Sri Guru Granth Sahib Ji

Ang: / 1430

Your last visited Ang:

मारू महला ४ घरु ३
Mārū mėhlā 4 gẖar 3
Maaroo, Fourth Mehl, Third House:
ਮਾਰੂ ਚੌਥੀ ਪਾਤਿਸ਼ਾਹੀ।
xxxਰਾਗ ਮਾਰੂ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਪੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हरि हरि नामु निधानु लै गुरमति हरि पति पाइ ॥
Har har nām niḏẖān lai gurmaṯ har paṯ pā▫e.
Take the treasure of the Name of the Lord, Har, Har. Follow the Guru's Teachings, and the Lord shall bless you with honor.
ਗੁਰਾਂ ਦੀ ਅਗਵਾਈ ਰਾਹੀਂ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾਂ ਇਕੱਤਰ ਕਰ ਅਤੇ ਉਸ ਦੁਆਰਾ ਤੈਨੂੰ ਪ੍ਰਭੂ ਦੇ ਦਰਬਾਰ ਅੰਦਰ ਇਜ਼ਤ ਪ੍ਰਾਪਤ ਹੋਵੇਗੀ।
ਨਿਧਾਨੁ = (ਅਸਲ) ਖ਼ਜ਼ਾਨਾ। ਲੈ = ਹਾਸਲ ਕਰ। ਗੁਰਮਤਿ = ਗੁਰੂ ਦੀ ਮੱਤ ਰਾਹੀਂ। ਪਤਿ = ਇੱਜ਼ਤ।ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ; ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ਖ਼ਜ਼ਾਨਾ) ਹਾਸਲ ਕਰ, (ਜਿਸ ਦੇ ਪਾਸ ਇਹ ਖ਼ਜ਼ਾਨਾ ਹੁੰਦਾ ਹੈ, ਉਹ) ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ।
 
हलति पलति नालि चलदा हरि अंते लए छडाइ ॥
Halaṯ palaṯ nāl cẖalḏā har anṯe la▫e cẖẖadā▫e.
Here and hereafter, the Lord goes with you; in the end, He shall deliver you.
ਏਥੇ ਅਤੇ ਓਥੇ, ਇਹ ਤੇਰੇ ਨਾਲ ਜਾਂਦਾ ਹੈ ਅਤੇ ਅਖ਼ੀਰ ਦੇ ਵੇਲੇ ਸਾਈਂ ਤੈਨੂੰ ਛੁਡਾ ਲਵੇਗਾ।
ਹਲਤਿ = ਇਸ ਲੋਕ ਵਿਚ {अत्र}। ਪਲਤਿ = ਪਰਲੋਕ ਵਿਚ {परत्र}। ਚਲਦਾ = ਸਾਥ ਨਿਬਾਹੁੰਦਾ। ਅੰਤੇ = ਅਖ਼ੀਰ ਵੇਲੇ।(ਇਹ ਖ਼ਜ਼ਾਨਾ) ਇਸ ਲੋਕ ਵਿਚ ਤੇ ਪਰਲੋਕ ਵਿਚ ਸਾਥ ਨਿਬਾਹੁੰਦਾ ਹੈ, ਤੇ ਅਖ਼ੀਰ ਵੇਲੇ ਭੀ ਪਰਮਾਤਮਾ (ਦੁੱਖਾਂ ਤੋਂ) ਬਚਾ ਲੈਂਦਾ ਹੈ।
 
जिथै अवघट गलीआ भीड़ीआ तिथै हरि हरि मुकति कराइ ॥१॥
Jithai avgẖat galī▫ā bẖīṛī▫ā ṯithai har har mukaṯ karā▫e. ||1||
Where the path is difficult and the street is narrow, there the Lord shall liberate you. ||1||
ਜਿਥੇ ਬਿਖੜੇ ਰਸਤੇ ਅਤੇ ਤੰਗ ਗਲੀਆਂ ਹਨ। ਓਥੇ ਕੇਵਲ ਸੁਆਮੀ ਮਾਲਕ ਹੀ ਤੇਰੀ ਰੱਖਿਆ ਕਰੇਗਾ।
ਘਾਟ = ਪੱਤਣ। ਅਵਘਟ = ਪੱਤਣ ਤੋਂ ਲਾਂਭ ਦਾ ਬਿਖੜਾ ਰਸਤਾ। ਮੁਕਤਿ = ਖ਼ਲਾਸੀ ॥੧॥ਜੀਵਨ ਦੇ ਜਿਸ ਇਸ ਰਸਤੇ ਵਿਚ ਪੱਤਣ ਤੋਂ ਲਾਂਭ ਦੇ ਬਿਖੜੇ ਰਸਤੇ ਹਨ, ਬੜੀਆਂ ਭੀੜੀਆਂ ਗਲੀਆਂ ਹਨ (ਜਿਨ੍ਹਾਂ ਵਿਚ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ) ਉਥੇ ਪਰਮਾਤਮਾ ਹੀ ਖ਼ਲਾਸੀ ਦਿਵਾਂਦਾ ਹੈ ॥੧॥
 
