Sri Guru Granth Sahib Ji

Ang: / 1430

Your last visited Ang:

जीइ समाली ता सभु दुखु लथा ॥
Jī▫e samālī ṯā sabẖ ḏukẖ lathā.
When I dwell upon Him in my soul, all my sorrows depart.
ਜੇਕਰ ਮੈਂ ਆਪਣੇ ਮਨ ਅੰਦਰ ਉਸ ਦਾ ਚਿੰਤਨ ਕਰਾਂ, ਤਦ ਮੇਰੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
ਜੀਇ = ਜੀਉ ਵਿਚ {ਲਫ਼ਜ਼ 'ਜੀਉ' ਤੋਂ ਅਧਿਕਰਣ ਕਾਰਕ ਇਕ-ਵਚਨ 'ਜੀਇ' ਹੈ} ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ।(ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
 
चिंता रोगु गई हउ पीड़ा आपि करे प्रतिपाला जीउ ॥२॥
Cẖinṯā rog ga▫ī ha▫o pīṛā āp kare parṯipālā jī▫o. ||2||
The sickness of anxiety and the disease of ego are cured; He Himself cherishes me. ||2||
ਮੇਰੀ ਫਿਕਰ ਦੀ ਬੀਮਾਰੀ ਤੇ ਹੰਕਾਰ ਦਾ ਦਰਦ ਦੂਰ ਹੋ ਗਏ ਹਨ, ਅਤੇ ਪ੍ਰਭੂ ਖੁਦ ਹੀ ਮੇਰੀ ਪਾਲਣਾ-ਪੋਸਣਾ ਕਰਦਾ ਹੈ।
ਹਉ ਪੀੜਾ = ਹਉਮੈ ਦਾ ਦੁੱਖ ॥੨॥(ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ ॥੨॥
 
बारिक वांगी हउ सभ किछु मंगा ॥
Bārik vāʼngī ha▫o sabẖ kicẖẖ mangā.
Like a child, I ask for everything.
ਬੱਚੇ ਦੀ ਮਾਨਿੰਦ ਮੈਂ ਹਰ ਸ਼ੈ ਦੀ ਯਾਚਨਾ ਕਰਦਾ ਹਾਂ।
ਹਉ = ਮੈਂ। ਮੰਗਾ = ਮੰਗਾਂ।(ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ।
 
देदे तोटि नाही प्रभ रंगा ॥
Ḏeḏe ṯot nāhī parabẖ rangā.
God is Bountiful and Beautiful; He never comes up empty.
ਇਸ ਤਰ੍ਹਾਂ ਦੇਣ ਨਾਲ ਪ੍ਰਭੂ ਪਾਤਸ਼ਾਹ ਨੂੰ ਕੋਈ ਕਮੀ ਨਹੀਂ ਵਾਪਰਦੀ।
ਤੋਟਿ = ਘਾਟਾ। ਪ੍ਰਭ ਰੰਗਾ = ਪ੍ਰਭੂ ਦੇ ਪਦਾਰਥਾਂ (ਵਿਚ)।ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ।
 
पैरी पै पै बहुतु मनाई दीन दइआल गोपाला जीउ ॥३॥
Pairī pai pai bahuṯ manā▫ī ḏīn ḏa▫i▫āl gopālā jī▫o. ||3||
Again and again, I fall at His Feet. He is Merciful to the meek, the Sustainer of the World. ||3||
ਉਸਨੂੰ ਪਰਮ ਪ੍ਰਸੰਨ ਕਰਨ ਲਈ ਮੈਂ ਵਾਹਿਗੁਰੂ ਦੇ ਪਗੀਂ ਬਾਰੰਬਾਰ ਪੈਦਾ ਹਾਂ, ਜੋ ਗਰੀਬਾਂ ਤੇ ਮਿਹਰਬਾਨ ਤੇ ਆਲਮ ਦਾ ਪਾਲਣਹਾਰ ਹੈ।
ਪੈ = ਪੈ ਕੇ। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ ॥੩॥ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ ॥੩॥
 
हउ बलिहारी सतिगुर पूरे ॥
Ha▫o balihārī saṯgur pūre.
I am a sacrifice to the Perfect True Guru,
ਮੈਂ ਆਪਣੇ ਪੂਰਨ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
ਬਲਿਹਾਰੀ = ਕੁਰਬਾਨ।ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ।
 
