗੁਰੂ ਦੀ ਰਾਹੀਂ ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ, ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ॥੩॥
 
राम रसाइणु जिन्ह गुरमति पाइआ तिन्ह की ऊतम बाता ॥
Rām rasā▫iṇ jinĥ gurmaṯ pā▫i▫ā ṯinĥ kī ūṯam bāṯā.
Those who follow the Guru's Teachings find the Lord, the source of nectar; their words are sublime and exalted.
ਸ੍ਰੇਸ਼ਟ ਹਨ, ਉਨ੍ਹਾਂ ਦੇ ਬਚਨ ਬਿਲਾਸ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ, ਅੰਮ੍ਰਿਤ ਦੇ ਘਰ ਆਪਣੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ।
ਰਸਾਇਣੁ = {ਰਸ-ਅਯਨ} ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਊਤਮ ਬਾਤਾ = ਸ੍ਰੇਸ਼ਟ ਸੋਭਾ।ਹੇ ਮਨ! ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਸ੍ਰੇਸ਼ਟ ਨਾਮ-ਰਸ ਪ੍ਰਾਪਤ ਕਰ ਲਿਆ, ਉਹਨਾਂ ਦੀ (ਲੋਕ ਪਰਲੋਕ ਵਿਚ) ਬਹੁਤ ਸੋਭਾ ਹੁੰਦੀ ਹੈ;
 
तिन की पंक पाईऐ वडभागी जन नानकु चरनि पराता ॥४॥२॥
Ŧin kī pank pā▫ī▫ai vadbẖāgī jan Nānak cẖaran parāṯā. ||4||2||
By great good fortune, one is blessed with the dust of their feet; servant Nanak falls at their feet. ||4||2||
ਭਾਰੇ ਭਾਗਾਂ ਦੁਆਰਾ, ਬੰਦੇ ਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਹੁੰਦੀ ਹੈ। ਗੋਲਾ ਨਾਨਕ ਉਨ੍ਹਾਂ ਦੇ ਪੈਰੀਂ ਪੈਂਦਾ ਹੈ।
ਪੰਕ = ਚਰਨ-ਧੂੜ। ਚਰਨਿ = ਚਰਨਾਂ ਵਿਚ (ਚਰਨੀਂ)। ਪਰਾਤਾ = ਪੈਂਦਾ ਹੈ ॥੪॥੨॥ਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਦਾਸ ਨਾਨਕ (ਭੀ ਉਹਨਾਂ ਦੀ) ਚਰਨੀਂ ਪੈਂਦਾ ਹੈ ॥੪॥੨॥