मेरे सतिगुरा मै हरि हरि नामु द्रिड़ाइ ॥
Mere saṯigurā mai har har nām driṛ▫ā▫e.
O my True Guru, implant within me the Name of the Lord, Har, Har.
ਹੇ ਮੇਰੇ ਸੱਚੇ ਗੁਰਦੇਵ ਜੀ! ਤੁਸੀਂ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕਾ ਦਿਓ।
ਸਤਿਗੁਰਾ = ਹੇ ਸਤਿਗੁਰ! ਮੈ ਦ੍ਰਿੜਾਇ = ਮੇਰੇ ਹਿਰਦੇ ਵਿਚ ਪੱਕਾ ਕਰ।ਹੇ ਮੇਰੇ ਸਤਿਗੁਰੂ! ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦੇਹ।
 
मेरा मात पिता सुत बंधपो मै हरि बिनु अवरु न माइ ॥१॥ रहाउ ॥
Merā māṯ piṯā suṯ banḏẖpo mai har bin avar na mā▫e. ||1|| rahā▫o.
The Lord is my mother, father, child and relative; I have none other than the Lord, O my mother. ||1||Pause||
ਪ੍ਰਭੂ ਹੀ ਮੇਰੀ ਮਾਂ, ਪਿਓ, ਪੁੱਤਰ ਅਤੇ ਸੰਨਬੰਧੀ ਹੈ। ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਨਹੀਂ। ਹੇ ਮੇਰੀ ਮਾਤਾ! ਠਹਿਰਾਓ।
ਸੁਤ = ਪੁੱਤਰ। ਬੰਧਪੋ = ਰਿਸ਼ਤੇਦਾਰ। ਮਾਇ = ਹੇ ਮਾਂ! ॥੧॥ਹੇ ਮੇਰੀ ਮਾਂ! ਹਰੀ ਹੀ ਮੇਰੀ ਮਾਂ ਹੈ, ਹਰੀ ਹੀ ਮੇਰਾ ਪਿਉ ਹੈ, ਹਰੀ ਹੀ ਮੇਰੇ ਪੁੱਤਰ ਹਨ, ਹਰੀ ਹੀ ਮੇਰਾ ਸਨਬੰਧੀ ਹੈ। ਹੇ ਮਾਂ! ਹਰੀ ਤੋਂ ਬਿਨਾ ਹੋਰ ਕੋਈ ਮੇਰਾ (ਪੱਕਾ ਸਾਕ) ਨਹੀਂ ॥੧॥ ਰਹਾਉ॥
 
मै हरि बिरही हरि नामु है कोई आणि मिलावै माइ ॥
Mai har birhī har nām hai ko▫ī āṇ milāvai mā▫e.
I feel the pains of love and yearning for the Lord, and the Name of the Lord. If only someone would come and unite me with Him, O my mother.
ਰੱਬ ਦਾ ਨਾਮ ਅਤੇ ਰੱਬ ਮੈਨੂੰ ਮਿੱਠੜਾ ਲੱਗਦਾ ਹੈ। ਕੋਈ ਜਣਾ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ। ਹੇ ਮੇਰੀ ਅੰਮੜੀਏ!
ਬਿਰਹੀ = ਪਿਆਰਾ। ਆਣਿ = ਲਿਆ ਕੇ।ਪਰਮਾਤਮਾ ਦਾ ਨਾਮ ਹੀ ਮੇਰਾ (ਅਸਲ) ਪਿਆਰਾ (ਮਿੱਤਰ) ਹੈ। ਹੇ ਮਾਂ! ਜੇ ਕੋਈ (ਉਸ ਮਿੱਤਰ ਨੂੰ) ਲਿਆ ਕੇ (ਮੇਰੇ ਨਾਲ) ਮਿਲਾਪ ਕਰਾ ਸਕਦਾ ਹੋਵੇ,
 
तिसु आगै मै जोदड़ी मेरा प्रीतमु देइ मिलाइ ॥
Ŧis āgai mai joḏ▫ṛī merā parīṯam ḏe▫e milā▫e.
I bow in humble devotion to one who inspires me to meet with my Beloved.
ਮੈਂ ਉਸ ਮੂਹਰੇ ਪ੍ਰਣਾਮ ਕਰਦਾ ਹਾਂ। ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।
ਜੋਦੜੀ = ਅਰਜ਼ੋਈ। ਦੇਇ ਮਿਲਾਇ = ਮਿਲਾ ਦੇਵੇ।ਮੈਂ ਉਸ ਅੱਗੇ ਨਿੱਤ ਅਰਜ਼ੋਈ ਕਰਦਾ ਰਹਾਂ, ਭਲਾ ਜਿ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇਵੇ।
 