जिनि बंधन काटे सगले मेरे ॥
Jin banḏẖan kāte sagle mere.
who has shattered all my bonds.
ਜਿਨ੍ਹਾਂ ਨੇ ਮੇਰੀਆਂ ਸਾਰੀਆਂ ਬੇੜੀਆਂ ਵੱਢ ਸੁਟੀਆਂ ਹਨ।
ਜਿਨਿ = ਜਿਸ (ਗੁਰੂ) ਨੇ। ਸਗਲੇ = ਸਾਰੇ।ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ।
 
हिरदै नामु दे निरमल कीए नानक रंगि रसाला जीउ ॥४॥८॥१५॥
Hirḏai nām ḏe nirmal kī▫e Nānak rang rasālā jī▫o. ||4||8||15||
With the Naam, the Name of the Lord, in my heart, I have been purified. O Nanak, His Love has imbued me with nectar. ||4||8||15||
ਮੇਰੇ ਮਨ ਅੰਦਰ ਨਾਮ ਚੋ ਕੇ ਉਨ੍ਹਾਂ ਨੇ ਮੈਨੂੰ ਪਵਿੱਤਰ ਕਰ ਦਿਤਾ ਹੈ। ਪ੍ਰਭੂ ਦੀ ਪ੍ਰੀਤ ਰਾਹੀਂ, ਹੈ ਨਾਨਕ! ਮੈਂ ਅੰਮ੍ਰਿਤ ਦਾ ਘਰ ਬਣ ਗਿਆ ਹਾਂ।
ਦੇ = ਦੇ ਕੇ। ਰੰਗਿ = (ਆਪਣੇ) ਪ੍ਰੇਮ ਵਿਚ (ਜੋੜ ਕੇ)। ਰਸਾਲਾ = {रस आलय} ਰਸ ਦਾ ਘਰ ॥੪॥ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ॥੪॥੮॥੧੫॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
लाल गोपाल दइआल रंगीले ॥
Lāl gopāl ḏa▫i▫āl rangīle.
O my Love, Sustainer of the World, Merciful, Loving Lord,
ਹੈ ਮੇਰੇ ਪ੍ਰੀਤਮ ਪ੍ਰਭੂ! ਤੂੰ ਸ੍ਰਿਸ਼ਟੀ ਦਾ ਪਾਲਣਹਾਰ ਮਿਹਰਬਾਨ,
ਲਾਲ = ਹੇ ਲਾਲ! ਹੇ ਪਿਆਰੇ! ਰੰਗੀਲੇ = ਹੇ ਰੰਗੀਲੇ! {ਰੰਗ-ਆਲਯ} ਹੇ ਆਨੰਦ ਦੇ ਸੋਮੇ!ਹੇ ਪਿਆਰੇ ਪ੍ਰਭੂ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਦਇਆ ਦੇ ਘਰ! ਹੇ ਆਨੰਦ ਦੇ ਸੋਮੇ!
 
गहिर ग्मभीर बेअंत गोविंदे ॥
Gahir gambẖīr be▫anṯ govinḏe.
Profoundly Deep, Infinite Lord of the Universe,
ਅਨੰਦ-ਪੂਰਤ, ਡੂੰਘਾ, ਅਗਾਧ, ਅਨੰਤ, ਆਲਮ ਦਾ ਮਾਲਕ,
ਗੰਭੀਰ = ਹੇ ਵੱਡੇ ਜਿਗਰੇ ਵਾਲੇ!ਹੇ ਡੂੰਘੇ ਤੇ ਵੱਡੇ ਜਿਗਰ ਵਾਲੇ! ਹੇ ਬੇਅੰਤ ਗੋਬਿੰਦ!
 