सतिगुरु पुरखु दइआल प्रभु हरि मेले ढिल न पाइ ॥२॥
Saṯgur purakẖ ḏa▫i▫āl parabẖ har mele dẖil na pā▫e. ||2||
The almighty and merciful True Guru unites me with the Lord God instantaneously. ||2||
ਬਲਵਾਨ ਅਤੇ ਮਿਹਰਵਾਨ ਸੱਚੇ ਗੁਰੂ ਜੀ ਸੁਆਮੀ ਦਾ ਸਰੂਪ ਹਨ। ਇਨਸਾਨ ਨੂੰ ਵਾਹਿਗੁਰੂ ਨਾਲ ਮਿਲਾਉਣ ਵਿੱਚ ਉਹ ਕੋਈ ਚਿਰ ਨਹੀਂ ਲਾਉਂਦੇ।
ਪ੍ਰਭੁ ਹਰਿ ਮੇਲੇ = ਹਰੀ ਪ੍ਰਭੂ (ਨਾਲ) ਮਿਲਾ ਦੇਂਦਾ ਹੈ ॥੨॥ਹੇ ਮਾਂ! ਗੁਰੂ ਹੀ ਦਇਆਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦੇਂਦਾ ਹੈ ਤੇ ਰਤਾ ਢਿੱਲ ਨਹੀਂ ਪੈਂਦੀ ॥੨॥
 
जिन हरि हरि नामु न चेतिओ से भागहीण मरि जाइ ॥
Jin har har nām na cẖeṯi▫o se bẖāghīṇ mar jā▫e.
Those who do not remember the Name of the Lord, Har, Har, are most unfortunate, and are slaughtered.
ਜੋ ਸੁਆਮੀ ਮਾਲਕ ਦੇ ਨਾਮ ਦਾ ਭਜਨ ਨਹੀਂ ਕਰਦੇ, ਉਹ ਨਿਕਰਮਨ ਹਨ ਅਤੇ ਮਲੀਆ ਮੇਟ ਥੀ ਵੰਞਦੇ ਹਨ।
ਜਿਨ = {ਬਹੁ-ਵਚਨ} ਜਿਨ੍ਹਾਂ ਨੇ। ਸੇ = ਉਹ ਬੰਦੇ {ਬਹੁ-ਵਚਨ}। ਭਾਗ ਹੀਣ = ਬਦ-ਕਿਸਮਤ {ਬਹੁ-ਵਚਨ}। ਮਰਿ ਜਾਇ = {ਇਕ-ਵਚਨ} ਮਰ ਜਾਂਦਾ ਹੈ, ਆਤਮਕ ਮੌਤੇ ਮਰਦਾ ਹੈ।ਜਿਨ੍ਹਾਂ ਮਨੁੱਖਾਂ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਹ ਬਦ-ਕਿਸਮਤ ਹਨ। (ਨਾਮ-ਹੀਣ ਮਨੁੱਖ) ਆਤਮਕ ਮੌਤੇ ਮਰਿਆ ਰਹਿੰਦਾ ਹੈ।
 
ओइ फिरि फिरि जोनि भवाईअहि मरि जमहि आवै जाइ ॥
O▫e fir fir jon bẖavā▫ī▫ah mar jamėh āvai jā▫e.
They wander in reincarnation, again and again; they die, and are re-born, and continue coming and going.
ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਉਹ ਮਰ ਜਾਂਦੇ ਹਨ। ਮੁੜ ਜੰਮ ਪੈਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਓਇ = ਉਹ ਬੰਦੇ {ਲਫ਼ਜ਼ 'ਓਹ' ਤੋਂ ਬਹੁ-ਵਚਨ}। ਭਵਾਈਅਹਿ = ਭਵਾਏ ਜਾਂਦੇ ਹਨ। ਮਰਿ ਜੰਮਹਿ = ਮਰ ਕੇ ਜੰਮਦੇ ਹਨ, ਮਰਦੇ ਹਨ ਜੰਮਦੇ ਹਨ। ਆਵੈ ਜਾਇ = {ਇਕ-ਵਚਨ} ਆਉਂਦਾ ਹੈ ਜਾਂਦਾ ਹੈ, ਜੰਮਦਾ ਮਰਦਾ ਹੈ।ਉਹ (ਨਾਮ ਤੋਂ ਸੱਖਣੇ) ਬੰਦੇ ਮੁੜ ਮੁੜ ਜੂਨਾਂ ਵਿਚ ਭਵਾਏ ਜਾਂਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਮ-ਹੀਣ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।
 
ओइ जम दरि बधे मारीअहि हरि दरगह मिलै सजाइ ॥३॥
O▫e jam ḏar baḏẖe mārī▫ah har ḏargėh milai sajā▫e. ||3||
Bound and gagged at Death's Door, they are cruelly beaten, and punished in the Court of the Lord. ||3||
ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਦੰਡ ਸਹਾਰਦੇ ਹਨ।
ਜਮ ਦਰਿ = ਜਮਰਾਜ ਦੇ ਦਰ ਤੇ। ਮਾਰੀਅਹਿ = ਮਾਰੀ-ਕੁੱਟੀਦੇ ਹਨ ॥੩॥ਉਹ (ਨਾਮ ਤੋਂ ਵਾਂਜੇ ਹੋਏ) ਬੰਦੇ ਜਮਰਾਜ ਦੇ ਦਰ ਤੇ ਬੱਝੇ ਮਾਰੀ-ਕੁੱਟੀਦੇ ਹਨ। ਪ੍ਰਭੂ ਦੀ ਦਰਗਾਹ ਵਿਚ ਉਹਨਾਂ ਨੂੰ (ਇਹ) ਸਜ਼ਾ ਮਿਲਦੀ ਹੈ ॥੩॥
 