ऊच अथाह बेअंत सुआमी सिमरि सिमरि हउ जीवां जीउ ॥१॥
Ūcẖ athāh be▫anṯ su▫āmī simar simar ha▫o jīvāʼn jī▫o. ||1||
Highest of the High, Unfathomable, Infinite Lord and Master: continually remembering You in deep meditation, I live. ||1||
ਅਨੰਦ-ਪੂਰਤ, ਡੂੰਘਾ, ਅਗਾਧ, ਅਨੰਤ, ਆਲਮ ਦਾ ਮਾਲਕ, ਬੁਲੰਦ, ਬੇਇਨਤਹਾ ਅਤੇ ਹਦਬੰਨਾ-ਰਹਿਤ ਹੈ। ਮੈਂ ਤੈਨੂੰ ਇਕ ਰਸ ਅਰਾਧਨ ਦੁਆਰਾ ਜੀਉਂਦਾ ਹਾਂ।
ਹਉ = ਮੈਂ। ਜੀਵਾਂ = ਆਤਮਕ ਜੀਵਨ ਪ੍ਰਾਪਤ ਕਰਦਾ ਹਾਂ ॥੧॥ਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ! ਹੇ ਸੁਆਮੀ! (ਤੇਰੀ ਮਿਹਰ ਨਾਲ ਤੇਰਾ ਨਾਮ) ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥
 
दुख भंजन निधान अमोले ॥
Ḏukẖ bẖanjan niḏẖān amole.
O Destroyer of pain, Priceless Treasure,
ਤੂੰ ਦਰਦ-ਨਾਸ਼ਕਰਤਾ, ਅਣਮੁੱਲਾ ਖ਼ਜ਼ਾਨਾ,
ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਨਿਧਾਨ = ਹੇ ਖ਼ਜ਼ਾਨੇ!ਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ!
 
निरभउ निरवैर अथाह अतोले ॥
Nirbẖa▫o nirvair athāh aṯole.
Fearless, free of hate, Unfathomable, Immeasurable,
ਭੈ-ਰਹਿਤ, ਦੁਸ਼ਮਨੀ-ਰਹਿਤ, ਬੇਥਾਹ, ਅਮਾਪ,
xxxਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ!
 
अकाल मूरति अजूनी स्मभौ मन सिमरत ठंढा थीवां जीउ ॥२॥
Akāl mūraṯ ajūnī sambẖou man simraṯ ṯẖandẖā thīvāʼn jī▫o. ||2||
of Undying Form, Unborn, Self-illumined: remembering You in meditation, my mind is filled with a deep and profound peace. ||2||
ਅਮਰ, ਸਰੂਪ ਜੰਮਣ-ਮਰਣ ਰਹਿਤ ਅਤੇ ਸਵੈ ਪ੍ਰਕਾਸ਼ਵਾਨ ਹੈ। ਆਪਣੇ ਹਿਰਦੇ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਮੈਂ ਅਮਨ ਚੈਨ ਸਹਿਤ ਹੋ ਜਾਂਦਾ ਹਾਂ।
ਸੰਭੌ = {ਸ੍ਵਯੰਭੂ, स्वयंभु} ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਮਨਿ = ਮਨ ਵਿਚ। ਠੰਢਾ = ਸ਼ਾਂਤ ॥੨॥ਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ। (ਤੇਰਾ ਨਾਮ) ਮਨ ਵਿਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ ॥੨॥
 
सदा संगी हरि रंग गोपाला ॥
Saḏā sangī har rang gopālā.
The Joyous Lord, the Sustainer of the World, is my constant Companion.
ਸ੍ਰਿਸ਼ਟੀ ਦਾ ਪਾਲਣ ਪੋਸਣਹਾਰ, ਅਨੰਦੀ ਸਾਹਿਬ ਮੇਰਾ ਸਦੀਵ ਹੀ ਸਾਥੀ ਹੈ।
xxxਪਰਮਾਤਮਾ (ਆਪਣੀ) ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ।
 
ऊच नीच करे प्रतिपाला ॥
Ūcẖ nīcẖ kare parṯipālā.
He cherishes the high and the low.
ਉਚਿਆ ਅਤੇ ਨੀਵਿਆਂ ਦੀ ਉਹ ਪਰਵਰਸ਼ ਕਰਦਾ ਹੈ।
xxx(ਜਗਤ ਵਿਚ) ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ।
 