तू प्रभु हम सरणागती मो कउ मेलि लैहु हरि राइ ॥
Ŧū parabẖ ham sarṇāgaṯī mo ka▫o mel laihu har rā▫e.
O God, I seek Your Sanctuary; O my Sovereign Lord King, please unite me with Yourself.
ਤੂੰ ਮੇਰਾ ਮਾਲਕ ਹੈਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਪਾਤਿਸ਼ਾਹ! ਪ੍ਰਮੇਸ਼ਵਰ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।
ਪ੍ਰਭੂ-ਮਾਲਕ। ਹਮ = ਅਸੀਂ ਜੀਵ। ਸਰਣਾਗਤੀ = ਸਰਣ ਆਏ ਹਾਂ। ਮੋ ਕਉ = ਮੈਨੂੰ। ਹਰਿ ਰਾਇ = ਹੇ ਪ੍ਰਭੂ ਪਾਤਿਸ਼ਾਹ!ਹੇ ਪਾਤਿਸ਼ਾਹ! ਤੂੰ ਸਾਡਾ ਮਾਲਕ ਹੈਂ, ਅਸੀਂ ਜੀਵ ਤੇਰੀ ਸਰਣ ਹਾਂ। ਹੇ ਪਾਤਿਸ਼ਾਹ! ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ।
 
हरि धारि क्रिपा जगजीवना गुर सतिगुर की सरणाइ ॥
Har ḏẖār kirpā jagjīvanā gur saṯgur kī sarṇā▫e.
O Lord, Life of the World, please shower me with Your Mercy; grant me the Sanctuary of the Guru, the True Guru.
ਹੇ ਜਗਤ ਦੀ ਜਿੰਦਜਾਨ ਵਾਹਿਗੁਰੂ! ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਵੱਡੇ ਸੱਚੇ ਗੁਰਾਂ ਦੀ ਪਨਾਹ ਹੇਠ ਰੱਖ।
ਹਰਿ = ਹੇ ਹਰੀ! ਜਗ ਜੀਵਨਾ = ਹੇ ਜਗਤ ਦੇ ਜੀਵਨ ਹਰੀ!ਹੇ ਹਰੀ! ਹੇ ਜਗਤ ਦੇ ਜੀਵਨ ਹਰੀ! (ਮੇਰੇ ਉਤੇ) ਮਿਹਰ ਕਰ, ਮੈਨੂੰ ਗੁਰੂ ਦੀ ਸਰਨ ਸਤਿਗੁਰੂ ਦੀ ਸਰਨ ਵਿਚ (ਸਦਾ ਰੱਖ)।
 
हरि जीउ आपि दइआलु होइ जन नानक हरि मेलाइ ॥४॥१॥३॥
Har jī▫o āp ḏa▫i▫āl ho▫e jan Nānak har melā▫e. ||4||1||3||
The Dear Lord, becoming merciful, has blended servant Nanak with Himself. ||4||1||3||
ਮਿਹਰਵਾਨ ਥੀ ਕੇ ਮਾਹਰਾਜ ਸੁਆਮੀ ਮਾਲਕ ਨੇ ਦਾਸ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
ਦਇਆਲੁ = ਦਇਆਵਾਨ ॥੪॥੧॥੩॥ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਨੂੰ (ਗੁਰੂ ਦੀ ਸਰਨ ਵਿਚ ਰੱਖ ਕੇ) ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩॥
 
मारू महला ४ ॥
Mārū mėhlā 4.
Maaroo, Fourth Mehl:
ਮਾਰੂ ਚੌਥੀ ਪਾਤਿਸ਼ਾਹੀ।
xxxxxx
 
हउ पूंजी नामु दसाइदा को दसे हरि धनु रासि ॥
Ha▫o pūnjī nām ḏasā▫iḏā ko ḏase har ḏẖan rās.
I inquire about the commodity of the Naam, the Name of the Lord. Is there anyone who can show me the wealth, the capital of the Lord?
ਮੈਂ ਪ੍ਰਭੂ ਦੇ ਨਾਮ ਦੇ ਵੱਖਰ ਬਾਰੇ ਪੁੱਛਦਾ ਫਿਰਦਾ ਹਾਂ। ਕੋਈ ਜਣਾ ਮੈਨੂੰ ਵਾਹਿਗੁਰੂ ਦੀ ਸੱਚੀ ਦੌਲਤ ਦਾ ਥਹੁ ਪਤਾ ਦੇਵੇ।
ਹਉ = ਹਉਂ, ਮੈਂ। ਪੂੰਜੀ = ਰਾਸਿ, ਸਰਮਾਇਆ। ਦਸਾਇਦਾ = ਦਸਾਂਇਦਾ, ਮੈਂ ਪੁੱਛਦਾ ਹਾਂ, ਮੈਂ ਭਾਲ ਰਿਹਾ ਹਾਂ। ਕੋ = ਕੋਈ (ਸੱਜਣ)। ਦਸੇ = ਦੱਸੇ, ਮੈਨੂੰ ਦੱਸ ਪਾਏ। ਰਾਸਿ = ਪੂੰਜੀ।ਮੈਂ ਹਰਿ-ਨਾਮ ਸਰਮਾਏ ਦੀ ਭਾਲ ਕਰਦਾ ਫਿਰਦਾ ਹਾਂ। ਜੇ ਕੋਈ ਮੈਨੂੰ ਉਸ ਨਾਮ-ਧਨ ਨਾਮ-ਸਰਮਾਏ ਦੀ ਦੱਸ ਪਾ ਦੇਵੇ,
 