नामु रसाइणु मनु त्रिपताइणु गुरमुखि अम्रितु पीवां जीउ ॥३॥
Nām rasā▫iṇ man ṯaripṯā▫iṇ gurmukẖ amriṯ pīvāʼn jī▫o. ||3||
The Nectar of the Name satisfies my mind. As Gurmukh, I drink in the Ambrosial Nectar. ||3||
ਸੁਧਾਰਸ ਦੇ ਘਰ ਸਾਈਂ ਦੇ ਨਾਮ ਨਾਲ ਮੇਰਾ ਮਨੂਆ ਰੱਜ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਸੁਧਾਰਸ ਪਾਨ ਕਰਦਾ ਹਾਂ।
ਰਸਾਇਣੁ = ਰਸਾਂ ਦੇ ਘਰ। ਤ੍ਰਿਪਤਾਇਣੁ = ਤ੍ਰਿਪਤ ਕਰਨ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ ਰਸ ॥੩॥ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ (ਜੀਵਾਂ ਦੇ) ਮਨ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਤ੍ਰਿਪਤ ਕਰਨ ਵਾਲਾ ਹੈ। ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ ॥੩॥
 
दुखि सुखि पिआरे तुधु धिआई ॥
Ḏukẖ sukẖ pi▫āre ṯuḏẖ ḏẖi▫ā▫ī.
In suffering and in comfort, I meditate on You, O Beloved.
ਗ਼ਮੀ ਤੇ ਖੁਸ਼ੀ ਵਿੱਚ, ਹੈ ਪ੍ਰੀਤਮ! ਮੈਂ ਤੈਨੂੰ ਯਾਦ ਕਰਦਾ ਹਾਂ।
ਦੁਖਿ = ਦੁੱਖ ਵਿਚ। ਪਿਆਰੇ = ਹੇ ਪਿਆਰੇ! ਤੁਧੁ = ਤੈਨੂੰ।ਹੇ ਪਿਆਰੇ ਪ੍ਰਭੂ! ਦੁੱਖ ਵਿਚ (ਫਸਿਆ ਪਿਆ ਹੋਵਾਂ, ਚਾਹੇ) ਸੁਖ ਵਿਚ (ਵੱਸ ਰਿਹਾ ਹੋਵਾਂ) ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ। (ਤੇਰਾ ਹੀ ਧਿਆਨ ਧਰਦਾ ਹਾਂ।)
 
एह सुमति गुरू ते पाई ॥
Ėh sumaṯ gurū ṯe pā▫ī.
I have obtained this sublime understanding from the Guru.
ਇਹ ਸਰੇਸ਼ਟ ਸਮਝ ਮੈਂ ਗੁਰਾਂ ਪਾਸੋਂ ਪਰਾਪਤ ਕੀਤੀ ਹੈ।
ਸੁਮਤਿ = ਚੰਗੀ ਅਕਲ। ਤੇ = ਤੋਂ।ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ।
 
नानक की धर तूंहै ठाकुर हरि रंगि पारि परीवां जीउ ॥४॥९॥१६॥
Nānak kī ḏẖar ṯūʼnhai ṯẖākur har rang pār parīvāʼn jī▫o. ||4||9||16||
You are Nanak's Support, O my Lord and Master; through Your Love, I swim across to the other side. ||4||9||16||
ਤੂੰ ਨਾਨਕ ਦਾ ਆਸਰਾ ਹੈਂ, ਹੇ ਵਾਹਿਗੁਰੂ ਸੁਆਮੀ! ਤੇਰੀ ਪ੍ਰੀਤ ਦੁਆਰਾ ਮੈਂ ਜੀਵਨ ਦੇ ਸਮੁੰਦਰ ਨੂੰ ਤਰ ਜਾਂਦਾ ਹਾਂ।
ਧਰ = ਆਸਰਾ। ਠਾਕੁਰ = ਹੇ ਠਾਕੁਰ! ਰੰਗਿ = ਪ੍ਰੇਮ ਵਿਚ ॥੪॥ਹੇ ਸਭ ਦੇ ਪਾਲਣਹਾਰ! ਨਾਨਕ ਦਾ ਆਸਰਾ ਤੂੰ ਹੀ ਹੈਂ। ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਲੀਨ ਹੋ ਕੇ ਹੀ) ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ॥੪॥੯॥੧੬॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
धंनु सु वेला जितु मै सतिगुरु मिलिआ ॥
Ḏẖan so velā jiṯ mai saṯgur mili▫ā.
Blessed is that time when I meet the True Guru.
ਮੁਬਾਰਕ ਹੈ ਉਹ ਸਮਾਂ ਜਦ ਮੈਂ ਸੱਚੇ ਗੁਰਾਂ ਨੂੰ ਭੇਟਿਆ।
ਧੰਨੁ = {घन्य} ਭਾਗਾਂ ਵਾਲਾ। ਜਿਤੁ = ਜਿਸ (ਵੇਲੇ) ਵਿਚ। ਮੈ = ਮੈਨੂੰ।(ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ।
 