हउ तिसु विटहु खन खंनीऐ मै मेले हरि प्रभ पासि ॥
Ha▫o ṯis vitahu kẖan kẖannī▫ai mai mele har parabẖ pās.
I cut myself into pieces, and make myself a sacrifice to that one who leads me to meet my Lord God.
ਮੈਂ ਉਸ ਉਤੋਂ ਭੋਰਾ ਭੋਰਾ ਹੋ ਵਾਰਨੇ ਜਾਂਦਾ ਹਾਂ, ਜੋ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾਉਂਦਾ ਹੈ।
ਵਿਟਹੁ = ਤੋਂ। ਖਨ ਖੰਨੀਐ = ਸਦਕੇ। ਪਾਸਿ = ਨਾਲ।ਤੇ, ਮੈਨੂੰ ਹਰੀ-ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
 
मै अंतरि प्रेमु पिरम का किउ सजणु मिलै मिलासि ॥१॥
Mai anṯar parem piramm kā ki▫o sajaṇ milai milās. ||1||
I am filled with the Love of my Beloved; how can I meet my Friend, and merge with Him? ||1||
ਮੇਰੇ ਹਿਰਦੇ ਅੰਦਰ ਮੇਰੇ ਪ੍ਰੀਤਮ ਦਾ ਪਿਆਰ ਹੈ। ਮੈਂ ਆਪਣੇ ਵਾਹਿਗੁਰੂ ਮਿੱਤਰ ਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ? ਤਾਂ ਜੋ ਮੈਂ ਉਸ ਨਾਲ ਅਭੇਦ ਹੋ ਜਾਵਾਂ।
ਮੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਪਿਰੰਮ ਕਾ = ਪਿਆਰੇ ਪ੍ਰਭੂ ਦਾ। ਕਿਉ = ਕਿਉਂ, ਕਿਸ ਤਰ੍ਹਾਂ? ॥੧॥ਮੇਰੇ ਹਿਰਦੇ ਵਿਚ ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। ਉਹ ਸੱਜਣ ਮੈਨੂੰ ਕਿਵੇਂ ਮਿਲੇ? ਮੈਂ ਉਸ ਨੂੰ ਕਿਵੇਂ ਮਿਲਾਂ? ॥੧॥
 
मन पिआरिआ मित्रा मै हरि हरि नामु धनु रासि ॥
Man pi▫āri▫ā miṯrā mai har har nām ḏẖan rās.
O my beloved friend, my mind, I take the wealth, the capital of the Name of the Lord, Har, Har.
ਹੇ ਇਨਸਾਨ! ਮੇਰੇ ਸਨੇਹੀ ਸੱਜਣ! ਮੇਰੇ ਪੱਲੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਅਤੇ ਪੂੰਜੀ ਹੈ।
ਮਨ = ਹੇ ਮਨ!ਹੇ ਮੇਰੇ ਮਨ! ਹੇ ਪਿਆਰੇ ਮਿੱਤਰ! ਪਰਮਾਤਮਾ ਦਾ ਨਾਮ ਹੀ ਮੈਨੂੰ (ਅਸਲ) ਧਨ (ਅਸਲ) ਸਰਮਾਇਆ (ਜਾਪਦਾ ਹੈ)।
 
गुरि पूरै नामु द्रिड़ाइआ हरि धीरक हरि साबासि ॥१॥ रहाउ ॥
Gur pūrai nām driṛ▫ā▫i▫ā har ḏẖīrak har sābās. ||1|| rahā▫o.
The Perfect Guru has implanted the Naam within me; the Lord is my support - I celebrate the Lord. ||1||Pause||
ਪੂਰਨ ਗੁਰਾਂ ਨੇ ਨਾਮ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ। ਸੁਆਮੀ ਮੇਰਾ ਆਸਰਾ ਹੈ, ਅਤੇ ਸਮੂਹ ਵਡਿਆਈ ਮੇਰੇ ਸੁਆਮੀ ਦੀ ਹੈ। ਠਹਿਰਾਓ।
ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਧੀਰਕ = ਹੌਸਲਾ ॥੧॥ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਪਰਮਾਤਮਾ ਧੀਰਜ ਦੇਂਦਾ ਹੈ ਉਸ ਨੂੰ ਸ਼ਾਬਾਸ਼ ਦੇਂਦਾ ਹੈ ॥੧॥ ਰਹਾਉ॥
 