सफलु दरसनु नेत्र पेखत तरिआ ॥
Safal ḏarsan neṯar pekẖaṯ ṯari▫ā.
Gazing upon the Fruitful Vision of His Darshan, I have been saved.
ਉਨ੍ਹਾਂ ਦਾ ਅਮੋਘ ਦੀਦਾਰ ਆਪਣੀਆਂ ਅੱਖਾਂ ਨਾਲ ਵੇਖਣ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ।
ਸਫਲੁ = ਫਲ ਦੇਣ ਵਾਲਾ। ਨੇਤ੍ਰ = ਅੱਖਾਂ ਨਾਲ।(ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ) ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ।
 
धंनु मूरत चसे पल घड़ीआ धंनि सु ओइ संजोगा जीउ ॥१॥
Ḏẖan mūraṯ cẖase pal gẖaṛī▫ā ḏẖan so o▫e sanjogā jī▫o. ||1||
Blessed are the hours, the minutes and the seconds-blessed is that Union with Him. ||1||
ਸੁਲੱਖਣੇ ਹਨ ਮਹੂਰਤ (48 ਮਿੰਟਾਂ), ਚਸਾ (4ੇ5 ਸੈਕਿੰਡਾਂ), ਪਲ (24 ਸੈਕਿੰਡਾ) ਅਤੇ ਘੜੀ (24 ਮਿੰਟਾ) ਦੇ ਅਰਸੇ ਅਤੇ ਸੁਬਹਾਨ ਹੈ ਉਹ ਮਿਲਾਪ ਜੋ ਸੱਚੇ ਗੁਰਾਂ ਦੇ ਨਾਲ ਹੈ।
ਮੂਰਤ = {मुहुर्त} ਦੋ ਘੜੀਆਂ ਦਾ ਸਮਾ। ਚਸਾ = ਇਕ ਪਲ ਦਾ ਤ੍ਰੀਹਵਾਂ ਹਿੱਸਾ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਸੰਜੋਗਾ = ਮਿਲਾਪ ਦੇ ਸਮੇ ॥੧॥(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ॥੧॥
 
उदमु करत मनु निरमलु होआ ॥
Uḏam karaṯ man nirmal ho▫ā.
Making the effort, my mind has become pure.
ਉਪਰਾਲਾ ਕਰਦਿਆਂ ਮੇਰਾ ਚਿੱਤ ਪਵਿੱਤ੍ਰ ਹੋ ਗਿਆ ਹੈ।
ਕਰਤ = ਕਰਦਿਆਂ। ਹੋਆ = ਹੋ ਗਿਆ।(ਗੁਰੂ ਦੀ ਦੱਸੀ ਸਿਮਰਨ-ਕਾਰ ਵਾਸਤੇ) ਉੱਦਮ ਕਰਦਿਆਂ (ਮੇਰਾ) ਮਨ ਪਵਿਤ੍ਰ ਹੋ ਗਿਆ ਹੈ।
 
हरि मारगि चलत भ्रमु सगला खोइआ ॥
Har mārag cẖalaṯ bẖaram saglā kẖo▫i▫ā.
Walking on the Lord's Path, my doubts have all been cast out.
ਰੱਬ ਦੇ ਰਾਹੇਂ ਟੁਰਦਿਆਂ ਮੇਰਾ ਸੰਦੇਹ ਸਭ ਦੂਰ ਹੋ ਗਿਆ ਹੈ।
ਮਾਰਗਿ = ਰਸਤੇ ਉਤੇ। ਭ੍ਰਮੁ = ਭਟਕਦਾ।(ਗੁਰੂ ਦੀ ਰਾਹੀਂ) ਪ੍ਰਭੂ ਦੇ ਰਸਤੇ ਉੱਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ।
 