हरि हरि आपि मिलाइ गुरु मै दसे हरि धनु रासि ॥
Har har āp milā▫e gur mai ḏase har ḏẖan rās.
O my Guru, please unite me with the Lord, Har, Har; show me the wealth, the capital of the Lord.
ਹੇ ਮੇਰੇ ਗੁਰੂ ਜੀ! ਤੁਸੀਂ ਮੈਨੂੰ ਸੁਆਮੀ ਵਾਹਿਗੁਰੂ ਨਾਲ ਮਿਲਾ ਦਿਓ ਅਤੇ ਮੈਨੂੰ ਈਸ਼ਵਰੀ ਦੌਲਤ ਅਤੇ ਪੂੰਜੀ ਦਾ ਪਤਾ ਦਿਓ।
ਹਰਿ ਹਰਿ = ਹੇ ਹਰੀ! ਮੈ = ਮੈਨੂੰ। ਦਸੇ = ਦੱਸੇ, ਦੱਸ ਪਾਏ, ਵਿਖਾ ਦੇਵੇ।ਹੇ ਹਰੀ! ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇਹ, ਤਾ ਕਿ ਗੁਰੂ ਮੈਨੂੰ ਤੇਰਾ ਨਾਮ-ਧਨ ਸਰਮਾਇਆ ਵਿਖਾ ਦੇਵੇ।
 
बिनु गुर प्रेमु न लभई जन वेखहु मनि निरजासि ॥
Bin gur parem na labẖ▫ī jan vekẖhu man nirjās.
Without the Guru, love does not well up; see this, and know it in your mind.
ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਉਤਪੰਨ ਨਹੀਂ ਹੁੰਦਾ। ਤੂੰ ਆਪਣੇ ਚਿੱਤ ਵਿੱਚ ਨਰਾਇਣ ਕਰਕੇ ਦੇਖ ਲੈ, ਹੇ ਬੰਦੇ!
ਨ ਲਭਈ = ਨ ਲੱਭੇ, ਨਹੀਂ ਲੱਭਦਾ। ਜਨ = ਹੇ ਜਨ। ਹੇ ਭਾਈ! ਮਨਿ = ਮਨਿ ਵਿਚ। ਨਿਰਜਾਸਿ = ਨਿਰਨਾ ਕਰ ਕੇ।ਹੇ ਸੱਜਣੋ! ਆਪਣੇ ਮਨ ਵਿਚ ਨਿਰਣਾ ਕਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ।
 
हरि गुर विचि आपु रखिआ हरि मेले गुर साबासि ॥२॥
Har gur vicẖ āp rakẖi▫ā har mele gur sābās. ||2||
The Lord has installed Himself within the Guru; so praise the Guru, who unites us with the Lord. ||2||
ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰਾਂ ਦੇ ਅੰਦਰ ਟਿਕਾਇਆ ਹੋਇਆ ਹੈ। ਅਤੇ ਉਹ ਬੰਦੇ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਸ਼ਾਬਾਸ਼ੇ, ਸ਼ਾਬਾਸ਼ੇ! ਮੇਰੇ ਗੁਰਾਂ ਨੂੰ।
ਆਪੁ = ਆਪਣਾ ਆਪ। ਗੁਰ ਸਾਬਾਸਿ = ਗੁਰੂ ਨੂੰ ਸ਼ਾਬਾਸ਼ੇ ਹੈ ॥੨॥ਪਰਮਾਤਮਾ ਨੇ ਗੁਰੂ ਵਿਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ, ਗੁਰੂ ਹੀ ਉਸ ਨਾਲ ਮਿਲਾਂਦਾ ਹੈ। ਗੁਰੂ ਦੀ ਵਡਿਆਈ ਕਰੋ ॥੨॥
 
सागर भगति भंडार हरि पूरे सतिगुर पासि ॥
Sāgar bẖagaṯ bẖandār har pūre saṯgur pās.
The ocean, the treasure of devotional worship of the Lord, rests with the Perfect True Guru.
ਪੂਰਨ ਸੱਚੇ ਗੁਰਦੇਵ ਜੀ ਦੇ ਕੋਲ ਪ੍ਰਭੂ ਦੀ ਪ੍ਰੇਮਮਈ ਸੇਵਾ ਦਾ ਸਮੁੰਦਰ ਅਤੇ ਖ਼ਜ਼ਾਨਾਂ ਹੈ।
ਸਾਗਰ = ਸਮੁੰਦਰ। ਭੰਡਾਰ = ਖ਼ਜ਼ਾਨੇ। ਪਾਸਿ = ਕੋਲ।ਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖ਼ਜ਼ਾਨੇ ਮੌਜੂਦ ਹਨ।
 
सतिगुरु तुठा खोलि देइ मुखि गुरमुखि हरि परगासि ॥
Saṯgur ṯuṯẖā kẖol ḏe▫e mukẖ gurmukẖ har pargās.
When it pleases the True Guru, He opens the treasure, and the Gurmukhs are illuminated by the Lord's Light.
ਆਪਣੀ ਪ੍ਰਸੰਨਤਾ ਦੁਆਰਾ ਸੱਚੇ ਗੁਰਦੇਵ ਜੀ ਖ਼ਜ਼ਾਨਾ ਖੋਲ੍ਹ ਦਿੰਦੇ ਹਨ ਅਤੇ ਸ਼ਰੋਮਣੀ ਗੁਰੂ ਅਨੁਸਾਰੀਆਂ ਨੂੰ ਪ੍ਰਭੂ ਦੇ ਪ੍ਰਕਾਸ਼ ਦੀ ਬਖਸ਼ਿਸ਼ ਹੁੰਦੀ ਹੈ।
ਤੁਠਾ = ਮਿਹਰਵਾਨ ਹੋਇਆ। ਖੋਲਿ = ਖੋਲ੍ਹ ਕੇ। ਦੇਇ = ਦੇਂਦਾ ਹੈ। ਮੁਖਿ = ਮੂੰਹੋਂ (ਉਪਦੇਸ਼ਦਾ ਹੈ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਪਰਗਾਸ = ਚਾਨਣ ਕਰਦਾ ਹੈ।ਜਿਸ ਗੁਰਮੁਖ ਮਨੁੱਖ ਉਤੇ ਗੁਰੂ ਮਿਹਰਵਾਨ ਹੁੰਦਾ ਹੈ (ਇਹ ਖ਼ਜ਼ਾਨੇ) ਖੋਲ੍ਹ ਕੇ (ਉਸ ਨੂੰ) ਦੇ ਦੇਂਦਾ ਹੈ, ਮੂੰਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰੱਬੀ ਨੂਰ ਪਰਗਟ ਹੋ ਜਾਂਦਾ ਹੈ।
 
मनमुखि भाग विहूणिआ तिख मुईआ कंधी पासि ॥३॥
Manmukẖ bẖāg vihūṇi▫ā ṯikẖ mu▫ī▫ā kanḏẖī pās. ||3||
The unfortunate self-willed manmukhs die of thirst, on the very bank of the river. ||3||
ਨਿਕਰਮਨ, ਅਧਰਮੀ ਅੰਮ੍ਰਿਤ ਦੀ ਨਦੀ ਦੇ ਕੰਢੇ ਉਤੋਂ ਹੀ ਪਿਆਸ ਨਾਲ ਮਰ ਜਾਂਦਾ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਤਿਖ = ਤ੍ਰੇਹ, ਤ੍ਰਿਸ਼ਨਾ। ਮੁਈਆ = ਮਰ ਗਈ, ਆਤਮਕ ਮੌਤੇ ਮਰ ਗਈ। ਕੰਧੀ ਪਾਸਿ = ਸਰੋਵਰ ਦੇ ਕੰਢੇ ਦੇ ਕੋਲ ॥੩॥ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਬਦ-ਕਿਸਮਤ ਹੁੰਦੀ ਹੈ, ਉਹ ਗੁਰੂ ਦੇ ਨੇੜੇ ਹੁੰਦਿਆਂ ਭੀ ਉਵੇਂ ਆਤਮਕ ਮੌਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਭੀ ਤਿਹਾਇਆ ਮਰ ਜਾਂਦਾ ਹੈ ॥੩॥
 
गुरु दाता दातारु है हउ मागउ दानु गुर पासि ॥
Gur ḏāṯā ḏāṯār hai ha▫o māga▫o ḏān gur pās.
The Guru is the Great Giver; I beg for this gift from the Guru,
ਗੁਰੂ ਜੀ ਦਰਿਆ ਦਿਲ ਸਖੀ ਹਨ, ਅਤੇ ਮੈਂ ਗੁਰਾਂ ਪਾਸੋਂ ਇਹ ਦਾਤ ਮੰਗਦਾ ਹਾਂ,
ਹਉ ਮਾਗਉ = ਹਉਂ ਮਾਗਉਂ, ਮੈਂ ਮੰਗਦਾ ਹਾਂ।ਗੁਰੂ ਸਭ ਦਾਤਾਂ ਦੇਣ ਦੇ ਸਮਰੱਥ ਹੈ। ਮੈਂ ਗੁਰੂ ਪਾਸੋਂ ਇਹ ਖ਼ੈਰ ਮੰਗਦਾ ਹਾਂ,
 
चिरी विछुंना मेलि प्रभ मै मनि तनि वडड़ी आस ॥
Cẖirī vicẖẖunnā mel parabẖ mai man ṯan vadṛī ās.
that He may unite me with God, from whom I was separated for so long! This is the great hope of my mind and body.
ਕਿ ਉਹ ਮੈਨੂੰ ਮੇਰੇ ਸਾਈਂ ਨਾਲ ਮਿਲਾ ਦੇਣ। ਜਿਸ ਨਾਲੋਂ ਕਿ ਮੈਂ ਦੇਰ ਤੋਂ ਵਿਛੜਿਆ ਹੋਇਆ ਹਾਂ। ਕੇਵਲ ਇਹ ਹੀ ਮੇਰੇ ਦਿਲੋਂ ਅਤੇ ਸਰੀਰੋਂ ਵੱਡੀ ਖਾਹਿਸ਼ ਹੈ।
ਚਿਰੀ ਵਿਛੁੰਨਾ = ਚਿਰ ਤੋਂ ਵਿਛੁੜਿਆ ਹੋਇਆ। ਮੈ ਮਨਿ ਤਨਿ = ਮੇਰੇ ਮਨ ਵਿਚ ਮੇਰੇ ਤਨ ਵਿਚ।ਕਿ ਮੈਨੂੰ ਚਿਰ ਤੋਂ ਵਿਛੁੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਇਹ ਬੜੀ ਤਾਂਘ ਹੈ।
 