नामु निधानु सतिगुरू सुणाइआ मिटि गए सगले रोगा जीउ ॥२॥
Nām niḏẖān saṯgurū suṇā▫i▫ā mit ga▫e sagle rogā jī▫o. ||2||
The True Guru has inspired me to hear the Treasure of the Naam; all my illness has been dispelled. ||2||
ਸੱਚੇ ਗੁਰਾਂ ਨੇ ਵਡਿਆਈਆਂ ਦਾ ਖ਼ਜ਼ਾਨਾ ਵਾਹਿਗੁਰੂ ਦਾ ਨਾਮ, ਮੈਨੂੰ ਸਰਵਣ ਕਰਾਇਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਮਲੀਆ-ਮੇਟ ਹੋ ਗਈਆਂ ਹਨ।
xxx॥੨॥ਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ ॥੨॥
 
अंतरि बाहरि तेरी बाणी ॥
Anṯar bāhar ṯerī baṇī.
The Word of Your Bani is inside and outside as well.
ਅੰਦਰ ਤੇ ਬਾਹਰਵਾਰ ਮੈਂ ਤੇਰੀ ਗੁਰਬਾਣੀ ਗਾਉਂਦਾ ਹਾਂ।
xxx(ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ।
 
तुधु आपि कथी तै आपि वखाणी ॥
Ŧuḏẖ āp kathī ṯai āp vakẖāṇī.
You Yourself chant it, and You Yourself speak it.
ਤੂੰ ਖੁਦ ਇਸ ਨੂੰ ਉਚਾਰਣ ਕੀਤਾ ਅਤੇ ਖੁਦ ਹੀ ਇਸ ਨੂੰ ਵਰਨਣ ਕੀਤਾ।
ਵਖਾਣੀ = ਬਿਆਨ ਕੀਤੀ। ਕਥੀ = ਆਖੀ। ਤੈ = ਤੈਂ, ਤੂੰ।ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ।
 
गुरि कहिआ सभु एको एको अवरु न कोई होइगा जीउ ॥३॥
Gur kahi▫ā sabẖ eko eko avar na ko▫ī ho▫igā jī▫o. ||3||
The Guru has said that He is One-All is the One. There shall never be any other. ||3||
ਗੁਰਾਂ ਨੇ ਆਖਿਆ, "ਵਾਹਿਗੁਰੂ ਇਕ ਹੈ ਅਤੇ ਸਾਰਿਆਂ ਸਮਿਆਂ ਅੰਦਰ ਕੇਵਲ ਇਕ ਹੈ ਅਤੇ ਹੋਰ ਕੋਈ ਬਿਲਕੁਲ ਨਹੀਂ ਹੋਵੇਗਾ"।
ਗੁਰਿ = ਗੁਰੂ ਨੇ। ਸਭੁ = ਹਰ ਥਾਂ ॥੩॥(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ॥੩॥
 
अम्रित रसु हरि गुर ते पीआ ॥
Amriṯ ras har gur ṯe pī▫ā.
I drink in the Lord's Ambrosial Essence from the Guru;
ਅਮਰ ਕਰਣ ਵਾਲਾ ਆਬਿ-ਹਿਯਾਤ ਮੈਂ ਰੱਬ-ਰੂਪ ਗੁਰਾਂ ਪਾਸੋਂ ਪੀਤਾ ਹੈ।
ਅੰਮ੍ਰਿਤ ਰਸੁ = ਨਾਮ ਅੰਮ੍ਰਿਤ ਦਾ ਸੁਆਦ। ਤੇ = ਤੋਂ।ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ।
 
हरि पैनणु नामु भोजनु थीआ ॥
Har painaṇ nām bẖojan thī▫ā.
the Lord's Name has become my clothing and food.
ਵਾਹਿਗੁਰੂ ਦਾ ਨਾਮ ਮੇਰੀ ਪੁਸ਼ਾਕ ਤੇ ਖੁਰਾਕ ਬਣ ਗਿਆ ਹੈ।
ਥੀਆ = ਹੋ ਗਿਆ ਹੈ।ਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ-ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ।
 