गुर भावै सुणि बेनती जन नानक की अरदासि ॥४॥२॥४॥
Gur bẖāvai suṇ benṯī jan Nānak kī arḏās. ||4||2||4||
If it pleases You, O my Guru, please listen to my prayer; this is servant Nanak's prayer. ||4||2||4||
ਨਫ਼ਰ ਨਾਨਕ ਇੱਕ ਅਰਜ਼ ਗੁਜਾਰਦਾ ਹੈ, ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਮੇਰੇ ਗੁਰੂ! ਤੂੰ ਮੇਰੀ ਇਹ ਪ੍ਰਾਰਥਨਾਂ ਸੁਣ।
ਗੁਰ ਭਾਵੈ = ਹੇ ਗੁਰੂ! ਜੇ ਤੈਨੂੰ ਭਾਵੇ ॥੪॥੨॥੪॥ਹੇ ਗੁਰੂ! ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ, ਅਰਦਾਸ ਸੁਣ ॥੪॥੨॥੪॥
 
मारू महला ४ ॥
Mārū mėhlā 4.
Maaroo, Fourth Mehl:
ਮਾਰੂ ਚੌਥੀ ਪਾਤਿਸ਼ਾਹੀ।
xxxxxx
 
हरि हरि कथा सुणाइ प्रभ गुरमति हरि रिदै समाणी ॥
Har har kathā suṇā▫e parabẖ gurmaṯ har riḏai samāṇī.
O Lord God, please preach Your sermon to me. Through the Guru's Teachings, the Lord is merged into my heart.
ਹੇ ਗੁਰਦੇਵ! ਤੂੰ ਮੈਨੂੰ ਵਾਹਿਗੁਰੂ ਸੁਆਮੀ ਮਾਲਕ ਦੀ ਵਾਰਤਾ ਸੁਣਾ, ਤੇਰੀ ਸਿਖਮਤ ਦੁਆਰਾ ਵਾਹਿਗੁਰੂ ਦੀ ਵਾਰਤਾ ਮੇਰੇ ਮਨ ਵਿੱਚ ਟਿਕ ਜਾਂਦੀ ਹੈ।
ਹਰਿ ਹਰਿ ਕਥਾ ਪ੍ਰਭ = ਹਰੀ-ਪ੍ਰਭੂ ਦੀ ਕਥਾ। ਕਥਾ = ਸਿਫ਼ਤ-ਸਾਲਾਹ ਦੀ ਗੱਲ। ਗੁਰਮਤਿ = ਗੁਰੂ ਦੀ ਮੱਤ ਦੀ ਰਾਹੀਂ। ਰਿਦੈ = ਹਿਰਦੇ ਵਿਚ।ਹੇ ਮਨ! ਸਦਾ ਹਰੀ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਹਰਿ-ਕਥਾ ਹਿਰਦੇ ਵਿਚ ਟਿਕ ਸਕਦੀ ਹੈ।
 
जपि हरि हरि कथा वडभागीआ हरि उतम पदु निरबाणी ॥
Jap har har kathā vadbẖāgī▫ā har uṯam paḏ nirbāṇī.
Meditate on the sermon of the Lord, Har, Har, O very fortunate ones; the Lord shall bless you with the most sublime status of Nirvaanaa.
ਤੂੰ ਸੁਆਮੀ ਮਾਲਕ ਦੀ ਵਾਰਤਾ ਨੂੰ ਸੋਚ ਵਿਚਾਰ, ਹੇ ਨਸੀਬਾਂ ਵਾਲਿਆ ਬੰਦਿਆਂ ਅਤੇ ਤੇਰਾ ਵਾਹਿਗੁਰੂ ਤੈਨੂੰ ਸਰੇਸ਼ਟ ਤੇ ਅਬਿਨਾਸ਼ੀ ਪਦਵੀ ਪ੍ਰਦਾਨ ਕਰ ਦੇਵੇਗਾ।
ਵਡਭਾਗੀਆ = ਹੇ ਵਡਭਾਗੀ ਮਨ! ਪਦੁ = ਦਰਜਾ। ਨਿਰਬਾਣੀ = ਵਾਸਨਾ-ਰਹਿਤ।ਹੇ ਵਡਭਾਗੀ ਮਨ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਕਰਦਾ ਰਹੁ, (ਇਸ ਤਰ੍ਹਾਂ) ਉੱਤਮ ਅਤੇ ਵਾਸਨਾ-ਰਹਿਤ ਆਤਮਕ ਦਰਜਾ ਮਿਲ ਜਾਂਦਾ ਹੈ।