नामि रंग नामि चोज तमासे नाउ नानक कीने भोगा जीउ ॥४॥१०॥१७॥
Nām rang nām cẖoj ṯamāse nā▫o Nānak kīne bẖogā jī▫o. ||4||10||17||
The Name is my delight, the Name is my play and entertainment. O Nanak, I have made the Name my enjoyment. ||4||10||17||
ਮੇਰੇ ਲਈ ਨਾਮ ਖੁਸ਼ੀ ਹੈ ਅਤੇ ਨਾਮ ਹੀ ਖੇਡਾਂ ਤੇ ਦਿਲ ਬਹਿਲਾਵੇ। ਵਾਹਿਗੁਰੂ ਦੇ ਨਾਮ ਨੂੰ ਹੀ ਨਾਨਕ ਨੇ ਆਪਣੀਆਂ ਨਿਹਮਤਾ ਬਣਾਇਆ ਹੈ।
ਨਾਮਿ = ਨਾਮ ਵਿਚ (ਜੁੜੇ ਰਹਿਣਾ)। ਭੋਗਾ = ਦੁਨੀਆ ਦੇ ਪਦਾਰਥ ਮਾਣਨੇ ॥੪॥ਹੇ ਨਾਨਕ! ਪ੍ਰਭੂ-ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖ਼ੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ-ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ ॥੪॥੧੦॥੧੭॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
सगल संतन पहि वसतु इक मांगउ ॥
Sagal sanṯan pėh vasaṯ ik māʼnga▫o.
I beg of all the Saints: please, give me the merchandise.
ਮੈਂ ਸਮੁਹ ਸਾਧੂਆਂ ਕੋਲੋਂ ਇਕ ਚੀਜ਼ ਦੀ ਯਾਚਨਾ ਕਰਦਾ ਹਾਂ।
ਸਗਲ = ਸਾਰੇ। ਪਹਿ = ਪਾਸੋਂ। ਮਾਂਗਉ = ਮੈਂ ਮੰਗਦਾ ਹਾਂ। ਵਸਤੁ = ਚੰਗੀ ਸ਼ੈ।(ਹੇ ਪ੍ਰਭੂ!) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ,
 
करउ बिनंती मानु तिआगउ ॥
Kara▫o binanṯī mān ṯi▫āga▫o.
I offer my prayers-I have forsaken my pride.
ਮੈਂ ਇਕ ਪ੍ਰਾਰਥਨਾ ਕਰਦਾ ਹਾਂ ਤੇ ਆਪਣੀ ਹੰਗਤਾ ਨੂੰ ਛੱਡਦਾ ਹਾਂ।
ਕਰਉ = ਕਰਉਂ, ਮੈਂ ਕਰਦਾ ਹਾਂ। ਮਾਨੁ = ਅਹੰਕਾਰ। ਤਿਆਗਉ = ਤਿਆਗਉਂ, ਮੈਂ ਤਿਆਗ ਦਿਆਂ।ਤੇ (ਉਹਨਾਂ ਅੱਗੇ) ਬੇਨਤੀ ਕਰਦਾ ਹਾਂ (ਕਿ ਕਿਸੇ ਤਰ੍ਹਾਂ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਸਕਾਂ।
 
वारि वारि जाई लख वरीआ देहु संतन की धूरा जीउ ॥१॥
vār vār jā▫ī lakẖ varī▫ā ḏeh sanṯan kī ḏẖūrā jī▫o. ||1||
I am a sacrifice, hundreds of thousands of times a sacrifice, and I pray: please, give me the dust of the feet of the Saints. ||1||
ਲੱਖਾਂ ਵਾਰੀ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਪਰਾਪਤੀ ਲਈ ਬੇਨਤੀ ਕਰਦਾ ਹਾਂ।
ਵਾਰਿ ਵਾਰਿ = ਸਦਕੇ ਕੁਰਬਾਨ। ਜਾਈ = ਜਾਈਂ, ਮੈਂ ਜਾਵਾਂ। ਵਰੀਆ = ਵਾਰੀ। ਧੂਰਾ = ਚਰਨ-ਧੂੜ ॥੧॥ਹੇ ਪ੍ਰਭੂ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੧॥
 
तुम दाते तुम पुरख बिधाते ॥
Ŧum ḏāṯe ṯum purakẖ biḏẖāṯe.
You are the Giver, You are the Architect of Destiny.
ਤੂੰ, ਹੇ ਸੁਆਮੀ! ਦਾਤਾਰ ਹੈ ਅਤੇ ਤੂੰ ਹੀ ਬਲਵਾਨ ਕਿਸਮਤ ਦਾ ਲਿਖਾਰੀ।
ਪੁਰਖ = ਸਰਬ-ਵਿਆਪਕ। ਬਿਧਾਤਾ = ਪੈਦਾ ਕਰਨ ਵਾਲਾ, ਸਿਰਜਣਹਾਰ {विधातृ}।ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ।
 
तुम समरथ सदा सुखदाते ॥
Ŧum samrath saḏā sukẖ▫ḏāṯe.
You are All-powerful, the Giver of Eternal Peace.
ਤੂੰ ਸਰਬ-ਸ਼ਕਤੀਮਾਨ ਹੈ ਅਤੇ ਤੂੰ ਹੀ ਹਮੇਸ਼ਾਂ ਆਰਾਮ-ਦੇਣਹਾਰ।
xxxਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ।
 
सभ को तुम ही ते वरसावै अउसरु करहु हमारा पूरा जीउ ॥२॥
Sabẖ ko ṯum hī ṯe varsāvai a▫osar karahu hamārā pūrā jī▫o. ||2||
You bless everyone. Please bring my life to fulfillment. ||2||
ਸਾਰੇ ਤੇਰੇ ਕੋਲੋ ਬਰਕਤਾਂ ਪਰਾਪਤ ਕਰਦੇ ਹਨ! ਮੇਰਾ ਜੀਵਨ ਸਮਾਂ ਤੂੰ ਸਫਲਾ ਕਰ ਦੇ।
ਤੇ = ਤੋਂ। ਵਰਸਾਵੈ = ਫਲ ਪਾਂਦਾ ਹੈ। ਅਉਸਰੁ = ਸਮਾ, ਮਨੁੱਖਾ ਜਨਮ-ਰੂਪ ਸਮਾ। ਪੂਰਾ = ਸਫਲ, ਕਾਮਯਾਬ ॥੨॥ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ (ਮੈਂ ਭੀ ਤੇਰੇ ਪਾਸੋਂ ਇਹ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤ ਦੇ ਕੇ) ਮੇਰਾ ਮਨੁੱਖਾ ਜਨਮ ਦਾ ਸਮਾ ਕਾਮਯਾਬ ਕਰ ॥੨॥
 
दरसनि तेरै भवन पुनीता ॥
Ḏarsan ṯerai bẖavan punīṯā.
The body-temple is sanctified by the Blessed Vision of Your Darshan,
ਜਿਨ੍ਹਾਂ ਦਾ ਘਰ (ਦੇਹਿ) ਤੇਰੇ ਦੀਦਾਰ ਦੁਆਰਾ ਪਵਿੱਤ੍ਰ ਹੋ ਗਿਆ ਹੈ,
ਦਰਸਨਿ = ਦਰਸਨ ਨਾਲ। ਭਵਨ = {ਬਹੁ-ਵਚਨ} ਸ਼ਹਰ, ਸਰੀਰ-ਸ਼ਹਰ। ਪੁਨੀਤਾ = ਪਵਿਤ੍ਰ।ਹੇ ਪ੍ਰਭੂ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ।
 
आतम गड़ु बिखमु तिना ही जीता ॥
Āṯam gaṛ bikẖam ṯinā hī jīṯā.
and thus, the impregnable fort of the soul is conquered.
ਉਹ ਆਤਮਾ ਦੇ ਕਠਿਨ ਕਿਲ੍ਹੇ ਨੂੰ ਜਿੱਤ ਲੈਂਦੇ ਹਨ।
ਗੁੜ = ਗੜ੍ਹ, ਕਿਲ੍ਹਾ। ਬਿਖਮੁ = ਔਖਾ, ਜਿਸ ਨੂੰ ਜਿੱਤਣਾ ਔਖਾ ਹੈ।ਉਹਨਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ।
 
तुम दाते तुम पुरख बिधाते तुधु जेवडु अवरु न सूरा जीउ ॥३॥
Ŧum ḏāṯe ṯum purakẖ biḏẖāṯe ṯuḏẖ jevad avar na sūrā jī▫o. ||3||
You are the Giver, You are the Architect of Destiny. There is no other warrior as great as You. ||3||
ਤੂੰ ਦੇਣ ਵਾਲਾ ਹੈ ਅਤੇ ਤੂੰ ਹੀ ਤਾਕਤਵਰ ਢੋ ਮੇਲ ਮੇਲਣਹਾਰ। ਤੇਰੇ ਜਿੱਡਾ ਵੱਡਾ ਹੋਰ ਕੋਈ ਯੋਧਾ ਨਹੀਂ।
ਸੂਰਾ = ਸੂਰਮਾ ॥੩॥ਹੇ ਪ੍ਰਭੂ! ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ ॥੩॥